20

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Poem

ਗਜ਼ਲ "ਮੇਰੀ ਅਧੂਰੀ ਮੁਹੱਬਤ"/ ਰਣਜੋਧ ਲੱਖਣਾ

July 16, 2017 05:21 PM

 "ਮੇਰੀ ਅਧੂਰੀ ਮੁਹੱਬਤ"


ਮੇਰੀ ਮੁਹੱਬਤ ਦਾ ਹੋਣਾ ਅੰਜਾਮ ਅਜੇ ਬਾਕੀ ਹੈ,
ਜਿੰਦਗੀ ਦੇ ਸਫਰ ਦਾ ਇਮਤਿਹਾਨ ਅਜੇ ਬਾਕੀ ਹੈ।


ਅੱਜ ਤੱਕ ਜਿਨੂੰ ਵੱਖ ਕਰ ਨਹੀ ਮੈਂ ਸਕਿਆ,
ਮੇਰੇ ਨਾਮ ਨਾਲ ਜੁੜਿਆ ਤੇਰਾ ਨਾਮ ਅਜੇ ਬਾਕੀ ਹੈ।


ਉਹ ਭਾਵੇ ਸਾਡੇ ਤੋਂ ਆਜ਼ਾਦ ਹੋਇਆ ਫਿਰਦਾ ਏ,
ਇਹ ਦਿਲ ਉਹਦੀਆਂ ਯਾਦਾਂ ਚਂ ਗੁਲਾਮ ਅਜੇ ਬਾਕੀ ਹੈ।


ਮਾਰੀ ਬੁੱਕਲ ਮੈਂ ਇਸ਼ਕੇ ਦੀ ਖੇਸੀ ਵਾਲੀ ਯਾਰੋ,
ਚੱਲ ਰਿਹਾ ਮਿਲਿਆ ਨਹੀ ਮੁਕਾਮ ਅਜੇ ਬਾਕੀ ਹੈ।


ਜਿਸਮਾਂ ਦੀ ਚਾਦਰ ਨੂੰ ਦਾਗ ਜਿੰਨਾਂ ਲਾਏ ਨੇ,
ਮੇਰੀ ਨਰਕ ਹੋਈ ਜਿੰਦਗੀ ਦਾ ਦੇਣਾ ਇਲਜ਼ਾਮ ਅਜੇ ਬਾਕੀ ਹੈ।


ਨਸ਼ਾ ਲੱਗਾ ਏ ਦੇਹ ਨੂੰ ਉਹਦੇ ਇਸ਼ਕੇ ਦੇ ਰੋਗ ਵਾਲਾ,
ਉਹਦੀਆਂ ਅੱਖੀਆਂ ਚੋਂ ਪੀਣਾ ੲਿੱਕ ਜਾਮ ਅਜੇ ਬਾਕੀ ਹੈ।


ਵਾਦਾ ਕੀਤਾ ਸੀ ਮੈ ਤੈਨੂੰ ਤੇਰੇ ਸ਼ਹਿਰ ਵਿੱਚ ਮਿਲੂ,
ਉਹਨਾਂ ਨਾਲ ਗੁਜਾਰਨੀ ਇੱਕ ਸ਼ਾਮ ਅਜੇ ਬਾਕੀ ਹੈ।


ਪਿਆਰ ਦੀ ਨਿਸ਼ਾਨੀਆ ਤੇ ਮੋੜ ਗਏ ਸੱਜਣ ਸਾਡੇ,
ਪਰ ਸਾਡੇ ਹੰਝੂਆਂ ਦਾ ਦੇਣਾ ਦਾਮ ਅਜੇ ਬਾਕੀ ਹੈ।


ਦੱਸਿਆ ਕਿਤੇ ਨਹੀ ਕਿੱਥੇ ਰਹਿੰਦੇ ਨੇ ਸੱਜਣ ਸਾਡੇ,
ਦਿਲ ਕਹਿੰਦਾ ਲਿਖਣਾ ਪੈਗਾਮ ਅਜੇ ਬਾਕੀ ਹੈ।


ਹਾਲੇ ਤਾਂ "ਰਣਜੋਧ" ਝੂਠੀ ਵਾਹ-ਵਾਹ ਵਿੱਚ ਜੀਅ ਰਿਹਾ,
ਉਹਦੇ ਪਿਆਰ ਵਿੱਚ ਹੋਣਾ ਬਦਨਾਮ ਅਜੇ ਬਾਕੀ ਹੈ।


ਉਹਦੇ ਪਿਆਰ ਵਿੱਚ ਹੋਣਾ ਬਦਨਾਮ ਅਜੇ ਬਾਕੀ ਹੈ।

ਰਣਜੋਧ ਲੱਖਣਾ
ਤਰਨ ਤਾਰਨ (ਪੰਜਾਬ)
ਨੰ:+97430513019

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech