21

July 2018
ਕਮੀਆਂ ਲੱਭਣਾਂ //ਪਰਮ ਜੀਤ 'ਰਾਮਗੜੀਆ'ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਵਿਰਕ ਵਲੋਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ।ਲੋਕ ਇਨਸਾਫ ਪਾਰਟੀ ਨੇ ਕਿਸ਼ਨ ਪੱਖੋਕੇ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਣਾਇਆਏਸ਼ੀਆਈ ਖੇਡਾਂ ਲਈ ਭਾਰਤੀ ਸਾਈਕਲਿੰਗ ਟੀਮ ਦਾ ਐਲਾਨ ਜਿਲ੍ਹਾ ਸਿੱਖਿਆ ਅਫਸਰ ਨੇ ਮੈਡਮ ਦਲਜੀਤ ਕੌਰ ਨੂੰ ਕੀਤਾ ਸਨਮਾਨਿਤਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ //ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।
Article

ਪੁਸਤਕ : ਸੰਗਮ ਅਨੋਖਾ (ਕਾਵਿ -ਸੰਗ੍ਰਹਿ )

September 12, 2017 04:31 PM

ਪੁਸਤਕ  :              ਸੰਗਮ ਅਨੋਖਾ (ਕਾਵਿ -ਸੰਗ੍ਰਹਿ )
ਲੇਖਕ :               ਐਸ- ਐਸ-  ਸਹੋਤਾ
ਪੰਨੇ :                 121
ਕੀਮਤ :               295/ਰੁਪਏ
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ ,ਮੋਹਾਲੀ /ਚੰਡੀਗੜ੍ਹ ।
       ਐਸ- ਐਸ- ਸਹੋਤਾ ਇਕ ਨਾਮਵਰ ਅਤੇ ਨਿਰੰਤਰ ਲਿਖਣ ਵਾਲਾ ਸਿਰੜੀ ਅਤੇ ਅਣਥੱਕ ਲੇਖਕ ਹੈ। ਇਹਨਾਂ ਦੀ ਕਲਮ ਤੇਜ ਰਫ਼ਤਾਰ ਨਾਲ ਅੱਗੇ ਵਧਦੀ ਜਾ ਰਹੀ ਹੈ।ਇਹ ਲੇਖਕ ਦਾ 19ਵਾਂ ਕਾਵਿ ਸੰਗ੍ਰਹਿ ਹੈ । ਇਹਨਾਂ ਤੋਂ ਇਲਾਵਾ ਇਸ ਕਲਮ ਵਲੋਂ 2 ਨਾਵਲ, 3 ਕਹਾਣੀ -ਸੰਗ੍ਰਹਿ ਅਤੇ 2 ਸਾਂਝੇ ਕਾਵਿ -ਸੰਗ੍ਰਹਿ ਵੀ ਪਾਠਕਾਂ ਤੱਕ ਪੁਜਦਾ ਹੋਏ ਹਨ।      ਇਹ ਪੁਸਤਕ ਔਨਕੌਲੋਜਿਸਟ ਡਾਕਟਰ ਸਚਿਨ ਗੁਪਤਾ ਜੀ ਨੂੰ  ਸੁਹਿਰਦ ਸਮਰਪਿਤ ਕੀਤੀ ਗਈ ਹੈ ।
ਕਵਿਤਾ ਕਵੀ  ਦੇ ਦਿਲੀ ਵਲਵਲਿਆਂ ਦੀ ਹੂਕ ਹੈ ਜੋ ਕਾਗਜ ਦੀ ਕੋਰੀ ਹਿੱਕ ' ਤੇ   ਅਭੁੱਲ ਯਾਦਾਂ  ਅਤੇ ਅਸਹਿ ਦਰਦ ਦੇ ਉਸਲਵੱਟੇ ਲੈਂਦੀ ਕਵੀ ਦੇ ਧੁਰ ਅੰਦਰ ਦੀ ਪਰਕਰਮਾ ਕਰਦੀ ਹੈ।    ਕਵੀ ਨੂੰ ਨਿਰਾਸਾ ਵਿੱਚ ਵੀ ਆਸ ਦੀ ਕਿਰਨ ਵਿਆਕੁਲਤਾ ਤੋਂ ਤਾਜਗੀ ਪ੍ਰਦਾਨ ਕਰਦੀ ਹੈ।ਭਾਵੇਂ ਕਵੀ ਬਿਮਾਰੀ ਤੋਂ ' ਪੀੜਤ ਹੈ ਫਿਰ ਵੀ ਉਹ ਬੀਮਾਰੀ ਨਾਲ  ਨਿਰੰਤਰ ਜੂਝ ਰਿਹਾ ਹੈ ।   ਜਿਵੇਂ ਕਵੀ ਲਿਖਦਾ ਹੈ:-     
" ਫਿਰ ਵੀ ਮੈਂ ਅੱਜ ਤਕ,ਨਹੀਂ ਹੋਇਆ ਹਾਂ ਮਾਯੂਸ ।
ਚਾਹੇ ਮੇਰੀ  ਜਿੰਦਗੀ ਹੁਣ, ਬਣ ਗਈ ਚਲਿਆ ਹੋਇਆ ਕਾਰਤੂਸ ।"
ਕਵੀ ਦੀ ਇਹ ਵਿਧਾ ਜੀਉਣ ਦਾ ਸਬੱਬ ਬਣਦੀ ਹੈ। ਕਵੀ ਨੇ ਕਵਿਤਾ ਰਾਹੀਂ  ਅੰਗਰੇਜ਼ੀ ਅਤੇ ਡਾਕਟਰੀ ਭਾਸ਼ਾ ਦੇ ਸ਼ਬਦਾਂ ਨੂੰ  ਵੀ ਕਵਿਤਾਵਾਂ ਵਿੱਚ ਜਾਹਿਰ  ਕੀਤਾ ਹੈ। ਛੰਦਬੱਧ ਇਹ ਰਚਨਾਵਾਂ ਨਦੀਆਂ ਦੀ ਰਵਾਗੀ ਵਰਗੀਆਂ ਪਾਠਕ  ਦਾ ਮਨ ਮੋਹ ਲੈਂਦੀਆਂ ਹਨ।                    ਰਬ ਕਰੇ ਕਵੀ ਦੀ ਸਿਹਤ ਬਰਕਰਾਰ ਰਹੇ ਅਤੇ ਇਹ ਪੰਜਾਬੀ ਮਾਂ ਬੋਲੀ ਵਿੱਚ ਪੁਸਤਕਾਂ ਦਾ ਭੰਡਾਰ ਭਰਪੂਰ ਕਰਦੇ ਰਹਿਣ।

ਕਸ਼ਮੀਰ ਘੇਸਲ 905/43ਏ, ਚੰਡੀਗੜ੍ਹ ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech