18

June 2018
ਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ//ਬਘੇਲ ਸਿੰਘ ਧਾਲੀਵਾਲਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲਪੁਸਤਕ ਰਿਵਿਊ ਰੀਝਾਂ ਦਾ ਅੰਬਰ (ਕਾਵਿ-ਸੰਗ੍ਰਹਿ) ਲੇਖਿਕਾ- ਮਨਿੰਦਰ ਕੌਰ ਮਨਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ// ਉਜਾਗਰ ਸਿੰਘਗੁੱਝੇ ਭੇਤ// ਕੌਰ ਬਿੰਦ (ਨੀਦਰਲੈਂਡ)ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇ ਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ।ਕੁਝ ਹੱਥ…ਹੀਰਾ ਸਿੰਘ ਤੂਤਪਾਣੀ ਵੀ ਹੁਣ ਪਾਣੀ ਮੰਗੇ //ਹਰਦੀਪ ਬਿਰਦੀਸਭ ਧਰਮਾਂ ਦੇ ਲੋਕ ਰਲ ਬੈਠ ਕੇ ਪੜਦੇ ਹਨ ਸੁਖਮਨੀ ਸਾਹਿਬ-ਬੇਅੰਤ ਕੌਰ ਗਿੱਲਸੰਤ ਭਿੰਡਰਾਂਵਾਲਿਆਂ ਨੇ ਮੀਰੀ ਅਤੇ ਪੀਰੀ ਦੇ ਨਿਸਾਨ ਸਾਹਿਬਾਂ ਦੇ ਵਿਚਕਾਰ ਸ਼ਹਾਦਤ ਦੇ ਕੇ ਸਿੱਖ ਕੌਂਮ ਦੀ ਅਜਾਦੀ ਦਾ ਮੁੱਢ ਬੰਨ੍ਹਿਆਂ- ਸ੍ਰ ਮਾਨ
Punjabi

"ਜਗਤਾਰ ਸਿੰਘ ਸਮੇਤ ਇੱਕ ਦਰਜਨ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਢਾਹਿਆ ਜਾ ਰਿਹਾ ਤਸ਼ੱਦਦ"

November 14, 2017 01:01 PM

"ਜਗਤਾਰ ਸਿੰਘ ਸਮੇਤ ਇੱਕ ਦਰਜਨ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਢਾਹਿਆ ਜਾ ਰਿਹਾ ਤਸ਼ੱਦਦ"

ਕੈਪਟਨ ਨੇ ਬੇਅੰਤੇ ਅਤੇ ਸੁਰੇਸ਼ ਅਰੋੜਾ ਨੇ ਗਿੱਲ ਵਾਲਾ ਜ਼ਾਲਮਾਨਾ ਰਾਹ ਫੜਿਆ-ਯੁਨਾਈਟਿਡ ਖਾਲਸਾ ਦਲ ਯੂ,ਕੇ

ਲੰਡਨ- ਪੰਜਾਬ ਸਿੱਖ ਨੌਜਵਾਨਾਂ ਦੀ ਵੱਡੀ ਪੱਧਰ ਤੇ ਫੜੋ ਫੜੀ ਜਾਰੀ ਹੈ । ਵਿਦੇਸ਼ਾਂ ਤੋਂ ਪੰਜਾਬ ਜਾਣ ਵਾਲੇ ਨੌਜਵਾਨਾਂ ਨੂੰ ਪੁਲਿਸ ਵਲੋਂ ਖਾਸ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਕਿ ਉਹ ਪੰਜਾਬ ਜਾਣਾ ਬੰਦ ਕਰ ਦੇਣ । ਪੰਜਾਬ ਪੁਲਿਸ ਆਪਣੀਆਂ ਖਾਨਦਾਨੀ ਆਦਤ ਅਨੁਸਾਰ ਮਨਘੜਤ ਕਹਾਣੀਆਂ ਘੜ ਕੇ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਅਣਸੁਲਝੇ ਕੇਸਾਂ ਵਿੱਚ ਨਾਮਜ਼ਦ ਕਰ ਰਹੀ ਤਾਂ ਕਿ ਸਿੱਖ ਵਿਰੋਧੀ ਲਾਬੀ ਨੂੰ ਖੁਸ਼ ਕੀਤਾ ਜਾ ਸਕੇ । ਇਸ ਜੁਲਮੀਂ ਅਤੇ ਅਣਮਨੁੱਖੀ ਵਰਤਾਰੇ ਵਿੱਚ ਕੈਪਟਨ ਅਮਰਇੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੋ ਕਿ ਸਿੱਖਾਂ ਦੇ ਸਿੱਖੀ ਦੀ ਕਾਤਲ ਜਮਾਤ ਕਾਂਗਰਸ ਨਾਲ ਸਬੰਧਤ ਹੈ ਅਤੇ ਪੰਜਾਬ ਪੁਲਿਸ ਦਾ ਮੁਖੀ ਸੁਰੇਸ਼ ਅਰੋੜਾ ਮੁੱਖ ਤੌਰ ਤੇ ਜਿਮੇਵਾਰ ਹਨ । ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੀ ਪੰਜਾਬ ਪੁਲਿਸ ਵਲੋਂ ਕੀਤੀ ਗਈ ਗ੍ਰਿਫਤਾਰੀ ਦੀ ਸਖਤ ਨਿਖੇਧੀ ਕੀਤੀ ਗਈ ਹੈ । ਦਲ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਉਹ ਨੌਜਵਾਨ ਜਗਤਾਰ ਸਿੰਘ ਜੌਹਲ ਦੀ ਗ੍ਰਿਫਤਾਰੀ ਖਿਲਾਫ ਅਵਾਜ਼ ਬੁਲੰਦ ਕਰਦੇ ਹੋਏ ਉਸ ਦੀ ਰਿਹਾਈ ਲਈ ਯਤਨ ਜਰੂਰ ਕਰਨ ।ਜਿਕਰਯੋਗ ਹੈ ਕਿ ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਪੰਜਾਬ ਵਿੱਚ ਵਿਆਹ ਕਰਵਾਉਣ ਗਿਆ ਹੋਇਆ ਅਤੇ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਉਸਦੀ ਗ੍ਰਿਫਤਾਰੀ ਬਿਲਕੁਲ ਝੂਠ ਦਾ ਪੁਲੰਦਾ ਹੈ ਅਤੇ ਉਸ ਖਿਲਾਫ ਦਰਜ ਕੀਤੇ ਜਾ ਰਹੇ ਮੁਕੱਦਮੇ ਬੇਬੁਨਿਆਦ ਅਤੇ ਝੂਠੇ ਹਨ ।ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਦੋਸ਼ ਲਗਾਆਿ ਗਿਆ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਇੰਦਰ ਸਿੰਘ ਨੇ ਬੁੱਚੜ ਬੇਅੰਤੇ ਦਾ ਰਾਹ ਅਖਤਿਆਰ ਕਰ ਲਿਆ ਹੈ ਅਤੇ ਪੁਲਿਸ ਮੁਖੀ ਸੁਰੇਸ਼ ਅਰੋੜਾ ਹਜਾਰਾਂ ਸਿੱਖਾਂ ਦੇ ਕਾਤਲ ਕੇæਪੀ æਗਿੱਲ ਦੇ ਨਕਸ਼ੇ ਕਦਮਾਂ ਤੇ ਚੱਲ ਰਿਹਾ ਹੈ । ਸਿੱਖਾਂ ਤੇ ਤਸ਼ੱਦਦ ਦੇ ਤਾਜ਼ਾ ਘਟਨਾ ਕਰਮ ਦੌਰਾਨ ਇੱਕ ਦਰਜਨ ਤੋਂ ਵੱਧ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਭਾਰੀ ਤਸ਼ੱਦਦ ਢਾਹਿਆ ਜਾ ਰਿਹਾ ਹੈ । ਜਦਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ੀ ਅਤੇ ਬੇਅਦਬੀ ਖਿਲਾਫ ਸ਼ਾਂਤਮਈ ਸੰਘਰਸ਼ ਕਰਨ ਵਾਲੇ ਸਿੱਖਾਂ ਤੇ ਗੋਲੀਆਂ ਚਲਾਉਣ ਵਾਲੇ ਪਾਪੀ ਪੁਲਸੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ । ਕੈਨੇਡਾ ਵਿੱਚ ਵਸਦੇ ਸਿੱਖਾਂ ਨੇ ਆਪਣੀ ਲਿਆਕਤ,ਮਿਹਨਤ ਅਤੇ ਸੂਝਬੂਝ ਨਾਲ ਉੱਚੇ ਰੁਤਬਿਆਂ ਤੇ ਅੱਪੜੇ ਹਨ । ਪਰ ਦਿੱਲੀ ਦਰਬਾਰ ਦੇ ਝਾੜੂ ਬਰਦਾਰ ਕੈਪਟਨ ਨੂੰ ਇਹ ਸਿੱਖ ਸਦਾ ਹੀ ਚੁੱਭਦੇ ਰਹਿੰਦੇ ਹਨ । ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਵਲੋਂ ਖਾਲਿਸਤਾਨ ਦੇ ਹੱਕ ਵਿੱਚ ਬਿਆਨ ਦੇਣ ਮਗਰੋਂ ਮੁੱਕਰ ਜਾਣ ਨੂੰ ਸਿਆਸੀ ਡਰਾਮਾ ਆਖਿਆ ਗਿਆ । ਜੋ ਹਿੰਦੂਤਵੀ ਜਮਾਤ ਭਾਜਪਾ ਦੇ ਗੁਲਾਮ ਬਾਦਲਕਿਆਂ ਦੀ ਬੁਰਕੀ ਜਾਂ ਘੁਰਕੀ ਕਾਰਨ ਮੁਕਰ ਗਿਆ । ਬਡੂੰਗਰ ਯਾਦ ਕਰਵਾਇਆ ਗਿਆ ਕਿ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਉਸ ਵਲੋਂ ਅਜਾਦ ਸਿੱਖ ਰਾਜ ਦਾ ਮਤੇ ਕੀਤਾ ਜਾ ਚੁੱਕਾ ਹੈ ,ਉਸ ਬਾਰੇ ਇਹ ਕੀ ਕਰੇਗਾ ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech