22

May 2018
ਕਿਸਾਨ ਖੁਦਕਸ਼ੀਆਂ ਦਾ ਰਾਹ ਤਿਆਗ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਦ੍ਰਿੜ ਇਰਾਦੇ, ਹੌਸਲੇ ਅਤੇ ਹਿੰਮਤ ਨਾਲ ਬਿਹਤਰ ਯਤਨ ਕਰਨ-ਡਾ: ਹਰਜੋਤ ਕਮਲਵਾਤਾਵਰਣ ਪ੍ਰੇਮੀਆਂ ਵੱਲੋਂ ਪੰਜਾਬ ਦੇ ਪਾਣੀਆਂ ਬਾਰੇ ਵਾਇ੍ਹਟ ਪੇਪਰ ਜਾਰੀ ਕਰਨ ਦੀ ਮੰਗਬੰਦਗੀ //ਹੀਰਾ ਸਿੰਘ ਤੂਤਇੰਗਲੈਂਡ ਵਿੱਚ ਪਿੰਕ ਸਿਟੀ ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨਕੁਝ ਦੀਪ//ਹੀਰਾ ਸਿੰਘ ਤੂਤਔਰਤ ਮਮਤਾ ਦੀ ਮੂਰਤ//ਖੁਸ਼ਦੀਪ ਕੌਰਪੰਜਾਬ ਪੁਲਿਸ ਨਿਰਦੋਸ਼ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨਾਲ ਦਹਿਸ਼ਤ ਦਾ ਮਾਹੌਲ ਸਿਰਜ ਰਹੀ ਹੈਮਾਂ ਦਿਵਸ ਤੇ ਵਿਸ਼ੇਸ਼ :- ਸਰਬਜੀਤ ਕੌਰ ਹਾਜੀਪੁਰ (ਸ਼ਾਹਕੋਟ )ਪਹਿਲਾ ਮਾਂ ਦਿਵਸ ਦਿਵਸ 1908 ਤੋਂ ਹੋਂਦ ਵਿੱਚ ਆਇਆ / ਗੁਰਭਿੰਦਰ ਸਿੰਘ ਗੁਰੀਐਨ ਆਰ ਆਈ ਪਰਿਵਾਰ ਵੱਲੋ ਭੁੱਲਰ ਸਕੂਲ ਦੇ ੪੦੦ ਵਿਦਿਆਰਥੀਆ ਨੂੰ ਲਿਖਣ ਸਮੱਗਰੀ ਵੰਡੀ
Article

ਆਉਣ ਵਾਲੀ ਪੀੜੀ ਲਈ ਘਾਤਕ ਸਾਬਤ ਹੋਣਗੇ ਨਸ਼ੇ/ਪ੍ਰਮੋਦ ਧੀਰ, ਜੈਤੋ ਮੰਡੀ

July 15, 2017 10:31 PM
ਪ੍ਰਮੋਦ ਧੀਰ, ਜੈਤੋ ਮੰਡੀ

ਆਉਣ ਵਾਲੀ ਪੀੜੀ ਲਈ ਘਾਤਕ ਸਾਬਤ ਹੋਣਗੇ ਨਸ਼ੇ


ਜਾਂ
ਨਸ਼ਿਆਂ ਦੀ ਦਲਦਲ ਵਿੱਚ ਫਸ ਰਹੀ ਨੌਜਵਾਨ ਪੀੜੀ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ


ਨੌਜਵਾਨ ਦੇਸ਼ ਦੀ ਰੀੜ ਦੀ ਹੱਡੀ ਹੁਦੇ ਹਨ ਅੱਜ ਨਸ਼ਾਖੋਰੀ ਦੇ ਵਧਦੇ ਰੁਝਾਨ ਵੱਲ ਨਿਗਾਹ ਮਾਰੀ ਜਾਵੇ ਤਾਂ ਨੌਜਵਾਨ ਨਸ਼ਾਖੋਰੀ ਦੀ ਭਿਆਨਕ ਬੁਰਾਈ ਤੋਂ ਗ੍ਰਸਤ ਹਨ। ਪੁਰਾਣੀਆਂ ਕਹਾਣੀਆਂ ਅਨੁਸਾਰ ਨਸ਼ੇ ਸ਼ੈਤਾਨ ਦੀ ਦੇਣ ਹਨ। ਸ਼ਰਾਬ,ਬੀਅਰ ਤੋਂ ਇਲਾਵਾ ਡਰੱਗਜ਼ ਦੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਵਧਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ।


ਪਰਾਣਿਆਂ ਸਮਿਆਂ ਵਿੱਚ ਕੋਈ ਬੇਈਮਾਨ ਆਦਮੀ ਆਪਣੇ ਵਿਰੋਧੀ ਨੂੰ ਕਮਜ਼ੋਰ ਕਰਨ ਲਈ ਉਸ ਦੇ ਬੱਚਿਆਂ ਨੂੰ ਧੋਖੇ ਨਾਲ ਅਫੀਮ ਦੇ ਕੇ ਅਮਲੀ ਬਣਾ ਕੇ ਵੈਰ ਕਮਾਉਂਦਾ ਸੀ ਅੱਜ ਕੱਲ ਦੀ ਨੌਜਵਾਨ ਪੀੜੀ ਖੁਦ ਹੀ ਮਾੜੀ ਸੰਗਤ ਸਦਕਾ ਨਸ਼ਿਆਂ ਦੀ ਆਦਿ ਬਣਦੀ ਜਾ ਰਹੀ ਹੈ। ਕਈ ਤਾਂ ਮਹਿੰਗੀ ਸ਼ਰਾਬ, ਨਸ਼ੇ ਦੀਆਂ ਦਵਾਈਆਂ,ਚਰਸ, ਹੀਰੋਇਨ, ਸਿਗਰਟਾਂ ਆਦਿ ਨਾਲ ਨਸ਼ੇ ਕਰਨਾ ਆਪਣਾ ਉੱਚਾ ਸਟੇਟਸ ਮੰਨਣ ਲੱਗ ਪਏ ਹਨ।

 


ਖਿਲਜੀ ਖਾਨਦਾਨ ਵਿਚੋਂ ਦਿੱਲੀ ਦਾ ਇਕ ਰਾਜਾ ਬਣਿਆ ਸੀ ਜਿਸ ਨੇ ਦੇਸ਼ ਵਿੱਚ ਪੂਰਨ ਸ਼ਰਾਬਬੰਦੀ ਲਾਗੂ ਕੀਤੀ ਸੀ ਪਹਿਲਾਂ ਉਸ ਨੇ ਖੁਦ ਸ਼ਰਾਬ ਪੀਣੀ ਬੰਦ ਕੀਤੀ ਫਿਰ ਮਹਿਲਾਂ ਵਿੱਚ ਸ਼ਰਾਬ ਦੀਆਂ ਮਹਿਫਲਾਂ ਵਿੱਚ ਵਰਤਿਆ ਜਾਣ ਵਾਲਾ ਸਾਮਾਨ, ਸੋਨੇ-ਚਾਂਦੀ ਦੇ ਬਰਤਨ ਆਦਿ, ਤੋੜ ਭੰਨ ਕੇ ਵੇਚ ਕੇ ਪੈਸਾ ਖਜ਼ਾਨੇ ਵਿਚ ਜਮਾਂ ਕਰਵਾਇਆ, ਸ਼ਰਾਬ ਬਣਾਉਣ ਵਾਲੇ ਅਤੇ ਪੀਣ ਵਾਲੇ ਨੂੰ ਖੂਹ ਵਿੱਚ ਸੁੱਟ ਕੇ ਉਪਰੋਂ ਖੂਹ ਬੰਦ ਕਰ ਦੇਣ ਦਾ ਸਖਤ ਕਾਨੂੰਨ ਬਣਾਇਆ ਸੀ ਪਰ ਅਫਸੋਸ ਕਿ ਅੱਜ ਇਸ ਤਰਾਂ ਦਾ ਕੋਈ ਕਾਨੂੰਨ ਨਹੀਂ ਹੈ।  ਸਾਡੀ ਜੀਵਨਸ਼ੈਲੀ ਤੇ ਬੱਚਿਆਂ ਦੇ ਪਾਲਣ-ਪੋਸ਼ਣ 'ਚ ਹੀ ਕੁਝ ਅਜਿਹੀਆਂ ਕਮੀਆਂ ਹਨ, ਜੋ ਉਨਾਂ 'ਚ ਨਸ਼ਾਖੋਰੀ ਦੇ ਰੁਝਾਨ ਵਧਣ ਦੀ ਵਜਾ ਬਣ ਰਹੀਆਂ ਹਨ। ਜਿਵੇਂ ਸਾਡੇ ਸਮਾਜ 'ਚ ਪ੍ਰਹੁਣਿਆਂ ਦਾ ਆਦਰ ਸਤਿਕਾਰ ਹੁੰਦਾ ਹੈ ਅਤੇ ਜ਼ਿਆਦਾਤਰ ਲੋਕ ਪ੍ਰਹੁਣਿਆਂ ਦੀ ਸਭ ਤੋਂ ਵੱਡੀ ਸੇਵਾ ਸ਼ਰਾਬ ਆਦਿ ਪਿਆਉਣ ਨੂੰ ਮੰਨਦੇ ਹਨ।


ਘਰ ਵਿੱਚ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਤਾਂ ਵੀ ਸ਼ਰਾਬ ਆਦਿ ਦੀ ਵਰਤੋਂ ਕੀਤੀ ਜਾਂਦੀ ਹੈ, ਹੌਲੀ ਹੌਲੀ ਬੱਚੇ ਦੇ ਦਿਮਾਗ 'ਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਸ਼ਰਾਬ ਖਾਸ ਰਿਸ਼ਤੇਦਾਰਾਂ ਦੀ ਸੇਵਾ ਲਈ ਹੀ ਵਰਤੀ ਜਾਣ ਕਰਕੇ ਖਾਸ ਚੀਜ ਹੈ ਤੇ ਉਹ ਸ਼ਰਾਬ ਪੀਣ ਦੀ ਇੱਛਾ ਤੇ ਆਦਤ ਪਾਲ ਲੈਂਦੇ ਹਨ ਜਾਂ ਕਈ ਲੋਕ ਮਜਾਕ 'ਚ ਹੀ ਬੱਚਿਆਂ ਨੂੰ ਨਸ਼ਾ ਕਰਵਾ ਦਿੰਦੇ ਹਨ ਤੇ ਇਹ ਮਜ਼ਾਕ ਹੌਲੀ ਹੌਲੀ ਬੱਚੇ ਦਾ ਸ਼ੌਂਕ ਤੇ ਆਦਤ ਬਣ ਜਾਂਦਾ ਹੈ । ਬੱਚੇ ਨਸ਼ਾ ਕਰਨਾ ਘਰੋਂ ਹੀ ਸਿੱਖ ਜਾਂਦੇ ਹਨ ਜੋ ਕਿ ਸਮਾਜ ਲਈ ਬਹੁਤ ਹੀ ਨੁਕਸਾਨਦੇਹ ਹੈ। ਜਿਸਦਾ ਨਤੀਜਾ ਅੱਜ ਅਸੀਂ ਅਜੋਕੇ ਸਮਾਜ ਵਿੱਚ ਭਲੀ ਭਾਂਤ ਦੇਖ ਸਕਦੇ ਹਾਂ। ਦਿੱਲੀ ਦੇ ਏਮਜ਼ ਹਸਪਤਾਲ ਦੇ ਇਕ ਐਨ.ਜੀ.ਓ 'ਸੋਸਾਇਟੀ ਫਾਰ ਪ੍ਰਮੋਸ਼ਨ ਆਫ ਯੂਥ ਐਂਡ ਮਾਸਿਜ਼' ਦੇ ਸਹਿਯੋਗ ਨਾਲ ਪੰਜਾਬ ਵਿੱਚ ਨਸ਼ਿਆਂ ਬਾਰੇ ਇਕ ਸਰਵੇਖਣ ਕਰਵਾਇਆ ਜਿਸ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਹਰ ਸਾਲ 7500 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਵਿਕਦੇ ਹਨ।


ਪ੍ਰਮੁੱਖ ਉੁਦਯੋਗਿਕ ਦੇਸ਼ਾਂ ਦੇ ਆਰਥਕ ਸਹਿਯੋਗ ਅਤੇ ਵਿਕਾਸ ਸੰਗਠਨ ਦੀ ਰੀਪੋਰਟ ਅਨੁਸਾਰ ਦੁਨੀਆਂ ਵਿੱਚ ਟੀ.ਬੀ, ਹਿੰਸਾ ਅਤੇ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਤੋਂ ਵੀ ਜ਼ਿਆਦਾ ਮੌਤਾਂ ਸ਼ਰਾਬ ਕਰਕੇ ਹੁੰਦੀਆਂ ਹਨ, ਦੁਨੀਆਂ ਵਿੱਚ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦੇ ਕਾਰਨਾਂ ਵਿੱਚ ਸ਼ਰਾਬ 5ਵਾਂ ਸਭ ਤੋਂ ਵੱਡਾ ਕਾਰਨ ਹੈ, ਸੰਨ 2000 ਤੋਂ ਬਾਅਦ ਪੂਰੀ ਦੁਨੀਆਂ ਵਿੱਚ ਮੁੰਡਿਆਂ-ਕੁੜੀਆਂ ਵਿੱਚ ਸ਼ਰਾਬ ਪੀਣ ਦਾ ਰੁਝਾਨ ਜ਼ਿਆਦਾ ਵਧਿਆ ਹੈ। ਨਸ਼ਿਆਂ ਕਰਕੇ ਲੱਖਾਂ ਘਰ ਉੱਜੜ ਗਏ, ਨਸ਼ਈਆਂ ਨੇ ਪਤਨੀਆਂ ਅਤੇ ਮਾਪਿਆਂ ਦੇ ਕਤਲ ਕਰ ਦਿੱਤੇ ,ਨਸ਼ਿਆਂ ਕਾਰਨ ਬਹੁਤੇ ਲੜਕੇ ਗ੍ਰਹਿਸਥ ਜੀਵਨ ਦੇ ਕਾਬਲ ਨਹੀਂ ਰਹੇ, ਤਲਾਕ ਹੋ ਰਹੇ ਹਨ,ਬਹੁਤੀਆਂ ਲੜਾਈਆਂ,ਬਲਾਤਕਾਰ ਅਤੇ ਹਾਦਸੇ ਨਸ਼ਿਆਂ ਕਰਕੇ ਹੀ ਹੁੰਦੇ ਹਨ।


ਪੀ.ਜੀ.ਆਈ. ਚੰਡੀਗੜ ਵਿੱਚ ਸੈਕਸ ਸਮਰੱਥਾ ਦੀ ਕਮੀ ਤੋਂ ਪੀੜਤ ਰੋਗੀਆਂ ਉਤੇ ਡਾਕਟਰਾਂ ਵਲੋਂ ਕੀਤੇ ਅਧਿਐਨ ਵਿੱਚ 58.4 ਫੀਸਦੀ ਲੋਕਾਂ ਦੀ ਇਹ ਕਮਜ਼ੋਰੀ ਸ਼ਰਾਬ ਦੇ ਸੇਵਨ ਨਾਲ ਹੋਈ ਦੱਸੀ ਗਈ ਹੈ।
ਭਾਵੇਂ ਸਰਕਾਰ ਤੇ ਕਈ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੇ ਨੌਜਵਾਨ ਪੀੜੀ ਨੂੰ ਸਮਝਾ ਕੇ ਨਸ਼ਾ ਛੜਾਊ ਮੁਹਿੰਮਾਂ ਵਿੱਢੀਆਂ ਹੋਈਆਂ। ਕਿੰਨੇ ਹੀ ਲੋਕ ਨੌਜਵਾਨ ਪੀੜੀ ਅਤੇ ਸੂਬੇ ਤੇ ਦੇਸ਼ ਦਾ ਭਵਿੱਖ ਬਚਾਉਣ ਲਈ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚੋਂ ਕੱਢ ਕੇ ਮੁੜ ਆਪਣੀ ਪਹਿਲਾਂ ਵਰਗੀ ਜ਼ਿੰਦਗੀ ਜਿਉਣ ਤੇ ਆਪਣੀਆਂ ਪਰਿਵਾਰਕ ਤੇ ਸਮਾਜਿਕ ਜ਼ਿਮੇਵਾਰੀਆਂ ਨੂੰ ਨਿਭਾਉਣਯੋਗ ਬਣਾਉਣ ਲਈ ਯਤਨਸ਼ੀਲ ਹਨ।

ਪਰ ਫਿਰ ਵੀ ਸਮਾਜ ਅਤੇ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਦਾ ਖਾਸ ਧਿਆਨ ਰੱਖਣ, ਉਨਾਂ ਨੂੰ ਵੱਧ ਤੋਂ ਵੱਧ ਸਮਾਂ ਦੇਣ, ਉਨਾਂ ਦੇ ਦੋਸਤਾਂ ਮਿੱਤਰਾਂ ਬਾਰੇ ਚੰਗੀ ਤਰਾਂ ਜਾਣਕਾਰੀ ਰੱਖਣ, ਹੋਸਟਲਾਂ ਵਿੱਚ ਰਹਿੰਦੇ ਲੜਕੇ ਲੜਕੀਆਂ ਦੀ ਨਿਗਰਾਨੀ ਹੋਵੇ, ਖੁਦ ਨਸ਼ਿਆਂ ਦੀ ਆਦਤ ਦਾ ਤਿਆਗ ਕਰਨ, ਬੱਚਿਆਂ ਦੇ ਖਰਚੇ ਬਾਰੇ ਜਾਣਕਾਰੀ ਰੱਖਣ। ਨਸ਼ਿਆਂ ਦੇ ਹੜ ਨੂੰ ਰੋਕਣ ਲਈ ਸਾਨੂੰ ਆਪਣੇ ਪੱਧਰ 'ਤੇ ਸ਼ੁਰੂਆਤ ਕਰਨੀ ਪਵੇਗੀ, ਸਿਰਫ ਸਰਕਾਰਾਂ ਤੇ ਡਾਕਟਰੀ ਇਲਾਜ ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ।

 


ਗਾਣਿਆਂ ਅਤੇ ਫਿਲਮਾਂ ਵਿੱਚ ਨਸ਼ੇ ਅਤੇ ਬੰਦੂਕਾਂ ਦੀ ਪ੍ਰਦਰਸ਼ਨੀ ਬੰਦ ਹੋਣੀ ਚਾਹੀਦੀ ਹੈ। ਹੁਣ ਚੌੜੀਆਂ ਹਿੱਕਾਂ ਵਾਲੇ 6 ਫੁੱਟੇ ਗੱਭਰੂ ਨਹੀਂ ਮਿਲਣੇ ਜੇ ਹੁਣ ਸਮਾਜ ਸੁਧਾਰ ਜਥੇਬੰਦੀਆਂ,ਬੁੱਧੀਮਾਨ ਅਤੇ ਫਿਕਰਮੰਦ ਲੋਕਾਂ ਨੇ ਇਕੱਠੇ ਹੋ ਕੇ ਨੌਜਵਾਨ ਪੀੜੀ ਨੂੰ ਬਚਾਉਣ ਲਈ ਨਸ਼ੇ ਦੇ ਸੌਦਾਗਰਾਂ ਵਿਰੁੱਧ ਹੰਭਲਾ ਨਾ ਮਾਰਿਆ ਤਾਂ ਆਉਣ ਵਾਲੀ ਪੀੜੀ ਬੇਹੱਦ ਕਮਜ਼ੋਰ, ਆਲਸੀ ਅਤੇ ਮਨੋਰੋਗੀ ਹੋਵੇਗੀ।

 


ਲੇਖਕ
ਪ੍ਰਮੋਦ ਧੀਰ, ਜੈਤੋ ਮੰਡੀ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech