20

September 2018
ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ ਮੇਰੀਏ ਪੰਜਾਬ ਸਰਕਾਰੇ, ਖਿਡਾਰੀ ਕਿੱਥੇ ਜਾਣ ਵਿਚਾਰੇ //ਜਗਰੂਪ ਸਿੰਘ ਜਰਖੜ ਬਾਪੂ ਬਾਪੂ ਕਹਿੰਦੇ ਸੀ ਬੜਾ ਈ ਸੁਖ ਲੈਂਦੇ ਸੀ // ਪ੍ਰਭਜੋਤ ਕੌਰ ਢਿੱਲੋਂਕੇਂਦਰੀ ਸੁਰੱਖਿਆ ਬਲਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਮੁਫਤ ਸਿਖਲਾਈ ਲੈਣ ਲਈ ਨੌਜਵਾਨ ਹੁਣ 17 ਸਤੰਬਰ ਤੱਕ ਰਿਪੋਰਟ ਕਰ ਸਕਦੇ ਹਨਸਿੱਖਿਆ ਵਿਭਾਗ ਵੱਲੋਂ ਪੰਜਾਬ ਵੱਲੋਂ ਗੁਣਾਤਮਿਕ ਸਿੱਖਿਆ ਅਤੇ ਗੁਣਾਤਮਿਕ ਸੁਧਾਰ ਮੋਟੀਵੇਸ਼ਨਲ ਵਰਕਸ਼ਾਪ ਆਯੋਜਿਤ ਕੀਤੀ ਗਈ ।CM seeks suggestions from Sant Samaj for global celebrations of 550th Parkash Purab of Guru Nanak Dev Jiਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਬਨਾਮ ਦਿੱਲੀ ਦਰਵਾਰ //ਬਘੇਲ ਸਿੰਘ ਧਾਲੀਵਾਲ
Article

ਲਾਚਾਰ.......ਨਸ਼ੇ ਦਾ ਹਸ਼ਰ ,,,,,,,,ਸੰਦੀਪ ਕੁਮਾਰ (ਸੰਜੀਵ

November 11, 2017 10:17 PM
ਸੰਦੀਪ ਕੁਮਾਰ (ਸੰਜੀਵ)

23 ਸਾਲਾ ਦੇ ਯਾਦਵਿੰਦਰ ਨੂੰ ਦੋ ਪੁਲਿਸ ਮੁਲਾਜ਼ਮ ਜੇਲ ਦੇ ਅਧਿਕਾਰੀਆਂ ਨੂੰ ਸੋਂਪ ਕੇ ਚਲੇ ਜਾਦੇ ਹਨ। ਜੇਲ ਦੇ ਅਧਿਕਾਰੀ ਨੇ ਉਸ ਨੂੰ ਬੈਂਚ ਉੱਤੇ ਤੇ ਬਿਠਾ ਦਿੱਤਾ ਤੇ ਉਹ ਵੀ ਚਲੇ ਜਾਦੇ ਹਨ। ਯਾਦਵਿੰਦਰ ਲਈ ਉਹ ਥਾਂ ਨਵੀਂ ਅਤੇ ਹੱਦ ਤੋ ਭਾਰੀ ਮਹਿਸੂਸ ਹੋ ਰਹੀ ਸੀ। ਉਹ ਆਪਣੇ ਸਾਥੀ ਬਾਰੇ ਸੋਚ ਰਿਹਾ ਸੀ ਕਿ ਉਹ ਕਿੱਥੇ ਹੋਵੇਗਾ।

ਸੋਚਦੇ ਸੋਚਦੇ ਉਸ ਨੂੰ ਬਿਤੀ ਹੋਏ ਜਿੰਦਗੀ ਦੇ ਸਾਰੇ ਪਲ ਸਾਹਮਣੇ ਆਉਣ ਲੱਗੇ.........

ਉਹ ਤਿੰਨ ਦੋਸਤ ਬੜੇ ਪੱਕੇ ਮਿੱਤਰ ਸਨ । ਪ੍ਰਵੀਨ ਦਾ ਪਿਤਾ ਉਸ ਨੂੰ ਛੱਡ ਅਮਰੀਕਾ ਚਲਾ ਗਿਆ ਸੀ ਜਦੋਂ ਕਿ ਰੋਹਿਤ ਦਾ ਪਿਤਾ ਮਜਦੂਰੀ ਕਰਦਾ ਸੀ ਅਤੇ ਫਿਰ ਵੀ ਉਸ ਨੂੰ ਮੋਡਲ ਸਕੂਲ ਵਿੱਚ ਪੜਾਉਦਾ ਸੀ । ਯਾਦਵਿੰਦਰ ਦਾ ਪਿਤਾ ਛੋਟਾ ਵਪਾਰੀ ਪੰਜਾਬ ਦੀ ਇੱਕ ਮੰਡੀ ਤੋ ਦੂਜੀ ਮੰਡੀ ਤੱਕ ਸਬਜ਼ੀ ਸਪਲਾਈ ਕਰਦਾ ਤਿੰਨ ਭੈਣਾਂ ਤੇ ਯਾਦਵਿੰਦਰ ਨੂੰ ਬੜੇ ਲਾਡ ਪਿਆਰ ਨਾਲ ਪਾਲਿਆ ਉਸ ਨੂੰ ਕਦੇ ਵੀ ਘਰ ਤੋਂ ਜਿਆਦਾ ਡਾਂਟ ਨਾ ਪਈ। ਜੋ ਮੰਗਦਾ ਉਸ ਦੀ ਜਰੂਰਤ ਪੂਰੀ ਕਰ ਦਿੰਦੇ। ਪੰਜ ਜਮਾਤਾਂ ਇੱਕਠੇ ਪੜ੍ਹਾਈ ਕਰਨ ਤੋਂ ਬਾਅਦ ਉਹਨਾਂ ਵਿੱਚੋ ਇੱਕ ਗਰੀਬ ਘਰ ਦਾ ਲੜਕਾ ਰੋਹਿਤ ਫੀਸ ਨਾ ਦੇਣ ਕਾਰਨ ਉਹ ਸਰਕਾਰੀ ਸਕੂਲ ਵਿਚ ਪੜ੍ਹਾਈ ਕਰਨ ਲੱਗਾ । ਫਿਰ ਵੀ ਕਦੇ -ਕਦਾਈਂ ਆਪਣੇ ਦੋਸਤਾਂ ਨੂੰ ਮਿਲ ਕੇ ਜਰੂਰ ਆਉਦਾ।ਉਹ ਤਿੰਨੋਂ ਦੋਸਤ ਦਸਵੀਂ ਕਰ ਚੁੱਕੇ ਸਨ ਯਾਦਵਿੰਦਰ ਆਸ -ਪਾਸ ਦੇ ਮੁੰਡਿਆਂ ਨਾਲ ਰਲ ਕੇ ਸਿਗਰੇਟਾਂ ਪੀਣ ਲੱਗਾ ਇਸ ਤੋ ਬਾਅਦ ਮਲੀ ਹੋਈ ਭੰਗ ਸਿਗਰੇਟਾਂ ਵਿੱਚ ਭਰ ਕੇ ਯਾਦਵਿੰਦਰ ਦੀ ਮੁਨਿਆਰੀ ਦੀ ਦੁਕਾਨ ਉਤੇ ਪੀ ਜਾਂਦੇ ਉਸ ਨੂੰ ਵੀ ਪਲਾਂ ਜਾਂਦੇ ਜੋ ਕੀ ਉਸ ਨੇ ਦਸਵੀਂ ਦੀ ਜਮਾਤ ਛੱਡ ਕੇ ਖੋਲੀ ਸੀ।

ਪ੍ਰਵੀਨ ਹੁਣ ਦੱਸ ਕਲਾਸਾਂ ਕਰਨ ਤੋ ਬਾਅਦ ਪੋਲੀਟੈਕਨਿਕ ਕਾਲਜ ਵਿੱਚ ਮਕੈਨੀਕਲ ਇੰਜੀਨੀਅਰਿੰਗ ਕਰਨ ਜਾ ਚੁੱਕਾ ਸੀ। ਉਸ ਵਿਚ ਅਲੱਗ ਅਲੱਗ ਇਲਾਕੇ ਤੋ ਆਏਂ ਲੜਕੇ-ਲੜਕੀਆਂ ਪੜ੍ਹਾਈ ਕਰਦੇ ਸਨ। ਉਨ੍ਹਾਂ ਵਿੱਚ ਕੁੱਝ ਉਸ ਦੀ ਜਮਾਤ ਦੇ ਵਿਦਿਆਰਥੀ ਦੋਸਤ ਬਣ ਗਏ ਸਨ। ਉਸ ਨੇ ਇੱਕ ਦੋਸਤ ਨੂੰ ਪੁੱਛਿਆ "ਕੀ ਤੇਰੀ ਤੇਜ਼ੀ ਦਾ ਕੀ ਕਾਰਨ ਹੈ, ਉਸ ਨੇ ਮਜ਼ਾਕ ਵਿੱਚ ਕਿਹਾ "ਕਾਲਜ ਤੋ ਬਾਅਦ ਮੇਰੇ ਮੋਟਰ ਸਾਈਕਲ ਤੇ ਚੱਲਣਾ" ਪ੍ਰਵੀਨ ਜਦੋਂ ਕਾਲਜ ਸਮੇ ਤੋਂ ਬਾਅਦ ਉਸ ਨਾਲ ਚੱਲ ਪਿਆ। ਉਸ ਦੇ ਦੋਸਤ ਨੇ ਇਕਾਂਤ ਸਥਾਨ ਉਤੇ ਜਾ ਕੇ ਇੱਕ ਪਾਈਪ ਕੱਢਿਆ ਇੱਕ ਚਮਕੀਲੇ ਰੰਗ ਦੇ ਕਾਗਜ਼ ਉਤੇ ਕੁੱਝ ਲੰਬਾ ਜਿਹਾ ਰੱਖ ਕੇ ਲੈਟਰ ਨਾਲ ਹੇਠਾਂ ਅੱਗ ਵਾਲੀ ਤੇ ਉਪਰੋਂ ਛੋਟੇ ਜੇਹੇ ਪਾਈਪ ਨਾਲ ਧੂੰਆ ਦਾ ਸੂਟਾ ਖਿੱਚਣ ਲੱਗਾ । ਪ੍ਰਵੀਨ ਕਦੇ ਕਦਾਈਂ ਸਿਗਰੇਟਾਂ ਪੀ ਹੀ ਲੈਂਦਾ ਸੀ। ਉਸ ਦੇ ਦੋਸਤ ਨੇ ਉਸ ਨੂੰ ਵੀ ਸੂਟਾ ਖਿੱਚਣ ਲਈ ਕਿਹਾ ਪ੍ਵਵੀਨ ਨੇ ਜਦੋਂ ਸੂਟਾ ਖਿੱਚਿਆ ਸੂਟਾ ਖਿੱਚਦੇ ਹੀ ਉਸ ਵਿੱਚ ਨਵਾਂ ਜੋਸ਼ ਭਰ ਗਿਆ ਉਸ ਦੀਆਂ ਅੱਖਾਂ ਲਾਲ ਹੋ ਗਈਆਂ । ਪ੍ਵਵੀਨ ਵਾਪਸ ਹੋਸਟਲ ਆ ਗਿਆ। ਆਉਂਦੇ ਹੀ ਉਹ ਬੈਡ ਉੱਤੇ ਲੇਟਦੇ ਉਸ ਨੂੰ ਨੀਂਦ ਆ ਗਈ। ਰਾਤ ਨੂੰ ਉਹ ਬਾਰਾਂ ਵਜੇ ਉਠਾਇਆ ਬਿਨਾਂ ਕੁਝ ਖਾਧੇ -ਪੀਤੇ ਕਿਤਾਬ ਚੁੱਕ ਕੇ ਪੜ੍ਹਾਈ ਕਰਨ ਲੱਗਾ ਸਵੇਰ ਤੱਕ ਪੜ੍ਹਾਈ ਕਰਦਾ ਰਿਹਾ ।ਸਵੇਰੇ ਉਠ ਕੇ ਨਹਾ ਧੋਹ ਕੇ ਫਿਰ ਕਾਲਜ ਚਲਾ ਗਿਆ ।ਅੱਜ ਪੂਰਾ ਦਿਨ ਉਸ ਨੂੰ ਤੇਜ਼ੀ ਮਹਿਸੂਸ ਹੋ ਰਹੀ ਸੀ ਹੁਣ ਉਸ ਨੂੰ ਹਰ ਮੁਸ਼ਕਿਲ ਸਵਾਲ ਸਮਝ ਆਉਣ ਲੱਗਾ।

ਤਿੰਨ ਦਿਨ ਤੋ ਬਾਅਦ ਫਿਰ ਉਹ ਆਪਣੇ ਦੋਸਤ ਬਲਜੀਤ ਨਾਲ ਇਕਾਂਤ ਵਾਲੀ ਥਾਂ ਤੇ ਨਸ਼ਾ ਕਰਨ ਲਈ ਗਿਆ। ਉਸ ਦੇ ਦੋਸਤ ਨੇ ਫਿਰ ਉਸੇ ਤਰ੍ਹਾਂ ਕੀਤਾ। ਬਲਜੀਤ ਪ੍ਵਵੀਨ ਨੂੰ ਨਸ਼ਾ ਕਰਾ ਕੇ ਪੁੱਛਣ ਲੱਗਾ, "ਕਿ ਤੇਰੀ ਕੋਈ ਗਰਲਫਰੈਂਡ ਹੈ" ਬਲਜੀਤ ਨੇ ਕਿਹਾ, "ਮੇਰੀ ਤੇ ਹੈ ਇਕ,ਉਹ ਕਾਲਜ ਵਿੱਚ ਬਾਓਲੋਂਜੀ ਕਰਦੀ ਹੈ ਮੇਰੇ ਨਾਲ ਦੇ ਪਿੰਡ ਦੀ ਹੈ,ਕਦੀ ਕਦਾਈ ਮੈ ਉਸ ਨਾਲ ਨਸ਼ਾ ਵੀ ਕਰ ਲੈਂਦਾ ਹਾ,ਉਹ ਟਾਈਮ ਕੱਢ ਕੇ ਮੈਨੂੰ ਮਿਲ ਜਾਂਦੀ ਹੈ।" ਅਗਰ ਤੇਰੀ ਗਰਲਫਰੈਂਡ ਨਹੀ ਹੈ ਉਹ ਤੇਰੀ ਵੀ ਗਰਲਫਰੈਡ ਇੰਤਜ਼ਾਮ ਕਰ ਦਾਉ "

ਯਾਦਵਿੰਦਰ ਦੇ ਗੁਆਂਢ ਵਿੱਚ ਰਹਿੰਦੀ ਇੱਕ ਲੜਕੀ ਜਿਸ ਦਾ ਨਾਂਅ ਸੁਨੀਤਾ ਸੀ ।ਉਹ ਉਸ ਦੀ ਦੁਕਾਨ ਤੇ ਕਦੇ ਕਦਾਈ ਆ ਜਾਂਦੀ। ਉਹ ਉਸ ਨਾਲ ਮੇਲ ਮਿਲਾਪ ਕਰ ਲੈਦੀ। ਉਸ ਸਮੇਂ ਉਹ ਆਪਣੇ ਗੁਆਂਢ ਵਿੱਚ ਹਰ ਇਕ ਵਿਅਕਤੀ ਦੀ ਮੱਦਦ ਕਰਨ ਲਈ ਤਿਆਰ ਰਹਿੰਦਾ ਸੀ ।ਉਹ ਹਰ ਇੱਕ ਦਾ ਹਰਮਨ ਪਿਆਰਾ ਸੀ। ਸਭ ਉਸ ਨੂੰ ਬਹੁਤ ਵਧੀਆ ਵਿਅਕਤੀ ਸਮਝ ਦੇ ਸਨ। ਇੱਕ ਦਿਨ ਯਾਦਵਿੰਦਰ ਨੂੰ ਪ੍ਵਵੀਨ ਮੋਟਰ ਸਾਇਕਲ ਉੱਤੇ ਬਿਠਾ ਲੈ ਗਿਆ ।ਅਚਾਨਕ ਉਹਨਾਂ ਨੂੰ ਰਾਸਤੇ ਵਿੱਚ ਸਾਇਕਲ ਉੱਤੇ ਆਉਦਾ ਰੋਹਿਤ ਮਿਲ ਗਿਆ । ਰੋਹਿਤ ਆਪਣਾ ਸਾਈਕਲ ਦੁਕਾਨ ਤੇ ਖੜਾ ਕਰਕੇ ਉਹਨਾਂ ਨਾਲ ਚਲਾ ਗਿਆ ।ਉਹ ਉਸ ਨੂੰ ਵੀ ਇਕਾਂਤ ਵਾਲੀ ਥਾਂ ਉੱਤੇ ਲੈ ਗਏ।ਉਹ ਤਿੰਨੋਂ ਦੋਸਤ ਗੱਲਾਂ ਕਰਨ ਲੱਗੇ। ਪ੍ਵਵੀਨ ਨੇ ਸਿਗਰੇਟਾਂ ਦੀ ਡੱਬੀ ਕੱਢੀ। ਇੱਕ ਸਿਗਰੇਟ ਯਾਦਵਿੰਦਰ ਨੂੰ ਦੇ ਦਿੱਤੀ ਇੱਕ ਰੋਹਿਤ ਵੱਲ ਵਧਾਈ ਰੋਹਿਤ ਨੇ ਕਿਹਾ" ਮੈ ਨਹੀ ਇਸ ਨੂੰ ਪੀਂਦਾ "। ਗੱਲਾਂ ਕਰਦੇ -ਕਰਦੇ ਪ੍ਵਵੀਨ ਨੇ ਕਿਹਾ ,"ਮੇਰੇ ਕੋਲ ਦੂਜਾ ਵੀ ਹੈ ,ਇੱਕ ਦਿਨ ਸੂਟਾ ਖਿੱਚ ਕੇ ਦੋ -ਤਿੰਨ ਦਿਨ ਜਿਸ ਤਰ੍ਹਾਂ ਮਰਜ਼ੀ ਕੰਮ ਕਰੀ ਜਾਵੋ ਥਕਾਵਟ ਨਹੀਂ ਹੁੰਦੀਂ , ਯਾਦਵਿੰਦਰ ਅੱਜ ਤੂੰ ਵੀ ਸੂਟਾ ਖਿੱਚ ਕੇ ਵੇਖ ਕਿੱਧਾ ਗੁੱਡੀ ਅੰਬਰਾਂ ਤੇ ਚੜ੍ਹਦੀ ਹੈ"।ਯਾਦਵਿੰਦਰ ਨੇ ਜਦੋਂ ਸੂਟਾ ਖਿੱਚਿਆ ਉਸ ਨੇ ਕਿਹਾ ,"ਮੈਂ ਭੰਗ ਤੇ ਸਿਗਰੇਟਾਂ ਵਿੱਚ ਭਰਕਾ ਪੀ ਲੈਂਦਾ ਹਾਂ ,ਪਰ ਅੱਜ ਇਹ ਵੀ ਪੀ ਕੇ ਵੇਖ ਲੈਦਾ, "ਰੋਹਿਤ ਨੇ ਕਿਹਾ"ਯਾਰ ਤੁਸੀਂ ਇਹ ਕੀ ਕਰਨ ਲੱਗ ਪਏ, ਤੁਹਾਨੂੰ ਪਤਾ ਨਹੀਂ, ਨਸ਼ੇ ਜਿੰਦਗੀ ਤਬਾਹ ਕਰ ਦਿੰਦੇ ਹਨ"।ਉਹ ਤਿੰਨੋ ਦੋਸਤ ਆਪਣੇ-ਆਪਣੇ ਘਰ ਵਾਪਸ ਆ ਗਏ।

ਹੁਣ ਪ੍ਵਵੀਨ ਜਦੋਂ ਦੂਜੇ ਦਿਨ ਵਾਪਸ ਆਪਣੀ ਜਮਾਤ ਗਿਆ ਤਾਂ ਬਲਜੀਤ ਨੇ ਕਿਹਾ, "ਮੈ ਤੇਰਾ ਕੰਮ ਕਰ ਦਿੱਤਾ ਹੈ , ਮੇਰੀ ਵਾਲੀ ਗਰਲਫਰੈਡ ਮਨਪ੍ਰੀਤ ਦੀ ਇੱਕ ਸਹੇਲੀ ਹੈ, ਤੇਰੇ ਬਾਰੇ ਗੱਲ ਹੋ ਗਈ ਹੈ ਅੱਜ ਸ਼ਾਮ ਨੂੰ ਸਾਡੇ ਨਾਲ ਜਾਣ ਲਈ ਤੈਆਰ ਰਹੀ, ਪਰ ਉਹ ਕਦੇ ਕਦਾਈ ਗੋਲੀਆਂ-ਗੂਲੀਆ ਖਾ ਲੈਂਦੀ ਹੈ, ਕੋਰੈਕਸ ਦੀ ਸਾਰੀ ਦੀ ਸਾਰੀ ਸ਼ੀਸ਼ੀ ਪੀ ਲੈਂਦੀ ਹੈ, ਸਾਡੇ ਲਈ ਤਾਂ ਇੱਧਾ ਦੀਆਂ ਕੁੜੀਆਂ ਠੀਕ ਨੇ "ਨਹੀਂ ਤੇ ਕਹਿਣ ਗਈਆਂ, ਇਹ ਤੁਸੀਂ ਕਿ ਕਰਦੇ ਹੋ"।

ਉਹ ਸ਼ਾਮ ਵੇਲੇ ਇੱਕ ਦੂਜੇ ਨੂੰ ਫੋਨ ਕਰ ਕੇ ਗੇਟ ਤੇ ਆ ਗਏ ਮਨਪ੍ਰੀਤ ਨੇ ਲਵਲੀ ਨਾਂਅ ਦੀ ਕੁੜੀ ਨੂੰ ਬੁਲਾਇਆ। ਪਹਿਲਾਂ ਇਕਾਂਤ ਵਾਲੀ ਥਾਂ ਉਤੇ ਬਲਜੀਤ ਪ੍ਵਵੀਨ ਨੂੰ ਛੱਡ ਆਈਆਂ। ਫਿਰ ਉਹ ਮਨਪ੍ਰੀਤ ਤੇ ਲਵਲੀ ਨੂੰ ਲੈ ਕੇ ਪ੍ਵਵੀਨ ਕੋਲ ਚਲਾ ਗਿਆ ਉਸ ਨੇ ਮੋਟਰ ਸਾਈਕਲ ਝਾੜੀਆਂ ਦੇ ਉਹਲੇ ਖੜ੍ਹਾ ਕੀਤਾ। ਚਾਰੋਂ ਦੋਸਤਾਂ ਨੇ ਖੂਬ ਨਸ਼ਾ ਕੀਤਾ ਫਿਰ ਉਹ ਆਪਣੀ ਆਪਣੀ ਗਰਲਫਰੈਂਡ ਨੂੰ ਲੈ ਕੇ ਵੱਖ ਹੋ ਗਏ। ਉਹਨਾਂ ਨੇ ਬੜੀ ਮੋਜ ਮਸਤੀ ਕੀਤੀ।ਉਸ ਤੋ ਬਾਅਦ ਬਲਜੀਤ ਨੇ ਦੋਵਾਂ ਨੂੰ ਆਪਣੇ ਆਪਣੇ ਪਿੰਡ ਵਾਲੀ ਬੱਸ ਚੜ੍ਹਾ ਦਿੱਤਾ।ਉਹ ਫਿਰ ਪ੍ਵਵੀਨ ਨੂੰ ਛੱਡ ਕੇ ਹੋਸਟਲ ਵਿੱਚ ਆਪਣੇ ਪਿੰਡ ਚਲਾ ਗਿਆ ।

ਹੁਣ ਆਪਣੀ ਮਾਂ ਤੋ ਝੂਠ ਬੋਲ ਕੇ ਪੈਸੇ ਲੈ ਆਉਂਦਾ ਅਤੇ ਨਸ਼ਾ ਵੇਚਣ ਵਾਲੀਆਂ ਦੀ ਭਾਲ ਕਰਦਾ ਜੋ ਕਿ ਉਸ ਨੂੰ ਅਸਾਨੀ ਨਾਲ ਮਿਲ ਜਾਂਦੇ।ਉਹ ਆਪਣੇ ਪੈਸਿਆਂ ਨਾਲ ਸਮਗਲਰਾਂ ਤੋ ਨਸ਼ਾ ਮੰਗਵਾ ਲੈਂਦਾ ਜੋ ਕਿ ਉਸ ਨੂੰ ਬੜੀ ਆਸਾਨੀ ਨਾਲ ਮਿਲ ਜਾਂਦਾ।ਪ੍ਰਵੀਨ ਕਈ ਵਾਰ ਯਾਦਵਿੰਦਰ ਨੂੰ ਵੀ ਨਸ਼ਾ ਕਰਵਾ ਜਾਂਦਾ ਤੇ ਖੂਬ ਕਾਲਜ ਦੀਆਂ ਗੱਲਾਂ ਦੱਸਦਾ। ਪ੍ਰਵੀਨ ਨੂੰ ਜੇ ਇੱਕ ਨਸ਼ਾ ਨਾ ਮਿਲੇ ਤਾਂ ਕੋਈ ਹੋਰ ਨਵਾਂ ਨਸ਼ਾ ਕਰਦਾ ਅਤੇ ਯਾਦਵਿੰਦਰ ਨੂੰ ਵੀ ਕਰਵਾ ਜਾਂਦਾ । ਇਥੋਂ ਤੱਕ ਕਿ ਉਹ ਚਿੱਟਾ ਪਾਣੀ ਵਿਚ ਘੋਲ ਕੇ ਇੰਜਕੈਸ਼ਨ ਲਾਉਦਾ।

ਕਾਲਜ ਦੇ ਇਕ ਸਾਲ ਬੀਤ ਗਏ। ਪ੍ਵਵੀਨ ਨੇ ਨਸ਼ੇ ਵਿਚ ਲੱਖਾਂ ਰੁਪਏ ਨਸ਼ਿਆਂ ਵਿੱਚ ਉਡਾ ਦਿੱਤੇ ।ਉਸ ਦੀ ਮਾਂ ਵੀ ਹੁਣ ਉਸ ਦਾ ਯਕੀਨ ਨਹੀ ਕਰਦੀ ਸੀ।ਯਾਦਵਿੰਦਰ ਦੇ ਗੁਆਂਢ ਵਿੱਚ ਇੱਕ ਅਮੀਰ ਘਰ ਦਾ ਲੜਕਾ ਟੋਨੀ ਯਾਦਵਿੰਦਰ ਦੀ ਦੁਕਾਨ ਤੇ ਆਉਂਦਾ ਜਾਦਾ ਰਹਿੰਦਾ ਸੀ। ਉਹ ਮੰਦਬੁੱਧੀ ਕਰਕੇ ਘੱਟ ਬੋਲਦਾ ਦਾ ਸੀ । ਉਹ ਹਰ ਕਿਸੇ ਦੀ ਗੱਲ ਹਾਵ-ਭਾਵ ਨਾਲ ਸਮਝਦਾ ਤੇ ਸਮਝਾਉਦਾ ਸੀ ਅਤੇ  ਆਪਣੇ ਘਰੋਂ ਚਾਹ ਬਣੀ ਹੋਈ ਯਾਦਵਿੰਦਰ ਨੂੰ ਪਿਲਾ ਦਿੰਦਾ ਤੇ ਕੁਝ ਵਧੀਆ ਬਣਿਆਂ ਹੁੰਦਾ ਤਾਂ ਲੈ ਜਾ ਕੇ ਦੁਕਾਨ ਤੇ ਬੈਠ ਇੱਕਠੇ ਖਾਂਦੇ।

ਇੱਕ ਰਾਤ ਦੀ ਗੱਲ ਹੈ ਪ੍ਵਵੀਨ ਆਪਣੀ ਨਸ ਵਿਚ ਨਸ਼ੇ ਇੰਜ਼ੈਕਸ਼ਨ ਲਗਾ ਰਿਹਾ ਸੀ ਕੀ ਹੋਸਟਲ ਦੇ ਬਰਡਨ ਨੇ ਫੜ ਲਿਆ ਤੇ ਉਸ ਦੀ ਸ਼ਿਕਾਇਤ ਕਰ ਦਿੱਤੀ। ਉਸ ਦੇ ਹੋਸਟਲ ਦੇ ਕਮਰੇ ਦੀ ਚੈਕਿੰਗ ਹੋਈ ਤਾਂ ਉਥੋਂ ਕਾਫੀ ਮਾਤਰਾ ਵਿੱਚ ਨਸ਼ੇ ਦੀਆ ਗੋਲੀਆ, ਟੀਕੇ , ਕੋਕੀਨ ਆਦਿ ਬਰਾਮਦ ਹੋਇਆ । ਉਸ ਨੂੰ ਕਾਲਜ ਵਿੱਚੋ ਕੱਢ ਦਿੱਤਾ ਗਿਆ ਉਹ ਹੁਣ ਆਵਾਰਾ ਹੋ ਗਿਆ ।

ਕਈ ਦਿਨਾਂ ਬਾਅਦ ਪ੍ਵਵੀਨ ਹੁਣ ਯਾਦਵਰਿੰਦਰ ਕੋਲ ਆਇਆ। ਆਪਣੀ ਲਾਚਾਰੀ ਬਾਰੇ ਦੱਸਿਆ ਕਿਹਾ, "ਮੈਨੂੰ ਬਹੁਤ ਜਿਆਦਾ ਪੈਸੇ ਦੀ ਤੰਗੀ ਆ ਚੁੱਕੀ ਹੈ, ਮੇਰੀ ਮੱਦਦ ਕਰ"। ਉਸ ਨੇ ਸਾਰਾ ਹਾਲ ਆਪਣਾ ਦੱਸਿਆ। ਯਾਦਵਿੰਦਰ ਨੇ ਕਿਹਾ "ਮੇਰੇ ਕੋਲ ਸਾਡੇ ਦੋਨਾ ਦਾ ਹਲ ਹੈ, ਇੱਕ ਤਰੀਕਾ ਹੈ" ਯਾਦਵਿੰਦਰ ਨੇ ਕਿਹਾ "ਮੇਰੇ ਕੋਲ ਟੋਨੀ ਨਾਂਅ ਦਾ ਲੜਕਾ ਆਉਂਦਾ ਹੈ ,ਜਿਸ ਦਾ ਬਾਪੂ ਇੰਗਲੈਂਡ ਤੋ ਆਇਆ ਹੈ, ਅਗਰ ਅਸੀਂ ਉਸ ਦੀ ਕਿਡਨੈਪਿੰਗ ਕਰ ਲਈਏ ਤਾਂ ਸਾਨੂੰ ਮੋਟੀ ਰਕਮ ਮਿਲ ਜਾਏਗੀ"।ਉਹਨਾਂ ਨੇ ਉਸ ਨੂੰ ਚੁਕੱਣ ਦੀ ਪਲੈਨਿੰਗ ਕਰ ਲਈ। ਅਗਲੇ ਦਿਨ ਪ੍ਵਵੀਨ ਯਾਦਵਿੰਦਰ ਦੀ ਦੁਕਾਨ ਉੱਤੇ ਆਇਆ।ਉਹ ਟੋਨੀ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੇ। ਜਦੋਂ ਟੋਨੀ ਦੁਕਾਨ ਤੇ ਆ ਬੈਠਾ ਤਾਂ ਯਾਦਵਿੰਦਰ ਨੇ ਕਿਹਾ, "ਟੋਨੀ ਆਪਾ ਘੁੰਮ ਕੇ ਆਉਂਦੇ ਹਾਂ, ਤੂੰ ਇਸ ਦੇ ਮੋਟਰ ਸਾਈਕਲ  ਤੇ ਬੈਠ ਜਾ ਤੁਸੀਂ ਚਲੋ, ਮੈਂ ਆਪਣੇ ਮੋਟਰ ਸਾਈਕਲ ਤੇ ਤੁਹਾਡੇਂ ਮਗਰ ਆਉਂਦਾ "। ਟੋਨੀ ਪ੍ਵਵੀਨ ਨੂੰ ਨਹੀ ਜਾਣਦਾ ਸੀ। ਉਹ ਯਾਦਵਿੰਦਰ ਦੇ ਕਹਿਣ ਤੇ ਉਸ ਨਾਲ ਬੈਠ ਗਿਆ। ਉਹ ਗੱਲਾਂ ਕਰਦੇ- ਕਰਦੇ ਉਥੋਂ ਚਲੇ ਗਏ।ਉਹ ਉਸ ਨੂੰ ਮੋਟਰ ਉੱਤੇ ਖੇਤਾਂ ਵਿੱਚ ਲੈ ਗਿਆ। ਯਾਦਵਿੰਦਰ ਆਪਣੇ ਮੋਟਰ ਸਾਈਕਲ ਉੱਤੇ ਆਪਣੀ ਪਹਿਚਾਣ ਬਦਲ ਉੱਥੇ ਪੁੱਜਾ।ਉਸ ਨੇ ਮੂੰਹ ਤੇ ਕੱਪੜਾ ਬੰਨ੍ਹ ਲਿਆ । ਚੋਰੀ ਕੀਤੀ ਹੋਈ ਸਿਮ ਤੋਂ ਯਾਦਵਿੰਦਰ ਨੇ ਉਸ ਦੇ ਪਿਤਾ ਨੂੰ ਫੋਨ ਕੀਤਾ।ਉਸ ਨੇ ਪੰਜ ਲੱਖ ਦੀ ਫਰੋਤੀ ਮੰਗੀ ਅਤੇ ਪੈਸੇ ਰੱਖਣ ਦੀ ਜਗ੍ਹਾ ਦੱਸੀ।ਹੁਣ ਟੋਨੀ ਦਾ ਸਾਰਾ ਪਰਿਵਾਰ ਪਾਗਲਾਂ ਵਾਂਗ ਹੋ ਗਿਆ ।ਉਹ ਵਾਰ ਵਾਰ ਫੋਨ ਲਗਾਉਂਦੇ ਪਰ ਸਿਮ ਉਹਨਾਂ ਨੇ ਕੱਢ ਦਿੱਤੀ ਸੀ ਟੋਨੀ ਦੇ ਬਾਪੂ ਨੂੰ ਪੈਸੇ ਰੱਖਣ ਦੀ ਥਾਂ ਨਹੀ ਲੱਭੀ।ਸਾਰੀ ਰਾਤ ਉਸਦਾ ਪਿਤਾ ਟੋਨੀ ਦੀ ਭਾਲ ਕਰਦਾ ਰਿਹਾ।ਉਹਨਾਂ ਨੂੰ ਕਿਡਨੈਪਿੰਗ ਕਰਨ ਵਾਲੀਆ ਦਾ ਕੋਈ ਸੁਰਾਗ ਨਾ ਮਿਲੀਆ।

ਹੁਣ ਉੱਧਰ ਟੋਨੀ ਯਾਦਵਿੰਦਰ ਅਤੇ ਪ੍ਵਵੀਨ ਉਤੇ ਭਾਰੀ ਪੈ ਰਿਹਾ ਸੀ।ਟੋਨੀ ਉਹਨਾਂ ਤੋ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕੀ ਯਾਦਵਿੰਦਰ ਦੇ ਮੂੰਹ ਤੋ ਕੱਪੜਾ ਲੈ ਗਿਆ। ਟੋਨੀ ਧਮਕੀ ਦੇਣ ਲੱਗਾ ਕਿ, " ਮੈਂ ਆਪਣੀ ਮਾਮੀ ਡੈਡੀ ਨੂੰ ਦੱਸਣਾ ਕੀ ਤੂੰ ਮੈਂਨੂੰ ਇੱਥੇ ਲੈ ਕੇ ਆਇਆਂ"।ਯਾਦਵਿੰਦਰ ਹੁਣ ਪੂਰੀ ਤਰ੍ਹਾਂ ਨਾਲ ਡਰ ਚੁੱਕਾ ਸੀ ਪ੍ਵਵੀਨ ਅਤੇ ਯਾਦਵਿੰਦਰ ਉਸ ਨੇ ਮਾਰਨ ਦਾ ਫੈਸਲਾ ਕਰ ਲਿਆ ।ਪ੍ਰਵੀਨ ਨੇ ਆਪਣੇ ਮੋਟਰ ਸਾਇਕਲ ਦੀ ਕਲੱਚ ਦੀ ਤਾਰ ਕੱਢੀ ਟੋਨੀ ਦਾ ਗਲਾ ਘੁੱਟ ਕੇ ਮਾਰ ਦਿੱਤਾ ।ਫਿਰ ਕਹੀਂ ਚੱਕ ਕੇ ਉਸ ਨੂੰ ਖੇਤ ਵਿੱਚ ਦੱਬਾ ਦਿੱਤਾ । ਪ੍ਵਵੀਨ ਅਤੇ ਯਾਦਵਿੰਦਰ ਆਪਣੇ ਆਪਣੇ ਘਰ ਆ ਗਏ ਸੀ।

ਅਗਲੇ ਦਿਨ ਉਸ ਦੇ ਪਿਤਾ ਨੇ ਪੁਲਿਸ ਕੋਲ ਰਿਪੋਰਟ ਲਖਾਈ ਬਰੀਕੀ ਨਾਲ ਪੜਤਾਲ ਕਰਨ ਤੇ ਉਸ ਦੇ ਪਿਤਾ ਨੂੰ ਕਿਸੇ ਲੜਕੇ ਤੋ ਪਤਾ ਲੱਗਾ ਕਿ ਉਹ ਯਾਦਵਿੰਦਰ ਦੀ ਦੁਕਾਨ ਤੇ ਬੈਠਾ ਸੀ ਉਸ ਨੇ ਇਹ ਗੱਲ ਪੁਲਿਸ ਨੂੰ ਦੱਸੀ।ਪੁਲਿਸ ਨੇ ਉਸ ਰਾਤ ਯਾਦਵਿੰਦਰ ਤੋ ਥਾਣੇ ਚ ਪੁਛਗਿੱਛ ਕੀਤੀ ਪਰ ਯਾਦਵਿੰਦਰ ਨੇ ਕਿਹਾ, "ਮੇਰੇ ਕੋਲ ਬੈਠਾ ਤਾਂ  ਸੀ , ਪਰ ਉਹ ਚਲਾ ਗਿਆ ,ਮੈਨੂੰ ਕੀ ਪਤਾ ਉਹ ਕਿਥੇ ਗਿਆ"। ਪੁਲਿਸ ਨੇ ਉਸ ਦਾ ਮੋਬਾਇਲ ਨੰਬਰ ਗੁਪਤ ਰੂਪ ਵਿੱਚ ਲਿਆ ਹੋਈਆ ਸੀ।

ਪੁਲਿਸ ਨੇ ਉਸ ਨੂੰ ਛੱਡ ਦਿੱਤਾ।ਉਹ ਥਾਣੇ ਤੋ ਆਉਦਾ ਹੀ ਆਪਣੇ ਘਰ ਦੇ ਚੁਬਾਰੇ ਤੇ ਚੜ੍ਹ ਕੇ ਪ੍ਵਵੀਨ ਨੂੰ ਫੋਨ ਕਰਕੇ ਕਹਿਣ ਲੱਗਾ, "ਮੈਨੂੰ ਤਾ ਪੁਲਿਸ ਨੇ ਛੱਡ ਦਿੱਤਾ ਮੈ ਕੁਝ ਨਹੀਂ ਦੱਸਿਆ, ਤੂੰ ਕਿਤੇ ਦੂਰ ਪੰਜ-ਛੇ ਦਿਨਾਂ ਲਈ ਚਲਾ ਜਾ, ਮਾਮਲਾ ਆਪੇ ਸ਼ਾਂਤ ਹੋ ਜਾਓ"। ਯਾਦਵਿੰਦਰ ਨੇ ਹਲੇ ਫੋਨ ਬੰਦ ਹੀ ਕੀਤਾ ਸੀ ਕਿ ਪੁਲਿਸ ਨੇ ਉਸ ਨੂੰ ਪੋੜੀਆਂ ਤੋ ਹੇਠਾਂ ਵੀ ਨਹੀ ਆਉਣ ਦਿੱਤਾ ਕੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਸ ਦੇ ਫੋਨ ਦੀ ਰਿਕਾਰਡਿੰਗ ਲਗਾ ਰੱਖੀ ਸੀ ਅਤੇ ਪ੍ਵਵੀਨ ਨੂੰ ਵੀ ਫੜ ਲਿਆ ।

ਪੁਲਿਸ ਲਾਸ਼ ਵਾਲੀ ਥਾਂ ਤੇ ਯਾਦਵਿੰਦਰ ਤੇ ਪ੍ਵਵੀਨ ਨੂੰ ਲੈ ਆਈ, ਲਾਸ਼ ਤਿੰਨ ਦਿਨ ਬੀਤ ਜਾਣ ਕਰਕੇ ਬਦਬੂ ਮਾਰ ਰਹੀ ਸੀ।ਦੋਵਾਂ ਦੇ ਪਿੰਡਾਂ ਵਿੱਚ ਹੰਗਾਮਾ ਮਚਿਆਂ ਹੋਈਆਂ ਸੀ।ਲੋਕ ਥਾਣੇ ਦੇ ਬਾਹਰ ਟੋਲੀਆਂ ਬਣਾ ਕੇ ਪ੍ਰਦਰਸ਼ਨ ਕਰ ਰਹੇ ਸਨ।

ਜਦੋਂ ਯਾਦਵਿੰਦਰ ਅਤੇ ਪ੍ਵਵੀਨ ਨੂੰ ਜੇਲ ਲਈ ਗੱਡੀ ਵਿੱਚ ਬੈਠਾਉਣ ਲੱਗੇ ਤਾਂ ਯਾਦਵਿੰਦਰ ਦੇ ਆਸ-ਪਾਸ ਦੇ ਲੋਕਾਂ ਨੇ ਯਾਦਵਿੰਦਰ ਦੇ ਲੋਕਾਂ ਨੇ ਤਾਅਨੇ ਦੇਣੇ ਸ਼ੁਰੂ ਕਰ ਦਿੱਤੇ.....

 "ਜੇਕਰ ਤੈਨੂੰ ਪੈਸੇ ਦੀ ਲੋੜ ਸੀ ਤਾਂ ਤੂੰ ਸਾਨੂੰ ਦੱਸਦਾ, ਤੈਨੂੰ ਉਸ ਭੋਲੇਂ  ਨੂੰ ਮਾਰ ਕੀ ਮਿਲਿਆ , ਤੈਨੂੰ ਤਾਂ ਰੱਬ ਨੇ ਵੀ ਮਾਫ ਨਹੀਂ ਕਰਨਾ" । 

ਲੋਕ ਪੈਸੇ ਲੈ ਕੇ ਉਸਦੇ ਅੱਗੇ ਕਰ ਰਹੇ ਸਨ " ਆ ਲੈ ਚੱਕ ਪੈਸੇ , ਨਸੇ ਦੇ ਆ ਕੋੜੀਆਂ ,

ਸ਼ਰਮਿੰਦਾ ਹੋਈਆ ਯਾਦਵਿੰਦਰ ਲੋਕਾ ਵੱਲ ਨਜ਼ਰ ਨਹੀਂ ਉਠਾ ਰਿਹਾ ਸੀ, ਜਦੋਂ ਉਸ ਨੇ ਇਕ ਵਾਰ ਦੂਰ ਨਜ਼ਰ ਮਾਰੀ ਤਾਂ ਉਸ ਦਾ ਦੋਸਤ ਰੋਹਿਤ ਸਾਇਕਲ ਉਤੇ ਖੜ੍ਹਾ ਸਭ ਦੇਖ ਰਿਹਾ ਸੀ ਅਤੇ ਰੋਹਿਤ ਸੋਚ ਰਿਹਾ ਸੀ......

ਕਿ ਇਹ ਨਸ਼ੇ ਨਾ ਕਰਦੇ ਹੁੰਦੇ, ਅੱਜ ਇਹਨਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ......

 "ਸੱਚ ਮੇਰਿਆ ਰੱਬਾ......

   
 ਨਸ਼ੇ ਇੱਦਾਂ ਦੀ ਚੀਜ਼ ਹੈ, ਜੋ ਇੱਕ ਚੰਗੇ ਇਨਸਾਨ ਨੂੰ, ਚੰਗੇ ਇਨਸਾਨ ਤੋਂ 'ਸੈਂਤਾਨ' ਬਣਾ ਦਿੰਦੇ ਹਨ"।


ਸੰਦੀਪ ਕੁਮਾਰ  (ਸੰਜੀਵ) ਐਮ.ਏ ( ਥਿਏਟਰ ਐਂਡ ਟੈਲੀਵਿਜ਼ਨ )

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech