19

August 2018
Punjabi

ਜਥੇਦਾਰ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਰਲਡ ਸਿੱਖ ਪਾਰਲੀਮੈਂਟ ਲਈ ਛੇ ਦੇਸ਼ਾਂ ਦੀ ਲਿਸਟ ਜਾਰੀ

November 30, 2017 03:11 PM

ਜਥੇਦਾਰ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਰਲਡ ਸਿੱਖ ਪਾਰਲੀਮੈਂਟ ਲਈ ਛੇ ਦੇਸ਼ਾਂ ਦੀ ਲਿਸਟ ਜਾਰੀ

ਆਉਂਦੇ ਸਮੇਂ ਵਿਚ ਵਿਸ਼ਵ ਭਰ ਦਾ ਢਾਂਚਾ ਤਿਆਰ ਹੋ ਜਾਵੇਗਾ : 15 ਮੈਂਬਰੀ ਕਮੇਟੀ
ਨਿਉਯਾਰਕ 28 ਨਵੰਬਰ


ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ ਹੋਰਾਂ ਵਲੋਂ ਜਾਰੀ ਕੀਤੇ ਆਦੇਸ਼ਾਂ ਅਨੁਸਾਰ ਵਿਸ਼ਵ ਵਿਚ ਬੈਠੇ 15 ਮੈਂਬਰਾਂ ਨੇ ਵਰਲਡ ਸਿੱਖ ਪਾਰਲੀਮੈਂਟ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ।
 

ਪੰਦਰਾਂ ਮੈਂਬਰੀ ਕਮੇਟੀ ਦੇ ਕੋਆਰਡੀਨੇਟਰਾਂ ਇਹ ਲਿਸਟ ਜਾਰੀ ਕਰਦਿਆਂ ਕਿਹਾ ਹੈ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਹੋਰਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਹਿਲੀ ਲਿਸਟ 25 ਨਵੰਬਰ  ਨੂੰ ਜਾਰੀ ਕਰਨੀ ਸੀ ਪਰ ਕੁਝ ਤਕਨੀਕੀ ਕਾਰਨਾ ਕਰਕੇ ਇਹ ਲਿਸਟ ਜਾਰੀ ਹੋਣ ਵਿਚ ਕੁਝ ਦਿਨ ਦਾ ਸਮਾਂ ਵਾਧੂ ਲੱਗਾ ਹੈ,ਜਿਸ  ਲਈ ਉਹ ਖਿਮਾਂ ਦੇ ਜਾਚਕ ਹਨ। ਕਮੇਟੀ ਵਲੋਂ ਜਾਰੀ ਲਿਸਟ ਅਨੁਸਾਰ ਅਮਰੀਕਾ ਤੋਂ ਡਾ  ਅਮਰਜੀਤ ਸਿੰਘ -  ਨਿਊਯੌਰਕ , ਹਿੰਮਤ ਸਿੰਘ - ਨਿਊਯੌਰਕ, ਬਿਕਰਮਜੀਤ ਸਿੰਘ ਕੰਗ - ਇੰਡੀਆਨਾ, ਸਵਰਨਜੀਤ ਸਿੰਘ ਖਾਲਸਾ - ਕੰਨੇਕਟਿਕੱਟ, ਗੁਰਨਿੰਦਰ ਸਿੰਘ ਧਾਲੀਵਾਲ - ਮੈਸੇਚਿਉਸੇਟਸ, ਹਰਜਿੰਦਰ ਸਿੰਘ  - ਨਿਊਜਰਸੀ, ਬਲਜਿੰਦਰ ਸਿੰਘ - ਨਿਊਯੌਰਕ, ਡਾ ਬਖਸ਼ੀਸ਼ ਸਿੰਘ - ਨਿਊਜਰਸੀ, ਜਗਦੀਸ਼ ਸਿੰਘ - ਇੰਡੀਆਨਾ, ਮਨਜੀਤ ਸਿੰਘ ਉੱਪਲ - ਕੈਲੀਫੋਰਨੀਆ, ਰਾਮ ਸਿੰਘ - ਕੈਲੀਫੋਰਨੀਆ, ਅਮਰਦੀਪ ਸਿੰਘ - ਕੈਲੀਫੋਰਨੀਆ, ਕਰਨੈਲ ਸਿੰਘ ਖਾਲਸਾ - ਕੈਲੀਫੋਰਨੀਆ, ਇਰਵਿਨਜੀਤ ਸਿੰਘ - ਕੈਲੀਫੋਰਨੀਆ, ਜਤਿੰਦਰਬੀਰ ਸਿੰਘ - ਕੈਲੀਫੋਰਨੀਆ, ਗੁਰਚਰਨ ਸਿੰਘ ਮਾਨ - ਕੈਲੀਫੋਰਨੀਆ, ਦਵਿੰਦਰ ਸਿੰਘ - ਕੈਲੀਫੋਰਨੀਆ, ਕੈਨੇਡਾ ਤੋਂ ਸ਼ਮਸ਼ੇਰ ਸਿੰਘ - ਉਨਟਾਰੀਓ, ਝਲਮਣ ਸਿੰਘ - ਉਨਟਾਰੀਓ, ਮਨਦੀਪ ਸਿੰਘ - ਓਟੋਵਾ, ਮਨਪ੍ਰੀਤ ਸਿੰਘ - ਓਟੋਵਾ, ਭਗਤ ਸਿੰਘ - ਓਟੋਵਾ, ਆਸਟ੍ਰੇਲੀਆ ਤੋਂ ਡਾ ਭੁਪਿੰਦਰ ਸਿੰਘ ਤੱਖਰ - ਸਾਊਥ ਆਸਟ੍ਰੇਲੀਆ, ਲਖਵਿੰਦਰ ਸਿੰਘ ਧਾਰੀਵਾਲ - ਐਨ ਐਸ ਡਬਲਯੂ, ਜਸਪਾਲ ਸਿੰਘ - ਐਨ ਐਸ ਡਬਲਯੂ, ਸਵਰਨ ਸਿੰਘ - ਐਨ ਐਸ ਡਬਲਯੂ, ਗੁਰਪ੍ਰੀਤ ਸਿੰਘ ਬਡਵਾਲ - ਕੈਨਬਰਾ, ਡਾ ਸੁਰਿੰਦਰ ਸਿੰਘ - ਐਨ ਐਸ ਡਬਲਯੂ , ਗੁਰਨਾਮ ਸਿੰਘ - ਸਾਊਥ ਆਸਟ੍ਰੇਲੀਆ, ਸ਼ਾਮ ਸਿੰਘ - ਐਨ ਐਸ ਡਬਲਯੂ, ਰਵੀ ਇੰਦਰ ਸਿੰਘ - ਵਿਕਟੋਰੀਆ , ਕੁਲਦੀਪ ਸਿੰਘ -  ਕੁਈਨਸਲੈਂਡ, ਪਰਮਜੀਤ ਕੌਰ ਕਲੋਟੀ - ਐਨ ਐਸ ਡਬਲਯੂ, ਕੁਲਜੀਤ ਸਿੰਘ - ਐਨ ਐਸ ਡਬਲਯੂ, ਅਮਰਜੀਤ ਸਿੰਘ ਗਿਰਨ - ਐਨ ਐਸ ਡਬਲਯੂ, ਕਮਲਦੀਪ ਸਿੰਘ - ਵਿਕਟੋਰੀਆ , ਗੁਰਦਰਸ਼ਨ ਸਿੰਘ - ਵਿਕਟੋਰੀਆ, ਰਾਜਵੰਤ ਸਿੰਘ - ਐਨ ਐਸ ਡਬਲਯੂ, ਹਰਕੀਰਤ ਸਿੰਘ - ਵਿਕਟੋਰੀਆ, ਬਲਵਿੰਦਰ ਸਿੰਘ ਚਾਹਲ - ਐਨ ਐਸ ਡਬਲਯੂ, ਗੁਰਮੇਜ ਸਿੰਘ - ਐਨ ਐਸ ਡਬਲਯੂ, ਗੁਰਵਿੰਦਰ ਸਿੰਘ - ਵਿਕਟੋਰੀਆ, ਡਾ ਤਰਲੋਚਨ ਸਿੰਘ - ਵਿਕਟੋਰੀਆ , ਬਲਜਿੰਦਰ ਸਿੰਘ - ਐਨ ਐਸ ਡਬਲਯੂ, ਸਿੰਗਾਪੁਰ ਤੋਂ ਰਣਜੀਤ ਸਿੰਘ - ਸਿੰਗਾਪੁਰ, ਮਲੇਸ਼ੀਆ ਦੇ ਨਾਂਵ -ਸੁਖਦੇਵ ਸਿੰਘ - ਮਲੇਸ਼ੀਆ, ਡਾ ਰਸਵਿੰਦਰ ਸਿੰਘ - ਮਲੇਸ਼ੀਆ, ਨਊਜ਼ੀਲੈਂਡ ਤੋਂ ਸਾਹਿਬ ਸਿੰਘ - ਔਕਲੈਂਡ, ਗੁਰਮੇਲ ਸਿੰਘ - ਔਕਲੈਂਡ ਮੈਂਬਰ ਲਏ ਗਏ ਹਨ। ਕਮੇਟੀ ਕੋਆਰਡੀਨੇਟਰਾਂ ਨੇ ਕਿਹਾ ਹੈ ਕਿ ਜਾਰੀ ਕੀਤੀ ਇਸ ਲਿਸਟ ਤੋਂ ਇਲਾਵਾ ਅਗਲੀ ਲਿਸਟ ਵੀ ਜਲਦੀ ਜਾਰੀ ਕੀਤੀ ਜਾਵੇਗੀ, ਉਨ੍ਹਾਂ ਕਿਹਾ ਹੈ ਕਿ ਅਗਲੀ ਲਿਸਟ ਜਾਰੀ ਕਰਨ ਤੋਂ ਪਹਿਲਾਂ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਚ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ, ਪ੍ਰਮੁੱਖ ਪੰਥਕ ਜਥੇਬੰਦੀਆਂ ਨਾਲ ਜੰਗੀ ਪੱਧਰ ਤੇ ਮੀਟਿੰਗਾਂ ਕਰਕੇ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਕਮੇਟੀ ਨੇ ਕਿਹਾ ਕਿ ਜਥੇਦਾਰ ਹਵਾਰਾ ਵਲੋਂ ਜਾਰੀ ਸੰਦੇਸ਼ ਤੋਂ ਬਾਅਦ ਵਿਸ਼ਵ ਦੇ ਸਿੱਖਾਂ ਵਿਚ ਵਰਲਡ ਸਿੱਖ ਪਾਰਲੀਮੈਂਟ ਬਣਾਉਣ ਲਈ ਕਾਫੀ ਉਤਸਾਹ ਹੈ। ਸਾਡੀ ਇਹ ਅਪੀਲ ਵੀ ਹੈ ਕਿ ਜੋ ਜਿਸ ਮੁਲਕ ਵਿਚ ਬੁੱਧੀਜੀਵੀ ਸਿੱਖ ਵੀਰ ਬੈਠੇ ਹਨ, ਬਣ ਰਹੀ ਵਰਲਡ ਸਿੱਖ ਪਾਰਲੀਮੈਂਟ ਵਿਚ ਆਪੋ ਆਪਣਾ ਯੋਗਦਾਨ ਪਾਉਣ ਤਾਂ ਕਿ ਇਸ ਪਾਕਿ ਤੇ ਪਵਿੱਤਰ ਕਾਰਜ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ। ਕਮੇਟੀ ਮੈਂਬਰਾਂ ਨੇ ਇਹ ਵੀ ਕਿਹਾ ਹੈ ਕਿ ਵਰਡਲ ਸਿੱਖ ਪਾਰਲੀਮੈਂਟ ਵਿਸ਼ਵ ਵਿਚ ਬੈਠੇ ਸਾਰੇ ਸਿੱਖ ਕੌਮ ਦੇ ਹੀਰਿਆਂ ਦਾ ਇਕ ਸਮੂੰਹ ਹੋਵੇਗਾ ਜੋ ਸੱਚੇ ਗੁਰੂਆਂ ਦੇ ਬਣਾਏ ਅਸੂਲ ਸਿਧਾਂਤਾਂ ਅਨੁਸਾਰ ਅਮਲੀ ਰੂਪ ਵਿਚ ਕੰਮ ਕਰੇਗਾ। ਜਿਸ ਦਾ ਸਮੁੱਚਾ ਢਾਂਚਾ ਕੁਝ ਸਮੇਂ ਵਿਚ ਹੀ ਹੋਂਦ ਵਿਚ ਆ ਜਾਵੇਗਾ।
ਜਾਰੀ ਕਰਤਾ
15 ਮੈਂਬਰੀ ਕਮੇਟੀ


ਸੰਪਰਕ : 318 599-1313

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech