23

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Poem

ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾ

November 13, 2017 03:17 PM

ਕਿੱਧਰੇ ਮਿਲ ਜਾਵੇਂ ਮੇਰੇ ਦਾਤਾ,       ਨਿਰਮਲ ਕੋਟਲਾ

ਲੋਚਾਂ ਹਰ ਵੇਲੇ।

ਤੇਰੀ ਜੋਤ ’ਚ ਜੋਤ ਸਮਾਵੇ ,

ਲੋਚਾਂ ਹਰ ਵੇਲੇ ।

ਮਿਲੇ ਧੂੜ ਤਾਂ ਮਸਤਕ ਲਾਵਾਂ ,

ਲੋਚਾਂ ਹਰ ਵੇਲੇ

 

ਦੁਖ ਦਰਦ ਮਿਟਾਦੇਂ ਦੁਨੀਆ ਦੇ ,

ਹਰ ਚੁੱਲ੍ਹੇ ਅੱਗ ਬਲੇ ,

ਲੋਚਾਂ ਹਰ ਵੇਲੇ ।

ਅੰਨਦਾਤਾ ਲੈਂਦਾ ਫਾਹੇ ਵਿੱਚ ਚੁਰਾਹੇ ,

ਹਾਲੀ ਪਾਲੀ ਦੇ ਭਰ ਦੇ ਹਿੰਮਤਾਂ ,

ਲੋਚਾਂ ਹਰ ਵੇਲੇ ।

 

ਮਾਪੇ ਖਾਂਦੇ ਧੱਕੇ ,

ਲੰਗਰ ਲਾਵਣ ਸੜਕਾਂ ਤੇ,

ਸੇਵਾ ਕਰੀਏ ਘਰੇ ਬਜੁਰਗਾਂ,

ਲੋਚਾਂ ਹਰ ਵੇਲੇ ।

ਗੁੱਤਾਂ ਖੁੱਲ੍ਹੀਆਂ ਚੁੰਨੀਆਂ ਰੁਲੀਆਂ,

ਬੱਚ ਜਾਵੇ ਮੇਰੀ ਸਿੱਖੀ ,

ਲੋਚਾਂ ਹਰ ਵੇਲੇ ।

 

ਤੇਰੇ ਸਿੱਖਾਂ ਤੇ ਜੋ ਜੁੰਗਲੇ ਕੱਸਦੇ ਨੇ ,

ਪੈ ਜਾਏ ਮੂੰਹ ਦੀ ਖਾਣੀ ,

ਲੋਚਾਂ ਹਰ ਵੇਲੇ ।

ਅੰਨ੍ਹੀ ਪੀਹਵੇ ਕੁਤੀ ਚੱਟੇ ,

ਨੇਹਰੀ ਝੁੱਲੀ ਫਿਰਦੀ ਹਰ ਪਾਸੇ ,

ਬਾਬਾ ਨਾਨਕ ਆਜੇ,

ਲੋਚਾਂ ਹਰ ਵੇਲੇ ।

 

ਪੱਗਾਂ ਦੀ ਥਾਂ ਹੁਣ ਜੈੱਲਾ ਲੈ ਲਈ ਹੈ।

ਸਰੂਪ ਤੇਰਾ ਕਿਤੇ  ਮਿਲਜੇ ,

ਲੋਚਾਂ ਹਰ ਵੇਲੇ ।

ਗੁੱਟਕੇ ਦੀ ਥਾਂ ਅੰਮ੍ਰਿਤ ਵੇਲੇ ਫੋਨਾਂ ਤੇ,

ਸੱਚੀ ਸੁੱਚੀ ਮਿਲ ਜਾਏ ਬਾਣੀ ,

ਲੋਚਾਂ ਹਰ ਵੇਲੇ ।

 

ਸੱਥਾਂ ਤੇ ਹੁਣ ਚਰਚੇ ,

ਲੁੱਟਾਂ ਖੋਹਾਂ ਅਤੇ ਨਾਸੇੜੀ ਦੇ,

ਪਾਉਣ ਜੱਗੇ ਦੁੱਲੇ ਦੀਆਂ ਬਾਤਾਂ ,

ਲੋਚਾਂ ਹਰ ਵੇਲੇ ।

ਗੱਭਰੂ ਛੇ ਛੇ ਫੁੱਟੇ,

ਬਣ ਗਏ ਛਮਕਾਂ ਤੂਤ ਦੀਆਂ,

ਬਣਨ ਫ਼ੌਲਾਦੀ ਡਾਂਗਾਂ ,

ਲੋਚਾਂ ਹਰ ਵੇਲੇ ।

 

ਢਹਿ ਜਾਵਣ ਇਹ ਕੰਧਾਂ ,

ਮਿਲਾ ਨਨਕਾਣੇ ਨੂੰ ,

ਬਾਲਾ ਤੇ ਮਰਦਾਨਾ ਇੱਕ ਹੋ ਜਾਵਣ,

ਲੋਚਾਂ ਹਰ ਵੇਲੇ ।

ਵੰਡੀਆਂ ਪਾ ਕੇ ਤੁਰ ਗਏ ,

ਧਰਮਾਂ ਜਾਤਾਂ ਦੀ ,

ਤੋੜਾਂ ਦਿਆ ਓਹ ਰਸਮਾਂ,

ਲੋਚਾਂ ਹਰ ਵੇਲੇ

 

”ਨਿਰਮਲ” ਵੀ ਹੁਣ ਨਿਰਮਲ ਨਾ ,

ਖਿੰਡੀ ਹੈ ਲੋਕ ਪਸਾਰੇ ’ਚ ,

ਮਿਲ ਜਾਏ ਇੱਕ ਬੂੰਦ,ਅੰਮ੍ਰਿਤ

ਲੋਚਾਂ ਹਰ ਵੇਲੇ ।

ਕਿੱਧਰੇ ਮਿਲ ਜਾਵੇਂ ਮੇਰੇ ਦਾਤਾ ,

ਲੋਚਾਂ ਹਰ ਵੇਲੇ ।

ਤੇਰੀ ਜੋਤ ਚ ਜੋਤ ਸਮਾਏ ,

ਲੋਚਾਂ ਹਰ ਵੇਲੇ ।

                 ਨਿਰਮਲ ਕੋਟਲਾ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech