25

September 2017
Poem

ਜਿਹੜੇ ਹੱਸਦੇ,,,,ਸਿਮਰਨਜੀਤ ਜੁਤਲਾ

September 12, 2017 06:05 AM
ਸਿਮਰਨਜੀਤ ਜੁਤਲਾ

ਜਿਹੜੇ ਹੱਸਦੇ


ਜਿਹੜੇ ਹੱਸਦੇ ਨੇ ਬਹੁਤਾ, ਓਹ ਦਿਲਾਂ ਦੇ ਭਰੇ ਹੁੰਦੇ ਨੇ,
ਉਹਨਾਂ ਦੁਨੀਆਂ ਦੇ ਫਟ ਬੜੇ ਜਰੇ ਹੁੰਦੇ ਨੇ।
ਨਿਤ ਮਹਿਫਲਾਂ ਜਮਾਉਂਦੇ, ਸਾਰੇ ਜਗ ਨੂੰ ਹਸਾਉਂਦੇ,
ਪਰ ਕੌਣ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ।
ਦਿਨੇ ਖੁਸ਼ੀਆਂ ਮਨਾਉਂਦੇ, ਰਾਤੀਂ ਡੋਲਦੇ ਨੇ ਹੰਝੂ,
ਬਾਹਰੋਂ ਦਿਸਦੇ ਨੇ ਜਿੰਦਾ, ਅੰਦਰੋਂ ਮਰੇ ਹੁੰਦੇ ਨੇ।
ਟੋਭੇ-ਛੱਪੜੀਂ ਲਾਈਆਂ ਉਹਨੀ ਤਾਰੀਆਂ ਨੀ ਹੁੰਦੀਆਂ,
ਉਹ ਤਾਂ ਸੱਤੇ ਹੀ ਸਮੁੰਦਰ 'ਜੁਤਲਾ' ਤਰੇ ਹੁੰਦੇ ਨੇ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech