20

September 2018
ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ ਮੇਰੀਏ ਪੰਜਾਬ ਸਰਕਾਰੇ, ਖਿਡਾਰੀ ਕਿੱਥੇ ਜਾਣ ਵਿਚਾਰੇ //ਜਗਰੂਪ ਸਿੰਘ ਜਰਖੜ ਬਾਪੂ ਬਾਪੂ ਕਹਿੰਦੇ ਸੀ ਬੜਾ ਈ ਸੁਖ ਲੈਂਦੇ ਸੀ // ਪ੍ਰਭਜੋਤ ਕੌਰ ਢਿੱਲੋਂਕੇਂਦਰੀ ਸੁਰੱਖਿਆ ਬਲਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਮੁਫਤ ਸਿਖਲਾਈ ਲੈਣ ਲਈ ਨੌਜਵਾਨ ਹੁਣ 17 ਸਤੰਬਰ ਤੱਕ ਰਿਪੋਰਟ ਕਰ ਸਕਦੇ ਹਨਸਿੱਖਿਆ ਵਿਭਾਗ ਵੱਲੋਂ ਪੰਜਾਬ ਵੱਲੋਂ ਗੁਣਾਤਮਿਕ ਸਿੱਖਿਆ ਅਤੇ ਗੁਣਾਤਮਿਕ ਸੁਧਾਰ ਮੋਟੀਵੇਸ਼ਨਲ ਵਰਕਸ਼ਾਪ ਆਯੋਜਿਤ ਕੀਤੀ ਗਈ ।CM seeks suggestions from Sant Samaj for global celebrations of 550th Parkash Purab of Guru Nanak Dev Jiਜੁੱਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਬਨਾਮ ਦਿੱਲੀ ਦਰਵਾਰ //ਬਘੇਲ ਸਿੰਘ ਧਾਲੀਵਾਲ
Poem

ਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ

November 12, 2017 04:34 AM

ਪੰਜਾਬ 'ਚ ਧੁੰਦ ਦਾ ਕਹਿਰ  
ਜ਼ਹਿਰੀਲੇ ਧੂੰਏ ਵਾਲਾ ਮਸਲਾ ਆਮ ਹੋ ਗਿਆ ਏ।


ਏਸੇ ਲਈ ਪੰਜਾਬ 'ਚ ਚੱਕਾ ਜਾਮ ਹੋ ਗਿਆ ਏ
ਇਸ ਵਾਰ ਤਾਂ ਹੋਣੀ ਬਣਕੇ ਧੁੰਦ ਵੀ ਛਾਈ ਏ।


ਅੱਜਕੱਲ੍ਹ ਤਾਂ ਵਿੱਚ ਪੰਜਾਬ ਦੇ ਮੱਚੀ ਦੁਹਾਈ ਏ
ਥਾਂ-ਥਾਂ ਹਾਦਸੇ ਹੋਕੇ, ਮਰ ਗੇ ਧੀਆਂ-ਪੁਤ ਮਾਵਾ ਦੇ।


ਗਲੇ ਘੁੱਟ ਗੇ ਘਰਦਿਆਂ ਦੇ ਸਧਰਾਂ ਤੇ ਚਾਵਾਂ ਦੇ
ਸੰਘਣੀ ਧੁੰਦ ਤੇ ਧੂੰਏ ਰਲ ਇਹ ਕਹਿਰ ਮਚਾਇਆ ਏ।


ਅਣਹੋਣੀ ਵਾਪਰੀ ਸੱਥਰ ਬਹੁਤੇ ਘਰੀਂ ਵਿਛਾਇਆ ਏ
ਇਲਜ਼ਾਮ ਕਿਸੇ ਤੇ ਲਾਉਣਾ ਬਹੁਤੀ ਚੰਗੀ ਗੱਲ ਨਹੀਂ।


ਦੂਸ਼ਣਬਾਜੀ ਕਰਕੇ ਹੋਣਾ ਕੋਈ ਵੀ ਮਸਲਾ ਹੱਲ ਨਹੀਂ
ਸਮਝਦਾਰੀ ਨਹੀਂ ਕੁਦਰਤ ਦੇ ਨਾਲ ਲਾਉਣਾ ਆਢ੍ਹਾ ਜੀ।


ਮਾਰਨ ਅਤੇ ਬਚਾਉਣ ਦੇ ਵਾਲਾ ਸਤਿਗੁਰੂ ਡਾਢ੍ਹਾ ਜੀ
ਉਹਦਾ ਮੰਨਣਾ ਪੈਣਾ ਦੋਸਤੋ, ਸਭਨੂੰ ਸਤਿ ਕਰਕੇ ਭਾਣਾ।


ਇਹ ਹੱਥ ਵਿੱਚ ਰੱਖਿਆ ਓਹਨੇ, ਕੀਹਨੇ ਆਣਾ ਤੇ ਜਾਣਾ
ਓਹਦੀ ਰਜਾ 'ਚ ਰਹਿਕੇ ਜੋਦੜੀ ਕਰੀਏ ਸਾਰੇ ਜੀ।


ਬਖ਼ਸ਼ ਮਾਲਕਾ ਹੋਰ ਨਾ ਦੁੱਖ ਵਿਖਾ ਤੂੰ ਭਾਰੇ ਜੀ
'ਦੱਦਾਹੂਰੀਏ ਦੀ ਦਾਤਾ ਸੁਣਾ ਲਈਂ ਅਰਜੋਈ ਤੂੰ।


ਢਾਰਸ ਬੰਨ੍ਹਾ ਦੇਵੀਂ ਹੈ ਜਿਸਤੋਂ ਵੀ ਖੋਹੀ ਤੂੰ

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ।
ਮੋਬਾ : 94176-22046

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech