25

September 2017
Punjabi

20 ਵਾਂ 'ਮੇਲਾ ਕਠਾਰ ਦਾ' ਸਬੰਧੀ ਪੋਸਟਰ ਸਰੋਤਿਆਂ ਦੇ ਰੂਬਰੂ

September 07, 2017 05:35 PM

20 ਵਾਂ 'ਮੇਲਾ ਕਠਾਰ ਦਾ' ਸਬੰਧੀ ਪੋਸਟਰ ਸਰੋਤਿਆਂ ਦੇ ਰੂਬਰੂ


ਏ.ਬੀ. ਪ੍ਰੋਡਕਸ਼ਨ  ਵਲੋਂ ਪੰਜਾਬ ਵਾਸੀਆਂ ਨੂੰ ਮੇਲੇ ਤੇ ਪਹੁੰਚਣ ਲਈ ਖੁੱਲਾ ਸੱਦਾ

ਜਲੰਧਰ, 5  ਸਤੰਬਰ (ਜਵੰਦਾ): ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵਿਖੇ ਏ.ਬੀ. ਪ੍ਰੋਡਕਸ਼ਨ, ਫਿਲਮ ਪ੍ਰੋਡਿਊਸਰ ਸੋਨੂੰ ਐੱਲ.ਏ ਅਤੇ ਅਲਾਹੀ ਭਰਾਵਾਂ ਦੀ ਅਗਵਾਈ 'ਚ ਅਗਾਮੀ ੧੩ 'ਤੇ ੧੪ ਸਤੰਬਰ ਨੂੰ ਹੋਣ ਜਾ ਰਹੇ ਸਲਾਨਾ  ੨੦ਵੇਂ ਸੱਭਿਆਚਾਰਕ  'ਮੇਲਾ ਕਠਾਰ ਦਾ' ਸਬੰਧੀ ਪੋਸਟਰ ਬੀਤੇ ਦਿਨੀਂ ਰਿਲੀਜ਼ ਕੀਤਾ ਗਏ ਹਨ।ਜ਼ਿਕਰਯੋਗ ਹੈ ਕਿ ਹਰ ਸਾਲ ਇਸ ਮੇਲੇ 'ਤੇ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਬਾਬਾ ਨਬੀ ਬਖਸ਼ ਦੀ ਦਰਗਾਹ 'ਤੇ ਨਮਸਤਕ ਹੋਣ ਲਈ ਪੁੱਜਦੇ ਹਨ। ਮੇਲੇ ਦੀ ਸ਼ੂਰੂਆਤ ੧੩ ਸਤੰਬਰ ਸ਼ਾਮ ਨੂੰ ਝੰਡੇ 'ਤੇ ਰੋਸ਼ਨ ਦੀ ਰਸਮ ਉਪਰੰਤ ਕੀਤੀ ਜਾਵੇਗੀ ਅਤੇ ਨਾਲ ਹੀ 'ਸੂਫੀ ਨਾਈਟ' ਦਾ ਆਯੋਜਨ ਕੀਤਾ ਜਾਵੇਗਾ ਜਿਥੇ ਵਿਸ਼ਵ ਪ੍ਰਸਿੱਧ ਸੂਫੀ ਗਾਇਕ ਹੰਸ ਰਾਜ ਹੰਸ, ਕੰਵਰ ਗਰੇਵਾਲ, ਜਾਕਿਰ ਹੂਸੇਨ, ਲਿਆਕਤ ਅਲੀ ਅਤੇ ਰੂਹਾਨੀ ਬਰਦਰਜ਼ ਆਪਣੀ ਹਾਜ਼ਰੀ ਭਰਨਗੇ।

ਮੇਲੇ ਦੇ ਦੂਸਰੇ ਦਿਨ ੧੪ ਸਤੰਬਰ ਨੂੰ ਅਲਾਹੀ ਬਰਦਰਜ਼ ਭਾਨਾ ਐੱਲ.ਏ, ਸਲੀਮ, ਅਮਾਨ ਤੇ ਅਮੀਰ ਵਲੋਂ ਸਵੇਰੇ ੯ ਵਜੇ ਦਰਗਾਹ ਬਾਬਾ ਨਬੀ ਬਖਸ਼ 'ਤੇ ਚਾਦਰ ਚੜਾਉਣ ਦੀ ਰਸਮ ਅਦਾ ਕਰਨ ਉਪਰੰਤ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ ਜਿਥੇ  ਸਰੋਤਿਆਂ ਦਾ ਮਨੋਰੰਜਨ ਕਰਨ ਲਈ
ਪੰਜਾਬ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ, ਕੁਲਵਿੰਦਰ ਬਿੱਲਾ, ਨਛੱਤਰ ਗਿੱਲ, ਰਵਿੰਦਰ ਗਰੇਵਾਲ, ਹੈਪੀ ਰਾਏਕੋਟੀ, ਦਿਲਪ੍ਰੀਤ ਢਿਲੋਂ, ਸਿੱਪੀ ਗਿੱਲ, ਅਦਾਕਾਰ ਜੱਗੀ ਸਿੰਘ, ਬਲਕਾਰ ਸਿੱਧੂ, ਕੁਵਿੰਦਰ ਕੈਲੀ, ਗੁਰਲੈਜ਼ ਅਖਤਰ, ਗਗਨ ਥਿੰਦ, ਸਾਰਥੀ ਕੇ, ਜੋਰਡਨ ਸੰਧੂ, ਜੀ ਖਾਨ, ਦੀਪ ਕਰਨ, ਆਰ ਨੇਤ, ਮਨਿੰਦਰ ਮੰਗਾ, ਜੀ ਸੁਰਜੀਤ, ਹਰਦਿਲ ਖਾਬ ਅਤੇ ਬਾਲ ਸਟਾਰ ਗਾਇਕ ਅਜੀਤ ਸਿੰਘ ਤੋਂ ਇਲਾਵਾ ਗਾਇਕਾਵਾਂ  ਚੋਂ ਸੁਨੰਦਾ ਸ਼ਰਮਾ, ਸ਼ੈਲੀਨਾ ਸ਼ੈਲੀ, ਜੈਨੀ ਜੋਹਲ ਆਦਿ ਨਾਮੀ ਕਲਾਕਾਰ ਆਪਣੀ ਹਾਜ਼ਰੀ ਭਰਨਗੇ।ਇਸ ਦੌਰਾਨ ਸਟੇਜ ਦੀਆਂ ਸੇਵਾਵਾਂ ਪੰਜਾਬ ਦੇ ਮਸ਼ਹੂਰ ਅਦਾਕਾਰ 'ਤੇ ਮੰਚ ਸੰਚਾਲਕ ਹਰਿੰਦਰ ਭੁੱਲਰ  ਨਿਭਾਉਣਗੇ। ਮੇਲੇ ਦੇ ਦੋਵੇਂ ਦਿਨ ਬਾਬਾ ਜੀ ਦਾ ਲੰਗਰ ਅਤੁੱਟ ਵਰਤੇਗਾ। ਏ ਬੀ ਪ੍ਰੋਡਕਸ਼ਨ, ਹੰਬਲ ਮਿਊਜ਼ਿਕ ਅਤੇ ਅਲਾਹੀ ਬਰਦਰਜ਼ ਵਲੋਂ ਸਮੂਹ ਪੰਜਾਬ ਵਾਸੀਆਂ ਨੂੰ ਮੇਲੇ ਤੇ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech