16

October 2018
Punjabi

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮੰਗ ਹੋਦ ਚਿੱਲੜ ਵਿੱਖੇ ਸਿੱਖ ਨਸਲਕੁੱਸੀ ਦੀ ਯਾਦਗਾਰ ਬਣਾਈ ਜਾਵੇ

November 20, 2017 04:44 PM

ਨਵੰਬਰ 1984 ਸਿੱਖ ਨਸਲਕੁਸ਼ੀ ਦੀ ਯਾਦਗਾਰ ਹੋਦ ਚਿੱਲੜ ਬਣਾਈ ਜਾਵੇ

ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋ ਬਣਾਈ ਸੱਚ ਦੀ ਦੀਵਾਰ ਵੀ ਤਾ ਹੀ ਸਾਰਥਿਕ ਸਿੱਧ ਹੋਵੇਗੀ ਜੇ ਸਿੱਖ ਕੌਮ ਦੀ ਨਸਲਕੁਸ਼ੀ ਦੇ ਮੁੱਖ ਗਵਾਹ ਹੋਦ ਚਿੱਲੜ ਨੂੰ ਯਾਦਗਾਰ ਵਜੋ ਸੰਭਾਲਿਆ ਜਾਵੇਗਾ _____ਕਰਨੈਲ ਸਿੰਘ ਪੀਰਮੁਹਮੰਦ

 

-ਅੱਜ ਹਰਿਆਣਾ ਦੇ ਰਿਵਾੜੀ ਇਲਾਕੇ ਦੇ ਪਿੰਡ ਹੋਦ ਚਿੱਲੜ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਦੀ ਅਗਵਾਈ ਵਿੱਚ ਪੰਜਾਬ ਤੋ ਪਹੁੰਚੇ ਜਥੇ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਦੇ 32 ਸ਼ਹੀਦ ਹੋਏ ਸਿੱਖਾ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਦੌਰਾਨ ਇੱਕ ਮਤਾ ਪਾਸ ਕਰਕੇ ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਯਾਦ ਕਰਵਾਇਆ ਗਿਆ ਕਿ 6 ਮਾਰਚ 2011 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਪਣੇ ਹੱਥੀ ਸ਼ਹੀਦੀ ਯਾਦਗਾਰ ਬਣਾਉਣ ਲਈ ਅਰਦਾਸ ਕਰਨ ਉਪਰੰਤ ਐਲਾਨ ਕੀਤਾ ਸੀ ਹੋਦ ਚਿੱਲੜ ਦੇ ਖੰਡਰਾ ਨੂੰ ਸੰਭਾਲ ਕੇ ਇਥੇ ਸੁੰਦਰ ਗੁਰਦੁਆਰਾ ਬਣਾਇਆ ਜਾਵੇਗਾ ਇਸ ਤੋ ਬਾਅਦ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਐਗਜੈਕਟਿਵ ਕਮੇਟੀ ਦੀ ਮੀਟਿੰਗ ਵਿੱਚ ਮਤਾ ਪਾਸ ਕਰ ਸ਼ਹੀਦੀ ਯਾਦਗਾਰ ਬਣਾਉਣ ਲਈ ਬਾਬਾ ਮਨਜੀਤ ਸਿੰਘ ਨੂੰ ਕਾਰ ਸੇਵਾ ਸੋਪੀ ਸੀ ਲੇਕਿਨ ਉਸ ਵਕਤ ਬਾਬਾ ਮਨਜੀਤ ਸਿੰਘ ਦੀ ਮੌਤ ਹੋਣ ਤੋ ਬਾਅਦ ਕਿਸੇ ਦੂਸਰੇ ਕਾਰ ਸੇਵਾ ਵਾਲੇ ਸੰਤ ਨੂੰ ਇਹ ਸੇਵਾ ਨਹੀ ਸੌਪੀ ਗਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਨਵੰਬਰ 1984 ਕਤਲ੍ਹੇਅਾਮ ਵੈਲਫੇਅਰ ਸੋਸਾਇਟੀ ਦੀ ਮੰਗ ਹੈ ਕਿ ਬਿਨਾ ਕਿਸੇ ਹੋਰ ਦੇਰੀ ਦੇ ਇਹ ਸ਼ਹੀਦੀ ਯਾਦਗਾਰ ਬਣਾਈ ਜਾਵੇ । ਇਸੇ ਦੋਰਾਨ  ਦੋਸ਼ੀਆ ਖਿਲਾਫ ਲਗਾਤਾਰ ਸੰਘਰਸ਼ ਕਰਦੀ ਆ ਰਹੀ  ਸਿੱਖ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੌ ਬੀਤੇ ਕੱਲ   ਨਵੰਬਰ 1984 ਦੇ ਪਹਿਲੇ ਹਫਤੇ  ਹੋਏ ਭਿਆਨਕ  ਕਤਲ੍ਹੇਅਾਮ ਦੌਰਾਨ ਮਾਰੇ ਗਏ ਸਿੱਖਾਂ ਨੂੰ ਯਾਦ ਕਰਦਿਆ   ਗੁਰਦੁਆਰਾ ਬੰਗਲਾ ਸਾਹਿਬ   ਵਿੱਖੇ ਪਟੀਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਅਨੇਕਾ ਸੰਗਤਾ ਨੇ ਚੌਰਾਸੀ ਕਤਲੇਆਮ ਦੇ ਦੁੱਖ ਦਰਦ  ਨੂੰ ਮਹਿਸੂਸ ਕਰਦਿਆ ਮਨੁੱਖੀ ਅਧਿਕਾਰ ਸੰਸਥਾ ਸਿੱਖਸ ਫਾਰ ਜਸਿਟਸ   ਵੱਲੋ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ਉਪਰ ਦਸਤਖਤ ਕੀਤੇ ।ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ  ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਦੀ ਅਗਵਾਈ ਹੇਠ  ਪੰਜਾਬ ਅਤੇ ਦੇਸ਼ ਦੀ ਰਾਜਧਾਨੀ ਦਿੱਲੀ  ਸਮੇਤ ਅਲੱਗ ਅਲੱਗ ਥਾਵਾਂ ਤੇ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਵਜੋ   ਇਸ ਪਟੀਸ਼ਨ ਉਪਰ ਦਸਤਖਤ ਕਰਨ ਦੀ ਦੇਸ਼ ਵਿਦੇਸ਼ ਵੱਸਦੇ ਸਿੱਖ ਧਰਮ ਦੇ ਲੋਕਾ ਤੋ ਇਲਾਵਾ ਦੂਜੇ ਧਰਮਾ ਦੇ ਲੌਕਾ ਨੂੰ ਵੀ ਨਵੰਬਰ 1984 ਕਤਲੇਆਮ ਦੇ ਪੀੜਤ ਪਰਿਵਾਰਾ ਦਾ ਸਾਥ ਦੇਣ ਦੀ ਮੰਗ ਕੀਤੀ ਗਈ । ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮਾਲਵਾ ਖੇਤਰ ਦੇ ਇੰਨਚਾਰਜ ਪ੍ਰਭਜੋਤ ਸਿੰਘ ਫਰੀਦਕੋਟ  ਨੇ ਦੱਸਿਆ ਕਿ ਫੈਡਰੇਸ਼ਨ ਹਰ ਸਾਲ ਪੂਰੀ ਦੁਨੀਆ ਵਿੱਚ ਸਿੱਖ ਕੌਮ ਨਾਲ ਹੋਈ ਬੇਇਨਸਾਫ਼ੀ ਦੀ ਅਵਾਜ ਬੁਲੰਦ ਕਰਨ ਲਈ ਇਸ ਤਰਾ ਦੇ ਜਾਗਰੂਕ ਕੈਂਪ ਲਗਾਉਦੀ ਹੈ ਜਿਸ ਦਾ ਮਕਸਦ ਵਿਸ਼ਵ ਭਰ ਅੰਦਰ ਆਪਣੀ ਅਵਾਜ ਬੁਲੰਦ ਕਰਨਾ ਹੈ ।  ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ  ਮਾਲਵਾ ਖੇਤਰ ਦੇ ਇੰਨਚਾਰਜ ਪ੍ਰਭਜੋਤ ਸਿੰਘ ਫਰੀਦਕੋਟ  ਨੇ ਪ੍ਰੈੱਸ ਨੂੰ  ਹੋਰ ਜਾਣਕਾਰੀ ਦਿੰਦਿਆ   ਦੱਸਿਆ ਕਿ ਹੁਣ ਤੱਕ 88000 ਤੋ ਵੀ ਵੱਧ ਆਨ ਲਾਈਨ ਦਸਤਖਤ ਕਰਵਾਏ ਗਏ ਹਨ ਜਦਕਿ 26 ਨਵੰਬਰ ਤੱਕ ਇੱਕ ਲੱਖ ਦਸਤਖਤ ਕਰਵਾਏ ਜਾਣਗੇ ਉਹਨਾ ਕਿਹਾ ਕਿ  ਹੋਦ ਚਿੱਲੜ( ਹਰਿਆਣਾ  )ਵਿੱਖੇ ਸ਼ਹੀਦਾ ਦੀ ਯਾਦ ਵਿੱਚ ਅਰਦਾਸ ਸਮਾਗਮ ਦੌਰਾਨ ਵੀ ਪਟੀਸ਼ਨ ਕੈਂਪ ਲਗਾਇਆ ਗਿਆ । ਉਹਨਾ ਕਿਹਾ ਕਿ ਅਮਰੀਕਾ ਦੀ ਵੈਬਸਾਈਟ ਉਪਰ ਪਾਈ ਗਈ ਇਸ ਪਟੀਸ਼ਨ ਦੇ ਸਾਰਥਿਕ ਸਿੱਟੇ ਨਿਕਲਣਗੇ ।ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮਾਲਵਾ ਜੋਨ ਇੰਚਾਰਜ ਪ੍ਰਭਜੋਤ ਸਿੰਘ ਫਰੀਦਕੋਟ ਨੇ ਦੱਸਿਆ ਕਿ ਫੈਡਰੇਸ਼ਨ ਮਹਿਸੂਸ ਕਰਦੀ ਹੈ ਕਿ ਇਨਸਾਫ ਪ੍ਰਾਪਤੀ ਲਈ ਯਤਨਸ਼ੀਲ ਰਹਿਣਾ ਬੇਹੱਦ ਜਰੂਰੀ ਹੈ ਜੋ ਲੋਕ ਇਹ ਸੋਚਦੇ ਹਨ ਕਿ ਇਹਨਾ ਪਟੀਸ਼ਨਾ ਦਾ ਕੀ ਫਾਇਦਾ ਉਹਨਾ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਉਹਨਾ ਪਾਸ ਹੋਰ ਕਿਹੜਾ ਸਾਰਥਿਕ ਤਰੀਕਾ ਹੈ । ਇਸ ਮੌਕੇ  ਨਵੰਬਰ 1984 ਵਿਕਰਮ ਐਡ ਜਸਿਟਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਬਾਬੂ ਸਿੰਘ ਦੁੱਖੀਆ , ਇੰਦਰ ਸਿੰਘ ਮੁੱਖੀਆ   ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਇਸਤਰੀ ਵਿੰਗ ਦੀ ਸੀਨੀਅਰ ਆਗੂ ਬੀਬੀ ਰਮਨਦੀਪ ਕੋਰ  ,ਗੁਰਦੁਆਰਾ ਸਿੰਘ ਸਭਾ ਸਿਵਲ ਲਾਈਨ ਗੁੜਗਾਂਵ ਦੇ ਪ੍ਰਧਾਨ ਸੇਰਦਿਲ ਸਿੰਘ ਸਿੱਧੂ, ਰਾਗੀ ਜਥਾ ਭਾਈ ਅਜੈਬ ਸਿੰਘ, ਭਾਈ ਗੁਰਦੀਪ ਸਿੰਘ, ਪ੍ਰੀਤਮ ਸਿੰਘ  ਫੈਡਰੇਸ਼ਨ  ਪਰਧਾਨ ਹਰਿਆਣਾ  ਹਰਜੀ ਸਿੰਘ ਨੀਲੋ ਖੇੜੀ ,ਹਰਜਿੰਦਰ ਸਿੰਘ  ਕੁਲਦੀਪ ਸਿੰਘ , ਬਲਜੀਤ ਸਿੰਘ , ਸਤਨਾਮ ਸਿੰਘ , ਲਵਪ੍ਰੀਤ ਸਿੰਘ , ਗੁਰਵਿੰਦਰ ਸਿੰਘ , ਗੁਰਸੇਵਕ ਸਿੰਘ   ਕੁਲਵਿੰਦਰ ਸਿੰਘ ਮਾਨ , ਦਵਿੰਦਰ ਸਿੰਘ ਮਾਨ , ਅਰਵਿੰਦਰ ਸਿੰਘ ਮਾਨ , ਕੁਲਦੀਪ ਸਿੰਘ , ਸਤਨਾਮ ਸਿੰਘ  , ਕੁਲਜੀਤ ਸਿੰਘ,ਅਮਨਦੀਪ ਸਿੰਘ , ਲਕਸ਼ਮਣ ਸਿੰਘ , ਅਰਸ਼ਦੀਪ ਸਿੰਘ , ਹਰਬੰਸ ਸਿੰਘ , ਬਲਵਿੰਦਰ ਸਿੰਘ   ਬਾਬੂ ਸਿੰਘ ਦੁਖੀਆ,ਪ੍ਰਧਾਨ ਨੈਸ਼ਨਲ 1984 ਪੀੜਤ ਜਸਟਿਸ ਐਂਡ ਵੈਲਫੇਅਰ ਸੁਸਾਇਟੀ , ਸ੍ ਭਗਤ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦੀ ਅਸਥਾਨ, ਇੰਦਰ ਸਿੰਘ ਮੁੱਖੀ ,ਮਨੋਹਰ ਸਿੰਘ  ਗੁਰਜੀਤ ਸਿੰਘ ਤਿਲਕ ਨਗਰ,  ਜਗਤ ਸਿੰਘ ਰਾਗੀ  ਅਮਨਦੀਪ ਕੌਰ ਮਜੀਠਾ ਆਦਿ ਹਾਜਰ ਸਨ ।ਗੁੜਗਾਓਂ ਤੋ ਹੋਦ ਚਿੱਲੜ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਰਾਗੀ ਜਥੇ ਨੇ ਵੀ ਸ਼ਹੀਦਾ ਦੀ ਯਾਦ ਵਿੱਚ ਕੀਰਤਨ ਕੀਤਾ ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech