23

September 2018
ਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ
Article

ਕਹਾਣੀ ਸਾਧਨਾ ਨੂੰ ਬੂਰ,,,,,,, ਕੁਲਵਿੰਦਰ ਕੌਰ ਮਹਿਕ

November 12, 2017 07:50 PM
ਕੁਲਵਿੰਦਰ ਕੌਰ ਮਹਿਕ (ਮੁਹਾਲੀ)

ਰੁਲਦੂ ਦਾ ਜਨਮ ਇਕ ਬਹੁਤ ਹੀ ਗਰੀਬ ਪਰਿਵਾਰ ਵਿਚ ਹੋਇਆ ਸੀ।  ਉਸ ਦਾ ਪਿਤਾ ਇੰਨਾ ਗਰੀਬ ਸੀ ਕਿ ਉਹ ਜੋ ਦਿਨ ਭਰ ਵਿਚ ਕਮਾਉੁਂਦਾ, ਉਸੇ ਨਾਲ ਹੀ ਸ਼ਾਮ ਨੂੰ ਖਾਣ-ਪਕਾਉਣ ਲਈ ਚੁੱਲਾ ਮਘਦਾ।   ਰੁਲਦੂ ਦਾ ਬਚਪਨ ਤਾਂ ਜਾਣੋ ਗਰੀਬੀ ਨੇ ਹੀ ਰੋਲਕੇ ਰੱਖ ਦਿੱਤਾ ਸੀ।   ਪਰ, ਪਰਿਵਾਰ ਵਿਚ ਉਸ ਦੀ ਲਗਨ ਅਤੇ ਸੋਚ ਬਾਕੀ ਭੈਣ-ਭਰਾਵਾਂ ਤੋਂ ਬਹੁਤ ਅਲੱਗ ਕਿਸਮ ਦੀ ਸੀ।  ਉਸ ਨੂੰ ਪੜਨ ਦਾ ਬਹੁਤ ਸੌਕ ਸੀ।   ਉਹ ਜਦੋ ਵੀ ਸਕੂਲ ਜਾਂਦੇ ਬੱਚਿਆਂ ਵੱਲ ਵੇਖਦਾ ਤਾਂ ਪਤਾ ਨਹੀ ਉਹ ਕਿਹੜੇ ਸੁਪਨਿਆਂ ਦੇ ਅੰਬਰੀਂ ਉਡਾਰੀਆਂ ਲਾਉਣ ਲੱਗ ਜਾਂਦਾ।   ਉਹ ਸੋਚਦਾ ਕਿ ਉਹ ਵੀ ਪੜ-ਲਿਖ ਕੇ ਵਧੀਆ ਕਾਰੋਬਾਰ ਕਰੇਗਾ ਅਤੇ ਜਾਂ ਫਿਰ ਕੋਈ ਵੱਡਾ ਅਫਸਰ ਬਣ ਕੇ ਘਰ ਦੀ ਸਾਰੀ ਗਰੀਬੀ ਦੂਰ ਕਰ ਦੇਵੇਗਾ।   ਕੁਝ ਪਲਾਂ ਲਈ ਉਹ ਆਪਣੇ ਆਪ ਨੂੰ ਜਮੀਨ ਤੋ ਅਸਮਾਨ ਤੱਕ ਪਹੁੰਚ ਗਿਆ ਮਹਿਸੂਸ ਕਰਦਾ।   ਪਰ, ਘਰ ਦੀ ਹਾਲਤ ਠੀਕ ਨਾ ਹੋਣ ਕਾਰਨ ਅਤੇ ਅੱਤ ਦੀ ਗਰੀਬੀ ਹੋਣ ਕਾਰਨ ਉਹ ਫਿਰ ਖਾਮੋਸ਼ ਜਿਹਾ ਹੋ ਕੇ ਰਹਿ ਜਾਂਦਾ।
         ਘਰ ਦਾ ਗੁਜਾਰਾ ਮੁਸ਼ਕਲ ਚੱਲਦਾ ਵੇਖ ਕੇ ਰੁਲਦੂ ਦੇ ਪਿਤਾ ਨੇ ਰੁਲਦੂ ਨੂੰ ਇਕ ਹੋਟਲ ਉਤੇ ਨੌਕਰ ਲਗਵਾ ਦਿੱਤਾ ਅਤੇ ਹੌਸਲਾ ਦੇਣ ਲਈ ਰੁਲਦੂ ਨੂੰ ਕਿਹਾ, 'ਬੇਟਾ ਰੁਲਦੂ !  ਇੱਥੇ ਖਾਣ-ਪੀਣ ਲਈ ਵੀ ਵਧੀਆ ਖਾਣਾ ਮਿਲ ਜਾਇਆ ਕਰੇਗਾ, ਤੈਨੂੰ।' 
        ਰੁਲਦੂ ਦੇ ਮਾਲਕ ਨੇ ਰੁਲਦੂ ਨੂੰ ਭਾਂਡੇ ਸਾਫ ਕਰਨ ਦਾ ਕੰਮ ਦੇ ਦਿੱਤਾ।   ਰੁਲਦੂ ਗਾਹਕਾਂ ਦਾ ਵੀ ਆਰਡਰ ਸੁਣਦਾ ਅਤੇ ਭਾਂਡੇ ਵੀ ਸਾਫ ਕਰਨ ਦੀ ਡਿਯੁਟੀ ਕਰਦਾ।   ਤਰਾਂ-ਤਰਾਂ ਦੇ ਗਾਹਕਾਂ ਨਾਲ ਉਸ ਦਾ ਵਾਹ-ਵਾਸਤਾ ਪੈਂਦਾ ਤਾਂ ਉਸ ਦੇ ਦਿਲ ਵਿਚ ਵੀ ਵਲਵਲੇ ਉਠਦੇ ਕਿ ਕਾਸ਼ ਮੈਨੂੰ ਵੀ ਪੜਨ ਦਾ ਮੌਕਾ ਮਿਲ ਜਾਵੇ ਤਾਂ ਮੈ ਵੀ ਇਨਾਂ ਦੀ ਤਰਾਂ ਹੋਟਲਾਂ ਵਿਚ ਜਾਵਾਂ ਅਤੇ ਸ਼ਾਹੀ-ਠਾਠ ਨਾਲ ਮੈਂ ਵੀ ਹੁਕਮ ਚਲਾਵਾਂ।   ਦਿਲੀ-ਵਲਵਲਿਆਂ ਨੂੰ ਪੂਰਾ ਕਰਨ ਲਈ ਉਸ ਦੇ ਦਿਮਾਗ ਵਿਚ ਗੱਲ ਘਰ ਕਰ ਚੁੱਕੀ ਸੀ ਕਿ ਪੜਾਈ ਬਹੁਤ ਜਰੂਰੀ ਹੈ।   ਇਸ ਲਈ ਉਸ ਦੀ ਸੁਤਾ ਹਰ ਵਕਤ ਪੜਨ ਵੱਲ ਹੀ ਲੱਗੀ ਰਹਿੰਦੀ ਸੀ।   ਜੇਕਰ ਰੁਲਦੂ ਵਫ਼ਾਦਾਰ ਤੇ ਇਮਾਨਦਾਰ ਸੇਵਾਦਾਰ ਸੀ ਤਾਂ ਉਸ ਦਾ ਮਾਲਕ ਸਤਵੀਰ ਵੀ ਰਹਿਮ-ਦਿਲ ਇਨਸਾਨ ਹੀ ਸੀ, ਜਿਹੜਾ ਕਿ ਰੁਲਦੂ ਲਈ ਜਾਣੋ ਫਰਿਸ਼ਤਾ ਹੀ ਬਣ ਕੇ ਆਇਆ ਸੀ।  ਮਾਪਿਆਂ ਜਿਹਾ ਮਿਲਦਾ ਉਸ ਤੋ ਮੋਹ-ਪਿਆਰ ਅਤੇ ਅਪਣੱਤ ਮਹਿਸੂਸ ਕਰਦਿਆਂ ਰੁਲਦੂ ਕਈ ਬਾਰ ਉਸ ਨਾਲ ਆਪਣੇ ਦਿਲ ਦੀ ਗੱਲ ਵੀ ਬਿਨਾਂ ਕਿਸੇ ਝਿਜਕ ਤੋਂ ਖੁੱਲਕੇ ਕਰ ਲੈਂਦਾ।
        ਅੱਜ  ਮੋਹਲੇਧਾਰ ਬਾਰਸ਼ ਹੋਣ ਕਾਰਨ ਗਾਹਕਾਂ ਦੀ ਆਮਦ ਕੁਝ ਘੱਟ ਹੀ ਸੀ।  ਮਾਲਕ ਅਤੇ ਨੌਕਰ ਜਾਣੋ ਵਿਹਲੇ ਹੀ ਬੈਠੇ ਮੀਹ ਦਾ ਨਜਾਰਾ ਵੇਖ ਰਹੇ ਸਨ ਕਿ ਅਚਾਨਕ ਹੀ ਮਾਲਕ ਨੇ ਰੁਲਦੂ ਨੂੰ ਸਵਾਲ ਕੱਢ ਮਾਰਿਆ, 'ਬੇਟਾ ਰੁਲਦੂ !  ਤੂੰ ਵੱਡਾ ਹੋ ਕੇ ਕੀ ਬਣਨਾ ਚਾਹੁੰਦਂ ?'   ਰੁਲਦੂ ਦੇ ਜਾਣੋ ਦਿਲ ਦੀ ਗੱਲ ਪੁੱਛ ਲਈ ਸੀ, ਮਾਲਕ ਨੇ।  ਮਾਲਕ ਦੇ ਮੂੰਹ ਦੀ ਗੱਲ ਅਜੇ ਪੂਰੀ ਵੀ ਨਹੀ ਸੀ ਹੋਈ ਕਿ ਰੁਲਦੂ ਨੇ ਝੱਟਪਟ ਆਖ ਦਿੱਤਾ, 'ਸਾਹਿਬ ਜੀ, ਮੈ ਪੜਨਾ ਚਾਹੁੰਦਾ ਹਾਂ, ਤਾਂ ਕਿ ਕੋਈ ਚੰਗੀ ਨੌਕਰੀ ਹਾਸਲ ਕਰ ਕੇ ਘਰ ਦੀ ਗਰੀਬੀ ਦੂਰ ਕਰ ਸਕਾਂ ਅਤੇ ਆਪਣੇ ਪੈਰਾਂ ਤੇ ਖੜਾ ਹੋ ਸਕਾਂ। ਜੇਕਰ ਤੁਸੀਂ ਮੇਰੀ ਸਕੂਲ ਦੀ ਫੀਸ ਦੇ ਦਿਆ ਕਰੋਂ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ।   ਮੈਂ ਆਪਣੇ ਸਕੂਲ ਤਂ ਛੁੱਟੀ ਹੁੰਦੇ ਸਾਰ ਹੀ ਸਿੱਧਾ ਹੋਟਲ ਤੇ ਆਕੇ ਸਾਰਾ ਕੰਮ ਨਿਪਟਾ ਦਿਆ ਕਰਾਂਗਾ।  ਜੇਕਰ ਮੈਨੂੰ ਰਾਤ ਦੇਰ ਤੱਕ ਵੀ ਕੰਮ ਕਰਨਾ ਪਵੇ ਤਦ ਵੀ ਕਰ ਲਿਆ ਕਰਾਂਗਾ।  ਇਸਦੇ ਬਦਲੇ ਵਿਚ ਤੁਸੀਂ ਮੈਨੂੰ ਭਾਂਵੇ ਕੋਈ ਪੈਸਾ ਵੀ ਨਾ ਦਿਓ।'
        ਰੁਲਦੂ ਦੀ ਐਡੀ ਵੱਡੀ ਸੋਚ-ਉਡਾਰੀ ਦੀ ਗੱਲ ਸੁਣ ਕੇ ਮਾਲਕ ਬਹੁਤ ਹੈਰਾਨ ਹੋਇਆ ਅਤੇ ਉਸ ਨੇ ਰੁਲਦੂ ਨੂੰ ਸਕੂਲ ਭੇਜਣ ਅਤੇ ਉਸ ਦੀ ਫੀਸ ਦੇ ਦੇਣ ਦਾ ਵਾਅਦਾ ਕਰ ਲਿਆ।   ਉਸ ਨੇ ਦਿਲੋ-ਦਿਲ ਸੋਚਿਆ ਜੇਕਰ ਮੇਰੇ ਜਰਾ ਜਿੰਨਾ ਸੰਘਰਸ਼ ਕਰਨ ਨਾਲ ਕਿਸੇ ਗਰੀਬ ਦੀ ਜਿੰਦਗੀ ਸੁਧਰ ਸਕੇ ਤਾਂ ਇਸ ਤੋ ਵੱਡੀ ਲੋਕ-ਭਲਾਈ ਦੀ ਕਿਹੜੀ ਗੱਲ ਹੋ ਸਕਦੀ ਹੈ, ਭਲਾ, ਮੇਰੇ ਲਈ।'  
        ਬਸ, ਫਿਰ ਕੀ ਸੀ, ਮਾਲਕ ਦੀ ਹਾਂ ਸੁਣ ਕੇ ਰੁਲਦੂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।   ਅਗਲੇ ਦਿਨ ਤਂੋ ਉਸ ਨੇ ਸਕੂਲੇ ਜਾਣਾ ਸ਼ੁਰੂ ਕਰ ਦਿੱਤਾ।  ਉਹ ਸਕੂਲ ਤੋਂ ਛੁੱਟੀ ਹੁੰਦੇ ਹੀ ਸਿੱਧਾ ਹੋਟਲ ਤੇ ਜਾਂਦਾ ਅਤੇ ਹੋਟਲ ਦੇ ਕੰਮ-ਕਾਰ ਵਿਚ ਰੁਝ ਜਾਂਦਾ।   ਜਰਾ ਜਿੰਨੀ ਵੀ ਫੁਰਸ਼ਿਤ ਮਿਲਦੀ ਤਾਂ ਸਕੂਲ ਦਾ ਕੰਮ ਕਰਨ ਲੱਗ ਜਾਂਦਾ।  ਉਹ ਫਿਰਦਾ-ਤੁਰਦਾ ਵੀ ਬਸ ਪੜਾਈ ਨਾਲ ਹੀ ਜੁੜਿਆ ਰਹਿੰਦਾ।  ਇਸ ਤਰਾਂ ਆਪਣੀ ਮਿਹਨਤ ਅਤੇ ਲਗਨ ਸਦਕਾ ਉਹ ਆਪਣੀ ਕਲਾਸ ਵਿਚੋਂ ਹਰ ਸਾਲ ਫਸਟ ਆਉਦਾ।   ਅਧਿਆਪਕਾਂ ਨੇ ਖੁਸ਼ ਹੋ ਕੇ ਉਸ ਨੂੰ ਫੀਸ ਮੁਆਫ ਕਰਨ ਅਤੇ ਕਿਤਾਬਾਂ-ਕਾਪੀਆਂ ਲੈਕੇ ਦੇਣ ਦੇ ਨਾਲ-ਨਾਲ ਵਜੀਫਾ ਵੀ ਲਗਾ ਦਿੱਤਾ।   ਪਰ, ਇੰਨਾ ਕੁਝ ਹੋਣ ਦੇ ਬਾਵਜੂਦ ਵੀ ਉਹ ਦਸਾਂ ਨੌਹਾਂ ਦੀ ਸੱਚੀ-ਸੁੱਚੀ ਕਿਰਤ ਕਰਦਾ ਰਿਹਾ।   ਜਦੋ ਉਹ ਵੱਡੀ ਕਲਾਸ ਵਿਚ ਹੋ ਗਿਆ ਤਾਂ ਫਿਰ ਹੋਟਲ ਵਿਚ ਉਸ ਤਂ ਹਿਸਾਬ-ਕਿਤਾਬ ਦਾ ਕੰਮ ਲਿਆ ਜਾਣ ਲੱਗਿਆ।  ਨਾਲ ਹੀ ਉਸ ਦੀ ਤਨਖਾਹ ਵੀ ਪਹਿਲੇ ਨਾਲੋ ਚੰਗੀ-ਚੋਖੀ ਵਧਾ ਦਿੱਤੀ ਗਈ।   ਇਸ ਤਰਾਂ ਰੁਲਦੂ ਘਰ ਦੇ ਗੁਜਾਰੇ ਵਿਚ ਪਿਤਾ ਦਾ ਚੰਗਾ ਹੱਥ ਵਟਾਉਣ ਲੱਗ ਪਿਆ।
      ਇਕ ਦਿਨ ਰੁਲਦੂ ਬੈਠਾ ਅਖ਼ਬਾਰ ਪੜ ਰਿਹਾ ਸੀ ਤਾਂ ਉਸ ਨੇ ਅਖ਼ਬਾਰ ਵਿਚ ਨੌਕਰੀ ਦੀ ਟਿੰਟਰਵਿਊ ਬਾਰੇ ਪੜਿ•ਆ।  ਇਹ ਕਿਸੇ ਸਰਕਾਰੀ ਅਦਾਰੇ ਲਈ ਕਲਰਕਾਂ ਦੀ ਭਰਤੀ ਸੀ ਅਤੇ ਰੁਲਦੂ ਲਈ ਗੋਲਡਨ ਚਾਂਸ ਸੀ, ਇਹ।  ਉਸ ਨੇ ਇਸ ਇੰਟਰਵਿਊ ਦੀ ਤਿਆਰੀ ਲਈ ਮਿਹਨਤ ਕਰਦਿਆਂ ਦਿਨ-ਰਾਤ ਇਕ ਕਰ ਦਿੱਤਾ।  ਉਹ ਆਪਣੀ ਮਿਹਨਤ ਅਤੇ ਯਤਨਾਂ ਸਦਕਾ ਟੈਸੱਟ ਵਿਚਂ ਚੰਗੇ ਨੰਬਰ ਲੈਕੇ ਪਾਸ ਹੋ ਗਿਆ।  ਇੰਟਰਵਿਊ ਆਈ ਤਾਂ ਉਸ ਵਿਚੋ ਵੀ ਸਲੈਕਟ ਹੋ ਗਿਆ।  ਨੌਕਰੀ ਜੁਆਇੰਨ ਕਰਨ ਲਈ ਜਦੋਂ ਉਸ ਨੂੰ ਸਰਕਾਰ ਵਲੋਂ ਨਿਯੁਕਤੀ-ਪੱਤਰ ਆਇਆ ਤਾਂ ਖੁਸ਼ ਹੋ ਕੇ ਰੁਲਦੂ ਆਪਣੇ ਮਾਲਕ ਕੋਲ ਗਿਆ।  ਉਸ ਦੀਆਂ ਅੱਖਾਂ ਵਿਚ ਖੁਸ਼ੀ ਦੇ ਹੰਝੂ ਸਨ।   ਮਾਲਕ ਦੇ ਪੈਰਾਂ ਨੂੰ ਹੱਥ ਲਾਉਦੇ ਹੋਏ ਰੁਲਦੂ ਬੋਲਿਆ, 'ਸਾਹਿਬ ਜੀ, ਅੱਜ ਮੈਂ ਤੁਹਾਡੇ ਪਿਆਰ, ਅਸ਼ੀਰਵਾਦ ਅਤੇ ਸਹਿਯੋਗ ਸਦਕਾ ਆਪਣੀ ਮੰਜਲ ਪਾ ਲਈ ਹੈ।  ਮੈਨੂੰ ਸਰਕਾਰੀ ਮਹਿਕਮੇ ਵਿਚ ਨੌਕਰੀ ਮਿਲ ਗਈ ਹੈ।  ਮੈ ਹਮੇਸ਼ਾਂ ਤੁਹਾਡਾ ਅਹਿਸਾਨਮੰਦ ਅਤੇ ਰਿਣੀ ਰਵਾਗਾ ਸਾਹਿਬ ਜੀ !  ਤੁਸੀ ਮੈਨੂੰ ਮਿਹਨਤ ਅਤੇ ਇਮਾਨਦਾਰੀ ਦਾ ਸਬਕ ਪੜਾਉਦਿਆਂ, ਸਦਾ ਮੇਰਾ ਸਾਥ ਦਿੱਤਾ, ਜਿਸ ਸਦਕਾ ਮੈਂ ਅੱਗੇ ਤਂ ਅੱਗੇ ਵਧਦਾ ਗਿਆ।'   ਮਾਲਕ ਨੇ ਖੁਸ਼ੀ 'ਚ ਖੁਸ਼ੀ ਪ੍ਰਗਟਾਉਦਿਆਂ ਰੁਲਦੂ ਨੂੰ ਆਪਣੀ ਗਲਵਕੜੀ ਵਿਚ ਲੈ ਲਿਆ।   ਮੋਹ ਅਤੇ ਅਪਣੱਤ ਨਾਲ ਉਸ ਦਾ ਮੱਥਾ ਚੁੰਮਦਿਆਂ ਕਹਿਣ ਲੱਗਿਆ, 'ਰੁਲਦੁ ਬੇਟਾ, ਇਸ ਵਿਚ ਮੇਰੀ ਮਿਹਰਬਾਨੀ ਨਹੀ, ਸਗੋਂ ਇਹ ਤਾਂ ਤੇਰੀ ਮਿਹਨਤ ਅਤੇ ਲਗਨ ਦਾ ਫਲ ਹੈ।  ਤੇਰੀ ਸੱਚੀ ਘਾਲਣਾ  ਅਤੇ ਸਾਧਨਾ ਨੂੰ ਬੂਰ ਪਿਆ ਹੈ, ਬੇਟਾ, ਇਹ ਤਾਂ !' 

ਕੁਲਵਿੰਦਰ ਕੌਰ ਮਹਿਕ (ਮੁਹਾਲੀ)

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech