20

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Article

ਖਰੀਦੇ_ਗਏ_ਰਿਸ਼ਤੇ/ਆਸ਼ੂ

July 16, 2017 05:24 PM

ਖਰੀਦੇ_ਗਏ_ਰਿਸ਼ਤੇ

ਅੱਜ ਉਹਦਾ ਰਿਸ਼ਤਾ ਧਰਿਆ ਗਿਆ ਸੀ...
ਉਹ ਖੁਸ਼ ਸੀ...
ਇੱਕ ਪੜੀ-ਲਿਖੀ ਤੇ ਸੋਹਣੀ ਮੁਟਿਆਰ ਸੀ ਉਹ।
ਖੁਸ਼ ਤਾਂ ਸੀ ਉਹ.. ਬਸ ਦੂਸਰਿਆਂ ਨੂੰ ਦਿਖਾਉਣ ਲਈ...ਪਰ ਅੰਦਰੋ ਉਹ ਕਿਤੇ ਗੁਆਚੀ ਹੋਈ ਸੀ... ਬਾਪ ਦੇ ਮੂੰਹ ਵੱਲ ਝਾਕਦੀ.. ਮਾਂ ਦੀਆਂ ਫਿਕਰਾਂ ਨੂੰ ਤੋਲਦੀ....
ਜੋ ਪਾਈਆਂ ਸੀ ਨਵੇੰ ਰਿਸ਼ਤਿਆ ਦੀਆਂ "ਮੰਗਾਂ" ਨੇ.... ।
ਮੰਗਾਂ ਵੀ ਬਹੁਤ ਵੱਡੀਆਂ ਨਹੀ ਸਨ ਨਵੇੰ "ਪੜੇ-ਲਿਖੇ" ਰਿਸ਼ਤੇਦਾਰਾਂ ਅਨੁਸਾਰ... ਪਰ ਕੀ ਇਹ ਸਚਮੁੱਚ ਇਕ ਰਿਸ਼ਤਾ ਹੀ ਸੀ!!
ਜਾਂ ਸਿਰਫ ਉਸ ਲਈ "ਕੋਈ" ਖਰੀਦਿਆ ਗਿਆ ਸੀ..
ਅਤੇ ਰਿਸ਼ਤਿਆ ਨੂੰ "ਰੇਟਾਂ" ਦੇ "ਟੈਗ" ਲਾਏ ਗਏ ਸਨ।
ਉਹ ਸੋਚ ਰਹੀ ਸੀ... ਕੀ ਉਹ "ਉਸਦੀ" ਵੀ "ਕਦਰ" ਕਰਨਗੇ..!! ....ਜਾਂ ਸਿਰਫ "ਮੰਡੀ" ਬੁਲਾ ਕੇ ਰਿਸ਼ਤਿਆ ਦੇ ਮੋਲ-ਭਾਵ ਹੀ ਕੀਤੇ ਜਾਣੇ ਸਨ।
ਫੇਰ ਉਸਦੇ ਇਕ "ਸਵਾਲ" ਨੇ ਓਹਦੇ "ਭਰਾ" ਦੀਆਂ ਨਜ਼ਰਾਂ ਝੁਕਾ ਦਿੱਤੀਆਂ।
"ਵੀਰੇ! ਕੀ ਤੂੰ ਵੀ ਇੰਝ ਹੀ ਕਰੇਂਗਾ...??? "

ਵਿਚੋਂ ਅਧੂਰੀਆਂ_ਸਤਰਾਂ

ਆਸ਼ੂ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech