17

January 2018
ਔਰਤ // ਗੁਰਪ੍ਰੀਤ...ਕੈਕਟਸ ਤੇ ਖਿੜਿਆ ਫੁੱਲ : ਡਾ. ਅਮਰਜੀਤ ਕੌਕੇ,,,,,,,,,,, (ਪ੍ਰੀਤਮ ਲੁਧਿਆਣਵੀ, ਚੰਡੀਗੜ)PUNJAB CM DIRECTS INDUSTRIES DEPT TO EXPLORE SETTING UP OF DESIGNATED HELP DESK FOR PUNJAB INVESTORS ABROADਪੂਰੀ ਤਰਾਂ ਅਪਣੇ ਫਰਜ਼ਾਂ ਪ੍ਰਤੀ ਸਮੱਰਪਿਤ ਰਹਿਣ ਵਾਲੀ ਸਖਸ਼ੀਅਤ ਗੁਰਭੇਜ ਸਿੰਘ ਗੁਰਾਇਆ,,ਅਰਵਿੰਦਰ ਕੌਰ ਸੰਧੂ ਸੱਖਣੀ ਲੋਹੜੀ,,, ਅਕਵੀਰ ਕੌਰਪਿੰਡ ਟੌਹੜਾ ਦੇ ਸਕੂਲ ਵਿਚਲੇ ਵਿਵਾਦ ਦੀ ਪੜਤਾਲ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਰੇਗੀ ਜਾਂਚ ਕਮੇਟੀ-ਸਾਧੂ ਸਿੰਘ ਧਰਮਸੋਤਪੰਜਾਬ ਦਾ ਵਾਤਾਵਰਨ ਬਹੁਤ ਸੁਹਾਵਣਾ ਅਤੇ ਮਨਮੋਹਕ ਹੈ//ਇੰਜੀ: ਸਤਨਾਮ ਸਿੰਘ ਮੱਟੂਘਨੌਰੀ ਕਲਾਂ 'ਚ 21 ਧੀਆਂ ਦੀ ਲੋਹੜੀ ਮਨਾਈ ਦੇਸ਼ ਦੇ ਸਰਬਉੱਚ ਕਨੂੰਨ ਮੰਦਰ ਦੇ ਨੱਕ ਹੇਠਾਂ ਵਾਪਰੇ 1984 ਦੇ ਯੋਜਨਾਵੱਧ ਸਿੱਖ ਕਤਲੇਆਮ ਦਾ ਦੁਖਾਂਤਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਵੀ ਸੁਰਜੀਤ ਗੱਗ ਖਿਲਾਫ ਮਾਮਲਾ ਦਰਜ.
Punjabi

ਫਰਿਜ਼ਨੋ ਸ਼ਹਿਰ ਦੇ ਵਿਕਟੋਰੀਆਂ ਪਾਰਕ ਦਾ ਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ ਗਿਆ।

September 03, 2017 07:00 PM

ਫਰਿਜ਼ਨੋ ਸ਼ਹਿਰ ਦੇ ਵਿਕਟੋਰੀਆਂ ਪਾਰਕ ਦਾ ਨਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰੱਖਿਆ ਗਿਆ।


ਫਰਿਜ਼ਨੋ, ਕੈਲੇਫੋਰਨੀਆਂ 3 ਸਤੰਬਰ ( ਰਾਜ ਗੋਗਨਾ)-ਫਰਿਜ਼ਨੋ ਿੲਲਾਕੇ ਦੇ ਸਮੂੰਹ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਜੈਕਾਰਾ ਮੂਵਮਿੰਟ ਦੇ ਨੌਜਵਾਨ ਆਗੂ ਬੱਚਿਆਂ ਦੀਆਂ ਸਫਲ ਕੋਸ਼ਿਸ਼ਾ ਸਦਕਾ ਫਰਿਜ਼ਨੋ ਦੇ "ਵਿਕਟੋਰੀਆਂ ਪਾਰਕ" ਦਾ ਨਾਮ ਬਦਲ ਕੇ ਮਨੁੱਖੀ ਅਧਿਕਾਰਾਂ ਦੇ ਲਈ ਹੋਏ ਿਸੱਖ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਂਮ 'ਤੇ "ਸ਼ਹੀਦ ਜਸਵੰਤ ਿਸੰਘ ਖਾਲੜਾ ਪਾਰਕ" ਰੱਖ ਦਿੱਤਾ ਗਿਆ ਹੈ।
ਸਥਾਨਿਕ ਪੰਜਾਬੀ ਨੌਜਵਾਨ ਬੱਚੇ ਬੱਚੀਆਂ ਦੀ ਜੈਕਾਰਾ ਨਾਂਮੀ ਸੰਸਥਾ ਸਾਡੀ ਨਵੀਂ ਪਨੀਰੀ ਨੂੰ ਸਾਡੇ ਵਿਰਸੇ, ਬੋਲੀ, ਸੱਭਿਆਚਾਰ ਅਤੇ ਧਰਮ ਨਾਲ ਜੋੜਨ ਲਈ ਹਮੇਸ਼ਾਂ ਅਣਥੱਕ ਸੇਵਾਵਾਂ ਿਨਭਾ ਰਹੇ ਹਨ। ਜੈਕਾਰਾ ਬਹੁਤ ਸਮੇਂ ਤੋਂ ਫਰਿਜ਼ਨੋ ਸ਼ਹਿਰ ਦੇ ਵਿਕਟੋਰੀਆ ਪਾਰਕ ਦਾ ਨਾਮ ਮਨੁੱਖੀ ਅਧਿਕਾਰ ਸੰਸਥਾ ਦੇ ਆਗੂ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਰਖਵਾਉਣ ਲਈ ਸਿਟੀ ਕੌਂਸਲ ਨਾਲ ਆਪਣੀ ਮੰਗ ਸਾਂਝੀ ਕਰ ਚੁੱਕਿਆ ਸੀ। ਿਜਸ ਸੰਬੰਧੀ ਬੀਤੇ ਿਦਨੀ ਹੋਈ ਿਸਟੀ ਕੌਸ਼ਲ ਦੀ ਮੀਟਿੰਗ ਿਵੱਚ ਸਿਟੀ ਕੌਂਸਲ ਮੈਂਬਰਾਂ ਨੇ ਇਸ ਮਤੇ ਤੇ ਵੋਟ ਪਾ ਕੇ ਸਰਬ ਸੰਮਤੀ ਨਾਲ ਇਹ ਰੈਜ਼ੂਲੇਸ਼ਨ ਪਾਸ ਕਰ ਿਦੱਤਾ।  ਇਸ ਮੌਕੇ ਸਿਟੀ ਹਾਲ ਅੰਦਰ ਪੰਜਾਬੀ ਵੱਡੀ ਗਿਣਤੀ ਵਿੱਚ ਹਾਜ਼ਰ ਪੰਜਾਬੀ ਭਾਈਚਾਰੇ ਨੇ ਜੈਕਾਰਿਆਂ ਦੀ ਗੂੰਜ਼ ਵਿੱਚ ਇਸ ਮਤੇ ਨੂੰ ਖੁਸ਼ੀ ਖੁਸ਼ੀ ਪ੍ਰਵਾਨਗੀ ਦਿੱਤੀ।  ਇਸ ਮੌਕੇ ਜੈਕਾਰਾ ਮੂਵਮਿੰਟ ਦੇ ਵਲੰਟੀਅਰਾਂ ਨੇ ਕੌਂਸਲ ਅੱਗੇ ਆਪਣੀ ਗੱਲ ਰੱਖੀ।  ਇਸ ਪ੍ਰੋਗ੍ਰਾਮ ਵਿੱਚ ਖਾਲੜਾ ਸਹਿਬ ਦੀ ਬੇਟੀ ਨਵਕਿਰਨ ਕੌਰ ਨੇ ਬੇ-ਏਰੀਏ ਤੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਪੰਜਾਬੀ ਭਾਈਚਾਰੇ ਨੇ ਇਸ ਮੌਕੇ ਫਰਿਜ਼ਨੋ ਸਿਟੀ ਮੇਅਰ ਲੀ-ਬਰੈਡ, ਕੌਂਸਲ ਮੈਬਰ ਕਲਿੰਟ ਓਲੀਵਰ, ਇਸਮਾਰਾਲੀਡਾ ਸੋਰਾਇਆ, ਓਲੀਵਰ ਬੇਂਸ, ਗੈਰੀ ਬਰੈਡਫਿਲਡ, ਪਾਲ ਕੈਪਰੀਗੈਲੋ ਦਾ ਇਸ ਇਤਿਹਾਸਕ ਫੈਸਲੇ ਲਈ ਸ਼ੁਕਰੀਆ ਅਦਾ ਕੀਤਾ। ਕੌਂਸਲ ਮੈਂਬਰ ਸਟੀਵ ਬਰੈਂਡਾਊ ਤੇ ਲੂਇਸ ਚਾਵੇਜ਼ ਇਸ ਮੀਟਿੰਗ ਵਿੱਚੋਂ ਗੈਰਹਾਜ਼ਰ ਰਹੇ। ਇਥੇ ਇਹ ਗੱਲ ਜਿਕਰਯੋਗ ਹੈ ਕਿ ਇਹ ਪਾਰਕ ਕਲਿੰਟਨ ਅਤੇ ਬਰਾਲੀ ਸਟਰੀਟ ਦੇ ਕੌਰਨਰ ਤੇ ਸਥਿਤ ਹੈ। ਇਸ ਪਾਰਕ ਵਿੱਚ ਪੰਜਾਬੀ ਕਮਿਉਨਟੀ ਅਤੇ ਸਮੁੱਚੇ ਅਮਰੀਕਨ ਭਾਈਚਾਰੇ ਦੀ ਵੱਡੀ ਗਿਣਤੀ ਵਿੱਚ ਅਕਸਰ ਇਕੱਤਰ ਹੁੰਦੀ ਰਹਿੰਦੀ ਹੈ।  ਿਜੱਥੇ ਬੱਚੇ ਖੇਡਾਂ ਅਤੇ ਬਜ਼ੁਰਗ ਆਪਸੀ ਿਵਹਲੇ ਸਮੇਂ ਕਸਰਤ ਅਤੇ ਿਵਚਾਰਾ ਦੀ ਸਾਂਝ ਪਾਉਦੇ ਹਨ। ਖਾਸ ਕਰਕੇ ਪੰਜਾਬੀ ਬਜ਼ੁਰਗ ਹਰ ਰੋਜ਼ ਸ਼ਾਮੀਂ ਇਥੇ ਇਕੱਤਰ ਹੋਕੇ ਆਪਣੇ ਦੁੱਖ ਸੁੱਖ ਸਾਝੇ ਕਰਦੇ ਹਨ। ਇਸ ਇਤਿਹਾਸਕ ਐਲਾਨ ਨਾਲ ਪੂਰੇ ਫਰਿਜ਼ਨੋ ਏਰੀਏ ਦੇ ਪੰਜਾਬੀਆਂ ਵਿੱਚ ਖੁਸ਼ੀ ਦਾ ਮਹੌਲ ਬਣਿਆ ਹੋਇਆ ਹੈ ਅਤੇ ਲੋਕੀ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਹਨ। ਜੈਕਾਰਾ ਮੂਵਮਿੰਟ ਦੇ ਅਣਥੱਕ ਵਲੰਟੀਅਰਾਂ ਦੀ ਹਰ ਪਾਸਿਓ ਤਰੀਫ਼ ਹੋ ਰਹੀ ਹੈ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech