23

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Article

ਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹ

November 13, 2017 02:26 AM


ਰੀਤ ( ਮਿੰਨੀ ਕਹਾਣੀ )
ਜੀਤੋ ਦਾ ਵਿਆਹ ਤੋਂ ਤਿੰਨ ਕੁ ਸਾਲਾਂ ਪਿੱਛੋਂ ਹੀ ਤਲਾਕ ਹੋ ਗਿਆ ਸੀ । ੳੁਹ ਅਾਪਣੇ ਦੋਵਾਂ ਬੱਚਿਆਂ  ਨਾਲ਼ ਅਾਪਣੇ ਪੇਕੇ ਘਰ ਰਹਿਣ ਲੱਗ ਪਈ । ਪੇਕਿਆਂ ੳੁੱਪਰ ਬੋਝ ਨਾ ਬਣੇ  ਇਸ ਲਈ ਗ਼ਰੀਬੀ ਦੀ ਝੰਬੀ ੳੁਹ ਅਾਪਣੇ ਪੁੱਤਰ ਅਤੇ ਧੀ ਦੇ ਪਾਲਣ- ਪੋਸ਼ਣ  ਲਈ ਲੋਕਾਂ ਦੇ ਘਰ ਕੰਮ ਕਰਨ ਲੱਗ ਪਈ ਸੀ।
   ਇੱਕ ਦਿਨ ਜਦੋਂ ਸਕੂਲ ਵਿੱਚ  ਦੋਵੇਂ ਬੱਚੇ ਦਾਖ਼ਲ ਕਰਨ ਸਮੇਂ ੳੁਸਨੂੰ ਸਕੂਲ ਹੈੱਡ ਟੀਚਰ  ਨੇ ਬੱਚਿਆਂ ਦੇ ਪਿਤਾ ਦਾ ਨਾਮ ਪੁੱਛਿਆ ਤਾਂ ੳੁਹ ਭਰੀ ਪੀਤੀ ਬੋਲੀ, 
" ਕੀ ਦੱਸਾਂ ਜੀ , ਪਿਓ ਤਾਂ ਇਹਨਾਂ ਨੂੰ ਜੰਮ ਕੇ , ਲੱਗ ਪਿਆ ਸੀ ਖੇਹ ਖਾਣ ਕਿਸੇ ਕੰਜਰੀ ਨਾਲ਼ , ਤਲਾਕ ਦੇ ਗਿਐ ਮੈਨੂੰ, ਹੁਣ ਤਾਂ ਮੈਂ ਹੀ ਮਾਂ-ਪਿਓ ਅਾਂ ਇਹਨਾ ਦੀ  , ਤੁਸੀਂ ਮੇਰਾ ਨਾਂ ਹੀ ਲਿਖ ਲਓ  ਜਿੱਥੇ ਵੀ ਲਿਖਣੈ "
   
    " ਨਹੀਂ ਬੀਬਾ , ਇਹ ਤਾਂ ਸਦੀਅਾਂ ਦੀ ਰੀਤ ਐ ਕਿ ਬੱਚੇ ਦੇ ਨਾਂ ਨਾਲ਼ ਹਮੇਸ਼ਾ ਪਿਤਾ ਦਾ ਨਾਂ ਹੀ ਲਿਖਿਅਾ ਜਾਂਦਾ ਐ , ਮੈਂ ਇਹਨੂੰ ਕਿਵੇਂ ਬਦਲ ਸਕਦਾਂ "
         ਹੈੱਡ ਨੇ ਅਾਪਣੀ ਮਜ਼ਬੂਰੀ ਜ਼ਾਹਿਰ ਕੀਤੀ ।
" ਬੱਚਾ ਤਾਂ ਮਾਂ ਦਾ ਵੀ ਓਨਾ ਹੀ  ਹੁੰਦੈ  , ਫਿਰ  ਨਾਂ ਪਿਓ ਦਾ ਹੀ ਕਿਉਂ ਲਿਖਦੇ ਐ ਹਰ ਥਾਵੇਂ ? " 
      ਜੀਤੋ ਦੇ ਸਵਾਲ ਨੇ ਹੈੱਡ ਟੀਚਰ ਦਾ ਪੈੱਨ ਸਨ/ਡਾਟਰ ਅਾਫ ਵਾਲ਼ੇ ਖਾਨੇ ਤੇ ਹੀ ਰੋਕ ਦਿੱਤਾ ।

ਮਾਸਟਰ ਸੁਖਵਿੰਦਰ ਦਾਨਗੜ੍ਹ
94171 80205

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech