16

October 2018
Punjabi

ਸਕੂਲ ਮੁਖੀਆਂ ਦੇ ਗਲਤ ਵਤੀਰੇ ਕਾਰਨ ਲੈਕਚਰਾਰ ਵਰਗ ਮਾਨਸਿਕ ਤਨਾਆ ਚ ਤੇ ਹੋ ਰਿਹੈ ਪ੍ਰੇਸ਼ਾਨ

November 19, 2017 11:06 PM

ਸਕੂਲ ਮੁਖੀਆਂ ਦੇ ਗਲਤ ਵਤੀਰੇ ਕਾਰਨ ਲੈਕਚਰਾਰ ਵਰਗ ਮਾਨਸਿਕ ਤਨਾਆ ਚ ਤੇ ਹੋ ਰਿਹੈ ਪ੍ਰੇਸ਼ਾਨ


ਲੈਕਚਰਾਰ ਖਾਲੀ ਅਸਾਮੀਆਂ ਦੇ ਵਿਸ਼ਿਆਂ ਦਾ ਨਤੀਜਾ ਵੀ ਪਾਇਆ ਜਾ ਰਿਹੈ ਅਧਿਆਪਕਾਂ ਨੂੰ-ਬਲਰਾਜ ਸਿੰਘ ਬਾਜਵਾ
ਬਟਾਲਾ-(ਬਰਨਾਲ)ਸਿੱਖਿਆ ਵਿਭਾਗ ਦੇ ਸਕੂਲਾਂ  ਵਿੱਚ ਸੇਵਾ ਨਿਭਾ ਰਹੇ  ਲੈਕਚਰਾਰਾਂ  , ਮਾਸਟਰਾਂ   ਨੇ ਨਵ ਨਿਯੁਕਤ ਗੌਰਮਿੰਟ ਲੈਕਚਰਾਰ ਯੂਨੀਅਨ ਗੁਰਦਾਸਪੁਰ ਦੇ ਅਹੁਦੇਦਾਰਾਂ ਪ੍ਰਧਾਨ ਬਲਰਾਜ ਸਿੰਘ ਬਾਜਵਾ, ਜਿਲਾ ਪ੍ਰੈਸ ਸਕੱਤਰ ਨਰਿੰਦਰ ਸਿੰਘ ਬਰਨਾਲ,ਬਲਜਿੰਦਰ ਸਿੰਘ ਸੇਖਵਾਂ, ਰਾਜਵਿੰਦਰ ਸਿੰਘ, ਰਵਿੰਦਰਜੀਤ ਸਿੰਘ ਪੰਨੂ ਸੰਕਰਪੁਰਾ, ਗੁਰਮੀਤ ਸਿੰਘ ਖਹਿਰਾ ,  ਨੂੰ ਜਿਲੇ ਭਰ ਵਿੱਚੋ ਸੁਨੇਹੇ ਮਿਲੇ ਹਨ, ਕਿ ਸਿੱਖਿਆ ਵਿਭਾਗ ਵੱਲੋ ਮਾਸਟਰਾਂ , ਲੈਕਚਰਾਰਾਂ ਘੱਟ ਨਤੀਜਾ ਦੇ ਨੋਟਿਸ ਭੇਜੇ ਜਾ ਰਹੇ ਹਨ, ਤੇ ਇਸ ਕਾਰਨ ਵੱਖ ਵੱਖ ਵਰਗਾਂ ਦੇ ਅਧਿਆਪਕਾਂ ਵਿੱਚ ਬੇਚੈਨੀ ਤੇ ਤਨਾਅ ਦਾ ਮਹੌਲ ਬਣਿਆ ਹੋਇਆ ਹੈ। ਜਿਆਦਾ ਤਰ ਲੈਕਚਰਾਰ ਬਾਰਡਰ ਏਰੀਏ ਜਾਂ ਉਹਨਾਂ ਸਕੂਲਾਂ ਦੇ ਹਨ, ਜਿੰਥੇ ਲੰਬੇ ਸਮੇ ਤੋ ਅਧਿਆਪਕਾਂ , ਕਲਰਕਾਂ, ਤੇ ਲੈਕਚਰਾਰਾਂ ਦੀਆਂ ਅਸਾਮੀਆਂ ਖਾਲੀ ਹਨ ਤੇ ਅੱਜ ਤੱਕ ਵੀ ਨਹੀ ਅਸਾਮੀਆਂ ਨਹੀ ਭਰੀਆਂ ਗਈਆਂ। ਇਹਨਾਂ ਅਸਾਮੀਆਂ ਦੇ ਖਾਲੀ ਹੋਣ ਤੋ ਸਪਸ਼ਟ ਹੋ ਜਾਂਦਾ ਹੈ ਕਿ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਵੱਖ ਵੱਖ ਵਿਸ਼ਿਆਂ ਦੇ ਮਾਸਟਰ ਕੇਡਰ ਤੇ ਲੈਕਚਰਾਰ ਵਰਗ ਨੇ ਆਪਣੇ ਵਿਸ਼ੇ ਤੋਂ ਹਟ ਕੇ ਖਾਲੀ ਪਈਆਂ ਅਸਾਮੀਆਂ ਦਾ ਗਿਆਨ ਵੀ ਵਿਦਿਆਰਥੀਆਂ ਨੂੰ ਦਿਤਾ ਤੇ ਖਾਲੀ ਅਸਾਮੀਆਂ ਦੀਆਂ ਐਡਜੈਸਟਮੈਟਾਂ ਲਗਾਉਣ ਦਾ ਖਮਿਆਜਾਂ ਇਹ ਮਿਲ ਰਿਹਾ ਹੈ ਆਪਣੇ ਵਿਸ਼ੇ ਨਤੀਜਾ ਤਾਂ ੯੦ ਪ੍ਰਤੀਸ਼ਤ ਤੇ ਹੋਰ ਵਿਸ਼ਿਆਂ ਨਤੀਜਾ ਵੀਹ ਪ੍ਰਤੀਸ਼ਤ ਤੋ ਘੱਟ ਹੈ ਤੇ ਘੱਟ ਨਤੀਜੇ ਦਾ ਜਿਕਰ ਵੀ ਸਲਾਨਾ ਗੁਪਤ ਰਿਪੋਰਟ ਜ਼ਾਂ ਸਮੇ ਸਮੇ ਤੇ ਸਿਖਿਆ ਵਿਭਾਗ ਵੱਲੋ ਮੰਗੇ ਗਏ ਚਿੱਠੀ ਪੱੱਤਰਾਂ ਵਿੱਚ ਕਰ ਦਿਤਾ ਹੈ। ਪਰ ਜਿਕਰ ਕਰਨ ਲੱਗਿਆਂ ਹੇਠਾਂ ਨੋਟ ਨਹੀ ਦਿਤਾ ਕਿ ਕਿਹੜੀਆਂ ਅਸਾਮੀਆਂ ਕਿੰਨੇ ਸਮੇ ਤੋ ਖਾਲੀ ਹਨ ਤੇ ਮਾਰਚ ਮਹੀਨੇ ਏ ਸੀ ਆਰ ਭਰਨ ਮੌਕੇ ਖਾਲੀ ਅਸਾਮੀਆਂ ਸਟੇਟਸ ਕੀ ਸੀ। ਪਰ ਸਕੁਲ ਮੁਖੀਆਂ ਵੱਲੋ ਸਾਬਾਸ਼ ਦੇਣ ਦੀ ਜਗਾ ਘੱਟ ਨਤੀਜਾ ਪਾ ਦੇਣ ਕਾਰਨ ਲੈਕਚਰਾਰ ਤੇ ਮਾਸਟਰ ਕਾਡਰ ਮਾਨਸਿਕ ਤਨਾਅ ਵਿੱਚ ਹਨ ਜਿਸ ਕਾਰਨ ਸਕੂਲ ਤੇ ਘਰ ਵਿੱਚ ਘਬਰਾਹਟ ਵਿੱਚ ਹਨ। ਖਾਲੀ ਪੋਸਟਾ ਦੇ ਲੈਕਚਰਾਰਾਂ ਨੂੰ ਜਾਰੀ ਕਾਰਨ ਦੱਸੋ ਨੋਟਿਸਾਂ ਸਬੰੱਧੀ ਜਿਲ•ਾ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਨੂੰ ਮੰਗ ਪੱਤਰ ਦਿਤਾ ਜਾਵੇਗਾ , ਤੇ ਇਹੀ ਮੰਗ ਪੱਤਰ ਸਟੇਟ ਪੱਧਰ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ ਤੇ ਜਾਰੀ ਨੋਟਿਸਾ ਨੂੰ ਦੁਬਾਰਾ ਖਾਲੀ ਪੋਸਟਾਂ ਦੇ ਵੇਰਵੇ ਨਾਲ ਮਿਲਾਣ ਕਰਨ ਸਬੰਧੀ ਸਿੱਖਿਆ ਸਕੱਤਰ ਨੂੰ ਬੇਨਤੀ ਪੱਤਰ ਦਿੱਤਾ ਜਾਵੇਗਾ, ਗੌਰਮਿੰਟ ਲੈਕਚਰਾਰ ਯੂਨੀਅਨ ਆਗੂਆਂ ਨੇ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਸਿੱਖਿਆ ਸਕੱਤਰ ਤੇ ਪੱਤਰ ਜਾਰੀ ਕਰਵਾਉਣ ਦੀ ਮੰਗ ਕੀਤੀ ਜਾਵੇਗੀ , ਆਪਣੇ ਵਿਸ਼ੇ ਦਾ ਨਤੀਜਾ ਹੀ ਵਿਚਾਰਿਆ ਜਾਵੇ , ਜੇਕਰ ਆਪਣੇ ਵਿਸ਼ੇ ਦਾ ਨਤੀਜਾ ਵੀ ਵੀਹ ਫੀ ਸਦੀ ਤੋ ਘੱਟ ਹੈ ਤਾ ਸਾਰਾ ਸਾਲ ਖਾਲੀ ਪਈਆਂ ਅਸਾਮੀਆਂ ਦੀਆਂ ਸਕੂਲ ਐਡਜੈਸਟ ਮੈੱਟ ਰਜਿਸਟਰ ਦੀ ਫੋਟੋ ਕਾਪੀਆਂ ਤੇ ਅਧਿਆਪਕਾਂ ਦੀ ਡਾਇਰੀਆਂ ਵਿੱਚ ਲਗਾਈਆਂ ਐਡਜੈਸਟਮੈਟਾਂ ਦੇ ਵੇਰਵੇ ਵੀ ਸਿਖਿਆ ਸਕੱਤਰ ਭੇਜੇ ਜਾਣਗੇ। ਸੋ ਸਕੂਲ ਮੁਖੀਆਂ ਦਾ ਵੀ ਫਰਜ਼ ਬਣਦਾ ਹੈ ਕਿ ਮਾਸਟਰ ਜਾਂ ਲੈਕਚਰਾਰ ਵਰਗ ਨੂੰ ਤਨਾਣ ਵਿੱਚ ਪਾਉਣ ਦੀ ਬਜਾਏ ਸਮੁੱਚੇ ਸਕੂਲ ਸਟਾਫ ਨਾਲ ਹਮਦਰਦੀ ਭਰਿਆ ਵਤੀਰਾ ਵਰਤਿਆ ਜਾਵੇ। ਸਕੂਲ ਖਾਲੀ ਪੋਸਟਾਂ ਹੋਣ ਤੇ ਵੀ ਜੇਕਰ ਕੋਈ ਮੁੱਖੀ ਆਪਣੇ ਵਿਸ਼ੇ ਤੋ ਹਟ ਕੇ ਕਿਸ਼ੇ ਨੂੰ ਘਟ ਨਤੀਜੇ ਵਾਲਾ ਪੱਤਰ ਜਾਰੀ ਕਰੇਗਾ ਜਾਂ ਆਪਣੇ ਵਿਸ਼ੇ ਤੋ ਹਟ ਕੇ ਜੇਕਰ ਕਿਸੇ ਅਧਿਆਪਕ ਜ਼ਾ ਲੈਕਚਰਾਰ ਨੂੰ ਕਾਰਨ ਦੱਸੋ ਪੱਤਰ ਜਾਰੀ ਹੁੰਦਾ ਹੈ ਤਾਂ ਸਬੰਧਿਤ ਕਰਮਚਾਰੀ ਯੂਨੀਅਨ ਦੇ ਮੈਬਰਾਂ ਦੇ ਨੋਟਿਸ ਵਿੱਚ ਮਸਲਾ ਲਿਆਵੇ  ਇਸ ਨੂੰ ਮਸਲੇ ਨੂੰ ਪੂਰੀ ਗੰਭੀਰਤਾ ਨਾਲ ਸਟੇਟ ਪੱਧਰ ਦੀ ਮੀਟਿੰਗ ਵਿਚਾਰਿਆ ਜਾਵੇਗਾ। ਗੌਰਮਿੰਟ ਲੈਕਚਰਾਰ ਯੂਨੀਅਨ ਗੁਰਦਾਸਪੁਰ ਦੀ ਸਮੁੱਚੀ ਟੀਮ ਅਧਿਆਪਕ ਵਰਗ ਦੇ ਹਿੱਤਾ ਵਾਸਤੇ ਦਿਨ ਰਾਤ ਲੜਾਈ ਲੜੇਗੀ। ਸਾਂਝੀ ਲੜਾਈ ਵਿੱਚ ਸਾਰੇ ਅਧਿਆਪਕਾਂ ਦੇ ਸਹਿਯੋਗ ਦੀ ਭਰਭੂਰ ਲੋੜ ਹੈ।
ਕੈਪਸ਼ਨ ਤਸਵੀਰ ਵਿੱਚ ਪ੍ਰਧਾਨ ਬਲਰਾਜ ਸਿੰਘ ਬਾਜਵਾ ਗੌਰਮਿੰਟ ਲੈਕਚਰਾਰ ਯੂਨੀਅਨ ਗੁਰਦਾਸਪੁਰ, ਨਰਿੰਦਰ ਬਰਨਾਲ, ਗੁਰਮੀਤ ਸਿੰਘ ਬਾਜਵਾ, ਰਾਜਵਿੰਦਰ ਸਿੰਘ, ਬਲਜਿੰਦਰ ਸਿੰਘ, ਗੁਰਮੀਤ ਸਿੰਘ ਖਹਿਰਾ, ਰਵਿੰਦਰਜੀਤ ਸਿੰਘ ਪੰਨੂੰ ਸੰਕਰਪੁਰਾ। 

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech