23

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Punjabi

ਸਿੱਖ ਨੋਜਵਾਨ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ :ਗਿਆਨੀ ਰਘੁਬੀਰ ਸਿੰਘ

November 14, 2017 08:07 PM

ਸਿੱਖ ਨੋਜਵਾਨ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ :ਗਿਆਨੀ ਰਘੁਬੀਰ ਸਿੰਘ

 


ਗੁਰੂ ਸਾਹਿਬ ਦਾ ਸਮੁਚਾ ਜੀਵਨ ਮਾਨਵਤਾ ਲਈ ਆਦਰਸ਼ਮਈ: ਪ੍ਰੋ. ਬਡੂੰਗਰ


ਖਾਲਸਾ ਕਾਲਜ ਵਿਖੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਮਹਾਨ ਗੁਰਮਿਤ ਸਮਾਗਮ


ਅਨੰਦਪੁਰ ਸਾਹਿਬ  ਨੋਜਵਾਨ ਬੱਚੇ ਬੱਚੀਆਂ ਕੋਮ ਦਾ ਸਿਰਮਾਇਆ ਹਨ ਜਿਹਨਾਂ ਨੂੰ ਅਪਣੇ ਵਿਰਸੇ ਨਾਲ ਜੋੜਨਾ ਸਾਡਾ ਮੁਢਲਾ ਫਰਜ਼ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ  ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ਸ਼੍ਰੀ ਗੁਰੁ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਨੋਵੇ ਪਾਤਸ਼ਾਹ ਸ਼੍ਰੀ ਗੁਰੁ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਗੁਰਪੁਰਬ ਨੂੰ ਮੋਕੇ ਕੀਤਾ।ਇਸ ਮੋਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਵਿਸ਼ਾਲ ਪੰਡਾਲ ਵਿਚ ਗੁਰਮਿਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ,ਕਵੀਸ਼ਰੀ,ਢਾਡੀ ਵਾਰਾਂ ਨਾਲ ਸੰਗਤਾ ਨੂੰ ਨਿਹਾਲ ਕੀਤਾ ਸਮਾਗਮ ਮੋਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ.ਕ੍ਰਿਪਾਲ ਸਿੰਘ ਬਡੂੰਗਰ ਨੇ ਵੀ ਉਚੇਚੇ ਤੋਰ ਤੇ ਹਾਜ਼ਰੀ ਭਰੀ ਤੇ ਵਿਦਿਆਰਥੀਆਂ ਨੂੰ ਸਿੱੱਖ ਇਤਿਹਾਸ ਨਾਲ ਜਾਣੂ ਕਰਵਾਇਆ ਉਹਨਾਂ ਪ੍ਰਿੰਸੀਪਲ ਡਾ.ਕਸ਼ਮੀਰ ਸਿੰਘ ਨੂੰ ਕਾਲਜ ਬੁਲੰਦੀਆਂ ਤੇ ਪਹੁੰਚਾਉਣ ਅਤੇ ਵਿਸ਼ੇਸ਼ ਪ੍ਰਾਪਤੀਆ ਲਈ ਵਧਾਈ ਦਿੱਤੀ ਉਹਨਾਂ ਕਿਹਾ ਕਿ ਡਾ.ਕਸ਼ਮੀਰ ਸਿੰਘ ਨੇ ਇਕ ਟੀਮ ਦੀ ਤਰਾਂ ਕੰਮ ਕੀਤਾ ਜਿਸ ਦੇ ਨਤੀਜੇ ਵਜੋ ਹੀ ਉਹਨਾਂ ਨੂੰ ਮਾਤਾ ਗੁਜਰੀ ਕਾਲਜ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ।ਉਨਾਂ ਸਮਾਗਮ ਦੋਰਾਨ ਕਰਵਾਏ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਲਈ ਨਕਦ ਇਨਾਮਾਂ ਦਾ ਵੀ ਐਲਾਨ ਕੀਤਾ।ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ.ਪਰਮਵੀਰ ਸਿੰਘ ਨੇ ਵਿਦਿਆਰਥੀਆਂ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸਿੱੱਖਿਆਂਵਾ ਸਬੰਧੀ ਚਾਨਣਾ ਪਾਇਆ।ਪ੍ਰਿੰਸੀਪਲ ਡਾ.ਕਸ਼ਮੀਰ ਸਿੰਘ ਨੇ ਜਿਥੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਉਥੇ ਕਾਲਜ ਦੀਆਂ ਪ੍ਰਾਪਤੀਆ ਅਤੇ ਗਤੀਵਿਧੀਆਂ  ਬਾਰੇ ਵੀ ਸਾਂਝ ਪਾਈ।ਇਸ ਮੋਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ਸਮਾਗਮ ਮੋਕੇ ਸਟੇਜ ਦੀ ਕਾਰਵਾਈ ਧਰਮ ਅਧਿਐਨ ਦੇ ਮੁਖੀ ਪ੍ਰੋ.ਪਰਮਜੀਤ ਕੋਰ ਨੇ ਕੀਤੀ।ਕਾਲਜ ਵਲੋਂ ਪ੍ਰਧਾਨ ਪ੍ਰੋ.ਕ੍ਰਿਪਾਲ ਸਿੰਘ ਬਡੂੰਗਰ, ਗਿਆਨੀ ਰਘੁਬੀਰ ਸਿੰਘ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ ਸਮਾਗਮ ਉਪਰੰਤ ਵਿਦਿਆਰਥੀਆ ਵਲੋ ਖੁਦ ਲੰਗਰ ਤਿਆਰ ਕਰਕੇ ਆਈਆਂ ਸੰਗਤਾ ਨੂੰ ਛਕਾਇਆ ਗਿਆ ਇਸ ਮੋਕੇ,ਹੈਡ ਗ੍ਰੰਥੀ ਭਾਈ ਫੂਲਾ ਸਿੰਘ,ਮੈਨੇਜਰ ਰਣਜੀਤ ਸਿੰਘ,ਬੀਬੀ ਰਣਜੀਤ ਕੋਰ ਮਾਹਿਲਪੁਰੀ, ,ਹਰਜੀਤ ਸਿੰਘ ਅਚਿੰਤ,ਹਰਦੇਵ ਸਿੰਘ,ਸੁਰਿੰਦਰ ਸਿੰਘ ਮਟੋਰ,ਮਨਿੰਦਰ ਸਿੰਘ ਮਨੀ ਆਦਿ ਹਾਜਰ ਸਨ।ਇਸ ਸਮਾਗਮ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਪ੍ਰੋ.ਜਗਦੀਸ਼ ਸਿੰਘ,ਡਾ.ਮਨਿੰਦਰਜੀਤ ਕੋਰ,ਪ੍ਰੋ.ਅਵਤਾਰ ਸਿੰਘ,ਡਾ.ਮਲਕੀਤ ਸਿੰਘ,ਡਾ.ਮਨਜੀਤ ਸਿੰਘ,ਪ੍ਰੋ.ਹਰਜਿੰਦਰ ਸਿੰਘ,ਡਾ.ਰਵਿੰਦਰ ਸਿੰਘ ਰੇਖੀ,ਡਾ .ਬਲਜੀਤ ਸਿੰਘ,ਪ੍ਰੋ.ਸੰਦੀਪ ਕੁਮਾਰ,ਸ.ਪਰਮਜੀਤ ਸਿੰਘ ਰੇਡੀਓ ਇੰਚਾਰਜ ਨੇ ਅਹਿਮ ਭੁਮਿਕਾ ਨਿਭਾਈ ਇਹ ਜਾਣਕਾਰੀ ਕਾਲਜ ਦੇ ਪੀ.ਆਰ.ਓ ਪ੍ਰੋ.ਅਵਤਾਰ ਸਿੰਘ ਨੇ ਦਿੱਤੀ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech