18

January 2018
ਔਰਤ // ਗੁਰਪ੍ਰੀਤ...ਕੈਕਟਸ ਤੇ ਖਿੜਿਆ ਫੁੱਲ : ਡਾ. ਅਮਰਜੀਤ ਕੌਕੇ,,,,,,,,,,, (ਪ੍ਰੀਤਮ ਲੁਧਿਆਣਵੀ, ਚੰਡੀਗੜ)PUNJAB CM DIRECTS INDUSTRIES DEPT TO EXPLORE SETTING UP OF DESIGNATED HELP DESK FOR PUNJAB INVESTORS ABROADਪੂਰੀ ਤਰਾਂ ਅਪਣੇ ਫਰਜ਼ਾਂ ਪ੍ਰਤੀ ਸਮੱਰਪਿਤ ਰਹਿਣ ਵਾਲੀ ਸਖਸ਼ੀਅਤ ਗੁਰਭੇਜ ਸਿੰਘ ਗੁਰਾਇਆ,,ਅਰਵਿੰਦਰ ਕੌਰ ਸੰਧੂ ਸੱਖਣੀ ਲੋਹੜੀ,,, ਅਕਵੀਰ ਕੌਰਪਿੰਡ ਟੌਹੜਾ ਦੇ ਸਕੂਲ ਵਿਚਲੇ ਵਿਵਾਦ ਦੀ ਪੜਤਾਲ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਰੇਗੀ ਜਾਂਚ ਕਮੇਟੀ-ਸਾਧੂ ਸਿੰਘ ਧਰਮਸੋਤਪੰਜਾਬ ਦਾ ਵਾਤਾਵਰਨ ਬਹੁਤ ਸੁਹਾਵਣਾ ਅਤੇ ਮਨਮੋਹਕ ਹੈ//ਇੰਜੀ: ਸਤਨਾਮ ਸਿੰਘ ਮੱਟੂਘਨੌਰੀ ਕਲਾਂ 'ਚ 21 ਧੀਆਂ ਦੀ ਲੋਹੜੀ ਮਨਾਈ ਦੇਸ਼ ਦੇ ਸਰਬਉੱਚ ਕਨੂੰਨ ਮੰਦਰ ਦੇ ਨੱਕ ਹੇਠਾਂ ਵਾਪਰੇ 1984 ਦੇ ਯੋਜਨਾਵੱਧ ਸਿੱਖ ਕਤਲੇਆਮ ਦਾ ਦੁਖਾਂਤਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਵੀ ਸੁਰਜੀਤ ਗੱਗ ਖਿਲਾਫ ਮਾਮਲਾ ਦਰਜ.
Article

ਡੇਰਾਵਾਦ ਕਿਉ ਕਰ ਰਿਹਾ ਮਨਖੁੱਤਾ ਦਾ ਘਾਣ ਤੇ ਦੇਸ਼ ਦੇ ਮਾਹੌਲ ਨੂੰ ਗੰਧਲਾ ,,,,,,,,,,,,ਪਰਮਜੀਤ ਕੌਰ ਸੋਢੀ

September 12, 2017 06:22 AM
ਪਰਮਜੀਤ ਕੌਰ ਸੋਢੀ

ਅੱਜ ਦਾ ਮਨੁੱਖ ਦਿਨੋ ਦਿਨ ਆਸ਼ਾਤ ਦੁਖੀ ਤੇ ਚਿੰਤਤ ਪਹਿਲਾ ਨਾਲੋ ਕਿਤੇ ਜਿਆਦਾ ਰਹਿਣ ਲੱਗ ਗਿਆ ਹੈ ਤੇ ਦੇਸ਼  ਦਾ ਮਹੌਲ ਦਿਨੋ ਦਿਨ ਗੰਧਲਾ ਹੁੰਦਾ ਜਾ ਰਿਹਾ ਹੈ ਇਹ ਸਭ ਡੇਰਾਵਾਦ ਦੀ  ਹੀ ਦੇਣ ਹੈ ਅਸਲ ਵਿੱਚ ਪਰਮਾਤਮਾ ਦਾ ਵਾਸਾ ਸਾਡੇ ਅੰਦਰ ਹੀ ਹੈ ਜੀ ਪਰ ਅਸੀ ਪ੍ਰਮਾਤਮਾ ਨੂੰ ਲੱਭਦੇ ਪਤਾ ਨਹੀ ਕਿੱਥੇ ਕਿੱਥੇ ਪੰਹੁਚ ਜਾਦੇ ਹਾਂ।ਅਤੇ ਪ੍ਰਮਾਤਮਾ ਦੇ ਦਿੱਤੇ ਮਨ ਮੰਦਰ ਦੀ ਭੰਨਤੋੜ ਕਰਦੇ ਹਾਂ ਮਤਲਬ ਉਸ ਵਾਹਿਗੁਰੂ ਦੇ ਬਣਾਏ ਨਿਯਮਾ ਦੇ ਉਲਟ ਚੱਲਦੇ ਹਾਂ ਤੇ ਕਿਸੇ ਐਸੇ ਮਨੁੱਖ ਵਿੱਚੋ ਪ੍ਰਮਾਤਮਾ ਦੀ ਭਾਲ ਕਰਦੇ ਹਾਂ ਜਿਸਨੂੰ ਅਸੀ ਆਪਤਾਂ ਕੀ ਜਾਣਨਾ ਬਲਿਕੇ ਦੂਰੋ ਨੇੜਿa ਉਸਦੀ ਕੋਈ ਅਸਲੀਅਤ ਦੱਸਣਾ ਚਾਹੇ ਤਾਂ ਗੱਲ ਨੂੰ ਸਿਰੇ ਤੋ ਨਕਾਰ ਦਿੰਦੇ ਹਾਂ ਜੋ ਇਨਸਾਨ ਆਪ ਗਲਤੀਆ ਅਤੇ ਜੁਲਮ ਕਰਦਾ ਹੈ ਉਹ ਸਾਨੂੰ ਕੀ ਦੇਵੇਗਾ ਪਰ ਅਸੀ ਲੋਕ ਅਜਿਹੇ ਜਾਲਮ ਨੂੰ ਗੁਰੂ ਮੰਨ ਲੈਦੇ ਹਾਂ ਤੇ ਪਲ ,ਪਲ ਅਜਿਹੇ ਜਾਲਮ,ਨਰਦਈ,ਲੋਟੂ,ਡਰਾਮੇਬਾਜ ਤੋ ਧੋਖਾ ਖਾਦੇ ਹਾਂ ।ਦਰ,ਦਰ ਦੀਆ ਠੋਕਰਾ ਖਾਦੇ ਹਾਂ ਤੇ ਆਪਣੀ ਮਿਹਨਤ ਦੀ ਕਮਾਈ ਉਸ ਗਲਤ ਅਨਸਰ ਪਿੱਛੇ ਲੱਗ ਬਰਬਾਦ ਕਰ ਦਿੰਦੇ ਹਾਂ ।ਇੱਥੇ ਹੀ ਬਸ ਨਹੀ ਇਹ ਲੋਕ ਭੋਲੇ ਭਾਲੇ ਲੋਕਾ ਨੂੰ ਆਪਣੇ ਜਾਲ ਵਿੱਚ ਇਸ ਕਦਰ ਫਸਾ ਲੈਦੇ ਹਨ ਕਿ ਲੋਕ ਆਪਣੇ ਘਰ ਦੀਆਂ ਔਰਤਾ, ਧੀਆਂ,ਭੈਣਾ ਵੀ ਉਸ ਸਾਧ ਕੋਲ ਛੱਡਣ ਲਈ ਤਿਆਰ ਹੋ ਜਾਦੇ ਹਨ।ਪਰ ਅਜਿਹੇ ਸਾਧਾ ,ਪਾਖੰਡੀਆ ਨੂੰ ਕਿਹੜਾ ਕਿਸੇ ਦੀ ਇੱਜਤ ਤੱਕ ਮਤਲਬ ਹੁੰਦਾ ਇੰਨਾ ਨੇ ਤਾਂ ਭੁੱਖੇ ਭੇਡੀਏ ਵਾਗ ਜੋ ਅੱਗੇ ਆ ਗਿਆ ਹੜੱਪ ਹੀ ਲੈਣਾ।ਅਤੇ ਅਗਲੇ ਨੂੰ ਬਰਬਾਦ ਕਰਕੇ ਜਾਨੋ ਮਾਰਨ ਤੱਕ ਦੇ ਡਰਾਵੇ ਦੇ ਕੇ ਮੂੰਹ ਬੰਦ ਕਰਵਾ ਦਿੰਦੇ ਹਨ।ਤੇ ਅਸੀ ਲੋਕ ਫਿਰ ਵੀ ਕਈ ਕਈ ਦਿਨ ਘਰਦੇ ਕੰਮ ਛੱਡ ਇੰਨਾ ਪਾਖੰਡੀਆ ਦੇ ਡੇਰਿਆ ਤੇ ਜਾਕੇ ਫਰੀ ਕੰਮ ਕਰਦੇ ਹਾਂ ਜਿਸਨੂੰ ਇਹ ਸਾਧ ਸੇਵਾ ਕਹਿਕੇ ਸਾਡੇ ਪੈਸੇ ਤੇ ਟਾਇਮ ਦੀ ਬਰਬਾਦੀ ਕਰਦੇ ਹਨ।ਜਿਸ ਦਾ ਮੁਨਾਫਾ ਇੰਨਾ ਵਿਹਲੜਾ ਨੂੰ ਮਿਲਦਾ ਤੇ ਕਰਦੇ ਹਨ ਆਯਾਸ਼ੀਆ ਤੇ ਆਪਾ ਇੰਨਾ ਅਕਲ ਵਿਹੂਣੇ,ਹੰਕਾਰੀ,ਨੌਸਰਬਾਜਾ ਦੇ ਮਗਰ ਲੱਗਕੇ ਹੋਰਨਾ ਨੂੰ ਵੀ ਮੰਦਾ ਬੋਲਦੇ ਹਾਂ ਜਿਹੜੇ ਇਸ ਸਾਧ ਦੇ ਕੁਕਰਮਾ ਬਾਰੇ ਸਾਨੂੰ ਜਾਣੂ ਕਰਵਾਉਦੇ ਹਨ।ਅਜਿਹੇ ਕੁਕਰਮੀ  ਕੁਦਰਤ ਵੱਲੋ ਸਾਜੀ ਹੋਈ ਸ਼ਿਰਸ਼ਟੀ ਦੇ ਉਲਟ ਚੱਲ ਮਨੁੱਖਤਾ ਦਾ ਘਾਣ ਕਰਦੇ ਹਨ।ਅਤੇ ਦੇਸ਼ ਦੇ ਮਹੌਲ ਨੂੰ ਗੰਧਲਾ ਕਰਦੇ ਹਨ। ਸੋ ਵੀਰੋ,ਭੈਣੋ,ਬੁਜਰਗੋ, ਆਪਣੇ ਮੂਲ ਨੂੰ ਪਛਾਣੋ ਡੇਰਾਵਾਦ ਛੱਡ ਗੁਰਬਾਣੀ ਨਾਲ ਜੁੜੋ  ਜਿਵੇ ਕੰਹਿਦੇ ਹਨ ਬਾਣੀ ਗੁਰੂ,ਗੁਰੂ ਹੈ ਬਾਣੀ ਵਿੱਚ ਬਾਣੀ ਅਮ੍ਰਤਿ ਸਾਰੇ,ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸ਼ਤਾਰੇ।।ਇਸ ਨਾਲ ਜੁੜ ਮਾੜੇ ਕੰਮ ਛੱਡੇ ਜਾਣਗੇ ਤੇ ਚੰਗੇ ਕੰਮਾ ਵਿੱਚ ਵਾਧਾ ਹੋਵੇਗਾ ਜਿਸ ਨਾਲ ਤੁਸੀ ਬਾਹਰ ਡੇਰਿਆ, ਚੇਲਿਆ,ਮੜੀਆ,ਮਸ਼ਾਣਾ ਵੱਲ ਨਹੀ ਭੱਜੋਗੇ ਤੇ ਤੁਹਾਡੇ ਮਨ ਮੰਦਰ ਵਿੱਚੋ ਹੀ ਪਰਮਾਤਮਾ ਨਾਲ ਮਿਲਾਪ ਹੋ ਜਾਵੇਗਾ ਜਿਸ ਨਾਲ ਤੁਹਾਡੇ ਵਿੱਚ ਆਤਮ ਵਿਸ਼ਵਾਸ਼,ਸਮਰਪਣ,ਪ੍ਰੇਮ ਭਗਤੀ,ਖੇੜਾ,ਚਿੰਤਾਵਾ ਤੋ ਮੁਕਤ,ਸਰਬੱਤ ਦਾ ਭਲਾ ਜਿਹੇ ਗੁਣ ਆ ਜਾਣਗੇ।ਇਸੇ ਤਰਾ ਆਪਣੇ ਜੀਵਣ ਨੂੰ ਸੁਖਮਈ ਬਣਾਇਆ ਜਾ ਸਕਦਾ ਜੀ ਸੋ ਅਖੀਰ ਵਿੱਚ ਵੀ ਬੇਨਤੀ ਹੈ ਕਿ ਡੇਰਾਵਾਦ ਛੱਡੋ ਕੋਹੜ ਕੱਢੋ ਤਾਂ ਕਿ ਮਨੁੱਖਤਾ ਦਾ ਘਾਣ ਹੋਣ ਤੋ ਅਤੇ ਦੇਸ਼ ਦੇ ਮਹੌਲ ਨੂੰ ਗੰਧਲਾ ਹੋਣ ਤੋ ਬਚਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ।


ਪਰਮਜੀਤ ਕੌਰ ਸੋਢੀ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech