15

December 2017
Poem

ਨਸ਼ਾ ,,,,,,,,,,ਮਨਿੰਦਰ ਕੌਰ

December 04, 2017 09:06 PM
ਮਨਿੰਦਰ ਕੌਰ

ਉਹ ਨਸ਼ੇ ਪੀਂਦਾ ਹੈ ਜਾਂ ਨਸ਼ਾ ਉਸਨੂੰ ਪੀਂਦਾ ਹੈ,
ਬਸ ਇਹੀ ਸੋਚਦੀ ਹਾਂ ਉਸਨੂੰ ਮਿਲਣ ਤੋਂ ਬਾਅਦ।

ਆਖਿਰ ਕਿਹੜਾ ਸੁਕੂਨ ਭਾਲਦਾ ਹੈ, ਖਬਰ ਨਹੀਂ,
ਇਸ ਕਦਰ ਘਰ ਆਪਣਾ ਫੂਕਣ ਤੋਂ ਬਾਅਦ।

ਕਦਰ ਸੀ ਰਿਸ਼ਤਿਆਂ ਦੀ ਉਸਨੂੰ ਬਹੁਤ ਮਗਰ,
ਗਵਾਚ ਗਏ ਸਭ ਇਸ ਧੂਏਂ ਚ ਮਿਲਣ ਤੋਂ ਬਾਅਦ।

ਹਾਂ, ਦੂਰ ਜਾਂਦੇ ਨੂੰ ਤਾਂ ਹਰ ਕੋਈ ਵੇਖਦਾ ਰਿਹਾ,
ਪਰ ਕੋਈ ਹਥ ਫੜ ਮੋੜੇ ਵੀ ਉਸਨੂੰ ਵੇਖਣ ਤੋਂ ਬਾਅਦ।

ਇੰਨਾ ਵੀ ਦੂਰ ਨਹੀਂ ਗਿਆ ਕਿ ਮੁੜ ਨਾ ਸਕੇ ਉਹ,
ਮੁੜ ਆਏਗਾ ਬਸ ਤੇਰੀ ਅਵਾਜ਼ ਸੁਨਣ ਤੋਂ ਬਾਅਦ।

ਪਹਿਲਾਂ ਸ਼ੌਂਕ, ਫਿਰ ਆਦਤ, ਫਿਰ ਮਜਬੂਰੀ ਬਣ ਗਈ,
ਇਕ ਅੰਨਾ ਸਫਰ ਜਿਸਦਾ ਪਤਾ ਲੱਗਾ ਭਟਕਣ ਤੋਂ ਬਾਅਦ।

 ਮਨਿੰਦਰ ਕੌਰ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech