20

July 2018
ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਵਿਰਕ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ।ਲੋਕ ਇਨਸਾਫ ਪਾਰਟੀ ਨੇ ਕਿਸ਼ਨ ਪੱਖੋਕੇ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ //ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣ
Article

ਕਦੋਂ ਖਤਮ ਹੋਵੇਗਾ ਵੀਆਈਪੀ ਕਲਚਰ ,,,,,,,,,,,ਪ੍ਰੋ. ਬਲਵਿੰਦਰਪਾਲ ਸਿੰਘ

September 12, 2017 05:43 AM
ਪ੍ਰੋ. ਬਲਵਿੰਦਰਪਾਲ ਸਿੰਘ

ਬੀਤੇ ਸਮੇਂ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਆਈਪੀ ਕਲਚਰ ਖਤਮ ਕਰਨ ਲਈ ਵੀਆਈਪੀ ਵਾਹਨਾਂ 'ਤੇ ਲਾਲ ਬੱਤੀ ਹਟਾਉਣ ਦਾ ਫੈਸਲਾ ਕੀਤਾ ਸੀ। ਪਰ ਸਵਾਲ ਉੱਠਦਾ ਹੈ ਕਿ ਕੀ ਸਿਰਫ਼ ਲਾਲ ਬੱਤੀ ਹਟਾਉਣ ਨਾਲ ਭਾਰਤ ਵਿੱਚ ਵੀਆਈਪੀ ਕਲਚਰ ਖ਼ਤਮ ਹੋ ਜਾਵੇਗਾ?


ਕੀ ਲਾਲ ਬੱਤੀ ਹਟਣ ਤੋਂ ਬਾਅਦ ਸਾਡੇ ਨੇਤਾ ਆਮ ਆਦਮੀ ਦੀ ਤਰਾਂ ਬਿਨਾਂ ਸੁਰੱਖਿਆ ਦੇ ਸੜਕਾਂ 'ਤੇ ਨਿਕਲਣਗੇ? ਯਾਦ ਰਹੇ ਕਿ ਇਨਾਂ ਵੀ ਆਈ ਪੀ ਲੋਕਾਂ ਦੀ ਸੁਰੱਖਿਆ ਕਾਰਣ ਪੁਲੀਸ ਸੜਕਾਂ ਨੂੰ ਬੰਦ ਕਰ ਦਿੰਦੀ ਹੈ, ਜਿਸ ਕਾਰਣ ਲੋਕ ਦਫਤਰਾਂ ਤੋਂ ਲੇਟ ਹੋ ਜਾਂਦੇ ਹਨ ਤੇ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਾਉਣ ਲਈ ਦਿੱਕਤਾਂ ਪੇਸ਼ ਆਉਂਦੀਆਂ ਹਨ, ਲੋਕ ਆਪਣੇ ਜ਼ਰੂਰੀ ਕੰਮ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ। ਇਹ ਵਰਤਾਰਾ ਹੁਣ ਤੱਕ ਜਾਰੀ ਹੈ।

 


ਭਾਰਤ ਵਿੱਚ ਕਿਸੇ ਵੀਆਈਪੀ ਦੀ ਸੁਰੱਖਿਆ ਲਈ ਆਮ ਤੌਰ 'ਤੇ 17 ਜਵਾਨਾਂ ਨੂੰ ਲਗਾਇਆ ਜਾਂਦਾ ਹੈ ਜੋ ਪੂਰੀ ਦੁਨੀਆਂ ਵਿੱਚ ਕਿਤੇ ਨਹੀਂ ਹੈ। ਤਰਕ ਇਹ ਦਿੱਤਾ ਜਾਂਦਾ ਹੈ ਕਿ ਇਨਾਂ ਦੀ ਸੁਰੱਖਿਆ ਨੂੰ ਖਤਰਾ ਹੈ। ਇਨਾਂ ਨੂੰ ਅੱਤਵਾਦੀਆਂ ਤੋ ਖਤਰਾ ਹੈ। ਕੀ ਪੱਛਮੀ ਦੇਸਾਂ ਵਿਚ ਅੱਤਵਾਦ ਦਾ ਸੰਕਟ ਨਹੀਂ ਹੈ? ਪਰ ਉਥੋਂ ਦੇ ਸਿਆਸਤਦਾਨ ਅਜਿਹੀ ਵੀ ਆਈ ਪੀ ਸੁਰੱਖਿਆ ਨੂੰ ਲੈ ਕੇ ਸਰਕਾਰੀ ਧਨ ਨਹੀਂ ਉਜਾੜ ਰਹੇ। ਫਿਰ ਸਾਡੇ ਨੇਤਾ ਏਨੀ ਭਾਰੀ ਸਕਿਉਰਿਟੀ ਕਿਸ ਕਾਰਣ ਰੱਖ ਰਹੇ ਹਨ? ਜੇਕਰ ਇਨਾਂ ਲੀਡਰਾਂ ਨੂੰ ਅੱਤਵਾਦੀਆਂ ਤੋਂ ਖਤਰਾ ਹੈ ਤਾਂ ਖਤਰਾ ਜਨਤਾ ਨੂੰ ਵੀ ਹੈ। ਜੇਕਰ ਭਾਰੀ ਸਕਿਉਰਿਟੀ ਇਨਾਂ ਲੀਡਰਾਂ ਤੇ ਜਾਰੀ ਰਹੇਗੀ ਤਾਂ ਆਮ ਜਨਤਾ ਦੀ ਸੁਰੱਖਿਆ ਤੇ ਅਮਨ ਕਾਨੂੰਨ ਦਾ ਕੀ ਬਣੇਗਾ?

 


ਜੇਕਰ ਪੱਛਮੀ ਦੇਸਾਂ ਵਲ ਝਾਤੀ ਮਾਰੀਏ ਤਾਂ ਜ਼ਿਆਦਾਤਰ ਦੇਸਾਂ ਵਿੱਚ ਵੀਆਈਪੀ ਕਲਚਰ ਨਾ ਦੇ ਬਰਾਬਰ ਹੈ। ਉਦਾਹਰਨ ਦੇ ਤੌਰ 'ਤੇ ਸਵੀਡਨ ਤੇ ਨਾਰਵੇ ਨੂੰ ਲੈ ਲਓ... ਉੱਥੋਂ ਦੇ ਪ੍ਰਧਾਨ ਮੰਤਰੀ ਆਮ ਨਾਗਰਿਕ ਦੀ ਤਰਾਂ ਰੇਲਗੱਡੀਆਂ ਵਿੱਚ ਬਿਨਾਂ ਸੁਰੱਖਿਆ ਦੇ ਸਫ਼ਰ ਕਰਦੇ ਹਨ। ਉਨਾਂ ਦੇ ਨਾਲ ਕੋਈ ਕਾਫ਼ਲਾ ਨਹੀਂ ਹੁੰਦਾ। ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਤੁਸੀਂ ਸਾਰਿਆਂ ਨੇ ਲੰਡਨ ਵਿੱਚ ਮੈਟਰੋ ਵਿੱਚ ਸਵਾਰੀ ਕਰਦੇ ਦੇਖਿਆ ਹੋਵੇਗਾ। ਕੈਮਰਨ ਨੇ ਟਿਊਬ ਦੀ ਸਵਾਰੀ ਇਸ ਲਈ ਨਹੀਂ ਕੀਤੀ ਸੀ, ਕਿਉਂਕਿ ਉਨਾਂ ਨੂੰ ਸੁਰਖ਼ੀਆਂ ਵਿੱਚ ਆਉਣਾ ਸੀ... ਨਾ ਹੀ ਉਨਾਂ ਨੇ ਤਸਵੀਰ ਖਿਚਵਾਉਣ ਦਾ ਸ਼ੌਂਕ ਸੀ... ਕੈਮਰਨ ਰੇਲਗੱਡੀ ਵਿੱਚ ਇਸ ਲਈ ਸਫ਼ਰ ਕਰਦੇ ਸਨ ਤਾਂ ਕਿ ਟਰੈਫਿਕ ਵਿੱਚ ਉਨਾਂ ਦਾ ਸਮਾਂ ਬਰਬਾਦ ਨਾ ਹੋਵੇ ਤੇ ਨਾ ਹੀ ਉਨਾਂ ਕਾਰਨ ਜਨਤਾ ਨੂੰ ਕਿਸੇ ਤਰਾਂ ਦੀ ਤਕਲੀਫ਼ ਹੋਵੇ। ਕੀ ਸਾਡੇ ਭਾਰਤੀ ਨੇਤਾ ਇਸ ਤਰਾਂ ਦੀ ਪਹੁੰਚ ਅਪਨਾ ਸਕਦੇ ਹਨ?

 

 


ਭਾਰਤ ਦੇ ਬਹੁਗਿਣਤੀ ਨੇਤਾ ਆਪਣੇ ਆਪ ਨੂੰ ਜਨਤਾ ਤੋਂ ਸੁਪਰੀਮ ਤੇ ਕਾਨੂੰਨ ਤੋਂ ਉਪਰ ਸਮਝਦੇ ਹਨ। ਅਪਰੈਲ ਮਹੀਨੇ ਸ਼ਿਵ ਸੈਨਾ ਦੇ ਲੋਕ ਸਭਾ ਮੈਂਬਰ ਰਵਿੰਦਰ ਗਾਇਕਵਾੜ ਨੇ ਏਅਰ ਇੰਡੀਆ ਦੇ ਇੱਕ ਕਰਮਚਾਰੀ ਨੂੰ ਜਹਾਜ਼ ਵਿੱਚ ਆਪਣੀ ਚੱਪਲ ਨਾਲ ਕੁੱਟਣ ਦੀ ਘਿਨਾਉਣੀ ਹਰਕਤ ਕੀਤੀ ਸੀ। ਇਸ ਸਰਕਾਰੀ ਹਵਾਬਾਜ਼ੀ ਕੰਪਨੀ ਨੇ ਇਸ ਖ਼ਿਲਾਫ਼ ਦਲੇਰੀ ਦਿਖਾਈ। ਇਸ ਸੰਸਦ ਮੈਂਬਰ ਨੂੰ ਬਲੈਕ ਲਿਸਟ ਕਰਦਿਆਂ ਉਸ ਦੀ ਸੀਟ ਬੁੱਕ ਕਰਨੀ ਬੰਦ ਕਰ ਦਿੱਤੀ ਗਈ। ਹੋਰਨਾਂ ਹਵਾਬਾਜ਼ੀ ਕੰਪਨੀਆਂ ਨੇ ਇਸ ਰੋਸ ਪ੍ਰਗਟਾਵੇ ਵਿੱਚ ਏਅਰ ਇੰਡੀਆ ਦਾ ਸਾਥ ਦਿੱਤਾ। ਹੁਣ ਇਹੋ ਜਿਹੀ ਵਾਰਦਾਤ ਫਿਰ ਵਾਪਰੀ ਹੈ। ਤੈਲਗੂ ਦੇਸਮ ਪਾਰਟੀ (ਟੀਡੀਪੀ) ਦੇ ਸੰਸਦ ਮੈਂਬਰ ਜੇ.ਸੀ


. ਦਿਵਾਕਰ ਰੈੱਡੀ ਨੇ ਵਿਸ਼ਾਖਾਪਟਨਮ ਹਵਾਈ ਅੱਡੇ ਉੱਤੇ ਪ੍ਰਾਈਵੇਟ ਏਅਰਲਾਈਨਜ਼ - ਇੰਡੀਗੋ ਦੇ ਅਮਲੇ ਨਾਲ ਮਾੜਾ ਵਰਤਾਓ ਕੀਤਾ, ਇਸ ਦੇ ਬੁਕਿੰਗ ਕਾਊਂਟਰ 'ਤੇ ਭੰਨ-ਤੋੜ ਕੀਤੀ ਅਤੇ ਫਿਰ ਇਸ ਅਪਰਾਧਿਕ ਕਾਰੇ ਲਈ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ। ਇਸ 'ਤੇ ਇੰਡੀਗੋ ਤੇ ਤਿੰਨ ਹੋਰ ਹਵਾਬਾਜ਼ੀ ਕੰਪਨੀਆਂ ਨੇ ਇਸ ਸੰਸਦ ਮੈਂਬਰ ਨੂੰ ਬਲੈਕ ਲਿਸਟ ਕਰ ਦਿੱਤਾ ਹੈ।

 


ਦਿਵਾਕਰ ਰੈੱਡੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਵਿਸ਼ਾਖਾਪਟਨਮ ਹਵਾਈ ਅੱਡੇ 'ਤੇ ਦੇਰ ਨਾਲ ਪਹੁੰਚਿਆ ਤੇ ਉਡਾਣ ਰੁਕਵਾਉਣ ਲਈ ਹਿੰਸਾ 'ਤੇ ਉਤਰ ਆਇਆ। ਹੈਰਾਨੀ ਦੀ ਗੱਲ ਹੈ ਕਿ ਹਵਾਈ ਅੱਡੇ 'ਤੇ ਆਪਣੀ ਬਦਸਲੂਕੀ ਦੇ ਕਾਰਨ ਰੈੱਡੀ ਪਹਿਲੀ ਵਾਰ ਚਰਚਾ ਵਿੱਚ ਨਹੀਂ ਆਇਆ। ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਵਿਜੇਵਾੜਾ ਹਵਾਈ ਅੱਡੇ 'ਤੇ ਵੀ, ਦੇਰ ਨਾਲ ਪੁੱਜਣ ਤੋਂ ਬਾਅਦ, ਉਨਾਂ ਨੇ ਇਸੇ ਤਰਾਂ ਹੰਗਾਮਾ ਕੀਤਾ ਸੀ, ਪਰ ਆਪਣੀ ਵੱਲੋਂ ਗਲਤੀ ਹੋਣ 'ਤੇ ਇਹ ਵਿਉਹਾਰ ਹੈ, ਤਾਂ ਦੂਜੇ ਦੀ ਗਲਤੀ 'ਤੇ ਸਾਂਸਦ ਮੈਂਬਰ ਤੋਂ ਪਛਤਾਵਾ ਹੋਣ ਤੇ ਉਦਾਰ ਹੋਣ ਦੀ ਆਸ ਭਲਾ ਕਿਵੇਂ ਕੀਤੀ ਜਾ ਸਕਦੀ ਹੈ? ਨਾਗਰਿਕ ਉਡਾਨ ਮੰਤਰੀ ਅਸ਼ੋਕ ਗਜਪਤੀ ਰਾਜੂ ਵੀ ਤੇਲਗੂ ਦੇਸਮ ਨਾਲ ਹੀ ਤਾਅੱਲੁਕ ਰੱਖਦੇ ਹਨ। ਇੰਞ ਉਨਾਂ ਨੇ ਮਾਮਲੇ ਦੀ ਜਾਂਚ ਕਰਾਉਣ ਦਾ ਆਦੇਸ਼ ਦਿੱਤਾ ਹੈ, ਪਰ ਸਵਾਲ ਹੈ ਕਿ ਜਾਂਚ ਤੋਂ ਨਿਕਲੇਗਾ ਕੀ! ਜਾਂਚ ਤਾਂ ਅੱਜ ਤੱਕ ਸਿਆਸਤਦਾਨਾਂ ਦੇ ਪਰਦੇ ਢੱਕਣ ਲਈ ਹੁੰਦੀ ਰਹੀ ਹੈ ਤਾਂ ਜੋ ਇਸ ਮੱਸਲੇ ਨੂੰ ਲਟਕਾਇਆ ਜਾ ਸਕੇ ਤੇ ਜਨਤਾ ਸਮਾਂ ਪੈਣ 'ਤੇ ਇਹ ਕਾਂਡ ਭੁੱਲ ਜਾਵੇ। ਕੀ ਅਸੀਂ ਇਹ ਆਸ ਕਰ ਸਕਦੇ ਹਾਂ ਕਿ ਭਵਿੱਖ ਵਿੱਚ ਅਜਿਹਾ ਵਾਕਿਆ ਨਹੀਂ ਹੋਵੇਗਾ, ਜਿਸ ਨਾਲ ਯਾਤਰੀਆਂ ਦੀ ਸੁਰੱਖਿਆ ਤੇ ਸੰਸਦ ਦੇ ਮਾਣ 'ਤੇ ਦਾਗ ਲੱਗੇ? ਜੇਕਰ ਆਮ ਜਨਤਾ ਵਿਚੋਂ ਕੋਈ ਗਾਇਕਵਾੜ ਜਾਂ ਰੈੱਡੀ ਵਰਗਾ ਵਿਵਹਾਰ ਕਰੇ ਤਾਂ ਪੁਲੀਸ ਉਸ ਨੂੰ ਜ਼ਰੂਰ ਜੇਲ ਵਿਚ ਧੱਕ ਦੇਵੇਗੀ, ਪਰ ਇਹ ਲੋਕ ਵੀਆਈਪੀ ਹਨ, ਇਨਾਂ ਦਾ ਕੋਈ ਕੀ ਵਿਗਾੜ ਸਕਦਾ ਹੈ?

 


ਇਹੀ ਕਾਰਣ ਹੈ ਕਿ ਇਹ ਨੇਤਾ ਲੋਕ ਕਾਨੂੰਨ ਦੀ ਉਲੰਘਣਾ ਕਰਕੇ ਇਹੋ ਜਿਹੀਆਂ ਹਰਕਤਾਂ ਕਰਦੇ ਹਨ ਅਤੇ ਆਮ ਜਨਤਾ 'ਤੇ ਧੌਂਸ ਜਮਾਉਂਦੇ ਹਨ। ਇਨਾਂ ਨੇਤਾਵਾਂ ਦੇ ਅਪਰਾਧੀਆਂ ਨਾਲ ਗੱਠਜੋੜ ਹੋਣ ਕਰਕੇ ਭਾਰਤੀ ਰਾਜਨੀਤੀ ਪ੍ਰਦੂਸ਼ਿਤ ਹੁੰਦੀ ਜਾ ਰਹੀ ਹੈ ਤੇ ਅਪਰਾਧਾਂ ਵਿਚ ਇਜਾਫਾ ਹੋ ਰਿਹਾ ਹੈ, ਜਿਸ ਦੇ ਸਿੱਟੇ ਜਨਤਾ ਨੂੰ ਭੁਗਤਣੇ ਪੈ ਰਹੇ ਹਨ।'


ਇਸ ਤੋਂ ਸਪੱਸ਼ਟ ਹੈ ਕਿ ਲਾਲ ਬੱਤੀ ਹਟਾਉਣ ਨਾਲ ਵੀਆਈਪੀ ਸੱਭਿਆਚਾਰ ਖਤਮ ਨਹੀਂ ਹੋ ਸਕਦਾ। ਕੀ ਮੋਦੀ ਸਰਕਾਰ ਸੰਸਦ ਵਿੱਚ ਬਿਲ ਲਿਆ ਕੇ ਸਾਂਸਦਾਂ ਦੀ ਮੁਫ਼ਤ ਹਵਾਈ ਸੇਵਾ, ਰੇਲਗੱਡੀ ਸੇਵਾ ਤੇ ਦੂਜੀਆਂ ਸਹੂਲਤਾਂ, ਬੇਫਜ਼ੂਲ ਭਾਰੀ ਸਕਿਉਰਿਟੀ ਖ਼ਤਮ ਕਰ ਸਕਦੀ ਹੈ?

 


ਕੀ ਅਪਰਾਧ ਕਰਨ ਵਾਲੇ ਤੇ ਅਪਰਾਧੀਆਂ ਨੂੰ ਪਾਲਣ ਵਾਲੇ ਨੇਤਾਵਾਂ ਨੂੰ ਰਾਜਨੀਤੀ ਵਿਚ ਪ੍ਰਵੇਸ਼ ਕਰਨ ਤੇ ਲੜਨ ਤੋਂ ਰੋਕਿਆ ਜਾ ਸਕਦਾ ਹੈ?


ਸਿਰਫ਼ ਲਾਲ ਬੱਤੀ ਹਟਾ ਕੇ ਨੇਤਾਵਾਂ ਨੂੰ ਖ਼ਾਸ ਤੋਂ ਆਮ ਨਹੀਂ ਬਣਾਇਆ ਜਾ ਸਕਦਾ। ਲੋਕਤੰਤਰ ਵਿੱਚ ਰਾਜਨੇਤਾਵਾਂ ਦਾ ਵਿਉਹਾਰ ਆਮ ਇਨਸਾਨ ਦੀ ਤਰਾਂ ਹੋਣਾ ਚਾਹੀਦਾ ਹੈ, ਕਿਉਂਕਿ ਉਸ ਨੂੰ ਸੱਤਾ ਦੀ ਵਾਗਡੋਰ ਕਿਸੇ ਹੋਰ ਨੇ ਨਹੀਂ, ਜਨਤਾ ਨੇ ਸੌਂਪੀ ਹੈ। ਭਾਰਤ ਵਿੱਚੋਂ ਵੀਆਈਪੀ ਕਲਚਰ ਤਦ ਖ਼ਤਮ ਹੋਵੇਗਾ ਜਦੋਂ ਸਾਡੇ ਨੇਤਾ ਆਮ ਇਨਸਾਨ ਦੀ ਤਰਾਂ ਸੋਚਣਾ ਸ਼ੁਰੂ ਕਰਨਗੇ। ਸੁਆਲ ਤਾਂ ਇਹ ਹੈ ਕਿ ਜਿਹੜੇ ਲੋਕ ਵੋਟ ਮੰਗਣ ਵੇਲੇ ਨਿਮਰਤਾ ਨਾਲ ਹੱਥ ਜੋੜ ਕੇ ਵੋਟਾਂ ਮੰਗਦੇ ਹਨ, ਚੁਣੇ ਜਾਣ ਤੋਂ ਬਾਅਦ ਕਿਵੇਂ ਹੰਕਾਰ ਨਾਲ ਭਰ ਜਾਂਦੇ ਹਨ?

 


ਸੱਤਾ ਦੇ ਗਲਿਆਰੇ ਵਿੱਚ ਘੁੰਮਦੇ ਰਹਿਣ ਨਾਲ ਇਹ ਨੇਤਾ ਖ਼ੁਦ ਨੂੰ ਨਿਯਮ-ਕਾਇਦਿਆਂ ਤੋਂ ਉੱਪਰ ਸਮਝਣ ਲੱਗਦੇ ਹਨ। ਇਸ ਲਈ ਭਾਵੇਂ ਗਾਇਕਵਾੜ ਦਾ ਮਾਮਲਾ ਹੋਵੇ ਜਾਂ ਰੈੱਡੀ ਦਾ, ਸਿਰਫ਼ ਵਿਅਕਤੀਗਤ ਵਿਉਹਾਰ ਜਾਂ ਥੋੜੀ ਦੇਰ ਲਈ ਗੁੱਸਾ ਆਉਣ ਦਾ ਮਾਮਲਾ ਨਹੀਂ ਹੈ। ਦੋਸ਼ੀ ਰਾਜਨੇਤਾ ਨੂੰ ਬਚਾਉਣ ਦੀ ਸਰਕਾਰੀ ਮੁਹਿੰਮ ਵੀ ਇਹੀ ਦੱਸਦੀ ਹੈ ਕਿ ਜਨਤਾ ਇਨਾਂ ਸਿਆਸਤਦਾਨਾਂ ਦੀ ਗੁਲਾਮ ਹੈ ਅਤੇ ਇਹ ਜਨਤਾ ਦੇ ਕਿੰਗ ਹਨ।

 


ਸਮੁੱਚੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਭਾਰਤ ਵਿਚ ਵੀਆਈਪੀ ਵਰਤਾਰਾ ਓਨਾ ਚਿਰ ਤੱਕ ਨਹੀਂ ਖਤਮ ਹੋ ਸਕਦਾ, ਜਿੰਨਾ ਚਿਰ ਤੱਕ ਜਨਤਾ ਸੁਚੇਤ ਨਹੀਂ ਹੁੰਦੀ ਤੇ ਨੇਤਾਵਾਂ ਦੀ ਚੋਣ ਕਰਨ ਲੱਗਿਆ ਧਰਮ, ਜਾਤੀ ਤੋਂ ਉੱਪਰ ਉੱਠ ਕੇ ਇਮਾਨਦਾਰ ਲੀਡਰ ਨਹੀਂ ਚੁਣਦੀ। ਵੀਆਈਪੀ ਵਰਤਾਰਾ ਤਾਂ ਹੀ ਜਾਰੀ ਹੈ ਜੇਕਰ ਜਨਤਾ ਇਸ ਨੂੰ ਚੁੱਪ ਕਰਕੇ ਸਹਿ ਰਹੀ ਹੈ। ਜਦੋਂ ਜਨਤਾ ਇਸ ਗੱਲ ਦਾ ਵਿਰੋਧ ਕਰੇਗੀ ਤਾਂ ਇਹ ਵੀਆਈਪੀ ਕਲਚਰ ਖਤਮ ਹੋ ਜਾਵੇਗਾ। ਇਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਇਕੱਲੇ ਤੌਰ 'ਤੇ ਭੂਮਿਕਾ ਨਹੀਂ ਨਿਭਾ ਸਕਦੇ, ਇਸ ਲਈ ਜਨਤਾ ਨੂੰ ਵੀ ਆਪਣੀ ਬਣਦੀ ਭੂਮਿਕਾ ਨਿਭਾਉਣੀ ਪਵੇਗੀ ਤੇ ਉਨਾਂ ਨੂੰ ਇਹ ਸੁਆਲ ਜਨਤਕ ਤੌਰ 'ਤੇ ਉਠਾਉਣੇ ਪੈਣਗੇ ਕਿ ਜਨਤਾ ਦਾ ਧਨ ਜਨਤਾ 'ਤੇ ਖਰਚ ਹੋਵੇ ਨਾ ਕਿ ਨੇਤਾਵਾਂ ਦੀ ਐਸ਼ਪ੍ਰਸਤੀ ਤੇ ਵੀਆਈਪੀ ਟਰੀਟਮੈਂਟ 'ਤੇ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech