18

June 2018
ਮੋਰਚੇ ਤੋਂ ਬਾਹਰ ਰਹਿੰਦੀਆਂ ਨਿਹੰਗ ਸਿੰਘ ਜਥੇਬੰਦੀਆਂ, ਪ੍ਰਚਾਰਕ ਅਤੇ ਸਿੱਖ ਸੰਪਰਦਾਵਾਂ ਅਪਣਾ ਕੌਮੀ ਫਰਜ ਸਮਝਕੇ ਮੋਰਚੇ ਦਾ ਹਿੱਸਾ ਬਨਣ//ਬਘੇਲ ਸਿੰਘ ਧਾਲੀਵਾਲਭਾਰਤ ਦਾ ਫਿਰਕੂ ਅਦਾਲਤੀ ਢਾਚਾ ਅਤੇ ਪ੍ਰਸਾਸ਼ਨ ਖਾਲਿਸਤਾਨ ਦੇ ਸੰਘਰਸ਼ ਨੂੰ ਰੋਕ ਨਹੀਂ ਸਕਦੇ-ਡੱਲੇਵਾਲਪੁਸਤਕ ਰਿਵਿਊ ਰੀਝਾਂ ਦਾ ਅੰਬਰ (ਕਾਵਿ-ਸੰਗ੍ਰਹਿ) ਲੇਖਿਕਾ- ਮਨਿੰਦਰ ਕੌਰ ਮਨਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ// ਉਜਾਗਰ ਸਿੰਘਗੁੱਝੇ ਭੇਤ// ਕੌਰ ਬਿੰਦ (ਨੀਦਰਲੈਂਡ)ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਜੀ ਨੇ ਜਬਰ ਤੇ ਜੁਲਮ ਦੇ ਖਿਲਾਫ ਖੁਦ ਸ੍ਰੀ ਸਾਹਿਬ ਚੁਕ ਕੇ ਹਥਿਆਰ ਬੰਦ ਸੰਘਰਸ਼ਕੀਤਾ-: ਗਿ:ਰਘਬੀਰ ਸਿੰਘ।ਕੁਝ ਹੱਥ…ਹੀਰਾ ਸਿੰਘ ਤੂਤਪਾਣੀ ਵੀ ਹੁਣ ਪਾਣੀ ਮੰਗੇ //ਹਰਦੀਪ ਬਿਰਦੀਸਭ ਧਰਮਾਂ ਦੇ ਲੋਕ ਰਲ ਬੈਠ ਕੇ ਪੜਦੇ ਹਨ ਸੁਖਮਨੀ ਸਾਹਿਬ-ਬੇਅੰਤ ਕੌਰ ਗਿੱਲਸੰਤ ਭਿੰਡਰਾਂਵਾਲਿਆਂ ਨੇ ਮੀਰੀ ਅਤੇ ਪੀਰੀ ਦੇ ਨਿਸਾਨ ਸਾਹਿਬਾਂ ਦੇ ਵਿਚਕਾਰ ਸ਼ਹਾਦਤ ਦੇ ਕੇ ਸਿੱਖ ਕੌਂਮ ਦੀ ਅਜਾਦੀ ਦਾ ਮੁੱਢ ਬੰਨ੍ਹਿਆਂ- ਸ੍ਰ ਮਾਨ
Punjabi

ਰਾਜ ਕਾਕੜਾ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ

November 14, 2017 10:29 PM

ਰਾਜ ਕਾਕੜਾ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ


 ਉਹ ਗੀਤਕਾਰ, ਗਾਇਕ ਅਤੇ ਅਦਾਕਾਰ ਵੀ ਹੈ।ਉਸਦੇ ਲਿਖੇ ਗੀਤਾਂ ਚ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਦਾ ਹੇਜ ਝਲਕਦਾ ਹੈ ਅਤੇ  ਗੀਤ ਰੂਹ ਦੇ ਬਹੁਤ ਨੇੜੇ ਹੁੰਦੇ ਹਨ, ਸੁਣਕੇ ਸਕੂਨ ਮਿਲਦਾ ਹੈ।ਉਸਦੇ ਲਿਖੇ ਗੀਤਾਂ ਨੂੰ ਪੰਜਾਬ ਦੇ ਨਾਮਵਰ ਗਾਇਕਾਂ ਅਮਰਿੰਦਰ ਗਿੱਲ, ਸਰਦੂਲ ਸਿਕੰਦਰ, ਗਿੱਪੀ ਗਰੇਵਾਲ, ਨਛੱਤਰ ਗਿੱਲ, ਸੁਖਜਿੰਦਰ ਛਿੰਦਾ ਆਦਿ ਨੇ ਗਾਇਆ ਹੈ।ਉਸਦੇ ਗੀਤ ਵੱਖਰੀ ਕਿਸਮ ਦੇ  ਵਿਸ਼ਿਆਂ, ਇਤਿਹਾਸਕ ਘਟਨਾਵਾਂ, ਦੇਸ਼ ਭਗਤੀ, ਸਮਾਜਿਕ ਰਿਸ਼ਤਿਆਂ ਆਦਿ ਨੂੰ ਦਰਸਾਉਂਦੇ ਹਨ ਅਤੇ ਉਸਨੂੰ ਵੱਖਰਾ ਮਕਾਮ ਦਿੰਦੇ ਹਨ।


ਹੁਣ ਉਸਨੇ ਮਾਂ ਬੋਲੀ ਪੰਜਾਬੀ ਦੀ ਉਸਦੇ ਹੀ ਘਰ ਅੰਦਰ ਹੋ ਰਹੇ  ਮਤਰੇਈ ਮਾਂ ਵਾਲੇ ਸਲੂਕ ਵਿਰੁੱਧ ਆਵਾਜ਼ ਉਠਾਈ ਹੈ।"ਮਾਂ ਬੋਲੀ" ਗੀਤ ਨਾਲ ਹਾਜਰੀ ਲਵਾਈ ਹੈ।ਗੀਤ ਦੇ ਬੋਲ ਬਹੁਤ ਵਧੀਆ ਹਨ  "ਸਰਵਣ ਪੁੱਤਰਾਂ ਦੀ ਲੋੜ ਅੱਜ ਤੇਰੀ ਮਾਂ ਬੋਲੀ ਨੂੰ"ਅਤੇ ਪੰਜਾਬੀ ਮਾਂ ਬੋਲੀ ਦੇ ਅਸਲ ਸਪੂਤ ਹੋਣ ਦਾ ਸਬੂਤ ਦਿੱਤਾ।ਇਹ ਗੀਤ ਰਾਜ ਕਾਕੜਾ ਦੀ ਕਲਮ ਦੀ ਉੱਪਜ ਹੈ ਅਤੇ ਇਸ ਨੂੰ ਰਾਜ ਕਾਕੜਾ ਨੇ ਖੁਦ ਆਪਣੀ ਸੁਰੀਲੀ ਆਵਾਜ਼ ਚ ਗਾਇਆਹੈ।
ਗੀਤਕਾਰ ਸਤਨਾਮ ਸਿੰਘ ਮੱਟੂ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਇਸ ਗੀਤ ਨੂੰ ਸੰਗੀਤ ਅਰਬਨ ਫੋਕ ਵਾਲਿਆਂ ਨੇ ਦਿੱਤਾ ਹੈ।ਮਿਊਜ਼ਿਕ ਅਟੈਕ ਵਾਲਿਆਂ ਨੇ ਗੀਤ ਨੂੰ ਰਿਲੀਜ਼ ਕੀਤਾ ਹੈ।ਵੀਡੀਓ ਡਾਇਰੈਕਟਰ ਸੋਨੀ ਸਿੰਘ ਠੁੱਲ੍ਹੇਵਾਲ ਨੇ ਗੀਤ ਦੀ ਬਹੁਤ ਹੀ ਵਧੀਆ ਵੀਡੀਓ ਬਣਾਈ ਹੈ।ਗੀਤ ਨੂੰ ਸੋਸ਼ਲ ਮੀਡੀਆ ਤੇ ਇਸ ਗੀਤ ਨੂੰ ਬਹੁਤ ਪਿਆਰ ਮਿਲ ਰਿਹਾ ਹੈ।


ਸਤਨਾਮ ਸਿੰਘ ਮੱਟੂ
ਬੀਂਬੜ, ਸੰਗਰੂਰ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech