23

September 2018
ਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ
Article

ਭਾਰਤੀ ਤਾਕਤਾਂ ਦੇ ਪੰਜਾਬ, ਪੰਜਾਬੀਅਤ ਅਤੇ ਪੰਥ ਨੂੰ ਖਤਮ ਕਰਨ ਵੱਲ ਵਧਦੇ ਕਦਮ......... ਬਘੇਲ ਸਿੰਘ ਧਾਲੀਵਾਲ

November 11, 2017 10:15 PM
ਬਘੇਲ ਸਿੰਘ ਧਾਲੀਵਾਲ

ਭਾਰਤੀ ਤਾਕਤਾਂ ਦੇ ਪੰਜਾਬ, ਪੰਜਾਬੀਅਤ ਅਤੇ ਪੰਥ ਨੂੰ ਖਤਮ ਕਰਨ ਵੱਲ ਵਧਦੇ ਕਦਮ

 ਜਦੋਂ ਤੋ ਦੇਸ਼ ਅਜਾਦ ਹੋਇਆ ਉਸ ਸਮੇ ਤੋ ਹੀ ਅਜਾਦ ਦੇਸ਼ ਦੇ ਹਾਕਮਾਂ ਨੇ ਸਿੱਖਾਂ ਨਾਲ ਦੁਸ਼ਮਣੀ ਵਿੱਢੀ ਹੋਈ ਹੈ। 1947 ਤੋ ਪਹਿਲਾਂ ਸਿੱਖ ਆਗੂਆਂ ਨਾਲ ਕੀਤੇ ਹੋਏ ਵਾਅਦੇ ਅਜਾਦੀ ਤੋ ਬਾਅਦ ਬੇਵਫਾਈ ਚ ਬਦਲ ਗਏ। ਜਿਹੜੇ ਭਾਰਤੀ ਅਾਗੂ, ਹਿੰਦੂ ਸਿੱਖ ਦੇ ਨਹੁੰ ਮਾਸ ਦੇ ਰਿਸ਼ਤੇ ਦੀ ਦੁਹਾੲੀ ਦਿੰਦੇ ਨਹੀ ਸੀ ਥੱਕਦੇ ਰਾਜ ਭਾਗ ਤੇ ਕਾਬਜ ਹੁੰਦਿਆਂ ਹੀ ਝੱਟ ਅੱਖਾਂ ਦਿਖਾੳੁਣ ਲੱਗ ਪੲੇ। ਸਿਰਫ ਅੱਖਾਂ ਦਿਖਾੳੁਣ ਦਾ ਦੋਸ ਤਾਂ ਬਾੲੀਮਾਨ ਨੂੰ ਮੁਅਾਫ ਕਰਨ ਵਾਲੀ ਗੱਲ ਹੀ ਕਹੀ ਜਾ ਸਕਦੀ ਹੈ, ਦਿੱਲੀ ਦੇ ਨਵੇਂ ਹਾਕਮਾਂ ਨੇ ਤਾ ਸਿੱਖਾਂ ਨੂੰ ਖਾਨਾ ਬਦੋਸ ਤੱਕ ਗਰਦਾਨ ਦਿੱਤਾ ਤੇ ਲੁਕਵੇਂ ਰੂਪ ਵਿੱਚ ਸਿੱਖਾਂ ਤੇ ਸਿਕੰਜਾ ਕਸਣਾ ਸ਼ੁਰੂ ਕਰ ਦਿੱਤਾ। ਅਕਾਲੀ ਅਾਗੂਅਾਂ ਨੂੰ ਭਰਮਾ ਕੇ ਭਾਰਤ ਨਾਲ ਰੱਖਣ ਵਾਲੇ ਪੰਡਤ ਜਵਾਹਰ ਲਾਲ ਨਹਿਰੂ ਨੇ ਹਕੂਮਤ ਸੰਭਾਲਦਿਆਂ ਹੀ ਸਭ ਤੋ ਪਹਿਲਾਂ ਸਿੱਖਾਂ ਨੂੰ ਸਬਕ ਸਿਖਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਤੇ ਪਹਿਲਾ ਹਮਲਾ ਕੀਤਾ। 1957 ਵਿੱਚ ਕੀਤਾ ਗਿਆ ਇਹ ਫੌਜੀ ਹਮਲਾ ਸਿੱਖਾਂ ਨੂੰ ਇਹ ਅਹਿਸਾਸ ਕਰਾਉਣ ਮਾਤਰ ਹੀ ਸੀ ਕਿ ਹੁਣ ਭਾਰਤ ਵਿੱਚ ਹਕੂਮਤ ਅੰਗਰੇਜਾਂ ਦੀ ਨਹੀ ਬਲਕਿ ਸੈਕੜੇ ਸਾਲਾਂ ਤੋਂ ਗੁਲਾਮੀ ਦੀ ਜਲਾਲਤ ਹੰਢਾ ਕੇ ਹੁਣ ਅਪਣੀ ਤੇਜ ਬੁੱਧੀ ਨਾਲ ਤੁਹਾਨੂੰ ਮੂਰਖ ਬਣਾ ਕੇ ਅਜਾਦੀ ਦੀ ਲੜਾਈ ਵਿੱਚ ਸਫਲਤਾ ਨਾਲ ਵਰਤਣ ਵਾਲੇ ਅਹਿਸਾਂਨ ਫ਼ਰਾਮੋਸ ਹਿੰਦੂ ਕੱਟੜਵਾਦੀਆਂ ਦੀ ਹੈ, ਜਿੱਥੇ ਤੁਸੀ ਹੁਣ ਅਪਣੇ ਹੱਕਾਂ ਹਕੂਕਾਂ ਦੀ ਗੱਲ ਨਹੀ ਕਰ ਸਕਦੇ। ਹੁਣ ਤੁਹਾਨੂੰ ਭਾਰਤ ਅੰਦਰ ਦੂਜੇ ਦਰਜੇ ਦੇ ਸਹਿਰੀ ਵਜੋ ਰਹਿਣ ਦੀ ਸੀਮਤ ਖੁੱਲ ਹੋਵੇਗੀ। ਸਿੱਖੋ ਤੁਸੀ ਅਜਾਦੀ ਦੇ ਸੁਪਨੇ ਲੈਣੇ ਭੁੱਲ ਜਾਓ। ਉਦੋਂ ਤੱਕ ਸਾਰਾ ਕੁੱਝ ਗਵਾ ਚੁੱਕੇ ਸਿੱਖ ਆਗੂਆਂ ਕੋਲ ਪਛਤਾਵੇ ਤੋ ਬਗੈਰ ਬਚਿਆ ਹੀ ਕੁੱਝ ਨਹੀ ਸੀ। ਅਪਣੀ ਇੱਜਤ ਬਚਾਉਣ ਲਈ ਮੋਰਚਿਆਂ ਦੇ ਰਾਹ ਪਏ ਸਿੱਖ ਆਗੂ ਹੌਲੀ ਹੌਲੀ ਐਨੇ ਨੀਵੇਂ ਉਤਰਦੇ ਗਏ ਕਿ ਉਹਨਾਂ ਨੇ ਕੇਂਦਰ ਦੀ ਸੁੱਟੀ ਬੁਰਕੀ ਹਥਿਆਉਣ ਲਈ ਅਪਣਿਆਂ ਨਾਲ ਵੈਰ ਵਿੱਢ ਲਿਆ। ਸਿੱਖ ਮੋਰਚੇ ਅਕਾਲੀਆਂ ਲਈ ਮਹਿਜ ਸਿਆਸਤ ਕਰਨ ਦੇ ਸਾਧਨ ਤੋ ਵੱਧ ਕੁੱਝ ਵੀ ਨਾ ਰਹੇ। ਸਿੱਖ ਆਗੂ ਲਾਲਚ ਵਸ ਇੱਕ ਵਾਰੀ ਫਿਰ ਸ਼ਾਤਰ ਕੇਂਦਰੀ ਹਾਕਮਾਂ ਦੇ ਢਹੇ ਚੜ ਗਏ ਤੇ ਵਾਰੀ ਵਾਰੀ ਸੂਬੇ ਦੀ ਸੂਬੇਦਾਰੀ ਦੇ ਲਾਲਚ ਵਿੱਚ ਪੰਜਾਬ ਦੀ ਬਰਬਾਦੀ ਤੇ ਦਸਤਖਤ ਕਰਦੇ ਰਹੇ। ਹਾਲਾਤ ਬਦ ਤੋ ਬਦਤਰ ਹੁੰਦੇ ਗਏ। ਕੇਂਦਰ ਨੇ ਸਿੱਖਾਂ ਨੂੰ ਸਿੱਖਾਂ ਤੋ ਹੀ ਖਤਮ ਕਰਵਾਉਣ ਦਾ ਸੁਖਾਲਾ ਰਾਹ ਲੱਭ ਲਿਆ। ਨਕਸਲਵਾੜੀ ਲਹਿਰ ਤੋ ਸ਼ੁਰੂ ਹੋਈ ਸ੍ਰ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਕਵਾਇਦ ਜੂਨ 1984 ਦੇ ਫੌਜੀ ਹਮਲੇ ਵਾਲੇ ਕਹਿਰ ਵਿੱਚੋਂ ਦੀ ਹੁੰਦੀ ਹੋਈ 1990-92 ਦੀ ਸਿੱਖ ਖਾੜਕੂ ਲਹਿਰ ਨੂੰ ਕੁਚਲਣ ਵੇਲੇ ਭਾਵ ਕਾਂਗਰਸੀ ਸਰਕਾਰ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਸੂਬੇਦਾਰੀ ਤੱਕ ਸ਼ਿਖ਼ਰਾਂ ਸ਼ੋਹ ਗਈ। ਭਾਰਤੀ ਹਕੂਮਤਾਂ ਦੀ ਸਿੱਖ ਵਿਰੋਧੀ ਸੋਚ ਨੇ ਖਾੜਕੂ ਲਹਿਰ ਨੂੰ ਕੁਚਲਣ ਦੇ ਬਹਾਨੇ ਸਿੱਖ ਕੌਮ ਦੀ ਇੱਕ ਪੀਹੜੀ ਨੂੰ ਮੁਕੰਮਲ ਰੂਪ ਵਿੱਚ ਖਤਮ ਕਰਵਾ ਦਿੱਤਾ। ਕੋਈ ਮਰਿਆਂ ਦਾ ਸੋਗ ਨਹੀ, ਕੋਈ ਗਿਣਤੀ ਵੀ ਨਹੀ, ਬਲਕਿ ਗਿਣਤੀ ਕਰਨ ਤੁਰੇ ਮਨੁੱਖੀ ਅਧਿਕਾਰਾਂ ਦੇ ਜਾਗਦੀ ਜ਼ਮੀਰ ਵਾਲੇ ਰਾਖੇ ਐਡਵੋਕੇਟ ਜਸਵੰਤ ਸਿੰਘ ਖਾਲੜਾ ਵਰਗੇ ਖੁਦ ਅਣ ਪਸਾਤੀਆਂ ਲਾਸਾਂ ਚ ਗੁਆਚ ਗਏ, ਜਿੰਨਾਂ ਦੀ ਸਾਰ ਉਹਨਾਂ ਦੀ ਪਾਰਟੀ ਸਰੋਮਣੀ ਅਕਾਲੀ ਦਲ (ਬਾਦਲ) ਨੇ ਵੀ ਨਹੀ ਲਈ। ਆਮ ਸਿੱਖ ਨੌਜਵਾਨਾਂ ਦਾ ਤਾਂ ਇਸ ਮੱਚਦੀ ਅੱਗ ਵਿੱਚ ਬਾਲੀਵਾਰਸ ਹੀ ਕੌਣ ਹੋ ਸਕਦਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੀ ਕਿਤਾਬ ਵਿੱਚ ਖੁਦ ਸਵੀਕਾਰ ਕਰਦਾ ਹੈ ਕਿ ਉਹਨਾਂ ਵੱਲੋਂ ਤਤਕਾਲੀ ਪ੍ਰਧਾਨ ਮੰਤਰੀ ਚੰਦਰ ਸੇਖਰ ਦੇ ਸਾਹਮਣੇ ਪੇਸ਼ ਕੀਤੇ ਗਏ 21 ਸਿੱਖ ਨੌਜਵਾਨਾਂ ਨੂੰ ਖਤਮ ਕਰ ਦਿੱਤਾ ਗਿਆ, ਭਾਵ ਕੈਪਟਨ ਅਮਰਿੰਦਰ ਸਿੰਘ ਵੱਲੋ ਚੰਦਰ ਸੇਖਰ ਸਾਹਮਣੇ ਪੇਸ ਕੀਤੇ ਗਏ ਉਹ 21 ਸਿੱਖ ਨੌਜਵਾਨ ਵੀ ਅਣ ਪਸਾਤੀਆਂ ਲਾਸ਼ਾਂ ਬਣਾ ਦਿੱਤੇ ਗਏ। ਜਿੰਨਾਂ ਦਾ ਦਾ ਕੋਈ ਅਤਾ ਪਤਾ ਨਹੀ ਲੱਗਾ। 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋ ਬਾਅਦ ਜਿਸ ਤਰਾਂ ਯੋਜਨਾਵੱਧ ਢੰਗ ਨਾਲ ਭਾਰਤ ਦੇ ਵੱਖ ਵੱਖ ਸਹਿਰਾਂ ਸਮੇਤ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ, ਉਸਨੇ ਭਾਰਤੀ ਲੋਕਤੰਤਰ ਦਾ ਚਿਹਰਾ ਪੂਰੀ ਦੁਨੀਆ ਸਾਹਮਣੇ ਨੰਗਾ ਕਰ ਦਿੱਤਾ। 33 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੀੜਤ ਸਿੱਖਾਂ ਨੂੰ ਇਨਸਾਫ ਨਾ ਦੇਣ ਦਾ ਵਰਤਾਰਾ  ਇਸ ਦੇਸ਼ ਦੇ ਕਨੂੰਨ ਦੀ ਕਿਤਾਬ ਦੀ ਪਵਿੱਤਰਤਾ ਤੇ ਕਾਲਾ ਧੱਬਾ ਲਾਉਂਦਾ ਹੈ, ਅਤੇ ਘੱਟ ਗਿਣਤੀਆਂ ਨੂੰ ਇਹ ਸੋਚਣ ਲਈ ਮਜਬੂਰ ਵੀ ਕਰਦਾ ਹੈ ਕਿ ਇਹ ਦੇਸ ਤੇ ਕਾਬਜ ਕੱਟੜਪੰਥੀ ਸੋਚ ਤੋ ਇਨਸਾਫ ਦੀ ਆਸ ਰੱਖਣੀ ਮੂਰਖਤਾ ਤੋ ਵੱਧ ਕੁੱਝ ਵੀ ਨਹੀ। ਜੇਕਰ ਗੱਲ ਮੌਜੂਦਾ ਦੌਰ ਦੇ ਪੰਜਾਬ ਦੀ ਕਰੀਏ, ਸਿੱਖ ਕੌਮ ਨਾਲ ਲਗਾਤਰ ਹੁੰਦੀਆਂ ਬੇਇਨਸਾਫੀਆਂ ਦੀ ਕਰੀਏ, ਤਾਂ ਸੌਖਿਆਂ ਹੀ ਸਮਝਿਆ ਜਾ ਸਕਦਾ ਹੈ ਕਿ ਭਾਰਤੀ ਕੱਟੜਵਾਦੀ ਹਕੂਮਤ ਸਿੱਖਾਂ ਜਾਂ ਕਿਸੇ ਵੀ ਘੱਟ ਗਿਣਤੀ ਦੀ ਰਾਖੀ ਲਈ ਬਚਨਵੱਧ ਨਹੀ ਬਲਕਿ ਗੈਰ ਹਿੰਦੂ ਫਿਰਕਿਆਂ ਨੂੰ ਨਿਗਲਣ ਲਈ ਕਾਹਲ ਵਿੱਚ ਹੈ। ਪਿਛਲੇ ਦਿਨਾਂ ਵਿੱਚ ਪੰਜਾਬ ਅੰਦਰ ਆਰ ਐਸ ਐਸ ਅਤੇ ਉਹਨਾ ਦੀ ਵਰੋਸਾਈ ਫਿਰਕੂ ਜਥੇਵੰਦੀ ਸ਼ਿਵ ਸੈਨਾ ਦੇ ਆਗੂਆਂ ਦਾ ਕਤਲ ਹੋਇਆ ਤਾਂ ਕੇਂਦਰ ਸਰਕਾਰ ਨੇ ਕੰਨ ਚੱੁਕ ਲਏ, ਆਰ ਐਸ ਐਸ ਦੀ ਘੁਰਕੀ ਤੋ ਡਰਦਿਆਂ ਸੂਬੇ ਦੀ ਕੈਪਟਨ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਕੱਟੜਪੰਥੀ ਮਿਰਤਕਾਂ ਦੇ ਵਾਰਸਾਂ ਨੂੰ ਮੋਟੀਆਂ ਰਕਮਾਂ , ਸਰਕਾਰੀ ਨੌਕਰੀਆਂ ਪਰੋਸਣਾ ਅਤੇ ਦੂਜੇ ਪਾਸੇ ਬਠਿੰਡਾ ਦੁਰਘਟਨਾ ਚ ਮਾਰੇ ਗਏ ਨੌ ਵਿਦਿਆਰਥੀ ਬੱਚੇ ਬੱਚੀਆਂ ਨੂੰ ਨਿਗੂਣੇ ਜਿਹੇ ਮੁਆਵਜੇ ਦਾ ਐਲਾਨ ਕੁੱਤੀ ਦੇ ਚੋਰਾਂ ਨਾਲ ਰਲੇ ਹੋਣ ਵੱਲ ਸਾਫ ੲਿਸਾਰਾ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜੇ ਅਪਣੇ ਅਾਪ ਨੂੰ ਓਸ ਖਾਨਦਾਨ ਦਾ ਵਾਰਸ ਦੱਸਦੇ ਹਨ ਜਿਸ ਤੇ ਗੁਰੂ ਸਹਿਬ ਦੀਅਾਂ ਬਖਸ਼ਿਸ਼ਾਂ ਦਾ ਕਰਜ ਹੈ, ੳੁਹਨਾਂ ਦੀ ਕਾਰਜਸ਼ੈਲੀ ੲਿਸ ਵਾਰ ਪੂਰੀ ਦੀ ਪੂਰੀ ਓਸ ਗੁਰੂ ਦੀ ਸਿੱਖੀ ਦੇ ਬਿਲਕੁਲ ੳੁਲਟ ਹੀ ਨਹੀ ਬਲਕਿ ਸਿੱਖੀ ਨੂੰ ਖਤਮ ਕਰਨ ਵਾਲਿਅਾਂ ਦਾ ਸਾਥ ਦੇਣ ਵਾਲੀ ਹੈ ਜਿਸ ਤੋ ਜਾਪਦਾ ਹੈ ਕਿ ੲਿਸ ਪਰਿਵਾਰ ਤੋ ਗੁਰੂ ਦਾ ਸ਼ਾਿੲਅਾ ੳੁਠ ਗਿਅਾ ਹੈ। ਪੰਜਾਬ ਵਿੱਚ ਹੋੲੀਅਾਂ ਅੰਨ੍ਹੇ ਕਤਲਾਂ ਦੀਅਾਂ ਵਾਰਦਾਤਾਂ ਪਿੱਛੇ ਪਾਕਿਸਤਾਨ ਦੀ ਖੂਫੀਅਾ ਅਜੰਸੀ ਅਾੲੀ ਅੈਸ ਅਾੲੀ ਦਾ ਹੱਥ ਕਹਿ ਕੇ ੳੁਨਾਂ ਦੀ ਸਿੱਧੀ ਤਾਰ ਜੇਲਾਂ ਅਤੇ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨਾਲ ਜੋੜਨ ਤੋ ਕੁੱਝ ਅਜਿਹੇ ਸੰਕੇਤ ਹੀ ਮਿਲਦੇ ਹਨ। ੳੁਧਰ ਪੰਜਾਬ ਪੁਲਿਸ ਦੇ ਮੁਖੀ ਨੇ ਕਾਤਲ ਗੈਗਸਟਰਾਂ ਨੂੰ ਫੜਕੇ ਗੁਥੀ ਸੁਲਝਾੳੁਣ ਦਾ ਦਾਅਵਾ ਕੀਤਾ ਹੈ ਤੇ ੲਿਹਨਾਂ ਗੈਗਸਟਰਾਂ ਦੀ ਤਾਰ ਵੀ ਕਿਸੇ ਨਾ ਕਿਸੇ ਢੰਗ ਨਾਲ ਓਥੇ ਹੀ ਜੋੜਨ ਦੇ ਯਤਨ ਕੀਤੇ ਜਾ ੲਹੇ ਹਨ ਜਿੱਧਰ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਿੲਸਾਰਾ ਕੀਤਾ ਜਾ ਰਿਹਾ ਹੈ। ਪੰਜਾਬ ਦੀ ਪੁਲਿਸ ਨੇ ਐਨੀ ਮੁਸਤੈਦੀ ਨਾਲ ਕਾਤਲਾਂ ਦਾ ਪਿੱਛਾ ਕੀਤਾ ਕਿ ਕੁੱਝ ਦਿਨਾਂ ਵਿੱਚ ਹੀ ਸਾਰੇ ਦੇ ਸਾਰੇ ਦੋਸ਼ੀ ਫੜ ਲੲੇ ਗੲੇ ਹਨ।ਹਤਿਅਾਰਿਅਾਂ ਨੂੰ ਕਾਬੂ ਕਰਨ ਲੲੀ ਪੰਜਾਬ ਪੁਲਿਸ ਨੂੰ ਸ਼ਾਬਾਸ ਦੇਣੀ ਬਣਦੀ ਹੈ ਪਰ ਨਾਲ ਦੀ ਨਾਲ ੲਿਹ ਸਵਾਲ ਵੀ ਖੜਾ ਹੁੰਦਾ ਹੈ ਕਿ ਜੇਕਰ ਪੰਜਾਬ ਪੁਲਿਸ ਅਾਰ ਅੈਸ ਅੈਸ ਅਤੇ ਸ਼ਿਵ ਸੈਨਾ ਦੇ ਅਾਗੂਅਾਂ ਦੇ ਕਤਲਾਂ ਦੀ ਗੁੱਥੀ ਅੈਨਾ ਜਲਦੀ ਸੁਲਝਾ ਸਕਦੀ ਹੈ ਫਿਰ ਜੂਨ 2015 ਵਿੱਚ ਸ਼ੁਰੂ ਹੋੲੀਅਾਂ ਸਿੱਖਾਂ ਦੇ ਸਬਦ ਗੁਰੂ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਅਾਂ ਨੂੰ ਫੜਨ ਵਿੱਚ ਦਿਲਚਛਪੀ ਕਿੳੁ ਨਹੀ ਲੈ ਰਹੀ ?  ਬਰਗਾੜੀ ਵਿੱਚ ਿੲਨਸਾਫ ਮੰਗਦੇ ਸਿੱਖਾਂ ਤੇ ਗੋਲੀਅਾਂ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਅਤੇ ਸੈਕੜੇ ਨਿਹੱਥੇ, ਬੇਗੁਨਾਹਾਂ ਨੂੰ ਗੰਭੀਰ ਜਖਮੀ ਕਰਨ ਵਾਲੇ ਜੁੰਮੇਵਾਰ ਪੁਲਿਸ ਅਫਸਰਾਂ ਅਤੇ ਸਬੰਧਤ ਹੋਰ ਮੁਲਾਜਮਾਂ ਤੱਕ ਪਹੁੰਚਣ ਤੋ ਪੁਲਿਸ ਅਤੇ ਸੂਬਾ ਸਰਕਾਰ ਕਿੳੁ ਝਿਜਕਦੀ ਹੈ ? ਕੈਪਟਨ ਅਮਰਿੰਦਰ ਸਿੰਘ ਜਿਸ ਨੂੰ ਪੰਜਾਬ ਦੇ ਲੋਕ ਅਕਾਲੀ ਆਗੂਆਂ ਤੋ ਵਧੀਅਾ ਕਿਰਦਾਰ ਵਾਲਾ, ਪੰਜਾਬ ਦੀਅਾਂ ਹੱਕੀ ਮੰਗਾਂ ਦਾ ਮੁਦੲੀ ਅਤੇ ੲਿੱਕ ਸੱਚੇ ਸਿੱਖ ਵਜੋਂ ਪਰਵਾਨ ਕਰਦੇ ਸਨ ਨੇ ਪੰਜਾਬ ਵਿੱਚ ਚੋਣਾਂ ਹੋਣ ਤੋ ਪਹਿਲਾਂ ੲਿਹ ਵਾਅਦੇ ਅਤੇ ਦਾਅਵੇ ਬੜੀ ਿਦ੍ਰੜਤਾ ਨਾਲ ਕੀਤੇ ਸਨ ਕਿ ਪੰਜਾਬ ਵਿੱਚ ੳੁਹਨਾਂ ਦੀ ਸਰਕਾਰ ਬਣਦਿਅਾਂ ਹੀ ਨਸਿਅਾਂ ਦਾ ਮੁਕੰਮਲ ਖਾਤਮਾ ਕਰ ਦਿੱਤਾ ਜਾਵੇਗਾ, ਨਸਿਅਾਂ ਦੇ ਵੱਡੇ ਤਸਕਰਾਂ, ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੇ ਦੋਸੀਅਾਂ ਅਤੇ ਸਾਂਤਮੲੀ ਸਿੱਖਾਂ ਤੇ ਗੋਲੀਅਾਂ ਚਲਾ ਕੇ ਸੈਕੜੇ ਸਿੱਖਾਂ ਨੂੰ  ਗੰਭੀਰ ਜਖਮੀ ਕਰਨ ਦੇ ਦੋਸੀ ਅਤੇ ਦੋ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫਸਰਾਂ ਨੂੰ ਜੇਲਾਂ ਵਿੱਚ ਸੁੱਟਿਅਾ ਜਾਵੇਗਾ।ਕੀ,ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਰੈਲੀ ਵਿੱਚ ਗੁਟਕਾ ਸਾਹਿਬ ਮੱਥੇ ਨੂੰ ਲਾਕੇ ਖਾਧੀ ਸਹੁੰ ਨੂੰ ਵੀ ਵਿਸਾਰ ਦਿੱਤਾ ਹੈ ? ਕੀ ਹੁਣ ਕੈਪਟਨ ਨੇ ਅਪਣੀ ਕੁਰਸੀ ਬਚਾੲੀ ਰੱਖਣ ਲੲੀ ਅਪਣੇ ਗੁਰੂ ਦਾ ਓਟ ਅਾਸਰਾ ਛੱਡ ਕੇ ਸਿੱਖ ਦੁਸ਼ਮਣ ਜਮਾਤ ਅਾਰ ਅੈਸ ਅੈਸ ਤੇ ਟੇਕ ਰੱਖ ਲੲੀ ਹੈ ? ਕੀ ਪੰਜਾਬ ਸਮੇਤ ਇਸ ਦੇਸ ਦਾ ਰਾਜ ਤੰਤਰ ਸਿਰਫ ਤੇ ਸਿਰਫ ਬਹੁ ਗਿਣਤੀ ਦੀ ਕੱਟੜਵਾਦੀ ਸੋਚ, ਆਰ ਐਸ ਐਸ ਲਈ ਹੀ ਕੰਮ ਕਰ ਰਿਹਾ ਹੈ ? ਸਿੱਖਾਂ ਸਮੇਤ ਦੂਜੀਆਂ ਘੱਟ ਗਿਣਤੀ ਕੌਮਾਂ ਦੀ ਰਾਖੀ ਲਈ ਦੇਸ ਦਾ ਕਨੂਨ ਅਤੇ ਕਨੂੰਨ ਘਾੜੇ ਅੰਨੇ ਕਿਉ ਹੋ ਗਏ ਹਨ ? ਿੲਹਨਾਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣੇ ਅਜੇ ਬਾਕੀ ਹਨ। ੲਿੱਕ ਵਾਰ ਫਿਰ ਪੰਜਾਬ ਨੂੰ ਬਲਦੀ ਦੇ ਬੁੱਥੇ ਦੇਣ ਵਰਗੇ ਹਾਲਾਤ ਬਣਾੲੇ ਜਾਣ ਦੀਅਾਂ ਕੋਸ਼ਿਸ਼ਾਂ ਹੋ ਰਹੀਅਾਂ ਹਨ ਅਤੇ ਸਿੱਖ ਨੌਜਵਾਨੀ ਤੇ ਕਹਿਰ ਦਾ ਕੁਹਾੜਾ ਚਲਾੳੁਣ ਲੲੀ ਪੰਜਾਬ ਅੰਦਰ ਜਮੀਨ ਤਿਅਾਰ ਕੀਤੀ ਜਾ ਰਹੀ ਹੈ, ਹੁਣ ਦੇਖਣਾ ਹੋਵੇਗਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਅਾਲਾ ਖਾਨਦਾਨ ੳੁੱਤੇ ਗੁਰੂ ਸਾਹਿਬ ਦੀਅਾਂ ਰਹਿਮਤਾਂ ਦਾ ਕਰਜ਼ ਚੁਕਾ ਵੀ ਪਾੳੁਣਗੇ ਜਾਂ "ਰੱਬ ਨੇੜੇ ਕਿ ਘਸੁੱਨ ਨੇੜੇ" ਵਰਗੀ ਕਮਜੋਰ ਤੇ ਗੁਲਾਮ ਮਾਨਸਿਕਤਾ ਦਾ ਪਰਗਟਾਵਾ ਕਰਕੇ ਕੇਂਦਰ ਅਤੇ ਕੇਂਦਰ ਸਰਕਾਰ ਦੀ ਮਾਂ ਅਾਰ ਅੈਸ ਅੈਸ ਦੇ ੲਿਸਾਰਿਅਾਂ ਤੇ ਚੱਲ ਕੇ ਸਾਬਕਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਤੋਰੀ ਹੋੲੀ ਸਿੱਖ ਵਿਰੋਧੀ ਪਰੰਪਰਾਗਤ ਕਬਾਿੲਦ ਦਾ ਹਿੱਸਾ ਬਣੇ ਰਹਿਣਗੇ ਅਤੇ ਪੰਜਾਬ, ਪੰਜਾਬੀਅਤ ਅਤੇ ਪੰਥ ਨੂੰ ਖਤਮ ਕਰਨ ਲਈ ਤਰਲੋ ਮੱਛੀ ਹੋ ਰਹੀਆਂ ਤਾਕਤਾਂ ਦੇ ਹੱਥਠੋਕੇ ਬਣ ਕੇ ਅਪਣੀਆਂ ਆਉਣ ਵਾਲੀਆਂ ਨਸਲਾਂ ਲਈ ਕਲੰਕ ਖੱਟ ਕੇ ਜਾਣਗੇ।
  ਬਘੇਲ ਸਿੰਘ ਧਾਲੀਵਾਲ
  99142-58142

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech