23

September 2018
ਸਾਡੇ ਹੱਕ //ਹੀਰਾ ਸਿੰਘ ਤੂਤਪਾਲੀਸਿਸਟਿਕ ਓਵਰੀ ਸਿੰਡਰੋਮ ਜਾਂ ਪਾਲੀਸਿਸਟਿਕ ਓਵੇਰੀਅਨ ਡਿਸੀਜ਼ //ਕਿਰਨਪ੍ਰੀਤ ਕੌਰਸ਼ਹੀਦ ਭਾਈ ਬਚਿੱਤਰ ਸਿੰਘ ਜੀ ਦਾ ਜਨਮ ਗੁਰੂ ਘਰ ਦੇ ਮਹਾਨ ਸ਼ਹੀਦ ਅਤੇ ਵਿਦਵਾਨਯੂ,ਕੇ ਵਿੱਚ ਸਿੱਖਾਂ ਦੇ ਘਰਾਂ ਤੇ ਛਾਪੇਮਾਰੀ ਲਈ ਭਾਰਤ ਸਰਕਾਰ ਦਾ ਝੂਠਾ ਪ੍ਰਾਪੇਗੰਡਾ ਜਿੰਮੇਵਾਰ -ਯੁਨਾਈਟਿਡ ਖਾਲਸਾ ਦਲ ਪੋਲਿੰਗ ਬੂਥ ਤੇ ਵੋਟਰ //ਪੋਲਿੰਗ ਬੂਥ ਤੇ ਵੋਟਰ ਕੈਮਰੇ ਦੀ ਅੱਖ ਨਾਲ ਤਸਵੀਰਾਂ ਵਿੱਚ ਜਾਨ ਪਾਉਂਦਾ “ਪ੍ਰਤਾਪ ਸਿੰਘ ਹੀਰਾ“ਬਲਾਕ ਸ਼ਾਹਕੋਟ ’ਚ ਬਲਾਕ ਸੰਮਤੀ ਅਤੇ ਜਿਲ੍ਹਾਂ ਪ੍ਰੀਸ਼ਦ ਚੋਣਾਂ ਅਮਨ-ਅਮਾਨ ਨਾਲ ਚੜ੍ਹੀਆ ਨੇਪੜੇਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਨਵੀਆਂ ਉਡਾਣਾਂਐਮੀ ਵਿਰਕ ਤੇ ਸਰਗੁਣ ਮਹਿਤਾ ਦੀ ਜੋੜੀ ਚਮਕਾਏਗੀ 'ਕਿਸਮਤ'//ਲੇਖਕ-ਹਰਜਿੰਦਰ ਿਸੰਘ ਜਵੰਦਾ ਕਵਿਤਾ //ਕਿਰਨਪ੍ਰੀਤ ਕੌਰ
Poem

ਜਲ,,,,,, ਜੱਗਾ ਨਿੱਕੂਵਾਲ

November 12, 2017 07:56 PM

ਜਲ


ਕਿਹੋ ਜਿਹੇ ਜਮਾਨੇ ਆ ਗਏ
ਗਲੀ ਗਲੀ ਦੀਵਾਨੇ ਆ ਗਏ
ਕਾਮੀ ਰੂਹਾਂ ਇਸਕ ਮਜਾਜੀ
ਲੁੱਟਣ ਹੁਸਨ ਪ੍ਰਵਾਨੇ ਆ ਗਏ
ਕੰਨਰਸ ਤੋ ਹੁਣ ਹੈ ਵਿਹੂਣੇ
ਕਿਹੋ ਜਿਹੇ ਤਰਾਨੇ ਆ ਗਏ
ਰਿਸਵਤ ਦਾ ਉਨ੍ਹਾਂ ਨਾ ਬਦਲਿਆ
ਹੁੱਬਕੇ ਕਹਿਣ ਨਜਰਾਨੇ ਆ ਗਏ
ਕੰਮ ਧੰਦੇ ਸਭ ਬੰਦ ਹੋ ਗਏ
ਜਦੋ ਦੇ ਵੱਡੇ ਘਰਾਨੇ ਆ ਗਏ
ਸੱਚ ਨੂੰ ਪਲ ਵਿੱਚ ਝੂਠਾ ਕਰਦੇ
ਕੈਸੇ ਵਿਕਾਊ ਪੈਮਾਨੇ ਆ ਗਏ
ਨਾਲ ਕਦੋਂ ਦੁੱਖ ਵੇਲੇ ਖੜਦੇ
ਸਕੇ ਨਾ ਕੰਮ ਬੇਗਾਨੇ ਆ ਗਏ
ਨੇਕੀ ਕਰ ਤੇ ਖਾਉ ਜੁੱਤੀਆਂ
ਮੁਫਤ ਹਿੱਸੇ ਤਾਅਨੇ ਆ ਗਏ
ਉਲਝੇ ਜਾਤਾਂ ਪਾਤਾਂ ਦੇ ਵਿੱਚ
ਲਗਦਾ ਦਿਨ ਪੁਰਾਣੇ ਆ ਗਏ
ਨਿੱਕੂਵਾਲ ਵੇ ਕਲਮਾਂ ਵਿੱਕੀਆਂ
ਕੱਚਘਰੜ ਲਿਖਣ ਨਿਆਣੇ ਆ ਗਏ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech