23

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Punjabi

ਕੌਮ ਦੇ ਸ਼ਹੀਦਾਂ ਲਈ ਪਾਕਿਸਤਾਨ ਵਸਦੇ ਸਿੱਖਾਂ ਦਾ ਪਿਆਰ

November 13, 2017 10:58 PM

 ਕੌਮ ਦੇ ਸ਼ਹੀਦਾਂ ਲਈ ਪਾਕਿਸਤਾਨ ਵਸਦੇ ਸਿੱਖਾਂ ਦਾ ਪਿਆਰ


ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਭੇਜਿਆ ਸਨਮਾਨ


ਮਾਤਾ ਪਿਆਰ ਕੌਰ ਅਤੇ ਭਾਈ ਸਰਵਣ ਸਿੰਘ ਅਗਵਾਨ ਵੱਲੋਂ ਇਸ ਭੇਟ ਲਈ ਪਾਕਿਸਤਾਨ ਪ੍ਰਬੰਧਕ ਕਮੇਟੀ ਤੇ ਸਿੱਖ ਮੈਂਬਰ ਪਾਰਲੀਮੈਂਟ ਦਾ ਧੰਨਵਾਦ
ਔਕਲੈਂਡ 13 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਬੀਤੀ 2 ਨਵੰਬਰ ਨੂੰ ਲਗਪਗ 2800 ਤੋਂ ਵੱਧ ਸਿੱਖ ਤਿੰਨ ਵੱਖੋ-ਵੱਖ ਜੱਥਿਆਂ ਦੇ ਰੂਪ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਉਣ ਦੇ ਵਾਸਤੇ ਅਟਾਰੀ ਸਟੇਸ਼ਨ ਤੋਂ ਨਨਕਾਣਾ ਸਾਹਿਬ, ਫਿਰ ਪੰਜਾ ਸਾਹਿਬ ਤੇ ਫਿਰ ਵਾਪਿਸੀ 'ਤੇ ਲਾਹੌਰ ਪਹੁੰਚੇ। ਇਸ ਦਰਮਿਆਨ ਸਾਰੀ ਸੰਗਤ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ,  ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਤੰਬੂ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ, ਗੁਰਦੁਆਰਾ ਮਾਲ ਸਾਹਿਬ, ਗੁਰਦੁਆਰਾ ਰੋੜੀ ਸਾਹਿਬ ਹੋਰ ਬਹੁਤ ਸਾਰੇ ਗੁਰਦੁਆਰਾ ਸਾਹਿਬਾਨੰ ਦੇ ਦਰਸ਼ਨ ਕੀਤੇ ਅਤੇ ਇਹ ਜੱਥੇ 11 ਨਵੰਬਰ ਨੂੰ ਪਾਕਿਸਤਾਨ ਤੋਂ ਵਾਪਿਸ ਅੰਮ੍ਰਿਤਸਰ ਪਰਤੇ।
ਕੌਮ ਦੇ ਸ਼ਹੀਦ ਭਾਈ ਸਤਵੰਤ ਸਿੰਘ ਨੂੰ ਕੀਤਾ ਯਾਦ: ਇਸ ਦਰਮਿਆਨ ਇਕ ਵਿਸ਼ੇਸ਼ ਗੱਲ ਇਹ ਰਹੀ ਕਿ ਪਿੰਡ ਮੱਛਰਾਲਾ (ਡੇਰਾ ਬਾਬਾ ਨਾਨਕ) ਤੋਂ ਗਏ ਸ. ਦਿਲਬਾਗ ਸਿੰਘ ਹੋਰਾਂ ਨੂੰ ਇਕ 50 ਕੁ ਸਾਲਾਂ ਦਾ ਮੁਸਲਮਾਨ ਵਿਅਕਤੀ ਸੁਭਾਵਿਕ ਨਨਕਾਣਾ ਸਾਹਿਬ ਵਿਖੇ ਚੱਲ ਰਹੇ ਕੀਰਤਨ ਦੀਵਾਨ ਵਿਚ ਮਿਲਿਆ। ਸਧਾਰਨ ਤੁਰੀਆਂ ਗੱਲਾਂ ਦੇ ਵਿਚ ਜਦੋਂ ਉਸ ਨੂੰ ਪਤਾ ਲੱਗਿਆ ਕਿ ਸ. ਦਿਲਬਾਗ ਸਿੰਘ ਡੇਰਾ ਬਾਬਾ ਨਾਨਕ ਤੋਂ ਆਏ ਹਨ ਤਾਂ ਉਸਨੇ ਝੱਟ-ਪੱਟ ਇਹ ਪੁੱਛ ਲਿਆ ਕਿ ਸ਼ਹੀਦ ਭਾਈ ਸਤੰਵਤ ਸਿੰਘ ਦਾ ਪਿੰਡ ਅਗਵਾਨ ਤੁਹਾੜੇ ਨੇੜੇ ਹੀ ਹੈ ਨਾ? ਸ. ਦਿਲਬਾਗ ਸਿੰਘ ਪਹਿਲਾਂ ਤਾਂ ਹੈਰਾਨ ਹੋਏ ਕਿ ਉਸਨੂੰ ਇਸ ਬਾਰੇ ਕਿਵੇਂ ਪਤਾ ਹੋਊ ਪਰ ਗੱਲਾਂਬਾਤਾਂ ਬਾਅਦ ਅਹਿਸਾਸ ਹੋ ਗਿਆ ਕਿ ਉਹ ਸ਼ਹੀਦ ਸਤਵੰਤ ਸਿੰਘ ਨੂੰ ਕਿੰਨਾ ਸਤਿਕਾਰ ਦਿੰਦੇ ਹਨ। ਉਸਨੇ ਸ. ਦਿਲਬਾਗ ਸਿੰਘ ਕੋਲੋਂ ਇਹ ਵਚਨ ਲੈ ਲਿਆ ਕਿ ਜੇਕਰ ਅਗਲੇ ਦਿਨ ਚਲਦੇ ਸਮਾਗਮ ਵਿਚ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਲਈ ਸਨਮਾਨ ਭੇਟ ਕੀਤਾ ਜਾਵੇ ਤਾਂ ਉਹ ਪ੍ਰਾਪਤ ਕਰ ਲੈਣਗੇ? ਸ. ਦਿਲਬਾਗ ਸਿੰਘ ਨੇ ਖੁਸ਼ੀ-ਖੁਸ਼ੀ ਹਾਂ ਕਰ ਦਿੱਤੀ ਅਤੇ ਅਗਲੇ ਦਿਨ ਉਨ੍ਹਾਂ ਨੂੰ ਸਮਾਗਮ ਦੇ ਵਿਚ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਲਈ ਸਨਮਾਨ ਲੈਣ ਲਈ ਬੁਲਾਇਆ ਗਿਆ। ਇਹ ਸਨਮਾਨ ਉਥੋਂ ਦੇ ਪਹਿਲੇ ਸਿੱਖ ਸੰਸਦ ਮੈਂਬਰ ਸ. ਰਮੇਸ਼ ਸਿੰਘ ਅਰੋੜਾ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨ ਵਕਫ ਬੋਰਡ ਵੱਲੋਂ ਉਨ੍ਹਾਂ ਨੂੰ ਸਤਿਕਾਰ ਸਹਿਤ ਭੇਟ ਕੀਤਾ ਗਿਆ। ਇਸ ਕੌਮੀ ਸ਼ਹੀਦ ਲਈ ਪਾਕਿਸਤਾਨ ਤੋਂ ਪਹੁੰਚੇ ਇਸ ਸਨਮਾਨ ਨੂੰ ਬੀਤੇ ਕੱਲ੍ਹ ਸ. ਦਿਲਬਾਗ ਸਿੰਘ ਹੋਰਾਂ ਬੜੇ ਸਤਿਕਾਰ ਸਾਹਿਤ ਸ਼ਹੀਦ ਸਤਵੰਤ ਸਿੰਘ ਜੀ ਦੇ ਮਾਤਾ ਪਿਆਰ ਕੌਰ ਅਤੇ ਉਨ੍ਹਾਂ ਦੇ ਛੋਟੇ ਭਰਾਤਾ ਭਾਈ ਸਰਵਣ ਸਿੰਘ ਅਗਵਾਨ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜਦਾ ਕੀਤਾ। ਸ. ਦਿਲਬਾਗ ਸਿੰਘ ਹੋਰਾਂ ਇਸ ਸਨਮਾਨ ਦੇ ਲਈ ਜ਼ਰੀਆ ਬਨਣ ਉਤੇ  ਆਪਣੇ ਆਪ ਨੂੰ ਵਡਭਾਗੀ ਸਮਝਦੇ ਹਨ। ਇਹ ਸਾਰੀ ਵਾਰਤਾ ਅੱਜ ਉਨ੍ਹਾਂ ਇਸ ਪੱਤਰਕਾਰ ਨਾਲ ਸਾਂਝੀ ਕੀਤੀ। ਪਾਕਿਸਤਾਨ ਤੋਂ ਆਏ ਇਸ ਸਨਮਾਨ ਵਿਚ ਇਕ ਲੋਈ, ਇਕ ਸਿਰੋਪਾ, ਇਕ ਵੱਡੀ ਡਾਇਰੀ, ਇਕ ਛੋਟੀ ਡਾਇਰੀ ਇਕ ਕੈਲੰਡਰ ਭੇਟ ਕੀਤਾ ਗਿਆ। ਮਾਤਾ ਪਿਆਰ ਕੌਰ ਅਤੇ ਭਾਈ ਸਰਵਣ ਸਿੰਘ ਅਗਵਾਨ ਹੋਰਾਂ ਸਾਂਸਦ ਸ. ਰਮੇਸ਼ ਸਿੰਘ ਅਰੋੜਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਵਕਫ ਬੋਰਡ ਦਾ ਦਿਲੋਂ ਧੰਨਵਾਦ ਕੀਤਾ ਹੈ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech