23

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Punjabi

ਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ

November 13, 2017 03:33 PM
ਨਿਊਜ਼ੀਲੈਂਡ 'ਚ ਕਤਲ ਕੀਤੀ ਗਈ 24 ਸਾਲਾ ਅਰਿਸ਼ਮਾ ਅਰਚਨਾ ਸਿੰਘ।

ਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ

-ਤਿੰਨ ਕੁ ਸਾਲਾਂ ਤੋਂ ਪਤੀ ਤੋਂ ਵੱਖ ਸੀ ਅਤੇ 3 ਸਾਲਾਂ ਦੀ ਹੈ ਬੇਟੀ


ਔਕਲੈਂਡ 13 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੀ ਸ਼ਨੀਵਾਰ ਦੀ ਰਾਤ ਮੈਨੁਰੇਵਾ ਦੇ ਮੈਚ ਰੋਡ ਉਤੇ ਇਕ ਔਰਤ ਦਾ ਉਸਦੇ ਘਰ ਵਿਚ ਘੁਸ ਕੇ ਕਤਲ ਕਰ ਦਿੱਤਾ ਗਿਆ। ਉਸਦੇ ਸਿਰ ਉਤੇ ਸੱਟਾਂ ਮਾਰੀਆਂ ਗਈਆਂ ਅਤੇ ਉਸਦੀ ਖੂਨ-ਨਾਲ ਲੱਥਪਥ ਲਾਸ਼ ਇਕ ਕਮਰੇ ਵਿਚੋਂ ਮਿਲੀ। ਉਹ ਕੁਝ ਸਮਾਂ ਪਹਿਲਾਂ ਹੀ ਕਿ ਜਨਮ ਦਿਨ ਪਾਰਟੀ ਤੋਂ ਵਾਪਿਸ ਪਰਤੀ ਸੀ ਜਦ ਕਿ ਉਸਦੇ ਨਾਲ ਰਹਿੰਦੇ ਮਾਪੇ ਵੀ ਕਿਸੇ ਰਿਸ਼ਤੇਦਾਰ ਦੇ ਗਏ ਸਨ।  ਉਸਦੀ ਪਹਿਚਾਣ 24 ਸਾਲਾ ਅਰਿਸ਼ਮਾ ਅਰਚਨਾ ਸਿੰਘ ਵਜੋਂ ਹੋਈ ਹੈ ਜੋ ਕਿ ਮੂਲ ਰੂਪ ਵਿਚ ਫੀਜ਼ੀ ਤੋਂ ਸੀ। ਪੁਲਿਸ ਨੇ ਮਾਨਵ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਉਹ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ ਅਤੇ ਉਸਦੀ ਤਿੰਨ ਸਾਲਾ ਬੇਟੀ ਇਸਦੇ ਕੋਲ ਰਹਿੰਦੀ ਸੀ ਅਤੇ ਛੁੱਟੀ ਵਾਲੇ ਦਿਨ ਉਸਦੇ ਪਤੀ ਦੇ ਕੋਲ। ਇਹ ਬੱਚੀ ਸ਼ਨੀਵਾਰ ਨੂੰ ਉਸਦਾ ਪਤੀ ਲੈ ਕੇ ਗਿਆ ਹੋਇਆ ਸੀ। ਇਸ ਔਰਤ ਦੇ ਮਾਪੇ ਜਦੋਂ ਕਿਸੇ ਰਿਸ਼ਤੇਦਾਰ ਦੇ ਘਰੋਂ ਆਪਣੇ ਘਰ ਆਏ ਤਾਂ ਉਨ੍ਹਾਂ ਨੇ ਇਹ ਲਾਸ਼ ਵੇਖੀ। ਇਹ ਔਰਤ ਪੜ੍ਹੀ-ਲਿਖੀ ਸੀ ਅਤੇ ਇਕ ਸਕੂਲ ਦੇ ਵਿਚ ਪੜ੍ਹਾਉਂਦੀ ਸੀ। ਪੁਲਿਸ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਅੱਜ ਦੱਸਿਆ ਕਿ ਸ਼ਨੀਵਾਰ ਰਾਤ 12.45 ਉਤੇ ਉਹ ਆਪਣੇ ਪੁਰਸ਼ ਮਿੱਤਰ ਦੇ ਨਾਲ ਘਰ ਆਈ। ਉਸ ਤੋਂ ਤੁਰੰਤ ਬਾਅਦ ਉਸਨੇ ਘਰ ਦੇ ਬਾਹਰ ਖੜਾਕ ਸੁਣਿਆ ਅਤੇ ਆਪਣੇ ਮਾਤਾ-ਪਿਤਾ ਨੂੰ ਫੋਨ ਲਾਇਆ ਕਿ ਉਸਨੂੰ ਬਾਹਰਦੇ ਖੜਾਕ ਤੋਂ ਡਰ ਲਗ ਰਿਹਾ ਹੈ । ਉਹ ਤੁਰੰਤ ਸਿਰਫ 20 ਮਿੰਟਾਂ ਦੇ ਵਿਚ ਹੀ ਉਥੇ ਪਹੁੰਚ ਗਏ ਪਰ ਐਨੇ ਨੂੰ ਉਸਦਾ ਕਤਲ ਹੋ ਗਿਆ ਸੀ। ਪੁਲਿਸ ਦਾ ਵਿਸ਼ਵਾਸ਼ ਹੈ ਜੋ ਵੀ ਅੰਦਰ ਆਇਆ ਉਹ ਉਸਨੂੰ ਜਾਣਦਾ ਹੋਵੇਗਾ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech