25

September 2017
Poem

ਕਵਿਤਾ - ਖਿੱਲਰੀ ਮੁਹੱਬਤ,,, ਮਨਜਿੰਦਰ ਸਿੰਘ ਸੋਹਲ (ਕਾਲਾ)

September 13, 2017 06:06 PM
ਮਨਜਿੰਦਰ ਸਿੰਘ ਸੋਹਲ (ਕਾਲਾ)

ਸੱਜਣਾਂ ਨਾਲ ਹੰਢਾਈਆਂ ਕਾਹਤੋਂ ਛਾਵਾਂ ਬਾਰੇ ਪੁੱਛਦਾ ਏਂ,
ਦਿਲਬਰ ਮੇਰੇ ਦੇ ਘਰ ਵੱਲ ਜਾਂਦੀਆਂ ਰਾਹਵਾਂ ਬਾਰੇ ਪੁੱਛਦਾ ਏਂ।
ਜਿੰਨਾਂ ਵਿੱਚੋਂ ਓਹਨਾਂ ਦੇ ਕਿਰਦਾਰ ਦੀ ਹੁੰਮਸ ਆਓਂਦੀ ਸੀ,
ਫਿੱਕੀਆਂ ਹੋਈਆਂ ਬੇਜਾਰ ਦਿਲਾ ਤੂੰ ਸਾਹਵਾਂ ਬਾਰੇ ਪੁੱਛਦਾ ਏਂ।
ਸਾਡੇ ਲਈ ਦੁਆ ਕਰਦੀਆਂ ਥੱਕੀਆਂ ਸੀ ਜੋ ਨਾਂ ਕਦੇ,
ਗੈਰਾਂ ਦੇ ਗਲ ਪਈਆਂ ਗੋਰੀਆਂ ਬਾਹਵਾਂ ਬਾਰੇ ਪੁੱਛਦਾ ਏਂ।
ਜਿਹਦੇ ਕਰਕੇ ਸਾਡੇ ਕੋਲੋ ਖੌਰੇ ਹੋ ਓਹ ਦੂਰ ਗਏ,
ਓਹਨਾਂ ਨੂੰ ਕੋਈ ਦੇ ਗਿਆ ਗੈਰ ਸਲਾਹਾਂ ਬਾਰੇ ਪੁੱਛਦਾ ਏਂ।
ਕਿਸੇ ਕਿਹਾ 'ਮਨਜਿੰਦਰ' ਹੰਝੂ ਕੇਰ ਓਹਨਾਂ ਤਰਸ ਖਾ ਲੈਣਾ ਏ,
ਤੂੰ ਕਾਹਨੂੰ ਓਹਦੇ ਹਿਜਰ ਚ ਮਾਰੀਆਂ ਧਾਹਾਂ ਬਾਰੇ ਪੁੱਛਦਾ ਏਂ।
     
                                       ਮਨਜਿੰਦਰ ਸਿੰਘ ਸੋਹਲ (ਕਾਲਾ)
                                            ਮੋਬਾਇਲ 9041656468

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech