16

January 2018
ਔਰਤ // ਗੁਰਪ੍ਰੀਤ...ਕੈਕਟਸ ਤੇ ਖਿੜਿਆ ਫੁੱਲ : ਡਾ. ਅਮਰਜੀਤ ਕੌਕੇ,,,,,,,,,,, (ਪ੍ਰੀਤਮ ਲੁਧਿਆਣਵੀ, ਚੰਡੀਗੜ)PUNJAB CM DIRECTS INDUSTRIES DEPT TO EXPLORE SETTING UP OF DESIGNATED HELP DESK FOR PUNJAB INVESTORS ABROADਪੂਰੀ ਤਰਾਂ ਅਪਣੇ ਫਰਜ਼ਾਂ ਪ੍ਰਤੀ ਸਮੱਰਪਿਤ ਰਹਿਣ ਵਾਲੀ ਸਖਸ਼ੀਅਤ ਗੁਰਭੇਜ ਸਿੰਘ ਗੁਰਾਇਆ,,ਅਰਵਿੰਦਰ ਕੌਰ ਸੰਧੂ ਸੱਖਣੀ ਲੋਹੜੀ,,, ਅਕਵੀਰ ਕੌਰਪਿੰਡ ਟੌਹੜਾ ਦੇ ਸਕੂਲ ਵਿਚਲੇ ਵਿਵਾਦ ਦੀ ਪੜਤਾਲ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਰੇਗੀ ਜਾਂਚ ਕਮੇਟੀ-ਸਾਧੂ ਸਿੰਘ ਧਰਮਸੋਤਪੰਜਾਬ ਦਾ ਵਾਤਾਵਰਨ ਬਹੁਤ ਸੁਹਾਵਣਾ ਅਤੇ ਮਨਮੋਹਕ ਹੈ//ਇੰਜੀ: ਸਤਨਾਮ ਸਿੰਘ ਮੱਟੂਘਨੌਰੀ ਕਲਾਂ 'ਚ 21 ਧੀਆਂ ਦੀ ਲੋਹੜੀ ਮਨਾਈ ਦੇਸ਼ ਦੇ ਸਰਬਉੱਚ ਕਨੂੰਨ ਮੰਦਰ ਦੇ ਨੱਕ ਹੇਠਾਂ ਵਾਪਰੇ 1984 ਦੇ ਯੋਜਨਾਵੱਧ ਸਿੱਖ ਕਤਲੇਆਮ ਦਾ ਦੁਖਾਂਤਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਵੀ ਸੁਰਜੀਤ ਗੱਗ ਖਿਲਾਫ ਮਾਮਲਾ ਦਰਜ.
Punjabi

‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ

November 13, 2017 03:30 PM

‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ


ਫ਼ਤਹਿਗੜ੍ਹ ਸਾਹਿਬ, 13 ਨਵੰਬਰ  “ਬਾਮਸੇਫ ਦੀ ਜੋ ਭਾਰਤ ਪੱਧਰ ਦੀ ਜਥੇਬੰਦੀ ਹੈ, ਉਹ ਬਹੁਤ ਹੀ ਯੋਜਨਾਬੰਧ ਢੰਗ ਨਾਲ ਮਜ਼ਲੂਮਾਂ, ਲਤਾੜੇ ਵਰਗਾਂ, ਗਰੀਬਾਂ, ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ਦੇ ਨਾਲ-ਨਾਲ ਉਨ੍ਹਾਂ ਨੂੰ ਵਿਧਾਨਿਕ ਤੌਰ ਤੇ ਬਰਾਬਰਤਾ ਦੇ ਹੱਕ ਤੇ ਸਤਿਕਾਰ ਦਿਵਾਉਣ ਅਤੇ ਹੋਰ ਘੱਟ ਗਿਣਤੀ ਕੌਮਾਂ ਨਾਲ ਹੁਕਮਰਾਨਾਂ ਵੱਲੋ ਕੀਤੀਆ ਜਾ ਰਹੀਆ ਬੇਇਨਸਾਫ਼ੀਆਂ ਨੂੰ ਦੂਰ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ । ਇਸ ਜਥੇਬੰਦੀ ਵੱਲੋਂ 18 ਨਵੰਬਰ ਤੋਂ ਲੈਕੇ 21 ਨਵੰਬਰ ਤੱਕ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ-ਫਤਹਿਗੜ੍ਹ ਚੂੜੀਆ ਰੋਡ ਉਤੇ ਪੈਦੇ ਪਿੰਡ ਰਾਮਪੁਰਾ ਵਿਖੇ ਵੱਡੇ ਪੱਧਰ ਤੇ ਸੰਮਲੇਨ ਕੀਤਾ ਜਾ ਰਿਹਾ ਹੈ, ਜਿਸ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੇ ਹਜ਼ਾਰਾਂ, ਲੱਖਾਂ ਦੀ ਗਿਣਤੀ ਵਿਚ ਉਪਰੋਕਤ ਵਰਗ ਪਹੁੰਚਕੇ ਇਨ੍ਹਾਂ ਵਰਗਾਂ ਨਾਲ ਹੋ ਰਹੀਆ ਬੇਇਨਸਾਫ਼ੀਆਂ ਨੂੰ ਦੂਰ ਕਰਵਾਉਣ ਲਈ ਹੁਕਮਰਾਨਾਂ ਵਿਰੁੱਧ ਫੈਸਲਾਕੁੰਨ ਸੰਘਰਸ਼ ਕਰਨ ਦਾ ਪ੍ਰੋਗਰਾਮ ਉਲੀਕ ਰਹੇ ਹਨ, ਇਨ੍ਹਾਂ ਦੇ ਸਮੁੱਚੇ ਸਤਿਕਾਰਯੋਗ ਆਗੂਆਂ ਵੱਲੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਇਨ੍ਹਾਂ ਚਾਰੇ ਦਿਨਾਂ ਵਿਚ ਉਚੇਚੇ ਤੌਰ ਤੇ ਮੁੱਖ ਮਹਿਮਾਨ ਵੱਜੋ ਤਕਰੀਰ ਕਰਨ ਅਤੇ ਸਮੁੱਚੇ ਵਰਗਾਂ ਨੂੰ ਸੰਦੇਸ਼ ਦੇਣ ਦਾ ਸੱਦਾ-ਪੱਤਰ ਸਾਨੂੰ ਭੇਜਿਆ ਗਿਆ ਹੈ । ਇਸ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਕੌਮੀ ਜਥੇਬੰਦੀ ਦੀ ਸੀਨੀਅਰ ਲੀਡਰਸਿ਼ਪ, ਜਿ਼ਲ੍ਹਾ ਜਥੇਦਾਰ ਸਾਹਿਬਾਨ, ਵਰਕਿੰਗ ਕਮੇਟੀ ਮੈਬਰਾਨ, ਹਮਦਰਦਾਂ ਤੇ ਸਮਰਥਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਚਾਰ ਦਿਨਾਂ ਦੇ ਪ੍ਰਮੁੱਖ ਸੰਮੇਲਨ ਵਿਚ ਆਪਣੇ ਸਾਥੀਆਂ ਨੂੰ ਨਾਲ ਲੈਕੇ ਜਿਥੇ ਸਮੂਲੀਅਤ ਕਰਨ, ਉਥੇ ਅੱਗੋ ਉਲੀਕੇ ਜਾਣ ਵਾਲੇ ਪ੍ਰੋਗਰਾਮ ਵਿਚ ਯੋਗਦਾਨ ਪਾਉਣ ।”


      ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫ਼ਤਰ ਤੋਂ ਬਾਮਸੇਫ ਦੀ ਸਮੁੱਚੀ ਜਥੇਬੰਦੀ ਦੇ ਆਗੂਆਂ ਦਾ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਅਤੇ ਸਮੁੱਚੀ ਸਿੱਖ ਕੌਮ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਨੁੱਖਤਾ ਪੱਖੀ ਸੋਚ ਅਤੇ ਪ੍ਰੋਗਰਾਮਾਂ ਉਤੇ ਪਹਿਰਾ ਦਿੰਦੀ ਆ ਰਹੀ ਹੈ, ਜਿਸਦਾ ਮਿਸ਼ਨ ‘ਸਰਬੱਤ ਦਾ ਭਲਾ’ ਹੈ, ਉਸ ਨੂੰ ਜੋਰਦਾਰ ਇਸ ਸੰਮੇਲਨ ਵਿਚ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਜੋ ‘ਖ਼ਾਲਿਸਤਾਨ’ ਦੇ ਕੌਮੀ ਮਿਸ਼ਨ ਲਈ ਸੰਘਰਸ਼ ਚਲਾਇਆ ਜਾ ਰਿਹਾ ਹੈ, ਉਹ ਉਪਰੋਕਤ ਮਨੁੱਖਤਾ ਪੱਖੀ ਮਕਸਦਾਂ ਨੂੰ ਲੈਕੇ ਹੀ ਚੱਲ ਰਿਹਾ ਹੈ ਅਤੇ ਬਾਮਸੇਫ ਦੇ ਸਮੁੱਚੇ ਆਗੂਆਂ ਅਤੇ ਜਥੇਬੰਦੀ ਨੇ ਇਸੇ ਲਈ ਹੀ ਸਾਨੂੰ ਸਤਿਕਾਰ ਸਹਿਤ ਸੱਦਾ ਭੇਜਿਆ ਹੈ । ਇਹ ਸੰਮੇਲਨ ਜਿਥੇ ਉਪਰੋਕਤ ਲਤਾੜੇ ਤੇ ਮਜਲੂਮ ਵਰਗਾਂ ਲਈ ਵਰਦਾਨ ਸਾਬਤ ਹੋਵੇਗਾ, ਉਥੇ ਸਿੱਖ ਕੌਮ ਨੂੰ ਆਪਣੀ ਕੌਮੀ ਮੰਜਿ਼ਲ ਵੱਲ ਵੱਧਣ ਲਈ ਵੀ ਵੱਡੀ ਤਾਕਤ ਤੇ ਸ਼ਕਤੀ ਬਖੇਸਗਾ ਕਿਉਂਕਿ ਇਹ ਸਾਰਾ ਪ੍ਰੋਗਰਾਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਤੇ ਅਧਾਰਿਤ ਹੈ ਅਤੇ ਮਨੁੱਖਤਾ ਦੀ ਬਿਹਤਰੀ ਲਈ ਹੈ ।

Have something to say? Post your comment
More Punjabi

ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਤੌਹੀਨ ਕਰ ਰਿਹਾ ਮਹਿਕਮਾ ਸਥਾਨਕ ਸਰਕਾਰ

January 15, 2018

ਵਣ ਵਿਭਾਗ ਦੀ 3000 ਏਕੜ ਜਮੀਨ ਤੋਂ ਨਾਜਾਇਜ਼ ਕਬਜੇ ਛੁਡਵਾਏ-ਸਾਧੂ ਸਿੰਘ ਧਰਮਸੋਤ

January 15, 2018

ਹੌਲੇ ਮਹੱਲੇ ਦੇ ਪ੍ਰਬੰਧਾਂ ਸੰਬਧੀ ਡਿਪਟੀ ਕਮਿਸ਼ਨਰ ਗੁਰਨੀਤ ਤੇਜ਼ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਮੀਟਿੰਗ।

January 15, 2018

ਐਂਟੀ ਕ੍ਰੱਪਸ਼ਨ ਅਤੇ ਹਿਊਮਨ ਰਾਈਟਸ ਫਾਈਟਰ ਕਲੱਬ ਵੱਲੋਂ ਧੀਆਂ ਦੀ ਲੋਹੜੀ ਸੇਂਟ ਸ਼ੋਲਜਰ ਡਿਵਾਇਨ ਪਬਲਿਕ ਸਕੂਲ ਵਿਖੇ ਮਨਾਈ ਗਈ

January 15, 2018

ਪ੍ਰੋਫੈਸਰ ਪੰਡਿਤਰਾਓ ਨੇ ਰਾਣਾ ਡੀ.ਜੇ. ਨੂੰ ਕੀਤਾ ਸਨਮਾਨਿਤ

January 15, 2018

ਦਲਿਤ ਲੜਕੀ ਵੀਰਪਾਲ ਕੌਰ ਨਾਲ ਹੋਏ ਜਾਤੀ ਵਿਤਕਰੇ ਲਈ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਨੇ ਜਾਂਚ ਲਈ ਦੋ ਮੈਂਬਰੀ ਕਮੇਟੀ ਦਾ ਕੀਤਾ ਗਠਨ, ਸਿੱਟਾ ਰਿਪੋਰਟ ਨੂੰ 'ਖੰਘਾਲੇਗੀ' ਹਾਈ ਕੋਰਟ

January 15, 2018
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech