17

January 2018
ਔਰਤ // ਗੁਰਪ੍ਰੀਤ...ਕੈਕਟਸ ਤੇ ਖਿੜਿਆ ਫੁੱਲ : ਡਾ. ਅਮਰਜੀਤ ਕੌਕੇ,,,,,,,,,,, (ਪ੍ਰੀਤਮ ਲੁਧਿਆਣਵੀ, ਚੰਡੀਗੜ)PUNJAB CM DIRECTS INDUSTRIES DEPT TO EXPLORE SETTING UP OF DESIGNATED HELP DESK FOR PUNJAB INVESTORS ABROADਪੂਰੀ ਤਰਾਂ ਅਪਣੇ ਫਰਜ਼ਾਂ ਪ੍ਰਤੀ ਸਮੱਰਪਿਤ ਰਹਿਣ ਵਾਲੀ ਸਖਸ਼ੀਅਤ ਗੁਰਭੇਜ ਸਿੰਘ ਗੁਰਾਇਆ,,ਅਰਵਿੰਦਰ ਕੌਰ ਸੰਧੂ ਸੱਖਣੀ ਲੋਹੜੀ,,, ਅਕਵੀਰ ਕੌਰਪਿੰਡ ਟੌਹੜਾ ਦੇ ਸਕੂਲ ਵਿਚਲੇ ਵਿਵਾਦ ਦੀ ਪੜਤਾਲ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਕਰੇਗੀ ਜਾਂਚ ਕਮੇਟੀ-ਸਾਧੂ ਸਿੰਘ ਧਰਮਸੋਤਪੰਜਾਬ ਦਾ ਵਾਤਾਵਰਨ ਬਹੁਤ ਸੁਹਾਵਣਾ ਅਤੇ ਮਨਮੋਹਕ ਹੈ//ਇੰਜੀ: ਸਤਨਾਮ ਸਿੰਘ ਮੱਟੂਘਨੌਰੀ ਕਲਾਂ 'ਚ 21 ਧੀਆਂ ਦੀ ਲੋਹੜੀ ਮਨਾਈ ਦੇਸ਼ ਦੇ ਸਰਬਉੱਚ ਕਨੂੰਨ ਮੰਦਰ ਦੇ ਨੱਕ ਹੇਠਾਂ ਵਾਪਰੇ 1984 ਦੇ ਯੋਜਨਾਵੱਧ ਸਿੱਖ ਕਤਲੇਆਮ ਦਾ ਦੁਖਾਂਤਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕਵੀ ਸੁਰਜੀਤ ਗੱਗ ਖਿਲਾਫ ਮਾਮਲਾ ਦਰਜ.
Punjabi

39 ਪ੍ਰਾਪਰਟੀਆਂ ਦੀ ਖਰੀਦ-ਵੇਚ ਕਰਨ ਵਾਲੇ ਨੇ ਇਕ ਜੋੜੇ ਨੇ ਅਦਾਲਤੀ ਲੜਾਈ ਹਾਰੀ

November 14, 2017 10:48 PM

39 ਪ੍ਰਾਪਰਟੀਆਂ ਦੀ ਖਰੀਦ-ਵੇਚ ਕਰਨ ਵਾਲੇ ਨੇ ਇਕ ਜੋੜੇ ਨੇ ਅਦਾਲਤੀ ਲੜਾਈ ਹਾਰੀ


ਔਕਲੈਂਡ 14 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਵੀਨਾ ਅਤੇ ਯਗੇਸ਼ਵਰ ਸਿੰਘ ਨਾਂਅ ਦਾ ਕਿ ਜੋੜਾ ਆਪਣੀ ਇਹ ਅਦਾਲਤੀ ਲੜਾਈ ਹਾਰ ਗਿਆ ਹੈ ਕਿ ਉਨ੍ਹਾਂ ਨੇ ਭਾਵੇਂ 39 ਪ੍ਰਾਪਰਟੀਆਂ ਦੀ ਖ੍ਰੀਦ-ਵੇਚ ਕੀਤੀ ਪਰ ਕੈਪੀਟਲ ਗੇਨ ਉਤੇ ਇਨਕਮ ਟੈਕਸ ਦੇਣ ਦਾ ਪਤਾ ਨਹੀਂ ਸੀ। ਇਹ ਪ੍ਰਾਪਰਟੀਆਂ ਝੱਟ-ਪੱਟ ਖ੍ਰੀਦ ਅਤੇ ਵੇਚ ਦਿੱਤੀਆਂ ਗਈਆਂ ਸਨ। ਅਦਾਲਤ ਨੇ ਕਿਹਾ ਕਿ ਇਹ ਜਾਇਦਾਦਾਂ 2002 ਤੋਂ 2007 ਦਰਮਿਆਨ ਲਗਪਗ 8 ਮਿਲੀਅਨ ਦੀਆਂ ਖਰੀਦੀਆਂ ਵੇਚੀਆਂ ਗਈਆਂ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਜੋੜੇ ਨੇ ਸਿਰਫ ਟੈਕਸ ਹੀ ਨਹੀਂ ਬਚਾਇਆ ਸਗੋਂ ਆਈ. ਆਰ. ਡੀ. ਵੱਲੋਂ ਦਿੱਤਾ ਗਿਆ ਇਕ ਮੌਕਾ ਕਿ ਆਦਾਨ ਪ੍ਰਦਾਨ ਦਾ ਵੇਰਵਾ ਦਿਓ, ਉਹ ਵੀ ਨਹੀਂ ਵਰਤਿਆ। ਇਸਦੇ ਅਕਾਊਂਟੈਟ ਨੂੰ 150,000 ਡਾਲਰ ਜਮਾਂ ਕਰਵਾਉਣ ਲਈ ਕਿਹਾ ਗਿਆ ਸੀ ਪਰ ਨਹੀਂ ਕੀਤਾ ਗਿਆ। ਇਕ ਸਾਲ ਬਾਅਦ ਆਈ. ਆਰ. ਡੀ. ਨੇ ਜੱਜਮੈਂਟ ਦੇ ਵਿਚ ਪਾਇਆ ਕਿ ਇਸ ਜੋੜੇ ਨੂੰ ਕ੍ਰਮਵਾਰ 619,730 (ਪਤਨੀ) ਅਤੇ 574,106 ਡਾਲਰ (ਪਤੀ) ਦਾ ਟੈਕਸ ਦੇਣਾ ਬਣਦਾ ਹੈ। ਇਸਦੇ ਵਿਚ ਸ਼ਾਮਿਲ ਸੀ ਅਨਪੇਡ ਇਨਕਮ ਟੈਕਸ, ਅਨਪੇਡ ਜੀ. ਐਸ. ਟੀ., ਓਵਰਪੇਡ ਫੈਮਿਲੀ ਅਸਿਸਟੈਂਟ ਲਾਭ, ਆਪਣੇ ਸਵਾਰਥ ਲਈ ਵਰਤੇ ਪੈਸੇ ਅਤੇ ਕੁਝ ਹੋਰ ਜ਼ੁਰਮਾਨੇ। ਇਸ ਜੋੜੇ ਨੇ 5000 ਡਾਲਰ ਮਹੀਨਾਵਾਰ ਮੋੜਨ ਦਾ ਵਾਅਦਾ ਕੀਤਾ ਸੀ ਪਰ ਪੰਜ ਸਾਲ ਬਾਅਦ ਉਹ ਵੀ ਤੋੜ ਦਿੱਤਾ। 2014 ਦੇ ਵਿਚ ਕੁੱਲ 1.75 ਮਿਲੀਅਨ ਬਕਾਇਆ ਖੜਾ ਸੀ ਅਤੇ ਆਈ. ਆਰ ਡੀ. ਨੇ 649,482 ਡਾਲਰ ਮੋੜਨ ਉਤੇ ਛੋਟ ਦੇਣ ਵਾਸਤੇ ਕਿਹਾ ਸੀ। ਇਸ ਤੋਂ ਬਾਅਦ ਇਕ ਲੰਬੀ ਅਦਾਲਤੀ ਲੜਾਈ ਸ਼ੁਰੂ ਹੋ ਗਈ। ਜੋੜੇ ਨੇ ਕਿਹਾ ਕਿ ਸਾਡੇ ਕੋਲ ਆਰਥਿਕ ਤੰਗੀ ਆ ਗਈ ਹੈ ਅਤੇ ਸਾਡਾ ਟੈਕਸ ਮਾਫ ਕਰੋ। ਆਈ. ਆਰ. ਡੀ ਨੇ ਫਿਰ ਪਾਇਆ ਕਿ ਉਨ੍ਹਾਂ ਨੇ ਕੁਝ ਗੈਰ ਜਰੂਰੀ ਮਹਿੰਗੇ ਸਾਮਾਨ ਦੀ ਖਰੀਦੋ-ਫਰੋਖਤ ਕੀਤੀ ਹੈ। 2015 ਦੇ ਵਿਚ ਬੈਂਕਰਪਟੀ ਪਾਈ  ਗਈ ਪਰ ਅਦਾਲਤ ਦੇ ਵਿਚ ਉਹ ਵੀ ਇਨ੍ਹਾਂ ਦੇ ਵਿਰੋਧ ਵਿਚ ਗਈ। ਆਖਿਰ ਕੇਸ ਕੋਰਟ ਆਫ ਅਪੀਲ ਕੋਲ ਗਿਆ ਅਤੇ ਇਸ ਜੋੜੇ ਦੀ ਆਰਥਿਕ ਮਦਦ ਦੀ ਅਪੀਲ ਵਾਲੀ ਅਰਜੀ ਖਾਰਿਜ ਹੋ ਗਈ। ਫਿਰ ਇਹ ਮਾਮਲਾ ਹਾਈਕੋਰਟ ਕੋਲ ਗਿਆ ਕਿ ਆਖਿਰ ਇਸ ਜੋੜੇ ਨੂੰ ਕਿੰਨੇ ਪੈਸੇ ਜਮਾ ਕਰਵਾਉਣੇ ਚਾਹੀਦੇ ਹਨ। ਇਥੇ ਵੀ ਇਸ ਜੋੜੇ ਦੇ ਵਿਰੁੱਧ ਫੈਸਲਾ ਆਇਆ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech