Punjabi

ਪਾਵਰ ਵੇਟਲਿਫਟਿੰਗ ਚੈਂਪੀਅਨਸ਼ਿੱਪ ਲਈ ਸਪੌਸਰ ਕਰਨ ਵਾਲੇ ਐਨ ਆਰ ਆਈ ਆਗੂ ਧੰਨਵਾਦ ਦੇ ਪਾਤਰ: ਤੀਰਥ ਰਾਮ

July 15, 2017 10:35 PM

ਪਾਵਰ ਵੇਟਲਿਫਟਿੰਗ ਚੈਂਪੀਅਨਸ਼ਿੱਪ ਲਈ ਸਪੌਸਰ ਕਰਨ ਵਾਲੇ ਐਨ ਆਰ ਆਈ ਆਗੂ ਧੰਨਵਾਦ ਦੇ ਪਾਤਰ: ਤੀਰਥ ਰਾਮ


ਬੈਲਜ਼ੀਅਮ ਸਪੋਟਰਸ਼ ਕਲੱਬ ਨੇ ਕੀਤਾ ਸੀ ਸਪੌਸਰ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) 8 ਅਤੇ 9 ਜੁਲਾਈ ਨੂੰ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੇ ਰੱਖ ਬਾਗ ਵਿਖੇ ਮੁੰਡੇ ਅਤੇ ਕੁੜੀਆਂ ਦੀ 42ਵੀਂ ਸੀਨੀਅਰ ਪੰਜਾਬ ਪਾਵਰ ਵੇਟਲਿਫਟਿੰਗ ਚੈਂਪੀਅਨਸਿੱæਪ ਕਰਵਾਈ ਗਈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਪਾਵਰ ਵੇਟਲਿਫਟਿੰਗ ਐਸੋਸੀਏਸ਼ਨ ਦੇ ਪੈਟਰਨ ਆਫ ਚੀਫ਼ ਉੱਘੇ ਪਾਵਰ ਵੇਟਲਿਫਟਰ ਸ੍ਰੀ ਤੀਰਥ ਰਾਮ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਸਾਮਲ ਹੋਣ ਵਾਲੇ ਪਹਿਲਵਾਨਾਂ ਲਈ ਟੀ ਸ਼ਰਟਾਂ ਅਤੇ ਟਰੈਕ ਸੂਟ ਬੈਲਜ਼ੀਅਮ ਸਪੋਰਟਸ਼ ਕੱਲਬ ਵੱਲੋਂ ਸਪੌਂਸਰ ਕੀਤੇ ਗਏ ਸਨ। ਸ੍ਰੀ ਤੀਰਥ ਰਾਮ ਹੋਰਾਂ ਨੇ ਦੱਸਿਆ ਕਿ ਇਸ ਚੈਂਪੀਅਨਸਿੱਪ ਨੂੰ ਸਪੌਂਸਰ ਕਰਨ ਵਾਲੇ ਸ: ਤਰਸੇਮ ਸਿੰਘ ਸ਼ੇਰਗਿੱਲ, ਗੁਰਦਾਵਰ ਸਿੰਘ ਚਾਹਲ, ਰਿੰਕੂ ਸਮਰਾ, ਅਵਤਾਰ ਸਿੰਘ ਛੋਕਰ, ਗੁਰਦਿਆਲ ਰਾਮ ਬਾਬਾ, ਵਰਿੰਦਰ ਸਿੰਘ, ਸੋਨੂੰ ਮੱਕੜ ਅਤੇ ਸੱਜਣ ਸਿਘ, ਹੋਰੀ ਵਧਾਈ ਦੇ ਪਾਤਰ ਹਨ ਜਿਹੜੇ ਪੰਜਾਬੀ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਨਸ਼ਿਆਂ Ḕਤੋ ਬਚਾਉਣ ਲਈ ਪੰਜਾਬ ਅਤੇ ਵਿਦੇਸਾਂ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਹਿੱਤ ਅਪਣਾ ਅਹਿਮ ਯੋਗਦਾਨ ਪਾ ਰਹੇ ਹਨ।
ਇਹਨਾਂ ਮੁਕਾਬਲਿਆਂ ਵਿੱਚ 40 ਕੁੜੀਆਂ ਅਤੇ 100 ਮੁੰਡੇ ਪਹਿਲਵਾਨਾਂ ਨੇ ਹਿੱਸਾ ਲਿਆ ਤੇ ਪਹਿਲੇ ਦਿਨ ਇਸੇ ਜ਼ਿਲ੍ਹੇ ਦੇ ਇੱਕ ਕਿਸਾਨ ਦੀ ਧੀ ਰਾਜਪਰੀਤ ਕੋਰ ਜੋ 23 ਸਾਲਾਂ ਦੀ ਹੈ ਨੇ ਸੋਨੇ ਦਾ ਤਗਮਾਂ ਜਿੱਤਿਆ। ਲੁਧਿਆਣਾ ਦੇ ਹੀ ਜੋਗੀਤ ਚੱਢਾ ਨੇ ਕੁੱਲ 630 ਕਿੱਲੋ ਭਾਰ ਚੁੱਕਿਆਂ ਜਿਸ ਵਿੱਚ 240 ਕਿਲੋ ਸਕੁਐਡ, 160 ਕਿਲੋ ਬੈਂਚ ਪਰੈਸ ਅਤੇ 230 ਕਿਲੋ ਡੈਡ ਲਿਫਟ ਲਗਾ ਕੇ 74 ਕਿਲੋਗਰਾਮ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਸਰੇ ਦਿਨ 83 ਅਤੇ 93 ਕਿਲੋਗਰਾਮ ਭਾਰ ਵਰਗ ਵਿੱਚ ਪਟਿਆਲੇ ਦੇ ਦੋ ਪਹਿਲਵਾਨਾਂ ਮੋਹਿਤ ਅਤੇ ਸਤਵੰਤ ਸਿੰਘ ਨੇ ਝੰਡੇ ਗੱਡੇ। ਬਠਿੰਡੇ ਜ਼ਿਲ੍ਹੇ ਦੀਆਂ ਦੋ ਕੁੜੀਆਂ ਰੀਮਾਂ ਨੇ 47 ਕਿਲੋ ਭਾਰ ਵਰਗ ਵਿੱਚ ਕੁੱਲ 382 ਕਿਲੋ ਅਤੇ ਪੂਨਮ ਨੇ 57 ਕਿਲੋ ਭਾਰ ਵਰਗ ਵਿੱਚ ਕੁੱਲ 465 ਕਿਲੋ ਭਾਰ ਚੁੱਕ ਕੇ ਪਹਿਲੇ ਸਥਾਨ ਪ੍ਰਾਪਤ ਕੀਤੇ ਤੇ ਲੁਧਿਆਣਾ ਦੀ ਸੰਦੀਪ ਕੌਰ ਨੇ 52 ਕਿਲੋ ਭਾਰ ਵਰਗ ਵਿੱਚ ਕੁੱਲ 390 ਕਿੱਲੋ ਭਾਰ ਚੁੱਕ ਕੇ ਲੁਧਿਆਣਾ ਦਾ ਮਾਣ ਵਧਾਇਆ। ਲੁਧਿਆਣਾ ਪਾਵਰ ਵੇਟਲਿਫਟਿੰਗ ਅਤੇ ਬੌਡੀਬਿਲਡਿੰਗ ਕਲੱਬ ਦਾ ਹੀ ਇੱਕ ਨੌਜਵਾਂਨ ਵਿਕਾਸ ਠਾਕੁਰ 2018 ਵਿੱਚ ਹੋਣ ਵਾਲੀਆਂ ਕੌਮਨਵੈਲਥ ਖੇਡਾਂ ਵਿੱਚ ਹਿੱਸਾ ਲੈਣ ਜਾ ਰਿਹਾ ਹੈ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech