15

December 2017
Punjabi

ਸਰਕਾਰ ਵਿਦਿਆਰਥੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ_ ਚੇਅਰਮੇਨ ਭੁੱਟਾ

November 29, 2017 04:10 PM

ਸਰਕਾਰ ਵਿਦਿਆਰਥੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ_ ਚੇਅਰਮੇਨ ਭੁੱਟਾ

ਦੁਨੀਆਂ ਦੇ ਅੰਦਰ ਜਾਗਰੂਕ ਲੋਕ ਵਿੱਦਿਆ ਨੂੰ ਘਰ ਪਹੁਚਾਉਂਣ ਲਈ ਵਚਨਬੱਧ ਹਨ, ਉਸ਼ੱਥੇ ਪੰਜਾਬ ਸਰਕਾਰ ਐਜੂਕੇ±ਨ ਦੀ ਗੁਣਵੱਤਾ ਪ੍ਰਤੀ ਬਹੁਤੀ ਗੰਭੀਰ ਨਂਰ ਨਹੀਂ ਆ ਰਹੀ ਹੈ_ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾਂ ਸ.ਬਲਜੀਤ ਸਿੰਘ ਭੁੱਟਾ ਚੇਅਰਮੈਂਨ ਜਿਲ੍ਹਾ ਪ੍ਰ±ੀਦ ਫਤਿਹਗੜ੍ਹ ਸਾਹਿਬ ਨੇ ਪਿੰਡ ਖੰਟ ਦੇ ਪ੍ਰਾਇਮਰੀ ਸਕੂਲ ਦੇ ਦੌਰੇ ਦੌਰਾਨ ਕੀਤਾ।ਸ. ਭੁੱਟਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ  ਮਿਡ ਡੇ ਮੀਲ ਦੀ ਸਕੀਮ ਤਹਿਤ ਬੱਚਿਆਂ ਨੂੰ ਮਿਲ ਰਹੇ ਭੋਜਨ ਦੀ ਗੁਣਵੰਤਾ ਨੂੰ ਸੰਤ±ੁਟੀ ਜਨਕ ਪਇਆ ਗਿਆ ਅਤੇ ਇਸ ਦੇ ਨਾਲ ਪਿੰਡ ਖੰਟ ਦੇ ਸਕੂਲ ਸਟਾਫ ਦੀ ਕਾਰਗਾਂਰੀ ਵੀ ਸਲਾਘਾਯੋਗ ਹੈ ਚੇਅਰਮੇਨ ਭੁੱਟਾ ਨੇ ਸਰਕਾਰ ਤੇ ਗਿਲਾ ਕਰਦਿਆ ਕਿਹਾ ਕਿ ਅਫਸੋਸ ਦੀ ਗੱਲ ਕਿ ਇੱਕ ਵਿਦਿਆਰਥੀ ਲਈ ਸਭ ਤੋਂ ਅਹਿਮ ਕਿਤਾਬਾਂ ਹਨ, ਜਦੋਂ ਸਕੂਲ ਦਾ ਸੈ±ਨ ±ੁਰੂ ਹੋਣ ਤੋਂ 8 ਮਹੀਨੇ ਬਾਅਦ ਵੀ ਸਰਕਾਰ ਵੱਲੋਂ ਕਿਤਾਬਾਂ ਨਹੀਂ ਮੁਹਈਆ ਕਰਵਾਈਆਂ ਜਾ ਰਹੀਆਂ ਜੋ ਕਿ ਬਹੁਤ ਹੀ ਅਫਸੋਸਨਾਕ ਹੈ। ਸ. ਭੁੱਟਾ ਨੇ ਜਾਣਕਾਰੀ ਦਿੱਤੀ ਕਿ ਪਹਿਲੀ ਕਲਾਸ ਦੇ ਵਿਦਿਆਰਥੀਆਂ ਨੂੰ ਹੁਣ ਤੱਕ ਇਕ ਵੀ ਕਿਤਾਬ ਨਹੀਂ ਮਿਲੀ ਅਤੇ ਦੂਜੀ ਕਲਾਸ ਨੂੰ ਪੰਜਾਬੀ ਅਤੇ ਗਣਿਤ, ਤੀਜੀ ਕਲਾਸ ਨੂੰ ਵਾਤਾਵਰਣ ਅਤੇ ਹਿੰਦੀ, ਚੋਥੀ ਕਲਾਸ ਨੂੰ ਪੰਜਾਬੀ ਅਤੇ ਗਣਿਤ ਦੀਆਂ ਕਿਤਾਬਾਂ ਨਹੀਂ ਦਿੱਤੀਆਂ ਗਈਆਂ। ਸ. ਭੁੱਟਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਬੱਚੇ ਹੀ ਪੰਜਾਬ ਦਾ ਆਉਣ ਵਾਲਾ ਭਵਿੱਖ ਹਨ ਸੋ ਸਰਕਾਰ ਨੂੰ ਵਿਦਿਆਰਥੀਆਂ ਅਤੇ ਵਿਦਿਅਕ ਅਦਾਰਿਆਂ ਨਾਲ ਮਤਰੇਈਆਂ ਮਾਂ ਵਾਲਾ ਸਲੂਕ ਛੱਡ ਦੇਣਾ ਚਾਹਿਦਾ ਹੈ ਅਤੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਬੱਚਿਆਂ ਨੂੰ ਤੁਰੰਤ ਕਿਤਾਬਾਂ ਮੁੱਹਇਆ ਕਰਵਾਈਆਂ ਜਾਣ ਤਾਂ ਕਿ ਉਹ ਆਪਣਾ ਸਿਲੇਬਸ ਪੂਰਾ ਕਰ ਸਕਣ। ਇਸ ਮੌਕੇ ਬਲਵੀਰ ਸਿੰਘ ਸਰਪੰਚ, ਦਰ±ਨ ਸਿੰਘ ਪੰਚ, ਕੁਲਵੰਤ ਸਿੰਘ ਏ.ਈ, ਂਸਵਿੰਦਰ ਕੌਰ ਸਮੰਤੀ ਮੈਂਬਰ ਅਤੇ ਸਕੂਲ ਦਾ ਸਟਾਫ ਆਦਿ ਹਾਜਰ ਸਨ।

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech