22

June 2018
ਜੇਕਰ ਸੁਖਪਾਲ ਸਿੰਘ ਖਹਿਰਾ ਅਪਣੇ ਨਿਸਚੇ ਤੇ ਅਡੋਲ ਰਹਿੰਦੇ ਹਨ ਤਾਂ ਇਤਿਹਾਸ ਉਹਨਾਂ ਦੀ ਗੈਰਤ ਨੂੰ ਅਪਣੇ ਸੁਨਹਿਰੀ ਪੰਨਿਆਂ ਵਿੱਚ ਸਾਂਭ ਕੇ ਰੱਖੇਗਾ//ਬਘੇਲ ਸਿੰਘ ਧਾਲੀਵਾਲਸ਼ਾਇਰ ਕਸ਼ਮੀਰ ਘੇਸਲ ਦੀ ਕਾਵਿ ਪੁਸਤਕ " ਯਾਦਾਂ ਦੇ ਘੁੱਟ " ਸ਼ਾਨੋ ਸੌਕਤ ਨਾਲ ਹੋਈ ਲੋਕ ਅਰਪਣਬੇਅਦਬੀ ਕਾਂਡ ਦੇ ਖੁਲਾਸਿਆਂ ਨੂੰ ਕਿਓੁਂ ਲਮਕਾ ਰਹੀ ਹੈ ਪੰਜਾਬ ਸਰਕਾਰ ? ਜਥੇਦਾਰ ਰੇਸ਼ਮ ਸਿੰਘ ਬੱਬਰਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ//ਬਘੇਲ ਸਿੰਘ ਧਾਲੀਵਾਲਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲਪੁਸਤਕ ਰਿਵਿਊ ਰੀਝਾਂ ਦਾ ਅੰਬਰ (ਕਾਵਿ-ਸੰਗ੍ਰਹਿ) ਲੇਖਿਕਾ- ਮਨਿੰਦਰ ਕੌਰ ਮਨਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ// ਉਜਾਗਰ ਸਿੰਘਗੁੱਝੇ ਭੇਤ// ਕੌਰ ਬਿੰਦ (ਨੀਦਰਲੈਂਡ)ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇ ਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ।ਕੁਝ ਹੱਥ…ਹੀਰਾ ਸਿੰਘ ਤੂਤ
Article

"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ

November 13, 2017 03:20 PM
ਵਰਿੰਦਰ ਸਿੰਘ ਮਲਹੋਤਰਾ

"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ?   ਵਰਿੰਦਰ ਸਿੰਘ ਮਲਹੋਤਰਾ

ਸਾਧਾਂ ਦੇ ਡੇਰਿਆਂ ਨਾਲ਼ੋਂ ਇਹ ਕਿਤੇ ਵਧੀਕ ਖ਼ਤਰਨਾਕ ਹਨ।
     

ਸਰਬਜੀਤ ਸਿੰਘ ਧੂੰਦੇ ਦਾ ਅਤੇ ਧਰਮ ਦਾ ਓਨਾਂ ਹੀ ਰਿਸ਼ਤਾ ਹੈ ਜਿਨਾਂ ਨਾਸਤਿਕਤਾ ਦਾ ਅਤੇ ਵਿਸ਼ਵਾਸ ਦਾ। ਜਿਵੇਂ , ਜੇਕਰ ਸਰੀਰ ਵਿੱਚੋਂ ਪ੍ਰਮੇਸ਼ਵਰ ਦੀ ਚੇਤਨ ਸੱਤਾ ਭਾਵ ਪ੍ਰਾਣ ਭਾਵ ਆਤਮਾ ਕੱਢ ਲਈ ਜਾਵੇ ਤਾਂ ਸਰੀਰ ਮੁਰਦਾ ਸਮਝਿਆ ਜਾਂਦਾ ਹੈ ਭਾਵ ਤਾਕਤਹੀਣ ਹੋ ਜਾਂਦਾ ਹੈ, ਆਪਣੀ ਲੱਤ ਜਾਂ ਬਾਂਹ ਚੁੱਕਣ ਦੀ ਤਾਕਤ ਵੀ ਨਹੀਂ ਰਹਿੰਦੀ। ਇਸੇ ਤਰਾਂ ਜੇ ਧਰਮ ਵਿੱਚੋਂ ਜੇ ਵਿਸ਼ਵਾਸ ਨੂੰ ਕੱਢ ਦਿੱਤਾ ਜਾਵੇ ਤਾਂ ਨਾਸਤਿਕਤਾ ਦੀ ਮੁਰਦਾਹਿਣ ਮਨੁੱਖਤਾ ਨੂੰ ਬਦਬੂਦਾਰ ਬਣਾ ਦਿੰਦੀ ਹੈ।

        ਧੂੰਦਾ ਸਾਹਿਬ ਦੇ ਪ੍ਰਚਾਰ ਵਿੱਚ ਨਾਸਤਿਕਤਾ ਦੀ ਮੁਰਦਾਹਿਣ ਬਦਬੂ ਅਤੇ ਉਨ੍ਹਾਂ ਦੀ ਨਿਵਿਰਤੀ ਕਰਨ ਲਈ ਇਹ ਲੇਖ ਲਿਖਿਆ ਗਿਆ ਹੈ ,

ਚੰਗੀ ਸੋਚ ਅਧੀਨ ਸ਼ੁਰੂ ਕੀਤੇ ਯਤਨਾਂ ਵਿੱਚ ਮਿਸ਼ਨਰੀ ਕਾਲਜ ਦਿੱਲੀ ਇਕ ਵਧੀਆ ਉਪਰਾਲਾ ਸੀ ਪਰ ਸ਼ੋਂਕੀਆ ਤੋਰ ਤੇ ਕਿਤਾਬਾਂ ਪੜਨ ਦੇ ਸ਼ੌਕੀਨ , ਰਿਟਾਇਰ ਹੋ ਕੇ ਂਇਨ੍ਹਾਂ ਕਾਲਜਾਂ ਵਿੱਚ ਗੁਰਮਤ ਪੜਾਉਣ ਲੱਗ ਪਏ। ਇਹ ਂਅਧਪੜੇ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਜੋ ਗਰੰਥੀ ਅਤੇ ਪ੍ਰਚਾਰਕ ਪੈਦਾ ਕੀਤੇ , ਉਨ੍ਹਾਂ ਦੇ ਪ੍ਰਚਾਰ ਦੇ ਤੱਥ ਇਹ ਹਨ..

 ਸਿਮਰਨ ਦੀ ਕੋਈ ਲੋੜ ਨਹੀਂ ਕਿਉਂਕਿ ਵਿਦਵਤਾ ਨਾਲ ਇਸ ਦਾ ਕੋਈ ਸੰਬੰਧ ਨਹੀਂ
 ਅਰਦਾਸ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਰੱਬ ਸਭ ਕੁਝ ਜਾਣਦਾ ਹੈ
ਕਕਾਰ ਪਹਿਨਣ ਦੀ ਲੋੜ ਨਹੀਂ ਕਿਉਂਕਿ ਇਹ ਜਨੇਉ ਮਾਤਰ ਹਨ
 ਗੁਰਦੁਆਰੇ ਜਾਣਾ ਬੁੱਤ ਪੂਜਾ ਹੈ
ਜਿਹੜਾ ਸਿੱਖ ਅੰਮ੍ਰਿਤ ਵੇਲੇ ਉਠ ਕੇ ਨਿੱਤਨੇਮ ਕਰਦਾ ਹੈ, ਉਹ ਹੰਕਾਰੀ ਹੋ ਜਾਂਦਾ ਹੈ ਕਿ ਬਾਕੀ ਕਿਉਂ ਨਹੀਂ ਕਰਦੇ , ਸੋ ਇਸ ਤੋਂ ਬਚੋ
 ਹੁਣ ਆਪਾਂ ਸੋਚੀਏ , ਂਇਨ੍ਹਾਂ ਪ੍ਰਚਾਰਕਾਂ ਮੁਤਾਬਕ ਸਿੱਖੀ ਦੀ ਪ੍ਰੀਭਾਸ਼ਾ ਕੀ ਂੰਹੋਈ?

ਆਰੀਆ ਸਮਾਜੀਆਂ ਅਤੇ ਕਮਿਉਨਿਸ਼ਟਾਂ ਨੇ ਵੀ ਸਿੱਖੀ ਦੀਆਂ ਅਜਿਹੀਆਂ ਹੀ ਪ੍ਰੀਭਾਸ਼ਾਵਾਂ ਦਿੱਤੀਆਂ ਸਨ ਪਰ ਉਹ ਪੰਥ ਨੇ ਪਰਵਾਨ ਨਹੀਂ ਕੀਤੀਆਂ। ਉਹ ਕਦੇ ਗੁਰਦੁਆਰਿਆਂ ਵਿੱਚ ਜਾ ਕੇ ਆਪਣਾ ਪ੍ਰਚਾਰ ਨਹੀਂ ਸਨ ਕਰਦੇ। ਪਰ ਇਹ ਲੋਕ ਖ਼ਾਸ ਕਰ ਵਿਦੇਸ਼ਾਂ ਵਿੱਚ ਜਾ ਕੇ ਸਿੱਖੀ ਦੇ ਬੂਟੇ ਨੂੰ ਪੁੱਟਣ ਲਈ ਖੁਰਪੀਆਂ ਚੁੱਕੀ ਂਫਿਰਦੇ ਹਨ। ਸਾਧਾਂ ਦੇ ਡੇਰਿਆਂ ਨਾਲ਼ੋਂ ਇਹ ਕਿਤੇ ਵਧੀਕ ਖ਼ਤਰਨਾਕ ਹਨ।
ਸਿੱਖਾਂ ਵਿੱਚ ਵੰਡੀਆਂ ਕਿਉਂ ਪੈਂਦੀਆਂ ਹਨ?" ਜਦੋਂ ਕਿਤੇ ਕੋਈ ਨੇਮ, ਕਾਇਦੇ , ਅਸੂਲ ਤੇ ਸਿਧਾਂਤ ਮਿਥੇ ਜਾਣ ਅਤੇ ਫਿਰ ਉਨ੍ਹਾਂ ਵਿੱਚ ਆਈ ਤਰੇੜ ਸਾਫ਼ ਨਜ਼ਰ ਂਆ ਜਾਂਦੀ ਹੈ ਅਤੇ ਅੱਖਾਂ ਨੂੰ ਚੁਬਦੀ ਵੀ ਹੈ। ਪਰ ਜਿਨ੍ਹਾਂ ਕੌਮਾਂ ਨੇ ਕੋਈ ਨਿਯਮ ਹੀ ਨਾ ਬਣਾਏ ਹੋਣ ਕਿ ਇਹ ਉਲੰਘਣਾ ਹੈ ਤਾਂ ਉਨ੍ਹਾਂ ਵਿੱਚ ਕਦੇ ਫੁੱਟ ਨਹੀਂ ਪੈਂਦੀ। ਸਿੱਖ ਕੌਮ ਨੇ ਇਕ ਦੀਵਾਰ ਬਣਾਈ ਹੈ ਅਤੇ ਇਸ ਵਿੱਚ ਆਈ ਤਰੇੜ ਨਜ਼ਰ ਂਆ ਜਾਂਦੀ ਹੈ ਪਰ ਜਿਹੜੀਆਂ ਕੌਮਾਂ ਇੱਟਾਂ ਦੇ ਢੇਰ ਹਨ ਉਨ੍ਹਾਂ ਵਿੱਚ ਫੁੱਟ ਕਦੇ ਪੈ ਹੀ ਨਹੀਂ ਸਕਦੀ। ਸਿੱਖਾਂ ਦੇ ਬਾਣੀ ਅਤੇ ਬਾਣੇ ਤੇ ਹਮਲਾ ਕਰਕੇ ਨਕਲੀ ਨਿਰੰਕਾਰੀ, ਆਸ਼ੂਤੋਸ਼ੀਏ ਪੰਜਾਬ ਦੀ ਧਰਤੀ ਤੇ ਹਰਲ ਹਰਲ ਕਰਦੇ ਫਿਰਦੇ ਹਨ। ਹੁਣ ਨਾਸਤਕ ਲੋਕ ਇਸ ਤਰਾਂ ਨਾਸਤਿਕਤਾ ਫਲਾ ਰਹੇ ਹਨ ਕਿ ਗੁਰੂ ਸਾਹਿਬ ਂਇਸ ਤਰਾਂ ਲਿਖ ਸਕਦੇ ਹਨ? ਕੀ ਗੁਰੂ ਸਾਹਿਬ ਇਸ ਤਰਾਂ ਕਰ ਸਕਦੇ ਹਨ? ਗੁਰੂ ਸਾਹਿਬ ਅਤੇ ਗੁਰਬਾਣੀ ਆਪਣੀ ਬੁੱਧੀ ਦੇ ਮਾਪ ਦੰਡ ਤੇ ਤੋਲਣ ਦੀ ਹਿਮਾਕਤ ਦੀ ਇਹ ਸ਼ੁਰੂਆਤ ਹੁੰਦੀ ਹੈ। ਕਈਆਂ ਨੇ ਵੱਖਰੀ ਮਰਿਯਾਦਾ ਅਤੇ ਬਾਣਾ ਪਾ ਲਿਆ ਹੈ ਅਤੇ ਡੇਰੇ ਬਣਾ ਲਏ ਹਨ ਜੋ ਗੁਰੂ ਡੰਮ ਵੱਲ ਪਹਿਲਾ ਕਦਮ ਹੈ। ਸਿੱਖਾਂ ਨੂੰ ਅਵੇਸਲੇਪਣ ਅਤੇ ਗੂੜ੍ਹੀ ਨੀਂਦ ਚੋ ਉਠਣਾ ਪਵੇਗਾ, ਆਉਣ ਵਾਲ਼ੀਆਂ ਪੀੜੀਆਂ ਲਈ ਜਾਂ ਫਿਰ ਘੱਟੋ ਘੱਟ ਗੁਰੂ ਸਾਹਿਬ ਦਾ ਕਰਜ਼ਾ ਉਤਾਰਣ ਲਈ। ਤਾਂ ਕਿ ਕਲਗ਼ੀਧਰ ਪਿਤਾ ਦਾ ਬਚਨ ਪੂਰਾ ਹੋ ਸਕੇ ' ਅੰਤ ਬਹੁ ਬਰਪਾਨ ਜਿਉਂ ਮਤ, ਆਪ ਹੀ ਮਿਟ ਜਾਹੇਂਗੇ"। ਅਰਥਾਤ ਇਹ ਗੁਰੂ ਡੰਮ ਆਪ ਹੀ ਖਤਮ ਹੋ ਜਾਣਗੇ।
ਵੱਖ ਵੱਖ ਦਿੱਖ ਨੂੰ ਹੀ ਮੁੱਖ ਰੱਖ ਕੇ ਨਾਸਤਿਕਤਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਸਾਹਿਬ ਐਸਾ ਕਰ ਸਕਦੇ ਹਨ? ਕੀ ਗੁਰੂ ਸਾਹਿਬ ਅਜਿਹਾ ਲਿਖ ਸਕਦੇ ਹਨ? ਆਦਿ ਆਦਿ। ਭਾਵ ਹੁਣ ਨਾਸਤਕ ਤੈਅ ਕਰਨਗੇ ਕਿ ਗੁਰੂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਲਿਖਣਾ ਚਾਹੀਦਾ ਹੈ!
ਸਰਬਜੀਤ ਸਿੰਘ ਧੂੰਦਾ ਵੀਰ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਸਰੋਵਰ ਦਾ ਜਲ ਅੰਮ੍ਰਿਤ ਸਿਰਫ ਇਸ ਕਰਕੇ ਹੈ ਕਿਉਂਕਿ ਇਸ ਵਿੱਚ ਸਾਰੀਆਂ ਜ਼ਾਤਾਂ ਦੇ ਲੋਕ 'ਨਹਾ' ਸਕਦੇ ਹਨ , ਉਂਜ ਇਹ ਪਾਣੀ ਹੈ ਕਿਉਂ ਕਿ ਇਸ ਨੂੰ ਸਾਫ਼ ਕਰਨ ਵੇਲੇ ਫ਼ਿਲਟਰ ਲਗਾਏ ਜਾਂਦੇ ਹਨ ਜਾਂ ਸੀਵਰਜ ਵਿੱਚ ਰੋੜਿਆ ਜਾਦਾਂ ਹੈ।

    ਭਾਵ ਇਸ ਵਿੱਚ ਕੋਈ ਉਂਜ ਰੂਹਾਨੀ ਤਾਕਤ ਨਹੀਂ ਹੈ। ਬੀਬੀ ਰਜਨੀ ਦੇ ਪਤੀ ਦਾ ਕੋਹੜ ਦੂਰ ਹੋਣਾ, ਅਤੇ ਇਸੇ ਸਾਖੀ ਕਰਕੇ ਹੀ ਇਸ ਅਸਥਾਨ ਦਾ ਜਗਤ ਵਿੱਚ ਪ੍ਰਗਟ ਹੋਣਾ ਕੋਈ ਮਨ-ਘੜਤ ਕਹਾਣੀ ਹੋਵੇਗੀ। ਹਜ਼ਾਰਾਂ ਸ਼ਰਧਾਵਾਨ ਸਿੱਖਾਂ ਦਾ ਅੱਜ ਵੀ ਇਸ਼ਨਾਨ ਕਰਨ ਨਾਲ ਸਰੀਰਕ ਰੋਗਾਂ ਤੋਂ ਛੁਟਕਾਰਾ ਪਾਉਣਾ , ਇਕ ਝੂਠ ਹੋਵੇਗਾ। ਕਾਰ-ਸੇਵਾ ਵੇਲੇ ਨਕਾਸੀ ਨੂੰ ਬਹਾਨਾ ਬਣਾ ਕੇ ਇਸ ਨੂੰ ਪਾਣੀ ਦਾ ਦਰਜਾ ਦੇਣਾ , ਨਾਸਤਿਕਾਂ ਵਾਲੀ ਦਲੀਲ ਹੈ। ਸੰਗਤਾਂ ਤਾਂ ਅੰਮ੍ਰਿਤ ਜਲ ਦੀਆਂ ਬੋਤਲਾਂ ਭਰ ਕੇ ਆਪਣੇ ਪ੍ਰੀਵਾਰਾਂ ਵਿੱਚ ਗੁਰੂ-ਘਰ ਦੀ ਸ਼ਰਧਾ ਲਿਆ ਕੇ ਖੇੜਾ ਘਰ ਲਿਆਉਦੀਆਂ ਹਨ, ਅਤੇ ਸ਼ਰਧਾ , ਵਿਰਾਗ ਨੂੰ ਪ੍ਰਗਟ ਕਰਦੀ ਹੈ ਅਤੇ ਸਰੀਰ ਦੇ ਨਾਲ ਨਾਲ ਮਾਨਸਿਕ ਆਰੋਗਤਾ ਲਈ ਨਾਮ ਧੰਨ  ਨਾਲ , ਜਲ ਦੀ ਮਹਿਮਾ ਕਰਕੇ ਜੁੜਦੀ ਹੈ। ਵਿਦਵਾਨ ਅਤੇ ਬ੍ਰਹਮ-ਗਿਆਨੀ ਦੀ ਅਵਸਥਾ ਵਿੱਚ ਇਹ ਹੀ ਫਰਕ ਹੁੰਦਾ ਹੈ। ਇਹੋ  ਜਿਹੀਆਂ ਦਲੀਲਾਂ ਨਾਲ ਮਨ ਨਾਸਤਿਕ ਤੇ ਬਣ ਸਕਦਾ ਹੈ, ਗਿਆਨ ਭਗਤੀ ਵਾਲਾ ਨਹੀਂ। ਭੈ , ਭਾਉ ਵਿੱਚ ਅਤੇ ਭਾਉ ਵਿਰਾਗ ਵਿੱਚ, ਵਿਰਾਗ ਜਗਆਸੂ ਅਵਸਂਥਾ ਵਿੱਚ ਤੇ ਫਿਰ ਬ੍ਰਹਮ-ਗਿਆਨਤਾ ਪ੍ਰਾਪਤ ਹੁੰਦੀ ਹੈ। ਨਾਸਤਿਕ ਦਲੀਲਾਂ ਦੁਨਿਆਵੀ ਹਾਰ ਜਿੱਤ ਦਾ ਸੁੱਖ ਦਿੰਦੀਆਂ ਹਨ, ਹਿਰਦਾ ਸ਼ਰਧਾ ਵਿਰਾਗ ਨਾਲ ਸ਼ੁਧ ਹੁੰਦਾ ਹੈ।
ਹੁਣ ਧੂੰਦਾ ਵੀਰ ਕਹਿੰਦਾ ਹੈ ਕਿ ਉਹ ਸਿੱਖਾਂ ਨੂੰ ਸਿੱਖੀ ਤੋਂ ਦੂਰ ਨਹੀਂ ਕਰ ਰਿਹਾ। ਮਨ ਲੈਂਦੇ ਹਾਂ ਪਰ ਦੁਨਿਆਵੀ ਦਲੀਲਬਾਜ਼ੀ ਸਿੱਖਾਂ ਵਿੱਚ ਰੁਹਾਨੀਅਤ ਵਿਰਾਗ ਖਤਮ ਕਰ ਰਹੀ ਹੈ। ਹੁਣ ਸਿੱਖਾਂ ਨੇ ਫੈਸਲਾ ਕਰਨਾ ਹੈ ਕਿ ਧਰਮ ਨੂੰ ਦਲੀਲਬਾਜ਼ੀ ਵਿੱਚ ਵੇਖਣਾ ਹੈ ਕਿ ਹਿਰਦੇ ਨੂੰ ਵਿਰਾਗਮਈ ਬਣਾਉਣ ਲਈ।
"ਗੁਰੂ ਗ੍ਰੰਥ ਸਾਹਿਬ ਜੀ ਦੇ ਹੁੰਦਿਆਂ , ਦਸਮ ਗ੍ਰੰਥ ਦੀ ਲੋੜ ਕਿਉਂ।" ਹਰਿਮੰਦਰ ਸਾਹਿਬ ਵਰਗਾ ਦਰਬਾਰ ਮੌਜੂਦ ਹੋਣ ਦੇ ਬਾਵਜੂਦ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਦਰਬਾਰ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਜੈਕਾਰੇ, ਨਗਾਰੇ,ਵਾਰਾਂ,ਅਸਤ੍ਰ, ਸ਼ਸਤ੍ਰ,ਬਾਜ, ਤਾਜ, ਨੇਜ਼ੇ ,ਬੰਦੂਕਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਸ਼ਿੰਗਾਰ ਬਣੀਆਂ। ਇਸ ਦੇ ਬਾਵਜੂਦ ਮੀਰੀ ਪੀਰੀ ਦਾ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੇ ਮੁਕਾਬਲੇ ਤੇ ਨਹੀਂ ਬਲਕਿ ਇਸ ਦੇ ਸਿਧਾਂਤ ਅਧੀਨ ਹੀ ਰਿਹਾ।
ਇਨਸਾਨ ਵਿਚੋਂ ਨਾਸਤਿਕਤਾ ਦੀ ਬਦਬੂ ਂਆਉਂਦੀ ਹੈ। ਦਸਮ ਬਾਣੀ ਵਿਚੋਂ ਬਾਣੀਆਂ ਪੜ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਜਦੋਂ ਕਹਿੰਦੇ ਹਨ ਕਿ ਅਸੀਂ ਦਸਮ ਬਾਣੀ ਨੂੰ ਗੁਰਬਾਣੀ ਨਹੀਂ ਮੰਨਦੇ ਤਾਂ ਪੁੱਛਣਾ ਬਣਦਾ ਹੈ ਕਿ ਂਇਹ ਅੰਮ੍ਰਿਤ ਦੀ ਦਾਤ ਜੋ ਉਨਾਂ ਪ੍ਰਾਪਤ ਕੀਤੀ ਹੈ , ਕੀ ਂਇਹ ਗੁਰਬਾਣੀ ਨਹੀਂ , ਕਵਿਤਾ ਪੜ ਕੇ ਪ੍ਰਾਪਤ ਕੀਤੀ ਹੈ। ਇਹ ਸਿਦਕ ਹੀਣੇ ਜੀਵਾਂ ਬਾਰੇ ਹੀ ਕਲਗ਼ੀਧਰ ਪਿਤਾ ਨੇ ਬਦਬੂ ਵਰਗੇ ਸ਼ਬਦ ਕਹੇ ਸਨ। ਇਨਾਂ ਪੰਜ ਬਾਣੀਆਂ ਨੂੰ, ਦੋ ਗੁਰੂ ਗ੍ਰੰਥ ਸਾਹਿਬ ਵਿਚੋਂ ਅਤੇ ਤਿੰਨ ਦਸਮ ਗ੍ਰੰਥ ਵਿਚੋਂ , ਪੜ ਕੇ ਹੀ ਕਿਸੇ ਨੂੰ ਸਿੱਖ ਸਜਾਇਆ ਜਾ ਸਕਦਾ ਹੈ ਤੇ ਸਿੱਖ ਕਾਇਮ ਰਖਿਆ ਜਾ ਸਕਦਾ ਹੈ, ਂਇਸੇ ਲਈ ਅਭਿਲਾਖੀ ਸਿੱਖ ਨੂੰ ਸਿੱਖੀ ਵਿੱਚ ਕਾਇਮ ਰਹਿਣ ਲਈ ਇੰਨਾਂ ਹੀ ਪੰਜ ਬਾਣੀਆਂ ਦਾ ਪਾਠ ਕਰਨ ਲਈ ਕਿਹਾ ਜਾਂਦਾ ਹੈ।
"ਵਾਹਿਗੁਰੂ ਇਹ ਬਚਨ ਸੁਨਾਯਾ। ਗੁਰੂ ਖਾਲਸਾ ਨਾਮ ਧਰਾਇਆ।।
ਸੋ ਅੰਮ੍ਰਿਤ ਦੀ ਦਾਤ ਅਤੇ ਇਸ ਦੀ ਪੰਥ ਪ੍ਰਵਾਨਤ ਰਹਿਤ ਮਰਿਯਾਦਾ ਤੇ ਮਿਸ਼ਨਰੀਆਂ ਨੇ ਜੋ ਂਉਂਗਲ ਚੁੱਕੀ ਹੈ ਉਹ ਇਸ ਤਰਾਂ ਹੈ ਜਿਵੇਂ ਨਦੀ ਦੇ ਦੋ ਕਿਨਾਰੇ ਢਾਹ ਦਿੱਤੇ ਜਾਣ ,ਅਤੇ ਨਦੀ ਹੜ ਬਣ ਜਾਵੇ ਅਤੇ ਤਬਾਹੀ ਲੈ ਆਵੇ। ਅਮ੍ਰਿਤਧਾਰੀ ਦੀ ਜ਼ਿੰਦਗੀ ਜੇ ਮਰਿਯਾਦਾ ਵਿੱਚ ਹੈ ਤਾਂ ਜੀਵਣ ਹੈ ਨਹੀਂ ਤਾਂ ਕੁਝ ਵੀ ਨਹੀਂ। ਰੇਲ ਗੱਡੀ ਵੀ ਲਾਈਨ ਤੋਂ ਲਾਂਭੇ ਹੋ ਕੇ ਖੁੱਡੇ ਲਾਈਨ ਹੋ ਜਾਂਦੀ ਹੈ।

  ਦਸਮ ਬਾਣੀ ਅਤੇ ਅਵਗੁਣਾਂ ਦੇ ਭਿਅੰਕਰ ਰੂਪ। " ਉਸ ਪਰਮੇਸ਼ਵਰ ਨੇ ਹਰ ਚੀਜ਼ ਜੋੜੇ ਦੇ ਰੂਪ ਵਿੱਚ ਬਣਾਈ ਹੈ ਜਿਵੇਂ ਪੁਰਸ਼ ਬਣਾਇਆ ਹੈ ਤੇ ਨਾਲ ਔਰਤ ਵੀ ਬਣਾਈ ਹੈ। ਗੁਣ ਬਣਾਏ ਹਨ ਤਾਂ ਅਵਗੁਣ ਵੀ ਬਣਾਏ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਅਵਗੁਣਾਂ ਜਿਨ੍ਹਾਂ ਨੂੰ ਸਾਹਿਤਕਾਰ ਲਿਖਣ ਲਗਿਆਂ ਕਲਮ ਸੁੱਟ ਦਿੰਦੇ ਸਨ , ਇਸ ਵਿਸਥਾਰ ਅਤੇ ਖੁੱਲ੍ਹਦਿਲੀ ਨਾਲ ਲਿਖਿਆ ਕਿ ਸਹਿਤ ਵਿੱਚ ਇਨ੍ਹਾਂ ਦਾ ਨਜ਼ਰੀਆ ਹੀ ਬਦਲ ਦਿੱਤਾ। ਜੰਗ ਜਿਸ ਨੂੰ ਆਮ ਇਨਸਾਨ ਮਨੁੱਖਤਾ ਵਾਸਤੇ ਸਿਰਫ ਨਾਸ਼ਵੰਧ ਹੀ ਸਮਝਦਾ ਸੀ ,ਉਸ ਨੂੰ ਇਸ ਤਰਾਂ ਪੇਸ਼ ਕੀਤਾ ਕਿ ਮਰੀਆਂ ਰੂਹਾਂ ਵਿੱਚ ਵੀ ਜਾਣ ਪਾ ਦਿੱਤੀ। ਜੰਗ ਦਾ ਮੈਦਾਨ ਡਰ ਦੀ ਜਗ੍ਹਾ ਤੇ ਸ਼ਹੀਦੀਆਂ ਦੇ ਚਾਅ ਦਾ ਅਖਾੜਾ ਬਣ ਗਿਆ। ਕਾਮੁਕ ਰੁਚੀਆਂ ਨੂੰ ਨੱਥ ਪਾਉਣ ਲਈ ਕਾਮ ਦਾ ਅਜਿਹਾ ਭਿਅੰਕਰ ਰੂਪ ਵਰਨਣ ਕੀਤਾ ਕਿ ਸਿੱਖ ਗ੍ਰਹਿਸਤ ਨੂੰ ਹੀ ਸਭ ਤੋਂ ਉੱਚਾ ਸਮਝਣ ਲਗਾ। ਅਸਰ ਇਹ ਹੋਇਆ ਕਿ ਸਤਾਂ ਦਿਨਾਂ ਦੇ ਭੁੱਖੇ ਸਿੰਘਾਂ ਨੇ ਜੰਗ ਕਰਕੇ ਤੀਹ ਹਜ਼ਾਰ ਹਿੰਦਵਾਣੀਆਂ ਨੂੰ ਤੁਰਕਾਂ ਤੋਂ ਅਜ਼ਾਦ ਕਰਵਾਇਆ ਅਤੇ ਭੈਣਾਂ ਬਣਾ ਕੇ ਘਰੋਂ ਘਰੀਂ ਛੱਡ ਕੇ ਆਏ। ਇਕ ਗ੍ਰਿਹਸਤੀ ਸਿੱਖ ਨੂੰ ਸੰਤ ਸਿਪਾਹੀ ਬਣਾਇਆ।
ਪਹਿਲਾਂ ਸਿੱਖੀ ਦੀ ਸਿੱਖਿਆ ਸੰਪ੍ਰਦਾਵਾਂ ਜਿਵੇਂ ਟਕਸਾਲਾਂ , ਨਿਹੰਗ ਜਥੇਬੰਦੀਆਂ , ਨਿਰਮਲੇ ਡੇਰਿਆਂ ਜਾਂ ਮਹਾਂਪੁਰਖਾਂ ਦੇ ਡੇਰਿਆਂ ਵਿੱਚ ਦਿੱਤੀ ਜਾਂਦੀ ਸੀ। ਜਿਸ ਵਿੱਚ ਪਰਮੇਸ਼ਵਰ ਦੇ ਅਨੁਭਵ ਵਾਲੇ ਸਿੱਖ , ਜਗਿਆਸੂ ਸਿੱਖਾਂ ਨੂੰ ਅਨੁਭਵ ਦੇ ਰਾਹ ਤੋਰਦੇ ਸਨ, ਚੁੰਜ ਚਰਚਾ ਦੇ ਰਸਤੇ ਨਹੀਂ। ਇਨ੍ਹਾਂ ਵਿੱਚ ਸਿੱਖ ਸ਼ਬਦਾਵਲੀ ਭਾਰੂ ਹੁੰਦੀ ਸੀ ਜਿਵੇਂ ਬਾਬਾ, ਭਾਈ, ਸੰਤ ਆਦਿ। ਫਿਰ ਖਾਲਸੇ ਦੀ ਤਾਕਤ ਨੂੰ ਖਤਮ ਕਰਨ ਖ਼ਾਤਰ ਸਰਕਾਰਾਂ ਨੇ ਨਿਰੰਕਾਰੀ, ਰਾਧਾਸੁਆਮੀ, ਨਾਮਧਾਰੀ , ਸਿਰਸੇ ਵਾਲੇ ਰਾਮ ਰਹੀਮ ਵਾਲੇ ਡੇਰਿਆਂ ਦੀ ਪੁਸ਼ਤਪਨਾਹੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਡੈਮੋਕਰੇਸੀ ਦੇ ਨਾਮ ਹੇਠ ਬਦਚਲਣ ਲੋਕਾਂ ਦੇ ਡੇਰਿਆਂ ਨੂੰ ਸੁਰਖਿਆ ਗਾਰਦਾਂ ਦੇ ਕੇ ਹੀਰੋ ਬਣਾ ਦਿੱਤਾ। ਂਇਨ੍ਹਾਂ ਲੋਕਾਂ ਦੇ ਪ੍ਰਚਾਰ ਤੋਂ ਦੁਖੀ ਸਿੱਖਾਂ ਨੂੰ ਡੇਰਾਵਾਦ ਦਾ ਪ੍ਰਚਾਰ ਕਰਕੇ ਸਰਕਾਰਾਂ ਨੇ ਮਿਸ਼ਨਰੀ ਕਾਲਜ ਖੋਲ ਕੇ , ਸਿੱਖੀ ਦਾ ਪ੍ਰਚਾਰ ਕਰ ਰਹੀਆਂ ਸੰਪ੍ਰਦਾਵਾਂ ਨੂੰ ਵੀ ਡੇਰਿਆਂ , ਭਾਵ ਬਦਚਲਣ ਲੋਕਾਂ ਦੇ ਡੇਰਿਆਂ ਨਾਲ ਰਲਗਡ ਕਰ ਦਿੱਤਾ । ਇਸ ਤਰਾਂ ਸਿੱਖਾਂ ਨੂੰ ਡੇਰਿਆਂ ਤੋਂ ਬਦਗੁਮਾਨ ਕਰਦਿਆਂ , ਅੰਦਰੂਨੀ ਵਾਰ , ਭਾਵ ਖਾਲਸੇ ਤੋਂ ਸਿਪਾਹੀਪੁਨਾ (ਸੰਤ ਸਿਪਾਹੀ) ਖਤਮ ਕਰਨ ਲਈ ਸਿਪਾਹੀ ਪੈਦਾ ਕਰਨ ਵਾਲੀ ਬਾਣੀ , ਦਸਮਬਾਣੀ ਤੇ ਹਮਲਾ ਕਰ ਦਿੱਤਾ। ਤੇ ਸਿੱਖ ਸ਼ਬਦਾਵਲੀ ਨੂੰ ਵੀ ਬਦਲ ਦਿੱਤਾ ਗਿਆ ਜਿਵੇਂ ਭਾਈ ਜਾਂ ਬਾਬਾ ਸ਼ਬਦ ਦੀ ਥਾਂ ਪ੍ਰੋਫੈਸਰ ਅਤੇ ਪ੍ਰਚਾਰਕ ਦੀ ਥਾਂ ਮਿਸ਼ਨਰੀ ਸ਼ਬਦ ਨੇ ਲੈ ਲਈ ਹੈ। ਜਦੋਂ ਕਿ ਮਿਸ਼ਨਰੀ ਉਹ ਹੁੰਦਾ ਹੈ ਜੋ ਕਿਸੇ ਦਾ ਧਰਮ ਬਦਲਾਵ ਕਰਦਾ ਹੈ ਪਰ ਪ੍ਰਚਾਰਕ (Preacher not missionary)ਆਪਣੇ ਲੋਕਾਂ ਵਿੱਚ ਪ੍ਰਚਾਰ ਕਰਦਾ ਹੈ। ਆਮ ਸਿੱਖ 1984 ਦੇ ਸਰਕਾਰੀ ਕਤਲੋਗਾਰਤ ,ਤਸ਼ਦੱਦ ਤੋਂ ਝੰਬਿਆ , ਨਿਰਾਸ਼ ਹੋਇਆ ਇਨ੍ਹਾਂ ਸਰਕਾਰੀ ਸਾਜਿਸ਼ਾਂ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਗਾਹੇ ਬਗਾਹੇ ਗੁਰੂ ਨਿੰਦਾ ਦਾ ਭਾਗੀ ਬਣੀ ਜਾ ਰਿਹਾ ਹੈ। ਦੂਜੇ ਪਾਸੇ ਸਿੱਖ ਸੰਪ੍ਰਦਾਵਾਂ ਦੇ ਮੁੱਖੀਆਂ ਦੀ ਕਰਪਟ (corrupt)ਬਾਦਲਾਂ ਨਾਲ ਨੇੜਤਾ ਇਨ੍ਹਾਂ ਸਿੱਖ ਵਿਰੋਧੀ ਸਾਜਿਸ਼ਾਂ ਨੂੰ ਹਵਾ ਦੇ ਰਹੀ ਹੈ। ਅੱਜ ਗੁਰੂ ਪ੍ਰੇਮੀਆਂ ਨੂੰ ਨਾ ਕੇਵਲ ਸਰਕਾਰਾਂ ਦੇ ਜਿਸਮਾਨੀ ਤਸ਼ਦੱਦ ਅਤੇ ਅੱਤਵਾਦੀ ਸ਼ਬਦ ਦਾ ਸਾਹਮਣਾ ਹੈ ਬਲਕਿ ਗੁਰਦੁਆਰਿਆਂ ਵਿੱਚ ਬੈਠੇ ਇਨ੍ਹਾਂ ਗੁਰੂ ਨਿੰਦਕਾਂ ਨੂੰ ਗੁਰਦੁਆਰਿਆਂ ਵਿਚੋਂ ਬਾਹਰ ਕੱਢਣ ਦਾ ਪਹਾੜ ਜਿੱਡਾ ਨਿਸ਼ਾਨਾ ਵੀ ਸਾਹਮਣੇ ਹੈ। ਗੁਰੂ ਦੀ ਪ੍ਰਤੀਤ ਪ੍ਰਾਪਤ ਖਾਲਸਾ ਇਸ ਜੰਗ ਨੂੰ ਵੀ ਸਰ ਕਰ ਲਵੇਗਾ। ਬੱਸ ਸਮਾਂ ਹੀ ਲੱਗ ਰਿਹਾ ਹੈ , ਜਿੱਤ ਵਿੱਚ ਕੋਈ ਸ਼ੰਕਾ ਨਹੀਂ ਹੈ 
"ਅੰਨਿਆਂ ਨੂੰ ਅੰਨੇ ਦਾ ਉਪਦੇਸ਼' ਕਹਾਵਤ ਅਤੇ ਸਾਡੇ ਪ੍ਰਚਾਰਕ" ਜਦੋਂ ਅੱਜ ਸਿੱਖ ਪ੍ਰਚਾਰਕਾਂ ਦੀ ਗਿਣਤੀ ਅਤੇ ਪ੍ਰਚਾਰ ਦੇ ਮਾਧਿਅਮਾਂ ਦੀ ਗਿਣਤੀ ਵੇਖੀ ਜਾਵੇ ਤਾਂ ਸਿੱਖ ਇਤਿਹਾਸ ਦੇ ਕਿੱਸੇ ਵੀ ਦੌਰ ਨਾਲ਼ੋਂ ਜ਼ਿਆਦਾ ਹੈ ਪਰ ਸਿੱਖ ਆਚਰਣ ਅਤੇ ਪੰਥਕ ਜ਼ੁਮੇਵਾਰੀ ਪ੍ਰਤੀ ਆਈ ਗਿਰਾਵਟ ਵੀ ਇਤਿਹਾਸ ਵਿੱਚ ਸਭ ਤੋਂ ਵੱਧ ਹੈ। ਜਦੋਂ ਇਨ੍ਹਾਂ ਪ੍ਰਚਾਰਕਾਂ ਦੀ ਜੀਵਣ ਵਿਚਲੀ ਨਾਮ ਕਮਾਈ ਅਤੇ ਪ੍ਰਚਾਰ ਦੇ ਦੀਵਾਨਾਂ ਦੀ ਗਿਣਤੀ ਵੱਲ ਵੇਖਿਆ ਜਾਵੇ ਤਾਂ ਸਮਝ ਆਉਂਦੀ ਹੈ ਕਿ 'ਪੜ ਪੜ ਗੱਡੇ ਲੱਦੀਏ' ਵਾਲੀ ਗੁਰਬਾਣੀ ਦੀ ਤੁਕ ਇਨ੍ਹਾਂ ਤੇ ਜ਼ਿਆਦਾ ਢੁਕਦੀ ਹੈ। ਜਦੋਂ ਕੋਈ ਨਾਮ ਰਤਿਆ ਕਿਸੇ ਨੂੰ ਵਾਹਿਗੁਰੂ ਨੂੰ ਪਾਉਣ ਦੀ ਗਾਥਾ ਸੁਣਾਵੇਂਗਾ ਤਾਂ ਸੁਣਨ ਵਾਲੇ ਦੇ ਜੀਵਣ ਤੇ ਅਸਰ ਹੋਵੇਗਾ ਪਰ ਜਦੋਂ ਉਹ ਅੱਗੋਂ ਬਿਨਾ ਨਾਮ ਕਮਾਈ ਤੋਂ ਉਹੋ ਗਾਥਾ ਅੱਗੇ ਸੁਣਾਵੇਂਗਾ ਤਾਂ ਅਸਰ ਘੱਟ ਜਾਵੇਗਾ , ਹੁਣ ਜਦੋਂ ਇਹ ਸ਼ਖਸ ਅੱਗੇ ਬਿਨਾ ਅਮਲ ਕੀਤਿਆਂ ਪ੍ਰਚਾਰ ਕਰੇਗਾ ਤਾਂ ' ਅੰਨਿਆਂ ਨੂੰ ਅੰਨੇ ਦਾ ਉਪਦੇਸ਼' ਵਾਲੀ ਕਹਾਵਤ ਹੀ ਹੋਵੇਗੀ। ਇਸੇ ਕਰਕੇ ਹੁਣ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਸਾਡੇ ਪ੍ਰਚਾਰਕਾਂ ਨੇ ਸੰਘਰਸ਼ ਦੀ ਵਾਗ-ਡੋਰ ਸੰਭਾਲ਼ੀ ਤਾਂ ਸੰਘਰਸ਼ ਨੂੰ ਅਤੇ ਦੁਖੀ ਹਿਰਦਿਆਂ ਦੀ ਬਹੁਤ ਦੂਰ ਤੱਕ ਅਗਵਾਈ ਨਾ ਕਰ ਸਕੇ ਅਤੇ ਬੇਅਦਬੀ ਦੇ ਮੁੱਦੇ ਨੂੰ ਪਿੱਠ ਵਿਖਾ ਗਏ। ਕੀ ਬੇਅਦਬੀਆਂ ਬੰਦ ਹੋ ਗਈਆਂ ਹਨ? ਕੀ ਬੇਅਦਬੀਆਂ ਦੇ ਦੋਸ਼ੀ ਫੜ ਲਏ ਗਏ ਹਨ? ਕੀ ਗੁਰੂ ਸਾਹਿਬ ਦਾ ਚੋਰੀ ਹੋਇਆ ਸਰੂਪ ਲੱਭ ਲਿਆ ਗਿਆ ਹੈ? ਕੀ ਸ਼ਹੀਦ ਕੀਤੇ ਗਏ ਸਿੰਘਾਂ ਦੇ ਦੋਸ਼ੀ ਪੁਲਿਸ ਅਫਸਰ ਅਤੇ ਉਨ੍ਹਾਂ ਨੂੰ ਹੁਕਮ ਦੇਣ ਵਾਲੇ ਰਾਜਨੀਤਕ ਹੁਕਮਰਾਨ ਕਾਨੂੰਨ ਦੇ ਕਟਿਹਰੇ ਵਿੱਚ ਲਿਆਂਦੇ ਜਾ ਚੁੱਕੇ ਹਨ? ਕੀ ਤਖਤਾਂ ਦੇ ਜਥੇਦਾਰ ਜਿਨ੍ਹਾਂ ਨੂੰ 'ਦੇਸ਼ ਧ੍ਰੋਹੀ' ਕਹਿ ਕੇ ਜੇਲੀਂ ਡੱਕ ਦਿੱਤਾ ਗਿਆ ਹੈ, ਤਖਤਾਂ ਦੀ ਮਰਿਆਦਾ ਦੀ ਘੋਰ ਂਉਲੰਘਣਾ ਨਹੀਂ ਹੈ? ਕਿੱਥੇ ਹੈ ਇਨ੍ਹਾਂ ਪ੍ਰਚਾਰਕਾਂ ਦੀ ਪੰਥਕ ਜ਼ੁਮੇਵਾਰੀ ? ਜੇ ਸ਼੍ਰੋਮਣੀ ਕਮੇਟੀ ਤੇ ਕਾਬਜ਼ , ਮਸੰਦ ਜਾਂ ਮਹੰਤ ਹਨ ਤਾਂ ਸੰਗਤ ਦੀ ਮਾਇਆ ਨਾਲ ਬਣੇ ਡੇਰਿਆਂ ਤੇ ਕਾਬਜ਼ ਇਹ ਪ੍ਰਚਾਰਕ ਕੌਣ ਹਨ? ਸੰਗਤ ਨੂੰ ਇਨ੍ਹਾਂ ਨੂੰ ਵੀ ਪੰਥ ਦੇ ਕਟਿਹਰੇ ਵਿੱਚ ਖੜਾ ਕਰਨਾ ਚਾਹੀਦਾ ਹੈ। ਗੁਰੂ ਪੰਥ ਜੇ ਗੁਰੂ ਸਾਹਿਬ ਦੇ ਘੋੜੇ ਦੀ ਲਗਾਮ ਦਾਦੂ ਦੁਆਰੇ ਕਬਰ ਉਤੇ ਤੀਰ ਨਾਲ ਸਲਾਮ ਕਰਨ ਕਰਕੇ , ਫੜ ਸਕਦਾ ਹੈ ਤਾਂ ਇਨ੍ਹਾਂ ਨੂੰ ਵੀ ਸਵਾਲ ਕਰ ਸਕਦਾ ਹੈ।


ਵਰਿੰਦਰ ਸਿੰਘ ਮਲਹੋਤਰਾ
9888968889

Have something to say? Post your comment
More Article

ਜੇਕਰ ਸੁਖਪਾਲ ਸਿੰਘ ਖਹਿਰਾ ਅਪਣੇ ਨਿਸਚੇ ਤੇ ਅਡੋਲ ਰਹਿੰਦੇ ਹਨ ਤਾਂ ਇਤਿਹਾਸ ਉਹਨਾਂ ਦੀ ਗੈਰਤ ਨੂੰ ਅਪਣੇ ਸੁਨਹਿਰੀ ਪੰਨਿਆਂ ਵਿੱਚ ਸਾਂਭ ਕੇ ਰੱਖੇਗਾ//ਬਘੇਲ ਸਿੰਘ ਧਾਲੀਵਾਲ

June 20, 2018

ਸਿੱਖੀ ਸੋਚ ਨੂੰ ਪ੍ਰਣਾਈ ਸਮਾਜ ਸੇਵਕਾ ਅਤੇ ਸਿੱਖਿਆ ਸ਼ਾਸ਼ਤਰੀ ਡਾ.ਕੁਲਵੰਤ ਕੌਰ// ਉਜਾਗਰ ਸਿੰਘ

June 20, 2018

ਮਿੰਨੀ ਕਹਾਣੀ " ਕਾਲੇ ਕਾਂ " ਹਾਕਮ ਸਿੰਘ ਮੀਤ ਬੌਂਦਲੀ

June 19, 2018

ਦੋਗਾਣਾ ਗਾਇਕੀ ਤੋਂ ਬਾਅਦ ਸਿੰਗਲ ਟਰੈਕ "ਮੇਰੀ ਜਾਨ" ਰਾਹੀਂ ਫੇਰ ਕਰੇਗੀ ਵਾਪਸੀ-ਗਾਇਕਾਂ ਪਰਵੀਨ ਭਾਰਟਾ// ਸੰਦੀਪ ਰਾਣਾ ਬੁਢਲਾਡਾ

June 19, 2018

ਜੇਕਰ ਸੁਖਪਾਲ ਸਿੰਘ ਖਹਿਰਾ ਅਪਣੇ ਨਿਸਚੇ ਤੇ ਅਡੋਲ ਰਹਿੰਦੇ ਹਨ ਤਾਂ ਇਤਿਹਾਸ ਉਹਨਾਂ ਦੀ ਗੈਰਤ ਨੂੰ ਅਪਣੇ ਸੁਨਹਿਰੀ ਪੰਨਿਆਂ ਵਿੱਚ ਸਾਂਭ ਕੇ ਰੱਖੇਗਾ// ਬਘੇਲ ਸਿੰਘ ਧਾਲੀਵਾਲ

June 19, 2018

ਖੇਡਾਂ ਦਾ ਮਹਾਂ ਕੁੰਭ ਗਰਮ ਰੁੱਤ ਯੂਥ ਓਲੰਪਿਕ ਖੇਡਾਂ //ਲੇਖਕ ਜਗਦੀਪ ਕਾਹਲੋਂ

June 19, 2018
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech