20

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Poem

ਇੱਕ ਉਮਰ ,,,,,ਹਰਪ੍ਰੀਤ ਕੌਰ ਘੁੰਨਸ

November 11, 2017 10:07 PM

ਇੱਕ ਉਮਰ
ਮੈਂ ਤੇਰੀ ਉਮਰ ਦੀ ਭਾਵੇਂ
ਇੱਕ ਉਮਰ ਤੋਂ ਛੋਟੀ ਹਾਂ,
ਪਰ ਤੇਰਾ ਵਿਛੋੜਾ
ਮੇਰੀ ਉਮਰ ਦੇ ਹਾਣਦਾ,
ਜੋ ਵੱਡਾ ਹੁੰਦਾ ਜਾਂਦਾ
ਮੇਰੀ ਉਮਰ ਦੇ ਨਾਲ ਨਾਲ,
ਤੇਰਾ ਗਵਾਚ ਜਾਣਾ
ਜਾਂ ਗਵਾ ਦਿੱਤਾ ਜਾਣਾ
ਇੱਕ ਬਰਾਬਰ ਹੈ,
ਕਿਉਂਕਿ ਤੇਰੇ ਮੁੜ
ਆਉਣ ਲਈ ਕੀਤੀਆਂ
ਅਣਥੱਕ ਕੋਸ਼ਿਸ਼ਾਂ ਵੀ
ਨਿਸਫ਼ਲ ਰਹੀਆਂ ,
ਕਾਸ਼ ਤੇਰੇ ਲਾਪਤਾ ਹੋਣ ਵਾਂਗ
ਤੇਰੀਆਂ ਯਾਦਾਂ ਵੀ
ਲਾਪਤਾ ਹੋ ਜਾਣ,
ਤੇਰੇ ਆਪਣੇ ਦੇ ਹੰਝੂ
ਮੈਥੋਂ ਪੂੰਝੇ ਨਹੀਂ ਜਾਂਦੇ
ਜੋ ਅੱਖੀਆਂ 'ਚੋ ਨਹੀਂ
ਬਲਕਿ ਦਿਲ 'ਚੋ ਕਿਰਦੇ ਨੇ
ਤਪਦੀ ਰੂਹ ਦੇ ਸੇਕ ਨਾਲ
ਦਿਲ ਦੀ ਦਹਿਲੀਜ਼ 'ਤੇ
ਆਉਂਦੇ ਹੀ ਰੜ ਜਾਂਦੇ ਨੇ
ਅੱਖੀਆਂ ਤੱਕ ਪੁੱਜਣ ਦਾ
ਸਫ਼ਰ ਤਹਿ ਕਰਦਿਆਂ......

ਹਰਪ੍ਰੀਤ ਕੌਰ ਘੁੰਨਸ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech