20

July 2018
ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਵਿਰਕ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ।ਲੋਕ ਇਨਸਾਫ ਪਾਰਟੀ ਨੇ ਕਿਸ਼ਨ ਪੱਖੋਕੇ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ //ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣ
Punjabi

ਗਾਇਕ ਲਵ ਮਾਨ ਦਾ ਪਲੇਠਾ ਗੀਤ, 'ਨਾਮ ਬਿਨਾਂ' ਰਿਲੀਜ਼

September 12, 2017 06:15 AM

ਗਾਇਕ ਲਵ ਮਾਨ ਦਾ ਪਲੇਠਾ ਗੀਤ, 'ਨਾਮ ਬਿਨਾਂ' ਰਿਲੀਜ਼


ਚੰਡੀਗੜ (ਪ੍ਰੀਤਮ ਲੁਧਿਆਣਵੀ),12 ਸਤੰਬਰ, 17 : ਸੁਰਿੰਦਰ ਯੱਕੋਪੁਰੀ ਦੀ ਖੋਜ ਗਾਇਕ, ਲਵ ਮਾਨ,  ਜੋ ਉਸ ਦੇ ਪਿੰਡ ਯੱਕੋਪੁਰ ਖੁਰਦ ਦਾ ਹੀ ਜੰਮਪਲ ਹੈ, ਦੀ ਗਾਇਕੀ ਦੇ ਸ਼ੌਂਕ ਅਤੇ ਉਸ ਦੀ ਮਿੱਠੀ, ਸੁਰੀਲੀ, ਦਮਦਾਰ ਅਵਾਜ ਨੂੰ ਪਹਿਚਾਣਦਿਆਂ ਕਲਾ ਦੇ ਜ਼ੌਹਰੀ ਸੁਰਿੰਦਰ ਯੱਕੋਪੁਰੀ ਨੇ ਉਸ ਦਾ ਪਹਿਲਾ ਧਾਰਮਿਕ ਗੀਤ, 'ਨਾਮ ਬਿਨਾਂ' ਰਿਕਾਰਡ ਕਰਵਾਇਆ ਅਤੇ ਰਿਲੀਜ਼ ਕੀਤਾ ਹੈ।  ਇਸ ਗੀਤ ਨੂੰ ਕਲਮਬੱਧ ਕੀਤਾ ਹੈ, ਤਾਰੀ ਢੰਡੋ ਵਾਲੀਏ ਨੇ : ਸੰਗੀਤ ਵਿੱਚ ਪਰੋਇਆ ਹੈ, ਦੇਸੀ ਸਟਾਰ ਟੀਮ ਅਤੇ ਹਰਜਿੰਦਰ ਲਾਂਬਾ ਨੇ।  ਇਸ ਗੀਤ ਨੂੰ ਤਿਆਰ ਕਰਨ ਵਿੱਚ ਸੁੱਚਾ-ਜੈਲਾ  ਸ਼ੇਖੂਪੁਰੀਏ ਦਾ ਖਾਸ ਸਹਿਯੋਗ ਰਿਹਾ।
      ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹਰਜਿੰਦਰ ਲਾਂਬਾ ਨੇ ਦੱਸਿਆ ਕਿ ਦੇਸੀ ਸਟਾਰ ਮਿਊਜਿਕ ਅਤੇ ਸੁਰਿੰਦਰ ਯੱਕੋਪੁਰੀ ਦੀ ਇਸ ਪੇਸ਼ਕਸ਼ ਤੋਂ ਕੰਪਨੀ ਅਤੇ ਗਾਇਕ ਨੂੰ ਬਹੁਤ ਆਸਾਂ ਤੇ ਉਮੀਦਾਂ ਹਨ।  ਉਨਾਂ ਅੱਗੇ ਦੱਸਿਆ ਕਿ ਲਵ ਮਾਨ ਦਾ ਅਗਲੇ ਗੀਤ, 'ਜੁਦਾਈ', ਜੋ ਸੁਰਿੰਦਰ ਯੱਕੋਪੁਰੀ ਦੀ ਕਲਮ ਦਾ ਸਿਰਜਿਆ ਹੈ, ਉਤੇ ਵੀ ਪੂਰੀ ਮਿਹਨਤ ਅਤੇ ਸਰਗਰਮੀ ਨਾਲ ਕੰਮ ਚੱਲ ਰਿਹਾ ਹੈ।  ਇਹ ਗੀਤ ਵੀ 'ਦੇਸੀ ਸਟਾਰ ਮਿਊਜਿਕ ਕੰਪਨੀ' ਰਾਹੀਂ ਲਵ ਮਾਨ, ਪੰਜਾਬੀ ਸਰੋਤਿਆਂ ਲਈ ਜਲਦੀ ਹੀ  ਲੈ ਕੇ ਹਾਜਰ ਹੋ ਰਿਹਾ ਹੈ। 

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech