17

July 2018
"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ “ਦੇਖਣਾ ਹੈ ਚੰਨ“ 'ਤੇਗਾਇਕੀ ਅਤੇ ਗੀਤਕਾਰੀ ਦਾ ਠਾਠਾਂ ਮਾਰਦਾ ਧੜੱਲੇਦਾਰ ਦਰਿਆ-- ਹਾਕਮ ਬਖਤੜੀ ਵਾਲਾ ਬੱਚਿਆਂ ਦਾ ਡੇਗੂ ਤੌ ਰੱਖੌ ਬਚਾਅ–ਡਾਂ ਰੰਧਾਵਾ।ਬਾਦਲ ਪਰਿਵਾਰ ਦੀ ਭਾਜਪਾ ਪ੍ਰਤੀ ਵਫਾਦਾਰੀ ਕੌਂਮੀ ਗੈਰਤ ਦਾ ਘਾਣਅਬਾਦੀ ਨੂੰ ਕੰਟਰੋਲ ਕਰਨਾ ਅੱਜ ਦੀ ਪੀੜੀ ਦੀ ਚੁਣੌਤੀ-: ਸਪੀਕਰ ਰਾਣਾ ਕੰਵਰਪਾਲ ਸਿੰਘ।ਬੜੇ ਔਖੇ ਪੁੱਤ ਤੋਰਨੇ....-ਬੇਅੰਤ ਕੌਰ ਗਿੱਲ ਮੋਗਾ ਇਕਬਾਲ ਸਿੰਘ ਲਾਲਪੁਰਾ ਵੱਲੋਂ ਖਾਲਸਾ ਸਕੂਲ਼ ਲਈ ਇੱਕ ਲੱਖ ਰੁਪਏ ਦੀ ਵਿੱਤੀ ਮਦਦ।ਪ੍ਰਵਾਸੀਆਂ ਅਤੇ ਪਨਾਹਗੀਰਾਂ ਬਾਰੇ ਯੂਰਪੀ ਸੰਮੇਲਨ ਦੇ ਡੰਗ-ਟਪਾਊ ਫ਼ੈਸਲੇ//ਲੰਦਨ ਤੋਂ ਨਰਪਾਲ ਸਿੰਘ ਸ਼ੇਰਗਿੱਲ897 Students Conferred with Degrees at Global Institutes’ Convocation by Education Minister Sh. O.P Soni
Punjabi

ਦਮਦਮੀ ਟਕਸਾਲ ਦੇ ਮੁੱਖੀਆਂ ਦੀ ਯਾਦ ਵਿੱਚ ਸਮਾਗਮ 26 ਨਵੰਬਰ ਨੂੰ ਗੈਂਟ ਵਿਖੇ: ਭਾਈ ਭੂਰਾ

November 20, 2017 04:35 PM

ਦਮਦਮੀ ਟਕਸਾਲ ਦੇ ਮੁੱਖੀਆਂ ਦੀ ਯਾਦ ਵਿੱਚ ਸਮਾਗਮ 26 ਨਵੰਬਰ ਨੂੰ ਗੈਂਟ ਵਿਖੇ: ਭਾਈ ਭੂਰਾ


ਸਿੱਖ ਕੌਂਸਲ ਵੱਲੋਂ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਵਿਖੇ ਕਰਵਾਇਆ ਜਾਵੇਗਾ ਸ਼ਹੀਦੀ ਸਮਾਗਮ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸ਼ਹੀਦ ਬਾਬਾ ਦੀਪ ਸਿੰਘ ਵੱਲੋਂ ਚਲਾਈ ਅਤੇ ਯੋਧਿਆਂ ਦੀ ਖਾਣ ਅਖਵਾਉਦੀ ਸੰਸਥਾਂ ਦਮਦਮੀ ਟਕਸਾਲ ਦੇ ਮਹਾਂਪੁਰਖਾਂ ਦੀ ਯਾਦ ਅਤੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਤਿ ਇਕ ਵਿਸਾਲ ਸਮਾਂਗਮ 26 ਨਵੰਬਰ ਦਿਨ ਐਤਵਾਰ ਨੂੰ ਗੁਰਦਵਾਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇਂ ਹੋਏ ਇੰਟਰਨੈਸ਼ਨਲ ਸਿੱਖ ਕੌਸ਼ਲ ਬੈਲਜ਼ੀਅਮ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਇਹ ਸਮਾਂਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਯੂਰਪ ਭਰ Ḕਚੋਂ ਪੰਥਕ ਆਗੂ ਹਿੱਸਾ ਲੈ ਰਹੇ ਹਨ। ਪਹੁੰਚ ਰਹੇ ਆਗੂਆਂ ਵਿੱਚ ਭਾਈ ਅਮਰੀਕ ਸਿੰਘ ਗਿੱਲ ਪ੍ਰਧਾਨ ਸਿੱਖ ਫੈਡਰੇਸ਼ਨ ਯੂ ਕੇ, ਭਾਈ ਦਵਿੰਦਰਜੀਤ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਜਸਪਾਲ ਸਿੰਘ ਚਾਹਲ, ਫਰਾਂਸ 'ਤੋਂ ਬਾਬਾ ਕਸ਼ਮੀਰ ਸਿੰਘ, ਭਾਈ ਰਘੁਵੀਰ ਸਿੰਘ ਕੁਹਾੜ, ਹੌਲੈਂਡ 'ਤੋਂ ਭਾਈ ਹਰਜੀਤ ਸਿੰਘ ਸੰਂਧੂ, ਭਾਈ ਜਸਵਿੰਦਰ ਸਿੰਘ, ਜਰਮਨੀ 'ਤੋਂ ਭਾਈ ਗੁਰਮੀਤ ਸਿੰਘ ਖਨਿਆਣ ਹੋਰੀਂ ਅਤੇ ਹੋਰ ਵੀ ਦੇਸਾਂ 'ਤੋਂ ਪੰਥਕ ਬੁਲਾਰੇ ਪਹੁੰਚ ਰਹੇ ਹਨ। ਇਸ ਸਮਾਂਗਮ ਵਿੱਚ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੱਕ ਟਕਸਾਲ ਦੇ ਮੁੱਖੀਆਂ ਦੀ ਸਿੱਖੀ ਨੂੰ ਅਤੇ ਸਿੱਖ ਸੰਘਰਸ਼ ਨੂੰ ਦੇਣ ਬਾਰੇ ਵਿਚਾਰਾਂ ਹੋਣਗੀਆਂ ਤਾਂ ਕਿ ਨਵੀਂ ਪੀੜੀ ਦਮਦਮੀ ਟਕਸਾਲ ਬਾਰੇ ਹੋਰ ਜਾਣੂ ਹੋ ਸਕੇ। ਸਮਾਂਗਮ ਵਿੱਚ ਮੌਜੂਦਾ ਸਿੱਖ ਸੰਘਰਸ਼ ਵਿੱਚ ਜੂਝ ਸ਼ਹੀਦ ਹੋਏ ਸਿੰਘਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ। ਜਥੇਦਾਰ ਭੂਰਾ ਦਾ ਕਹਿਣਾ ਹੈ ਕਿ ਇਹ ਸਮਾਗਮ ਸਮੁੱਚੀ ਕੌਂਮ ਦਾ ਹੈ ਤੇ ਹਰੇਕ ਪੰਥ ਦਰਦੀ ਨੂੰ ਸਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ। ਸ੍ਰੀ ਅਖੰਡ ਪਾਠ ਸਾਹਿਬ 24 ਨਵੰਬਰ ਨੂੰ ਪ੍ਰਕਾਸ਼ ਹੋਣਗੇ ਅਤੇ 26 ਨਵੰਬਰ ਨੂੰ ਭੋਗ ਪਾਏ ਜਾਣਗੇ। ਭੋਗ ਉਪਰੰਤ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਸਮੇਤ ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ ਤੇ ਪੰਥਕ ਆਗੂ ਸਿੱਖ ਸੰਘਰਸ਼ ਬਾਰੇ ਅਪਣੇ ਵਿਚਾਰ ਰੱਖਣਗੇ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech