23

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Poem

ਗ਼ਜ਼ਲ // ਬਿਸ਼ੰਬਰ ਅਵਾਂਖੀਆ

November 13, 2017 02:31 AM

ਗ਼ਜ਼ਲ
ਨਿਸ਼ਾਨਾ ਠੀਕ ਲੱਗਦਾ ਏ ਨਿਸ਼ਾਨੇਬਾਜ਼ ਦੇ ਕਰਕੇ।
ਪੁਆੜਾ ਖੂਬ ਪੈਂਦਾ ਏ ਫਕਤ ਇਕ ਤਾਜ਼ ਦੇ ਕਰਕੇ।

ਕਦਮ ਹਰ ਸਾਥ ਜਦ ਦੇਂਦਾ ਭਲਾ ਫਿਰ ਦੂਰ ਮੰਜਿਲ ਕਿਉਂ?
ਹਮੇਸਾਂ ਖਿਸਕਦੇ ਪਰਬਤ ਸਹੀ ਆਗਾਜ਼ ਦੇ ਕਰਕੇ।

ਪਰਾਂ ਕਰਕੇ ਮਿਲੇ ਅੰਬਰ ਜਰੂਰੀ ਤਾਂ ਨਹੀਂ ਹੁੰਦੈ,
ਕਦੀ ਮਿਲਦੀ ਉਚਾਈ ਸੋਚ ਦੀ ਪਰਵਾਜ਼ ਦੇ ਕਰਕੇ।

ਵਜ੍ਹਾ ਦੌਲਤ ਹਮੇਸ਼ਾਂ ਪਿਆਰ ਦੀ ਹੁੰਦੀ ਨਹੀਂ ਪੱਕੀ,
ਕਿਤੇ ਪਰਵਾਨ ਚੜ੍ਹਦੈ ਪਿਆਰ ਨਖ਼ਰੋ ਨਾਜ਼ ਦੇ ਕਰਕੇ।

ਮੁਹੱਬਤ ਧੁੰਦਲੀ ਹੁੰਦੀ ਜਦੋ ਸ਼ਕ ਤੇਜ਼ ਹੁੰਦਾ ਹੈ,
ਦਿਲਾਂ ਵਿਚ ਤੇੜ ਪੈ ਜਾਂਦੀ ਕਿਸੇ ਹਮਰਾਜ਼ ਦੇ ਕਰਕੇ।

ਜਿਨ੍ਹਾਂ ਤੋਂ ਮਿਲ ਰਹੇ ਧੋਖੇ ਉਨ੍ਹਾਂ ਦੇ ਕੋਲ ਹੀ ਜਾਂਦੈ,
ਕਿਤੇ ਝੁਕਣਾ ਵੀ ਪੈਂਦਾ ਏ ਦਿਲੇ ਨਾਸਾਜ਼ ਦੇ ਕਰਕੇ।

ਬੜਾ ਔਖਾ ਕਿਸੇ ਤੋਂ ਦੂਰ ਜਾ ਕੇ ਦਿਨ ਬਿਤਾਉਣਾ ਏ,
ਵਿਦੇਸ਼ਾਂ ਨੂੰ ਪਏ ਜਾਣਾ ਜਰੂਰੀ ਕਾਜ਼ ਦੇ ਕਰਕੇ।

ਬਿਸ਼ੰਬਰ ਦੇ ਚਹੇਤੇ ਹੀ ਜੁਬਾਂ ਤੇ ਰੋਕ ਲਾਉਂਦੇ ਨੇ,
ਲਿਖੀ ਜਾਂਦੈ ਕਈ ਗ਼ਜ਼ਲਾਂ ਇਸੇ ਇਤਰਾਜ਼ ਦੇ ਕਰਕੇ।

ਬਿਸ਼ੰਬਰ ਅਵਾਂਖੀਆ, ਮੋ-9781825255, ਪਿੰਡ/ਡਾ-ਅਵਾਂਖਾ, ਜਿਲ੍ਹਾ/ਤਹਿ-ਗੁਰਦਾਸਪੁਰ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech