15

December 2017
Punjabi

ਪਿਸਤੌਲ ਦੀ ਨੋਕ 'ਤੇ ਫੋਟੋ ਗਰਾਫਰ ਕੋਲੋਂ ਕੈਮਰਾ 'ਤੇ ਨਕਦੀ ਖੋਹੀ

November 20, 2017 04:47 PM

ਪਿਸਤੌਲ ਦੀ ਨੋਕ 'ਤੇ ਫੋਟੋ ਗਰਾਫਰ ਕੋਲੋਂ ਕੈਮਰਾ 'ਤੇ ਨਕਦੀ ਖੋਹੀ
ਜੰਡਿਆਲਾ ਗੁਰੂ, 20 ਨਵੰਬਰ (ਕੁਲਜੀਤ ਸਿੰਘ )

ਜੀਟੀ ਰੋਡ ਤੋਂ ਪਿੰਡ ਗੁਨੋਵਾਲ ਵਾਲੀ ਪੁਲੀ ਨੇੜਿਉਂ ਕੰਮ ਤੋਂ ਵਾਪਸ ਆ ਰਹੇ ਫੋਟੋਗਰਾਫਰ ਕੋਲੋਂ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਨੇ ਉਸਦਾ ਕੈਮਰਾ ਅਤੇ ਨਕਦੀ ਖੋਹ ਲਈ।ਲੁਟ ਦਾ ਸ਼ਿਕਾਰ ਹੋਏ ਅਜੇ ਕੁਮਾਰ ਰਵੀ ਵਾਸੀ ਅੰਮ੍ਰਿਤਸਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਬੀਤੀ ਸ਼ਾਮ ਕਰੀਬ ਸਾਡੇ ਛੇ ਵਜੇ ਪਿੰਡ ਥੋਥੀਆਂ ਤੋਂ ਇਕ ਪ੍ਰੋਗਰਾਮ ਦੀ ਫੋਟੋਗਰਾਫੀ ਕਰਨ ਉਪਰੰਤ ਵਾਪਸ ਆ ਰਿਹਾ ਸੀ ਤਾਂ ਪਿਛੋਂ ਦੋ ਮੋਟਰਸਾਈਕਲ ਸਵਾਰ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੇ ਆ ਕੇ ਉਸ ਕੋਲੋਂ ਕੈਮਰੇ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਵਿਰੋਧ ਕਰਨ 'ਤੇ ਲੁਟੇਰਿਆਂ ਨੇ ਉਸ ਨੂੰ ਮੋਟਰਸਾਈਕਲ ਤੋਂ ਸੁੱਟ ਦਿੱਤਾ ਅਤੇ ਉਸਦੀ ਮਾਰਕੁਟਾਈ ਕੀਤੀ।ਅਜੇ ਕੁਮਾਰ ਨੇ ਦੱਸਿਆ ਕਿ ਲੁਟੇਰਿਆਂ ਨੇ ਪਿਸਤੌਲ ਅਤੇ ਦਾਤਰ ਦੀ ਨੋਕ 'ਤੇ ਉਸ ਕੋਲੋਂ ਕੈਮਰੇ ਵਾਲਾ ਬੈਗ ਜਿਸ ਵਿੱਚ ਨਿਕੋਨ ਕੰਪਨੀ ਦਾ ਡੀਐਸਐਲਆਰ 7500 ਕੈਮਰਾ ਅਤੇ ਇਸਦਾ ਸਾਰਾ ਸਮਾਨ, aਸਦੀ ਜੇਬ ਵਿੱਚ ਪਈ ਕਰੀਬ ਚਾਰ ਹਜ਼ਾਰ ਦੀ ਨਕਦੀ ਅਤੇ ਪਰਸ ਖੋਹ ਕਿ ਫਰਾਰ ਹੋ ਗਏ।ਲੁਟਰਿਆਂ ਨੇ ਉਸਦਾ ਮੋਟਰਸਾਈਕਲ ਵੀ ਖੋਹ ਲਿਆ ਪਰ ਕੁਝ ਦੂਰੀ 'ਤੇ ਹੀ ਮੋਟਰਸਾਈਕਲ 'ਤੇ ਉਸਦਾ ਮੋਬਾਈਲ ਸੁੱਟ ਕਿ ਫਰਾਰ ਹੋ ਗਏ। ਲੁਟ ਦਾ ਸ਼ਿਕਾਰ ਅਜੇ ਕੁਮਾਰ ਰਾਹਗੀਰਾਂ ਦੀ ਮੱਦਦ ਨਾਲ ਥਾਣਾ ਜੰਡਿਆਲਾ ਗੁਰੂ ਪਹੁੰਚਿਆ ਅਤੇ ਪੁਲੀਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ।ਮੌਕੇ 'ਤੇ ਹੀ ਪੁਲੀਸ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech