23

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Article

ਓਵਰਲੋਡ ਵਾਹਨ ਕਿਸੇ ਵੀ ਵਕਤ ਦੇ ਸਕਦੇ ਹਨ ਕਿਸੇ ਜਾਨਲੇਵਾ ਹਾਦਸੇ ਨੂੰ ਅੰਜਾਮ // ਹਰਮਿੰਦਰ ਸਿੰਘ ਭੱਟ

November 12, 2017 04:20 AM

ਓਵਰਲੋਡ ਵਾਹਨ ਕਿਸੇ ਵੀ ਵਕਤ ਦੇ ਸਕਦੇ ਹਨ ਕਿਸੇ ਜਾਨਲੇਵਾ ਹਾਦਸੇ ਨੂੰ ਅੰਜਾਮ

ਓਵਰਲੋਡ ਵਾਹਨ ਸ਼ਰੇਆਮ ਪੁਲਿਸ ਦੀਆਂ ਅੱਖਾਂ ਅੱਗੇ ਬਿਨਾਂ ਕਿਸੇ ਰੋਕ ਟੋਕ ਤੋਂ ਘੁੰਮ ਰਹੇ ਹਨ


ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ!


ਅੱਜ ਕੱਲ੍ਹ ਜਿੱਥੇ ਧੁੰਦ ਅਤੇ ਧੂੰਏਂ ਕਾਰਨ ਲੋਕ ਆਪਣੀਆਂ ਬੇਸ਼ਕੀਮਤੀ ਜਾਨਾਂ ਖੋ ਰਹੇ ਹਨ, ਉੱਥੇ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਓਵਰਲੋਡ ਵਾਹਨ ਚਾਲਕਾਂ ਦੀ ਸ਼ਹਿਰ ਅੰਦਰ ਹੋਈ ਭਰਮਾਰ ਆਮ ਲੋਕਾਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਭਾਰੀ ਵਾਹਨ ਚਾਲਕਾਂ ਦੇ ਲੰਘਣ ਲਈ ਕੋਈ ਤੈਅ ਸਮਾਂ ਨਾ ਹੋਣ ਕਾਰਨ ਸ਼ਹਿਰ ਅੰਦਰ ਵਾਹਨਾਂ ਦੀ ਲੰਮੀ ਕਤਾਰ ਲੱਗ ਜਾਣ ਨਾਲ ਜਾਮ ਲੱਗ ਜਾਂਦੇ ਹਨ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਜਦੋਂ ਓਵਰਲੋਡ ਟਰੱਕ ਸ਼ਹਿਰ ਕਸਬੇ ਤੋਂ ਲੰਘਦਾ ਹੈ ਤਾਂ ਰੋਡ 'ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ ਕਿਉਂਕਿ ਟਰੱਕ-ਟਰਾਲਾ ਇੰਨੀ ਉੱਪਰ ਤੱਕ ਭਰਿਆ ਹੋਇਆ ਹੁੰਦਾ ਹੈ ਕਿ ਉਸ ਉੱਪਰੋਂ ਲੰਘਣ ਵਾਲੀਆਂ ਬਿਜਲੀ ਦੀਆਂ ਤਾਰਾਂ ਵੀ ਉਸ ਨਾਲ ਸੰਪਰਕ 'ਚ ਆ ਕੇ ਪ੍ਰਸ਼ਾਸਨ ਦੀਆਂ ਨਲਾਈਕੀਆਂ ਤੇ ਤੁੱਕ ਬੰਦੀਆਂ ਤੇ ਹਾਸਾ ਠਿੱਠਰ ਕਰਦੀਆਂ ਸਾਫ਼ ਨਜ਼ਰ ਆ ਸਕਦੀਆਂ ਸਨ।


     ਬਿਨਾਂ ਰੋਕ-ਟੋਕ ਸੜਕਾਂ 'ਤੇ ਦੌੜ ਰਹੇ ਓਵਰਲੋਡ ਵਾਹਨ ਜਿੱਥੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ, ਉੱਥੇ ਨਾਲ ਹੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕਾਇਦੇ ਕਾਨੂੰਨ ਨੂੰ ਛਿੱਕੇ 'ਤੇ ਟੰਗਦਿਆਂ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਵੀ ਕਰ ਰਹੇ ਹਨ, ਜਿਸ ਕਾਰਨ ਓਵਰਲੋਡ ਵਾਹਨ ਭਿਆਨਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਪੁਲਸ ਪ੍ਰਸ਼ਾਸਨ ਵੀ ਵੱਡੇ ਹੁਕਮਾਂ ਦੀ ਉਲੰਘਣਾ ਕਰਦੇ ਉੱਚ ਅਧਿਕਾਰੀਆਂ ਦੀ ਮਿਲੀ ਭਗਤ ਇਨ੍ਹਾਂ ਓਵਰਲੋਡ ਵਾਹਨਾਂ ਨੂੰ ਰੋਕ ਨਹੀਂ ਪਾ ਰਹੀ, ਜਿਸ ਕਰ ਕੇ ਸ਼ਹਿਰੀ ਇਲਾਕਿਆਂ ਅੰਦਰ ਇਹ ਵਾਹਨ ਸ਼ਰੇਆਮ ਪੁਲਸ ਦੀਆਂ ਅੱਖਾਂ ਦੇ ਸਾਹਮਣੇ ਸੜਕਾਂ ਤੋਂ ਲੰਘ ਰਹੇ ਹਨ। ਕੁੱਝ ਸਿੱਕਿਆਂ ਦੀ ਖ਼ਾਤਰ ਲੋੜ ਨਾਲੋਂ ਵੱਧ ਸਾਮਾਨ ਵਾਹਨ 'ਤੇ ਲੱਦ ਕੇ ਇਹ ਲੋਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ ਕਿਉਂਕਿ ਭੀੜ ਭੜਕੇ ਵਾਲੇ ਸ਼ਹਿਰੀ ਇਲਾਕਿਆਂ 'ਚੋਂ ਲੰਘਣ ਵਾਲੇ ਇਹ ਵਾਹਨ ਅਕਸਰ ਹੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਪੁਲਸ ਨੂੰ ਇਨ੍ਹਾਂ ਓਵਰਲੋਡ ਵਾਹਨਾਂ ਦੇ ਚਲਾਨ ਕੱਟ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਭਵਿੱਖ 'ਚ ਓਵਰਲੋਡ ਵਾਹਨਾਂ ਕਾਰਨ ਹਾਦਸੇ ਨਾ ਵਾਪਰ ਸਕਣ ਜਦਕਿ ਪੁਲਸ ਸਕੂਟਰਾਂ, ਮੋਟਰਸਾਈਕਲਾਂ ਦੇ ਚਲਾਨ ਕੱਟਣ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ!
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ) ਸੰਗਰੂਰ
09914062205

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech