Punjabi

ਜੋਗਿੰਦਰ ਸਿੰਘ ਮਾਨ ਨੇ ਕਰਵਾਈ ਰਾਵਲਪਿੰਡੀ ਤੋਂ ਸ਼ੁਰੂਆਤ - ਮਾਨ

July 13, 2017 08:21 PM

ਕੈਪਟਨ ਸਰਕਾਰ ਨੇ ਨਿਭਾਇਆ ਗਰੀਬਾਂ ਨੂੰ ਸਸਤਾ ਰਾਸ਼ਨ ਦੇਣ ਦਾ ਵਾਅਦਾ


 ਜੋਗਿੰਦਰ ਸਿੰਘ ਮਾਨ ਨੇ ਕਰਵਾਈ ਰਾਵਲਪਿੰਡੀ ਤੋਂ ਸ਼ੁਰੂਆਤ - ਮਾਨ


ਫਗਵਾੜਾ 13 ਜੁਲਾਈ(ਅਸ਼ੋਕ ਸ਼ਰਮਾ)  ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਗਰੀਬ ਲੋਕਾਂ ਨੂੰ ਸਸਤਾ ਰਾਸ਼ਨ ਉਪਲੱਬਧ ਕਰਵਾਉਣ ਦਾ ਵਾਅਦਾ ਨਿਭਾਉਂਦੇ ਹੋਏ ਅੱਜ ਕਣਕ ਦੇ ਟਰੱਕ ਫਗਵਾੜਾ ਸਬ-ਡਵੀਜਨ ਦੇ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਰਾਸ਼ਨ ਡੀਪੂਆਂ ਰਾਹੀਂ ਸਪਲਾਈ ਲਈ ਭੇਜੇ। ਸਸਤੀ ਕਣਕ ਦੀ ਸਪਲਾਈ ਦਾ ਕੰਮ ਹਲਕੇ ਦੇ ਪਿੰਡ ਰਾਵਲਪਿੰਡੀ ਤੋਂ ਜਿਲਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਨੇ ਸ਼ੁਰੂ ਕਰਵਾਇਆ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਰਾਜ ਵਿਚ ਸਰਕਾਰ ਦੇ ਜੱਥੇਦਾਰਾਂ ਅਤੇ ਚੌਧਰੀਆਂ ਦੇ ਨੀਲੇ ਕਾਰਡ ਬਣਾ ਕੇ ਉਹਨਾਂ ਨੂੰ ਸਸਤਾ ਰਾਸ਼ਨ ਸਪਲਾਈ ਕੀਤਾ ਜਾ ਰਿਹਾ ਸੀ ਜਦਕਿ ਅਸਲ ਲੋੜਵੰਦਾਂ ਨੂੰ ਇਸ ਸਹੂਲਤ ਦਾ ਲਾਭ ਨਹੀਂ ਸੀ ਮਿਲ ਰਿਹਾ ਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਹਰ ਗਰੀਬ ਤਕ ਉਸਦਾ ਹੱਕ ਪਹੁੰਚਾਉਣ ਲਈ ਵਚਨਬੱਧ ਹੈ। ਜਿਸਦਾ ਸਬੂਤ ਫਗਵਾੜਾ ਵਿਚ ਸਸਤੀ ਕਣਕ ਦੀ ਸਪਲਾਈ ਸ਼ੁਰੂ ਹੋਣ ਨਾਲ ਜਨਤਾ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਏਗੀ ਅਤੇ ਲੋਕ ਵਿਰੋਧੀ ਧਿਰਾਂ ਖਾਸ ਤੌਰ ਤੇ ਅਕਾਲੀਆਂ ਵਲੋਂ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋਂ ਸਚੇਤ ਰਹਿਣ। ਇਸ ਮੌਕੇ ਅੰਮ੍ਰਿਤਪਾਲ ਰਵੀ, ਬਲਜਿੰਦਰ ਕੌਰ ਸਰਪੰਚ, ਸਰਬਜੀਤ ਸਿੰਘ ਲਾਡੀ, ਏ.ਐਫ.ਐਸ.ਓ. ਜਗਮੋਹਨ, ਫੂਡ ਇੰਸਪੈਕਟਰ ਸ਼ਿਵਜੀਤ, ਪ੍ਰਵੇਸ਼, ਦਮਨਪ੍ਰੀਤ ਸਿੰਘ ਤੋਂ ਇਲਾਵਾ ਸੂਬਾ ਕਾਂਗਰਸ ਸਕੱਤਰ ਅਵਤਾਰ ਸਿੰਘ ਪੰਡਵਾ, ਸੀਨੀਅਰ ਕਾਂਗਰਸੀ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਬੁੱਗਾ ਕੋਂਸਲਰ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਵਿੱਕੀ ਰਾਣੀਪੁਰ, ਕਾਕਾ ਨਾਰੰਗ ਆਦਿ ਵੀ ਹਾਜਰ ਸਨ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech