21

May 2018
Article

ਗੱਲ ਗੌਰ ਕਰਨ ਵਾਲੀ ਆ….........

March 27, 2017 11:25 PM

ਪੰਜਾਬ ਵਿੱਚ ਜਦੋਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਅਤਿਅੰਤ ਦੁੱਖੀ ਸਿੱਖ ਕੌਮ ਦੀਆਂ ਭਾਵਨਵਾਂ ਦੀ, ਲੋਕਾਂ ਲਾਂਭੇ ਕੀਤੀ ਅਕਾਲੀ ਭਾਜਪਾ ਸਰਕਾਰ ਨੇ ਕੋਈ ਕਦਰ ਨਾ ਜਾਣੀ ਤੇ ਕਥਿਤ ਦੋਸ਼ੀਆਂ ਦਾ ਕੋਈ ਖੁਰਾ ਖ਼ੋਜ ਲੱਭਣ ਦੀ ਰੱਤੀ ਭਰ ਵੀ ਕੋਸ਼ਿਸ਼ ਨਾ ਕੀਤੀ ਤਾਂ ਕੌਮ ਦੇ ਵਲੂਧਰੇ ਹਿਰਦੇ ਅਕਾਲੀਆਂ ਦੇ ਵਿਰੋਧ 'ਚ ਖੁੱਲ ਕੇ ਆਉਂਣੇ ਸ਼ੁਰੂ ਹੋ ਗਏ ਸਨ। ਇਸੇ ਦੌਰਾਨ ਕੁੱਝ ਅਕਾਲੀ ਆਗੂ  ਕੈਨੇਡਾ ਦੀ ਯਾਤਰਾ ਗਏ ਤਾਂ ਉਥੋਂ ਦੀ ਸਿੱਖ ਸੰਗਤ ਨੇ ਸਿੰਕਦਰ ਸਿੰਘ ਮਲੂਕਾ ਦੀ ਚੰਗੀ ਰੇਲ• ਬਣਾਈ ਸੀ। ਪੰਜਾਬ ਆ ਕੇ ਮਲੂਕਾ ਨੇ ਬਿਆਨ ਦਾਗਿਆ ਸੀ ਕਿ ਕੈਨੇਡਾ 'ਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ। ਅੱਜ ਅਜੀਤ ਅਖ਼ਵਾਰ 'ਚ ਲੱਗੀ ਉਪਰੋਕਤ ਖ਼ਬਰ ਤੋਂ ਮਲੂਕਾ ਨੂੰ ਵੀ ਭਲੀ ਭਾਂਤ ਪਤਾ ਲੱਗ ਗਿਆ ਹੋਣੈ ਕਿ ਭਾਰਤ ਅਤੇ ਵਿਦੇਸ਼ਾਂ ਵਿੱਚ ਕਿਹੋ ਜਹੇ ਕਾਨੂੰਨ ਹਨ। ਜੇ ਕਰ ਗੱਲ ਕਰੀਏ ਭਾਰਤ ਦੀ ਇਥੇ ਤਾਂ ਸੰਨ 1984 ਸਿੱਖ ਕਤਲੇਆਮ ਦੇ ਦੋਸ਼ੀ 33 ਸਾਲ ਬੀਤ ਜਾਣ ਤੋਂ ਬਾਅਦ ਵੀ ਕਾਨੂੰਨ ਦੀ ਪਕੜ ਤੋਂ ਬਾਹਰ ਰਹਿ ਕੇ ਸੱਤ•ਾ ਦਾ ਸੁੱਖ ਮਾਣ ਰਹੇ ਹਨ।  

-ਬਲਜਿੰਦਰ ਪਾਲ ਸਿੰਘ, ਮਲੌਦ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech