20

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Punjabi

ਅਮਰੀਕਾ ਦੇ ਸ਼ਹਿਰ ਹਿੳੂਸਟਨ ਦੇ ਹੜ੍ਹ ਪੀੜ੍ਹਤਾ ਦੀ ਮੱਦਦ ਲੲੀ ਸਿੱਖ ਜੱਥੇਬੰਦੀ ਯੂਨਾੲੀੲਡ ਸਿੱਖਜ਼ ਆਈ ਅੱਗੇ

September 07, 2017 05:33 PM

ਅਮਰੀਕਾ ਦੇ ਸ਼ਹਿਰ ਹਿੳੂਸਟਨ ਦੇ ਹੜ੍ਹ ਪੀੜ੍ਹਤਾ ਦੀ ਮੱਦਦ ਲੲੀ ਸਿੱਖ ਜੱਥੇਬੰਦੀ ਯੂਨਾੲੀੲਡ ਸਿੱਖਜ਼ ਆਈ ਅੱਗੇ   
ਸਹਿਣਾ (,ਗੁਰਬਖਸ ਵਿਧਾਤਾ,/,ਰੇਸਮ ਵਿਧਾਤਾ):  ਪਿਛਲੇ ਦਿਨੀਂ ਅਮਰੀਕਾ ਦੇ ਸ਼ਹਿਰ ਹਿਊਸਟਨ 'ਚ ਤੂਫ਼ਾਨ ਤੇ ਹੜ੍ਹਾਂ ਨਾਲ ਪ੍ਰਭਾਇਤ ਹੋਏ ਲੋਕਾਂ ਦੀ ਮੱਦਦ ਲਈ ਸਿੱਖ ਕੌਮ ਨੇ ਵੱਡੀ ਪੱਧਰ ਤੇ ਮੱਦਦ ਕੀਤੀ !,ਜਿੱਥੇ ਸਿੱਖਾਂ ਵੱਲੋਂ ਪੀੜਤ ਲੋਕਾਂ ਲਈ ਲੰਗਰ, ਕੱਪੜੇ ਤੇ ਹੋਰ ਜ਼ਰੂਰੀ ਵਸਤਾਂ ਦਾ  ਪ੍ਰਬੰਧ ਕੀਤਾ ਗਿਆ, ਉੱਥੈ ਉਨਾਂ ਦੇ ਤਬਾਹ ਹੋ ਚੁੱਕੇ ਘਰਾਂ ਨੂੰ ਦੁਬਾਰਾ ਬਨਾਉਣ ਤੇ ਮਰੁੰਮਤ ਲਈ ਵੀ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ ! ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਮਰੀਕਾ ਦੇ ਸੂਬੇ ਟੈਕਸਾਸ ਵਿਚ ਆਏ ਸਦੀ ਦੇ ਸਭ ਤੋਂ ਭਿਆਨਕ ਤੂਫਾਨ ਹਾਰਵੇ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ! ਸਭ ਤੋਂ ਜ਼ਿਆਦਾ ਨੁਕਸਾਨ ਟੈਕ‍ਸਾਸ ਵਿਚ ਹੋਇਆ ਹੈ, ਖਾਸ ਤੌਰ ‘ਤੇ ਇਸ ਨਾਲ ਹਿਊਸਟਨ ਸ਼ਹਿਰ ਪੂਰੀ ਤਰ੍ਹਾਂ ਨਾਲ ਹੜ੍ਹ ਦੀ ਲਪੇਟ ‘ਚ ਹੈ । ਹਾਰਵੇ ਕਾਰਨ ਰਿਕਾਰਡ ਤੋੜ ਮੀਂਹ ਪਿਆ ਤੇ, 60 ਤੋ ਵੱਧ ਲੋਕਾ ਦੀ ਮੌਤ ਹੋ ਗੲੀ ਸੀ ਤੇ ਲੱਖਾ ਲੋਕ ਬੇਘਰ ਹੋ ਗੲੇ ਸਨ ਅਤੇ ਚਾਰ ਚਾਰ ਫੁੱਟ ਪਾਣੀ ਅਾੳੁਣ ਕਰਨ  ਗੱਡੀਅਾ ਨੂੰ ਕੂੜੇ ਦੇ ਢੇਰ ਦੀ ਤਰਾ੍ ਕਵਾੜ  ਬਣਾਕੇ ਰੱਖ ਦਿੱਤਾ ਜਿੱਥੇ ਘਰਾ ਅਤੇ ਹੋਰ ਚੀਜਾ ਨੂੰ ਨੁਕਸਾਨ ਪਹੁੰਚ ਗਿਅਾ ੳੁੱਥੇ ਸੜਕਾ ਨੂੰ ਵੀ ਪਾਣੀ ਦੇ ਤੇਜ ਵਹਾਅ ਨੇ ਭਾਰੀ ਨੁਕਸਾਨ ਕੀਤਾ ਹੈ !ਪੀੜਤ ਤੇ ਬੇਸਹਾਰਾਂ ਲੋਕਾ ਦੇ ਰਹਿਣ ਅਤੇ ਖਾਣ ਪੀਣ ਦਾ ਪ੍ਬੰਧ ਸਿੱਖ ਜੇਥੱਬੰਦੀ ਯੂਨਾੲੀੲਡ ਸਿੱਖਜ਼ ਵੱਲੋ ਵੱਡੀ ਪੱਧਰ ਤੇ ਕੀਤਾ ਗਿਅਾ ਹੈ ਹੁਣ ਤੱਕ ਹਜਾਰਾ ਡਾਲਰ ਖਰਚ ਕਰ ਚੁੱਕੀ ਸਿੱਖ ਯੂਨਾੲੀੲਡ ਵੱਲੋਂ ਲੋਕਾ ਨੂੰ ਸੁਰੱਖਿਅਤ ਜਗ੍ਹਾਂ ਪਹੁੰਚਾਇਆ ਗਿਆ ਹੈ ਅਤੇ  ਨਾਲ ਨਾਲ ਭੋਜਨ ਦਾ ਵੀ ਪ੍ਬੰਧ ਕੀਤਾ ਜਾ ਰਿਹਾ ਹੈ !ਜਿਵੇ ਜਿਵੇ ਸਿੱਖਾਂ ਨੂੰ ਅਖਬਾਰਾ ਦੀਅਾ ਖਬਰਾ ਅਤੇ ਸੋਸਲ ਮੀਡੀਅਾ ਰਾਹੀ ਜਾਣਕਾਰੀ ਮਿਲ ਰਹੀ ਹੈ ਲੋਕ ੲਿੱਕਠੇ ਹੋ ਕੇ ਜਰੂਰੀ ਵਸਤਾ ਅਤੇ ਡਾਲਰਾ ਰਾਹੀ ਪੀੜਤ ਲੋਕਾਂ ਦੀ ਮੱਦਦ ਲਈ ਅੱਗੇ ਆ ਰਹੇ ਹਨ ! ਅਮਰੀਕਨ ਲੋਕਾਂ ਵੱਲੋਂ ਪੀੜਤ ਲੋਕਾਂ ਦੀ ਮੱਦਦ ਲਈ ਅੱਗੇ ਆਏ  ਸਿੱਖ ਸਰਦਾਰਾ ਦੀ ਸ਼ਲਾਘਾ ਕੀਤੀ ਜਾ ਰਹੀ ਹੈ ! ਪ੍ਧਾਨ ਸੰਪੂਰਨ ਸਿੰਘ , ਚੈਅਰਮੇਨ ਡਾ. ਹਰਦਮ ਸਿੰਘ ਆਜ਼ਾਦ , ਗੁਰਸਰਨ ਸਿੰਘ,  ਮਨਦੀਪ ਸਿੰਘ,  ਅੰਮਿ੍ਤ ਸਿੰਘ,  ਗੁਰਪੀ੍ਤ ਸਿੰਘ ,  ਅਮਰਿੰਦਰ ਸਿੰਘ , ਅਮਨਦੀਪ ਸਿੰਘ,  ਕੁਲਵਿੰਦਰ ਸਿੰਘ,  ਸਤਨਾਮ ਸਿੰਘ ਸੇਖੋ , ਹਰਪੀ੍ਤ ਸਿੰਘ,  ਕਰਮਜੀਤ ਸਿੰਘ,  ਪ੍ਭਜੋਤ ਸਿੰਘ,  ਹਰਮੰਦਰ ਸਿੰਘ , ਸੱਤਪਾਲ ਸਿੰਘ ਪੁਰੇਵਾਲ ,ਗੁਰਮੰਦਰ ਸਿੰਘ, ਡਿਪਟੀ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਗੁਰਪ੍ਰੀਤ ਸਿੰਘ ,  ਦਲਜੀਤ ਸਿੰਘ ਤੇ ਗੁਰਦੀਪ ਸਿੰਘ ਆਦਿ ਸਿੱਖ ਸਰਦਾਰਾ ਵੱਲੋ ਜੰਗੀ ਪੱਧਰ ਤੇ ਹੜ੍ਹ ਪੀੜ੍ਹਤਾਂ ਦੀ ਮੱਦਦ ਕੀਤੀ ਜਾ ਰਹੀ ਹੈ  ਅਤੇ ਵੱਖ ਵੱਖ ਦੇਸਾ ਤੋ ਪਰਵਾਸੀ ਸਿੱਖ ਵੀ ਮੱਦਦ ਭੇਜ ਰਹੇ ਹਨ। ਅੱਜ ਪਾਲ ਸਿੰਘ ਸੰਧੂ ਅਤੇ ਅਮਨ ਸਿੰਘ ਘਾਗ ਦੀ ਅਗਵਾਈ 'ਚ ਯੂਨਾਈਟਿਡ ਸਿੱਖਜ਼ ਦੀ ਦੂਜੀ ਟੀਮ ਸਿਆਟਲ ਤੋਂ ਰਵਾਨਾ ਹੋਈ ਹੈ ਜੋ ਉੱਥੇ ਪਹੁੰਚ ਕੇ ਘਰਾਂ ਦੀ ਮੁਰੰਮਤ ਲਈ ਲੋੜੀਂਦਾ ਸਮਾਨ ਖਰੀਦ ਕੇ ਘਰਾਂ ਦੀ ਮਰੁੰਮਤ ਕਰਾਉਣਗੇ। ਉਨ੍ਹਾਂ ਵਲੋਂ ਕੱਲ ਸ਼ਾਮੀ ਗੁਰਦੁਆਰਾ ਸੱਚਾ ਮਾਰਗ ਵਿਖੇ ਮੀਟਿੰਗ ਕਰ ਕੇ ਫੈਸਲਾ ਲਿਆ ਗਿਆ  ਕਿ ਸੰਗਤਾਂ ਵਲੋਂ ਮਿਲ ਰਹੀ ਮਦਦ ਸਮਾਨ ਅਤੇ ਪੈਸੇ ਦੇ ਰੂਪ ਵਿਚ ਨੂੰ  ਉਸੇ ਤਰ੍ਹਾਂ ਅੱਗੇ  ਪਹੁੰਚਾਇਆ ਜਾਵੇ ! ਕੱਲ ਤੋਂ ਹੜ੍ਹ ਪੀੜ੍ਹਤਾਂ ਲਈ ਰਾਸ਼ਨ ,ਹੋਰ ਲੋੜੀਂਦਾ ਸਮਾਨ ਤੇ ਪੈਸੇ ਇਕੱਠੇ ਕਰਨੇ ਸ਼ੁਰੂ ਕੀਤੇ ਜਾਣਗੇ ਤੇ  ਅੈਤਵਾਰ ਸ਼ਾਮ ਨੂੰ ਟਰੱਕ ਰਵਾਨਾ ਕੀਤਾ ਜਾਵੇਗਾ ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech