23

November 2017
ਸੁਰਜੀਤ ਬਿੰਦਰਖੀਏ ਨੂੰ ਯਾਦ ਕਰਦਿਆਂ.... - ਹਨੀ ਸੋਢੀਮੈਨੁਰੇਵਾ ਵਿਖੇ 24 ਸਾਲਾ ਭਾਰਤੀ ਮੂਲ ਦੀ ਫੀਜ਼ੀਅਨ ਔਰਤ ਦਾ ਕਤਲ-ਮਾਮਲਾ ਸ਼ਨੀਵਾਰ ਅੱਧੀ ਰਾਤ ਦਾ‘ਬਾਮਸੇਫ’ ਦੀ ਰੰਘਰੇਟਿਆ ਅਤੇ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੀ ਭਾਰਤ ਪੱਧਰ ਦੀ ਜਥੇਬੰਦੀ ਵੱਲੋਂ ਅੰਮ੍ਰਿਤਸਰ ਵਿਖੇ ਹੋ ਰਹੇ ਸੰਮੇਲਨ ਵਿਚ ਹੁੰਮ-ਹੁਮਾਕੇ ਪਹੁੰਚਿਆ ਜਾਵੇ : ਟਿਵਾਣਾ"ਮਿਸ਼ਨਰੀ ਸਰਬਜੀਤ ਸਿੰਘ ਧੂੰਦਾ ਦਾ ਵਿਰੋਧ ਕਿਉ ? ਵਰਿੰਦਰ ਸਿੰਘ ਮਲਹੋਤਰਾ ਕਿੱਧਰੇ ਮਿਲ ਜਾਵੇਂ ਮੇਰੇ ਦਾਤਾ, ਨਿਰਮਲ ਕੋਟਲਾਦੇਸਾ ਵਿੱਚੋ ਸੀ ਸੋਹਣਾ ਦੇਸ ਪੰਜਾਬ / ਮਨਜੀਤ ਕੌਰ ਢੀਡਸਾ ਗ਼ਜ਼ਲ // ਬਿਸ਼ੰਬਰ ਅਵਾਂਖੀਆਰੀਤ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਦਾਨਗੜ੍ਹਹਾਲੈਂਡ ਵਿੱਚ ਸੈਕੰਡ ਵਰਲਡ ਵਾਰ ਦੇ ਸ਼ਹੀਦਾਂ ਨੂੰ ਦਿੱਤੀ ਗਈ ਸ਼ਰਧਾਂਜਲੀਪੰਜਾਬ 'ਚ ਧੁੰਦ ਦਾ ਕਹਿਰ / ਜਸਵੀਰ ਸ਼ਰਮਾ ਦੱਦਾਹੂਰ
Punjabi

ਸੰਗਤ ਭਾਈ ਢੱਡਰੀਆ ਵਾਲਿਆ ਦਾ ਵੱਡੀ ਗਿਣਤੀ ਵਿੱਚ ਸਾਥ ਦੇਣ

November 14, 2017 10:51 PM

ਸੰਗਤ ਭਾਈ ਢੱਡਰੀਆ ਵਾਲਿਆ ਦਾ ਵੱਡੀ ਗਿਣਤੀ ਵਿੱਚ ਸਾਥ ਦੇਣ


ਜੰਡਿਆਲਾ ਗੁਰੂ 14 ਨਵੰਬਰ ਵਰਿੰਦਰ ਸਿੰਘ :-  ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਬੀਤੇ ਕਲ ਸ੍ਰੀ ਅਕਾਲ ਤਖਤ ਸਾਹਿਬ ਤੋ ਪੰਥ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆ ਵਾਲਿਆ ਬਾਰੇ ਕੋਈ ਸਪੱਸ਼ਟ ਫੈਸਲਾ ਨਾ ਕੀਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਸੀ ਡੀਜ ਭਾਈ ਢੱਡਰੀਆ ਵਾਲਿਆ ਕੋਲੋ ਨਹੀ ਸਗੋ ਸ਼ਕਾਇਤ ਕਰਤਾਵਾਂ ਕੋਲੋ ਮੰਗਣੀਆ ਚਾਹੀਦੀਆ ਹਨ ਜਦ ਕਿ ਭਾਈ ਢੱਡਰੀਆ ਵਾਲਾ ਜੋ ਕੁਝ ਵੀ ਬੋਲਦਾ ਹੈ ਜਾਂ ਕਰਦਾ ਹੈ ਉਹ ਸਪੱਸ਼ਟ ਤੇ ਬਾਹਰੀ ਤੌਰ ਤੇ ਕਰਦਾ ਹੈ।
      ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ਼ਾਇਦ ਇਹ ਇਤਿਹਾਸ ਵਿੱਚ ਪਹਿਲਾਂ ਸਮਾਗਮ ਹੋਵੇਗਾ ਜਦੋ ਉਸ ਦਮਦਮੀ ਟਕਸਾਲ ਨੇ ਭਾਈ ਢੱਡਰੀਆ ਵਾਲਿਆ ਦੇ ਸਮਾਗਮ ਤੇ ਰੋਕ ਲਗਾਉਣ ਲਈ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਮੰਗ ਪੱਤਰ ਦਿੱਤਾ ਜਿਹੜੀ ਕਿਸੇ ਵੇਲੇ ਸਿੱਖੀ ਦਾ ਪ੍ਰਚਾਰ ਲਈ ਪ੍ਰਚਾਰਕ ਪੈਦਾ ਕਰਨ ਲਈ ਵਿਦਿਆਰਥੀਆ ਦੀ  ਇੱਕ ਯੂਨੀਵਰਸਟੀ ਸਮਝੀ ਜਾਂਦੀ ਸੀ ਪਰ ਇਹ ਟਕਸਾਲ  ਅੱਜ ਸਿਰਫ ਸਿੱਖੀ ਦਾ ਪ੍ਰਚਾਰ ਬੰਦ ਕਰਾਉਣੀ ਵਾਲੀ ਇੱਕ ਪੰਥ  ਵਿਰੋਧੀ ਏਜੰਸੀ ਬਣ ਕੇ ਰਹਿ ਗਈ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਸ ਦੇ ਦਬਾਅ ਹੇਠ ਹੈ। ਉਹਨਾਂ ਕਿਹਾ ਕਿ ਭਾਈ ਢੱਡਰੀਆਂ ਵਾਲੇ ਸਿੱਖੀ ਦੇ ਪ੍ਰਚਾਰ ਲਈ ਦਮਦਮੀ ਟਕਸਾਲ ਵਰਗੇ ਸਾਧ ਲਾਣੇ ਦਾ ਸਾਥ ਛੱਡ ਕੇ ਪੂਰੀ ਤਰਾ ਸ੍ਰੀ ਗੁਰੂ ਗੰ੍ਰਥ ਸਾਹਿਬ ਨੂੰ ਸਮੱਰਪਿਤ ਹੋ ਗਏ ਹਨ ਅਤੇ ਉਹ ਸਿੱਖੀ ਦਾ ਪ੍ਰਚਾਰ ਕਰਕੇ ਬਹੁਤ ਸਾਰੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਚੁੱਕੇ ਹਨ ਪਰ ਕੁਝ ਵਿਰੋਧੀਆ ਨੇ ਛਬੀਲ ਦੀ ਆੜ ਹੇਠ ਪਹਿਲਾਂ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਖੁਸ਼ਕਿਸਮਤੀ ਨਾਲ ਉਹ ਵਾਲ ਵਾਲ ਬੱਚ ਗਏ ਪਰ ਉਹਨਾਂ ਦਾ ਇੱਕ ਸਾਥੀ  ਭਾਈ ਭੁਪਿੰਦਰ ਸਿੰਘ ਧੂੰਮਾਂ ਨੁੰਮਾ ਛਬੀਲ ਦੀ ਆੜ ਹੇਠ  ਗੋਲੀਆ ਨਾਲ ਮਾਰ ਦਿੱਤਾ ਗਿਆ। ਭਾਈ ਢੱਡਰੀਆ ਵਾਲਿਆ ਨੇ ਜਦੋਂ  ਫਿਰ ਵੀ ਪ੍ਰਚਾਰ ਦੀ ਲੜੀ ਨੂੰ ਜਾਰੀ ਰੱਖਿਆ ਤਾਂ ਫਿਰ ਇਹਨਾਂ ਵਿਰੋਧੀਆ ਵੱਲੋ ਉਹਨਾਂ ਦੇ ਜਨਤਕ ਸਮਾਗਮ ਬੰਦ ਕਰਾਉਣ ਦੀ ਲੜੀ ਸ਼ੁਰੂ ਕਰ ਦਿੱਤੀ ਜਿਸ ਦਾ ਨਤੀਜਾ ਅੰਮ੍ਰਿਤਸਰ ਵਾਲਾ ਸਮਾਗਮ ਰੱਦ ਕਰਨਾ ਪਿਆ। ਉਹਨਾਂ ਕਿਹਾ ਕਿ ਭਾਈ ਢੱਡਰੀਆ ਵਾਲੇ ਦੇ ਧਾਰਮਿਕ ਸਮਾਗਮ ਨੂੰ 1978 ਦੇ ਨਿਰੰਕਾਰੀ ਕਾਂਡ ਵਿੱਚ ਬਦਲ ਦੇਣ ਦੀ ਧਮਕੀ ਦੇਣ ਵਾਲੇ ਪਹਿਲਾਂ ਆਪਣੀ ਪੀੜੀ ਹੇਠ ਫੇਰਨ ਕਿ ਉਹ ਕਿਥੇ ਖੜੇ ਹਨ। ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵੱਲੋ ਇਹ ਕਹਿਣਾ ਕਿ ਢੱਡਰੀਆ ਵਾਲਾ ਆਪਣੀਆ ਵਿਵਾਦਤ ਸੀ ਡੀਜ਼ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜੇ ਤਾਂ ਕਿ ਉਹਨਾਂ ਸਬੰਧੀ ਇੱਕ ਕਮੇਟੀ ਬਣਾ ਕੇ ਜਾਂਚ ਕਰਵਾਈ ਜਾ ਸਕੇ ਪਰ ਢੱਡਰੀਆ ਵਾਲੇ ਦੇ ਸਮਾਗਮ ਨੂੰ ਰੋਕਣ ਵਾਲਿਆ ਨੂੰ ਕੋਈ ਤਾੜਨਾ ਨਹੀ ਕੀਤੀ । ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਦਾ ਪ੍ਰਬੰਧ ਪੂਰੀ ਤਰਾ ਪਾਰਦਰਸ਼ੀ ਹੋਣਾ ਚਾਹੀਦਾ ਹੈ ਪਰ ਇਥੋ ਅੱਜ ਸੌਦਾ ਸਾਧ ਨੂੰ ਮੁਆਫੀ ਦਿੱਤੀ ਜਾਂਦੀ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆ ਹੋਈਆ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਨੂੰ ਸਹਿਯੋਗ ਦੇਣ ਦੀ ਬਜਾਏ ਉਸ ਦੀ ਖਿੱਲੀ ਉਡਾਈ ਜਾਂਦੀ ਹੈ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਨੂੰ ਉਸ ਰੱਬੀ ਸ਼ਕਤੀ ਦਾ ਤਖਤ ਜਾਣਿਆ ਜਾਂਦਾ ਹੈ ਜਿਥੋ ਸਾਰੇ ਫੈਸਲੇ ਪੂਰੀ ਤਰ੍ਵਾ ਪਾਰਦਰਸ਼ੀ ਹੋਣੇ ਚਾਹੀਦੇ ਹਨ ਪਰ ਅਫਸੋਸ ਕਿ ਅੱਜ  ਜਥੇਦਾਰਾਂ ਵੱਲੋਪੱਖਪਾਤੀ ਰਵੱਈਆ ਅਪਨਾ ਕੇ ਸੰਗਤਾਂ ਦੀਆ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸੌਦਾ ਸਾਧ ਦੀ ਮੁਆਫੀ ਸਮੇਂ ਭਾਵੇ ਭਾਈ ਢੱਡਰੀਆ ਵਾਲੇ ਵਿਦੇਸ਼ ਵਿੱਚ ਸਨ ਪਰ ਉਹਨਾਂ ਉਥੋ ਹੀ ਹਾਅ ਦਾ ਨਾਅਰਾ ਮਾਰਿਆ ਅਤੇ ਬਰਗਾੜੀ ਕਾਂਡ ਦਾ ਸੇਕ ਉਹਨਾਂ ਨੇ ਉਸ ਵੇਲੇ ਪਿੰਡੇ 'ਤੇ ਹੰਢਾਇਆ ਜਦੋਂ ਪੁਲੀਸ ਸਿੱਧੀਆ ਗੋਲੀਆ ਵਰਾ ਰਹੀ ਸੀ ਤੇ ਤਖਤਾਂ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੁਆਰਾ ਲਗਾਏ ਗਏ ਏ ਸੀ ਕਮਰਿਆ ਵਿੱਚ ਬੈਠ ਕੇ ਇਸ ਗੋਲੀ ਕਾਂਡ ਦਾ ਅਨੰਦ ਮਾਣ ਰਹੇ ਸਨ। ਉਹਨਾਂ ਕਿਹਾ ਕਿ ਹੁਣ ਮਾਮਲਾ ਸੰਗਤਾਂ ਦੀ ਕਚਿਹਰੀ ਵਿੱਚ ਹੈ ਤੇਉਹ ਸੰਗਤਾਂ ਨੂੰ ਅਪੀਲ ਕਰਦੇ ਹਨ ਜਿਥੇ ਵੀ ਭਾਈ ਢੱਡਰੀਆ ਵਾਲਿਆ ਦਾ ਸਮਾਗਮ ਰੱਖਿਆ ਜਾਂਦਾ ਹੈ ਉਥੇ ਖੁਦ ਪਹੁੰਚ ਕੇ ਉਹਨਾਂ ਦੇ ਵਡਮੁੱਲੇ ਵਿਚਾਰ ਸੁਨਣ ਤਾਂ ਕਿ ਵਿਰੋਧੀਆ ਨੂੰ ਪਤਾ ਲੱਗ ਸਕੇ ਕੇ ਸੂਰਜ ਦੀ ਰੌਸ਼ਨੀ ਕਦੇ ਕਾਲੇ ਰੋਕ ਨਹੀ ਸਕਦੇ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech