20

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Article

ਕਿਉਂ ਯਾਦ . . . . .ਅਮਨ ਮਾਨਸਾ

September 12, 2017 06:10 AM

ਜੁਲਾਈ ਅਗਸਤ ਮਹੀਨੇ ਦੇ ਦਿਨ ਸਨ। ਬਿਜਲੀ ਚਲੀ ਜਾਣ ਕਰਕੇ ਕਮਰੇ ਅੰਦਰ ਬੈਠਣਾ ਮੁਸਕਿਲ ਹੋ ਗਿਆ ਸੀ,

ਜਿਸ ਕਰਕੇ ਮੈਂ ਆਪਣੇ ਵਿਦਿਆਰਥੀਆ ਨੂੰ ਨਾਲ ਲੈ ਕੇ ਬਾਹਰ ਦਰਖੱਤ ਥੱਲੇ ਆ ਬੈਠਾ ਸਾਂ। ਸਾਹਮਣੇ ਮੇਨ ਗੇਟ ਤੋਂ ਜੀਤ ਆਪਣੇ ਬਿਨਾਂ ਲਾਈਟ ਅਤੇ ਬਰੇਕ ਵਾਲੇ ਮੋਟਰ ਸਾਈਕਲ ਆਉਦਾ ਵਿਖਾਈ ਦਿੰਦਾ ਹੈ। ਉਸਦੇ ਮੋਟਰਸਾਈਕਲ ਚਲਾਉਣ ਦਾ ਅੰਦਾਜ਼ ਵੀ ਵੇਖਣ ਨੂੰ ਅਜੀਬ ਜਿਹਾ ਲੱਗਦਾ ਸੀ। ਵੇਖਦੇ ਹੀ ਵੇਖਦੇ ਉਹ ਆਪਣੇ ਪੈਰਾਂ ਦੇ ਜੋਰ ਨਾਲ ਰੋਕਦਾ ਮੇਰੀ ਕਲਾਸ ਤੋਂ ਕੁਝ ਦੂਰੀ ਤੇ ਆ ਕੇ ਰੁਕ ਗਿਆ ਅਤੇ ਆਪਣੀ ਆਦਤ ਮੁਤਾਬਿਕ ਉੱਚ ਅਵਾਜ਼ ਵਿੱਚ ਬੋਲਿਆ,“ਆਈ ਯਾਰ ਅਮਨ, ਆਹ ਸਮਾਨ ਜਾ ਫੜੀ। ਮਸਾਂ ਪਹੁਚਿਆ ਅੱਜ ਤਾਂ।”
ਮੈਂ  ਕਾਹਲੀ ਨਾਲ ਉੁਸ ਕੋਲ ਜਾ ਕੇ ਸਮਾਨ ਫੜਕੇ ਵੇਖਦਾ ਬੋਲਿਆ,“ ਆਹ ਕਿਥੋ ਲੈ ਆਇਆ ਬੋਹੜ। ਵਿੱਚੇ ਆਲੂ ਗੰਡੇ ਚੁੱਕੀ ਫਿਰਦਾ।”


ਉਹ ਮੋਟਰ ਸਾਈਕਲ ਦਾ ਸਟੈਂਡ ਲਾਉਂਦਾ ਬੋਲਿਆ,“ ਗਿਆ ਤਾਂ ਮੈਂ ਬੈਂਕ ਸੀ ਆਉਂਦੇ ਹੋਏ ਆਲੂ ਗੰਡੇ ਲੈ ਲਏ। ਰਸਤੇ ਵਿੱਚ ਆਹ ਸੁੰਨੀ ਜੀ ਥਾਂ ਤੇ ਬੋਹੜ ਦਾ ਬੂਟਾ ਦਿਖ ਗਿਆ। ਜਦ ਮੈਂ ਪੁੱਟ ਲਿਆ ਤਾਂ ਵੇਖਿਆ ਪਾਉਣ ਨੂੰ ਕੋਈ ਲਿਫਾਫਾ ਨਾ ਮਿਲਿਆ ਤਾਂ ਆਲੂ ਗੰਡੇ ਕੱਠੇ ਕਰਕੇ ਇੱਕ ਲਿਫਾਫੇ ਵਿੱਚ ਆਹ ਪਾ ਲਿਆ। ਹੁਣ ਵੇਖ ਏਹਨੂੰ ਲਾਈੇਏ ਕਿੱਥੇ।”
ਫਿਰ ਆਪ ਈ ਨਜ਼ਰ ਇੱਧਰ-ਓਧਰ ਮਾਰਦਾ ਬੋਲਿਆ,“ ਏਥੇ ਠੀਕ ਲੱਗਦਾ। ਨਾਲੇ ਨਲਕੇ ਦਾ ਪਾਣੀ ਵੀ ਪੈਂਦਾ ਰਹੂ।”
ਇਹਨਾਂ ਕਹਿ ਕੇ ਉਸਨੇ ਬੱਚਿਆ ਤੋ ਕਮਰੇ ਅੰਦਰੋ ਕਹੀ ਮੰਗਵਾ ਲਈ। ਆਪ ਹੀ ਕਹੀ ਨਾਲ ਟੋਆ ਪੁੱਟ ਕੇ ਲਿਆਂਦਾ ਬੋਹੜ ਦਾ ਬੂਟਾ ਲਾ ਦਿੱਤਾ ਅਤੇ ਉਸ ਆਲੇ ਦੁਆਲੇ ਪਾਣੀ  ਪਾਉਣ ਲਈ ਵੱਟ ਵੀ ਕਰ ਦਿੱਤੀ। ਉਸਨੂੰ ਇਹ ਕੰਮ ਕਰਦੇ ਵੇਖਕੇ ਮੈ ਕਿਹਾ,“ ਯਾਰ ਜੀਤ ਤੂੰ ਤਾਂ ਸੌ ਪੁੰਨ ਖੱਟਲੇ, ਕਹਿੰਦੇ ਹੁੰਦੇ ਕਿ ਜੇ ਇੱਕ ਬੋਹੜ ਦਾ ਰੁੱਖ ਲਗਾ ਦਈਏ ਤਾਂ ਸੌ ਪੁੰਨ ਕਰਨ ਜਿੰਨਾਂ ਜਸ ਮਿਲਦਾ।”
ਉਹ ਉੱਚੀ ਹੱਸਿਆ ਤੇ ਬੋਲਿਆ,“ ਫਿਰ ਤਾਂ ਮੈਂ ਹਰ ਰੋਜ਼ ਬੋਹੜ ਲੱਭ ਕੇ ਲਿਆਉ।”
ਮੈਂ ਵੀ ਉਸ ਦੀ ਗੱਲ ਨਾਲ ਮੁਸਕਰਾ ਪਿਆ। ਅਜੇ ਮੈਂ ਕੁਝ ਬੋਲਦਾ ਉਹ ਪਹਿਲਾ ਹੀ ਬੋਲ ਪਿਆ,“ ਯਾਰ ਅਮਨ ਅਸਲ ਆਹ ਪੁੰਨ ਕਰਨ ਆਲੇ ਕੰਮ ਦਾ ਤਾਂ ਮੈਨੂੰ ਪਤਾ ਨੀ ਪਰ ਮੈਂ ਤਾਂ ਇਹ ਜਾਣਦਾ ਕਿ ਜਿੰਨੇ ਮੈਂ ਸਾਹ ਲੈਨਾ, ਓਨੀ ਕੁ ਹਵਾ ਪੈਦਾ ਕਰਨ ਲਈ ਦਰਖੱਤ ਤਾਂ ਲਾ ਈ ਦੇਵਾਂ। ਆਹ ਬੋਹੜ ਤਾ ਸਬੱਬੀ ਨਜ਼ਰ ਪੈ ਗਿਆ । ਉਝ ਇੱਕ ਗੱਲ ਹੈ ਬੋਹੜ ਲੰਮਾ ਸਮਾਂ ਜਿਉਂਦਾ ਰਹਿੰਦਾ ਏਸ ਕਰਕੇ ਜਦ ਮੈਂ ਮਰ ਗਿਆ ਏਸ ਬਹਾਨੇ ਯਾਦ ਤਾਂ ਕਰ ਲਿਆ ਕਰੋਗੇ।
ਮੈਂ ਸਿਰ ਮਾਰਦਾ ਉਸ ਵੱਲ ਵੇਖਕੇ ਹਲਕਾ ਜਿਹਾ ਮੁਸਕਰਾਇਆ ਤੇ ਕਿਹਾ, “ ਪਰ ਆਹ ਆਦਤ ਤੇਰੀ ਬਹੁਤ ਵਧੀਆ ਦਰਖੱਤ ਲਾਉਣ ਵਾਲੀ।”
ਉਹ ਆਪਣੇ ਮਿੱਟੀ ਵਾਲੇ ਹੱਥ ਨਲਕੇ ਦੇ ਪਾਣੀ ਨਾਲ ਸਾਫ ਕਰਦਾ ਬੋਲਿਆ,“ ਬਈ ਆਦਤ ਦਾ ਪਤਾ ਨੀਂ। ਮੈਂ ਤਾਂ ਇੱਕ ਗੱਲ ਜਾਣਦਾ ਵੀ ਬੰਦਾ ਜਿੰਨੇ ਦਰਖਤ ਲਾ ਦੇ ਥੋੜੇ ਆ। ਬੰਦਾ ਤਾਂ ਮਰਿਆ ਹੋਇਆ ਵੀ ਪੂਰਾ ਦਰਖਤ ਖਾ ਜਾਂਦਾ, ਜਿਉਂਦੇ ਜੀਅ ਤਾਂ ਦਰਖੱਤ ਖਾਣ ਦੀ ਤਾਂ ਗਿਣਤੀ ਕੋਈ ਨੀਂ।”
 ਅਚਾਨਕ ਕਿਸਨੇ ਮੇਰਾ ਮੋਢਾ ਨੂੰ ਫੜਕੇ ਝੋੜਿਆ। ਮੈਂ ਤ੍ਰਿਭਕ ਕੇ ਇੱਧਰ ਓਧਰ ਵੇਖਿਆ ਸਾਹਮਣੇ ਰਵਿੰਦਰ ਖੜ•ਾ ਸੀ। ਉਹ ਮੇਰੇ ਵੱਲ ਵੇਖਦਾ ਬੋਲਿਆ,“ ਕਿਹੜੀਆਂ ਸੋਚਾਂ ਵਿੱਚ ਬੈਠਾਂ । ਮੈਂ ਤੈਨੂੰ ਕਦੋਂ ਦਾ ਅਵਾਜ਼ਾਂ ਮਾਰੀ ਜਾਨਾ। ਤੂੰ ਸੁਣਦਾ ਈ ਨੀ। ਤਾਂ ਹੀ ਮੈਨੂੰ ਉੱਠ ਕੇ ਆਉਣਾ ਪਿਆ।”
ਮੈਂ ਲੰਮਾ ਸਾਰਾ ਸਾਹ ਲਿਆ ਤੇ ਕਿਹਾ,“ ਕੁੱਝ ਨੀ ਯਾਰ ਬੱਸ ਜੀਤ ਦੀ ਯਾਦ ਆ ਗਈ ਸੀ। ਆਹ ਬੋਹੜ ਲਾਉਣ ਵੇਲੇ ਦੀ ਗੱਲ। ਭਾਵੇਂ ਉਹ ਇਸ ਜਹਾਨ ਤੋਂ ਤੁਰ ਗਿਆ ਪਰ ਉਹਦੇ ਕੀਤੇ ਕੰਮ ਉਸਨੂੰ ਜਿਉਂਦਾ ਰੱਖ ਰਹੇ ਨੇ।”
ਮੇਰੀ ਗੱਲ ਸੁਣ ਕੇ ਰਵਿੰਦਰ ਦੇ ਚਿਹਰੇ ਤੇ ਵੀ ਉਦਾਸੀ ਆ ਗਈ। ਉਸੇ ਸਮੇਂ ਹਵਾ ਦਾ ਇੱਕ ਬੁੱਲਾ ਜਿਹਾ ਆਇਆ ਜਿਸ ਨਾਲ ਬੋਹੜ ਦੇ ਪੱਤੇ ਵੀ ਹਿੱਲਣ ਲੱਗੇ। ਇਹ ਹਿੱਲਦੇ ਹੋਏ ਪੱਤੇ ਇੰਝ ਮਹਿਸੂਸ ਹੋ ਰਹੇ ਸਨ ਕਿ ਜਿਵੇਂ ਜੀਤ ਕਹਿ ਰਿਹਾ ਹੋਵੇ 'ਕਿਉ ਵੀ ਆੜੀ ਯਾਦ ਆਉਨਾ ਕਿ ਨਾ . . . . .।'
ਮੈਂ ਰਵਿੰਦਰ ਦੇ ਉਦਾਸੀ ਨੂੰ ਦੂਰ ਕਰਨ ਲਈ ਕਿਹਾ,“ ਰਵਿੰਦਰ ਯਰ ਮੈਂ ਇੱਕ ਗੱਲ ਸੋਚ ਰਿਹਾ ਜੇ ਤੇਰੀ ਸਹਿਮਤੀ ਹੋ ਜਾਏ।”
ਰਵਿੰਦਰ ਨੇ ਉਦਾਸੀ ਭਜਾ ਕੇ ਅਚੰਭੇ ਨਾਲ ਪੁੱਛਿਆ,“ਕੀ?”
ਮੈਂ ਕਿਹਾ,“ਯਰ ਜੇ ਅਸੀਂ 22 ਜੁਲਾਈ ਨੂੰ ਉਸਦੀ ਯਾਦ ਵਿੱਚ ਰੁੱਖ ਲਗਾ ਦਿਆ ਕਰੀਏ। ਹੋ ਸਕਦਾ ਅਸੀਂ ਉੁਸਦੀ ਇਸ ਸੋਚ ਨੂੰ ਅੱਗੇ ਲਿਜਾ ਸਕੀਏ।
ਰਵਿੰਦਰ ਨੇ ਝੱਟ ਹਾਂ ਕਰਦੇ ਕਿਹਾ,“ ਮੈਂ ਤਿਆਰ ਆਂ, ਏਸ ਕੰਮ ਲਈ।”
ਏਨੇ ਸਮੇਂ ਵਿੱਚ ਆਏ ਹਵਾ ਦੇ ਤੇਜ ਬੁੱਲੇ ਨਾਲ ਬੋਹੜ ਦੇ ਪੱਤੇ ਅਵਾਜ਼ ਕਰਨ ਲੱਗੇ ਜਿਵੇਂ ਕਹਿ ਰਹੇ ਹੋਣ,“ਅਸੀਂ ਵੀ ਥੋਡੇ ਨਾਲ ਆ।”
        ਅਮਨ ਮਾਨਸਾ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech