19

August 2018
Article

ਵੱਟਸਅੱਪ ਬੱਚਿਆ ਲਈ ਆਜਾਦੀ ਜਾਂ ਬਰਬਾਦੀ / ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ

November 29, 2017 04:07 PM
ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ

ਵੱਟਸਅੱਪ ਬੱਚਿਆ ਲਈ ਆਜਾਦੀ ਜਾਂ ਬਰਬਾਦੀ    


ਅੱਜਕੱਲ  ਜਿਸ ਬੱਚੇ ਨੂੰ ਵੀ ਵੇਖੋ ਹਰ ਵੇਲੇ ਮੋਬਾਇਲ ਨਾਲ ਹੀ ਜੁੜਿਆ ਨਜਰ ਆਵੇਗਾ ਇੰਨਾ ਨੂੰ ਵੇਖ ਕੇ ਇੰਜ ਲਗਦਾ ਕਿ ਇੰਨਾ ਦਾ ਸਭ ਕੁਝ ਬਸ ਮੋਬਾਇਲ ਹੀ ਹੈ।ਪਰਿਵਾਰ ਤੇ ਰਿਸਤੇਦਾਰਾ ਨੂੰ ਤਾਂ ਜਿਵੇ ਇਹ ਜਾਣਦੇ ਹੀ ਨਾ ਹੋਣ ਤੇ ਜੇਕਰ ਘਰ ਕੋਈ ਰਿਸ਼ਤੇਦਾਰ ਜਾਂ ਮਾਪੇ ਬਾਹਰੋ ਕੰਮ ਤੋ ਥੱਕੇ ਹਾਰੇ ਆਉਦੇ ਹਨ ਤਾਂ ਵੀ ਇਹ ਮੋਬਾਇਲ ਤੋ ਹਟਕੇ ਧਿਆਨ ਨਹੀ ਦਿੰਦੇ ਬਲਕਿ ਇੰਜ ਦੇਖਦੇ ਹਨ ਜਿਵੇ ਪਹਿਲਾ ਕਦੀ ਦੇਖਿਆ ਹੀ ਨਹੀ ਹੁੰਦਾ ਤੇ ਮਾਤਾ ਪਿਤਾ ਦੇ ਕਹਿਣ ਤੇ ਉਥੇ ਬੈਠੇ ਹੀ ਨਮਸਤੇ ਕਹਿ ਫਿਰ ਆਪਣੇ ਮੋਬਾਇਲ ਵਿੱਚ ਰੁੱਝ ਜਾਦੇ ਹਨ।ਵੱਟਸਅੱਪ ਤੇ ਫੇਸਬੁੱਕ ਜਿਵੇ ਬੱਚਿਆ ਦੀ ਜਾਨ ਹੀ ਬਨ ਚੁੱਕੀ ਹੈ ਪਰ ਮੇਰੇ ਹਿਸਾਬ ਨਾਲ ਇਸਦੇ ਫਾਇਦੇ ਘੱਟ ਤੇ ਨੁਕਸਾਨ ਜਿਆਦਾ ਹਨ ਇਸ ਲਈ ਕਈ ਮਾਪੇ ਵੀ ਇਸਤੋ ਤੰਗ ਆਕੇ ਬੱਚਿਆ ਨੂੰ ਡਾਂਟਦੇ ਹਨ ਪਰ ਕਈ ਚੁੰਹਦੇ ਹੋਏ ਵੀ ਨਹੀ ਡਾਂਟ ਸਕਦੇ ਕਿਉਕਿ ਅੱਜਕੱਲ ਦੇ ਬੱਚੇ ਬਹੁਤ ਜਿੱਦੀ ਹਨ ਤੇ ਮਾਪਿਆ ਦੇ ਅੱਗੇਬੋਲਣ ਤੋ ਗਰੇਜ ਨਹੀ ਕਰਦੇ।ਜਿਸ ਨਾਲ ਮਾਪਿਆ ਤੇ ਬੱਚਿਆ ਵਿੱਚ ਤਣਾਅ ਪੈਦਾ ਹੁੰਦਾ ਹੈ।ਬੱਚੇ ਫੇਸਬੁੱਕ ਤੇ ਦੋਸਤ ਬਣਾ ਲੈਦੇ ਹਨ ਤੇ ਆਪਣਿਆ ਨੂੰ ਬੇਗਾਨਾ ਸਮਝਣ ਲੱਗ ਪੈਦੇ ਹਨ ।ਅਨਜਾਣੇ ਲੋਕ ਫਿਰ ਇੰਨਾ ਬੱਚਿਆ ਨੂੰ,ਖਾਸ ਕਰਕੇ ਕੁੜੀਆ ਨੂੰ ਬਲੈਕ ਮੇਲ ਕਰਦੇ ਹਨ ਤੇ ਇਸ ਦਾ ਖਮਿਆਜਾ ਨਾਲ ਨਾਲ ਬੱਚਿਆ ਦੇ ਮਾਪਿਆ ਨੂੰ ਵੀ ਭੁਗਤਣਾ ਪੈਦਾ ਕਿਉਕਿ ਆਖਰਕਾਰ ਤਾਂ ਬੱਚਾ ਮਾਪਿਆ ਨੂੰ ਹੀ ਦੱਸੇਗਾ।ਸਕੂਲਾ ਵਿੱਚ ਮੋਬਾਇਲ ਤੇ ਪਾਬੰਦੀ ਹੁੰਦੀ ਹੈ ਪਰ ਫਿਰ ਵੀ ਲੜਕੇ,ਲੜਕੀਆ ਲੁਕੋ ਛੁਪੋ ਕੇ ਮੋਬਾਇਲ ਲੈ ਜਾਦੇ ਹਨ ਜਿਸ ਨਾਲ ਕਈ ਤਰਾ ਦੇ ਵਿਵਾਦ ਪੈਦਾ ਹੂੰਦੇ ਹਨ ਮੇਰਾ ਇਥੇ ਇਹ ਦੱਸਣਾ ਜਰੂਰੀ ਹੈ ਖਾਸਕਰ ਲੜਕੀਆ ਲਈਕਿ ਘੱਟ ਉਮਰ ਦੇ ਬੱਚੇ ਕਈ ਵਾਰ ਨੈਟ ਤੌ ਐਸੀਆ ਚੀਜਾ ਦੇਖਦੇ ਹਨ ਜਿੰਨਾ ਦਾ ਮਾਪਿਆ ਨੂੰ ਅੰਦਾਜਾ ਵੀ ਨਹੀ ਹੂੰਦਾ ਤੇ ਬੱਚਾ ਗਲਤ ਸੰਗਤ ਵਿੱਚ ਪੈ ਜਾਦਾ ਹੈ ਜੋ ਬੱਚਿਆ ਦੀ ਜਿੰਦਗੀ ਲਈ


ਘਾਤਕ ਸਿੱਧ ਹੂੰਦਾ ਹੈ ਤੇ ਬੱਚਾ ਆਪਣੇ ਨਿਸ਼ਾਨੇ ਤੋ ਹਟ ਮਾੜੇ ਕੰਮਾ ਵਾਲੀ ਖਾਈ ਵਿੱਚ ਜਾ ਡਿਗਦਾ ਜਿਵੇ ਚੋਰੀ ਕਰਣਾ,ਨਸ਼ੇ ਕਰਨਾ,ਜੂਆ ਖੇਡਣਾ ਆਦਿ।ਮਾਪਿਆ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆ ਨੂੰ ਚੰਗੇ ਸੰਸਕਾਰ ਦੇਣ ਤੇ ਵੱਧ ਤੋ ਵੱਧ ਸਮਾ ਬੱਚਿਆ ਨਾਲ ਬਿਤਾਉਣ ਇਸ ਨਾਲ ਬੱਚੇ ਇਕੱਲੇਪਣ ਦਾ ਸਿਕਾਰ ਨਹੀ ਹੁੰਦੇ।ਤੇ ਬੱਚਿਆ ਨੂੰ ਡਰ ਵੀ ਬਣਿਆ ਰੰਹਿਦਾ ਹੈ ਕਿ ਮੰਮੀ,ਪਾਪਾ ਸਾਡੀ ਹਰ ਚੀਜ,ਹਰ ਕੰਮ ਤੇ ਨਿਗ੍ਹਾ ਰੱਖਦੇ ਹਨ।ਆਪਾਂ ਇਸ ਤਰਾ ਦੇ ਉਪਰਾਲੇ ਕਰਕੇ ਬੱਚੇ ਨੁੰ ਗਲਤ ਕੰਮਾ ਤੋ ਬਚਾ ਸਕਦੇ ਹਾਂ।ਕਦੇ ਕਦੇ ਮਾਪੇ ਆਪਣੇ ਨਾਲ ਬੱਚਿਆ ਨੂੰ ਬਾਹਰ ਘਮਾਉਣ ਵੀ ਲੈ ਕੇ ਜਾਣ ਇਸ ਨਾਲ ਵੀ ਬੱਚਾ ਖੁੱਲੇ ਮਹੌਲ ਵਿੱਚ ਤੁਹਾਡੇ ਨਾਲ ਆਪਣੇ ਦਿਲ ਦੀਆ ਗੱਲਾ ਸਾਂਝੀਆਂ ਕਰੇਗਾ ਤੇ ਤਰੋਤਾਜਾ ਮਹਿਸੂਸ ਕਰੇਗਾ ਇੰਜ ਤੁਸੀ ਤੇ ਬੱਚੇ ਇੱਕ ਦੂਸਰੇ ਦੇ ਜਿਆਦਾ ਨਜਦੀਕ ਹੋਵੋਗੇ ਤੇ ਤੁਹਾਡੇ ਬੱਚੇ ਤੁਹਾਡੇ ਨਾਲ ਹਰ ਕਿਸਮ ਦੀ ਗੱਲ ਸੇਅਰ ਕਰਣ ਵਿੱਚ ਝਿਜਕ ਮਹਿਸੂਸ ਨਹੀ ਕਰਨਗੇ ਜਿਸ ਨਾਲ ਮਾਪਿਆ ਤੇ ਬੱਚਿਆ ਵਿਚਕਾਰਲੀ ਦੂਰੀ ਖਤਮ ਹੋ ਜਾਦੀ ਹੈ ਤੇ ਬੱਚੇ ਔਰ ਮਾਪੇ ਇੱਕ ਚੰਗੇ ਦੋਸਤ ਬਣਕੇ ਹਰ ਮਸਲੇ ਦਾ ਹੱਲ ਘਰ ਵਿੱਚ ਬੈਠ ਕੇ ਹੀ ਕਰ ਲੈਦੇ ਹਨ।ਮਾਂ,ਬੇਟੀ ਨੂੰ ਵੀ ਚੰਗੇ ਦੋਸਤਾ ਵਾਂਗ ਸਮਝੇ ਇਸ ਨਾਲ ਬੇਟੀ ਆਪਣੇ ਆਪ ਨੂੰ ਸੇਫ ਮਹਿਸੂਸ ਕਰੇਗੀ।ਨਾਲ ਨਾਲ ਮੈ ਇੱਥੇ ਬੱਚਿਆ ਨੂੰ ਵੀ ਕਹਾਗੀ ਕਿ ਪਿਆਰੇ ਬੱਚਿa ਮਾਪੇ ਹੀ ਹਨ ਜੋ ਤੁਹਾਡੇ ਸਭ ਤੋ ਵਧੀਆ ਸਲਾਹਕਾਰ,ਗਾਈਡ,ਸਹਾਇਕ,ਨਜਦੀਕ ਤੇ ਤੁਹਾਡੀ ਹਰ ਮਰਜ ਦੀ ਦਵਾ,ਤਹਾਡੇ ਲਈ ਦੁਵਾਵਾ ਕਰਕੇ ਤੁਹਾਡੀ ਖੁਸ਼ੀ ਵਿੱਚ ਖੁਸ਼ ਰਹਿਕੇ ਆਨੰਦਤ ਹੋਣਾ ਸਿਰਫ ਮਾਪਿਆ ਦੇ ਹਿੱਸੇ ਹੀ ਆਉਦਾ ਹੈ ਇਸ ਲਈ ਕੋਈ ਐਸੀ ਗਲਤੀ ਨਾ ਕਰੋ ਜਿਸ ਨਾਲ ਮਾਪੇ ਟੁੱਟ ਹੀ ਜਾਣ ਤੇ ਤੁਸੀ ਖੁਦ ਵੀ ਨਰਕ ਭਰੀ ਜਿਦੰਗੀ ਜਿਉਣ ਲਈ ਮਜਬੂਰ ਹੋ ਜਾਵੋ ਸੋ ਦੋਸਤੋ ਮਾਪਿਆ ਦੀ ਕਹੀ ਗੱਲ ਨੂੰ ਨਕਾਰੋ ਨਾ ਸਗੋ ਹਰ ਕੰਮ ਮਾਤਾ ਪਿਤਾ ਦੀ ਰਾਇ ਲੈਕੇ ਕਰੋ ਸਿਆਣਿਆ ਦਾ ਤਜਰਬਾ ਹਮੇਸਾ ਸਹੀ ਸੇਧ ਹੀ ਦਿੰਦਾ ਹੈ ਇਸ ਲਈ ਮਾਪਿਆ ਦਾ ਸਿਰ ਨੀਵਾਂ ਕਦੇ ਵੀ ਨਾਂ ਹੋਣ ਦਿa ਕਿਉਕਿ ਬੱਚਿa ਮਾਪੇ ਆਪਣੀ ਸਖਤ ਮਿਹਨਤ ਨਾਲ ਕਮਾਈ ਦੌਲਤ ਖਰਚ ਕਰਕੇ ਤੁਹਾਡੀ ਜਿੰਦਗੀ ਬਣਾਉਣਾ ਚੁੰਹਦੇ ਹਨ ਤੁਸੀ ਵੀ ਮੋਬਾਇਲ ਛੱਡ ਖੂਬ ਪੜ ਲਿਖ ਕੇ ਉੱਚੇ ਅੁਹਦਿਆ ਤੇ ਪੁੰਹਚੋ,ਅੱਛਾ ਕਾਰੋਬਾਰ ਕਰੋ ਅੋਰ ਆਪਣਾ ਤੇ ਆਪਣੇ ਮਾਪਿਆ ਦਾ ਨਾਮ ਰੌਸਨ ਕਰੌ ਤੁਹਾਡੀ ਅੱਜ ਦੀ ਸਿਆਣਪ ਤੁਹਾਨੂੰ ਸਾਰੀ ਉਮਰ ਲਈ ਸੌਖਾ ਰੱਖੇਗੀ ਤੇ ਤੁਸੀ ਅਤੇ ਤੁਹਾਡੇ ਮਾਪੇ ਸਮਾਜ ਵਿੱਚ ਸਤਿਕਾਰ ਦੇ ਪਾਤਰ ਹੋਵੋਗੇ


ਪਰਮਜੀਤ ਕੌਰ ਸੋਢੀ ਭਗਤਾ ਭਾਈ ਕਾ

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech