15

December 2017
Article

ਰੋਟੀ.........ਹੀਰਾ ਸਿੰਘ ਤੂਤ

December 04, 2017 09:30 PM

   ਰੋਟੀ

ਅੱਜ ਸਵੇਰੇ-ਸਵੇਰੇ ਅਾਪਣੇ ਘਰ ਦੇ ਗੇਟ ਮੂਹਰੇ ਖੜਾ ਸੀ ਤਾਂ ਵੇਖਿਅਾ ਕਿ ਗਰੀਬ ਘਰਾਂ ਦੇ ਬੱਚੇ ਸਕੂਲ ਪੜ੍ਹਣ ਵਾਸਤੇ ਜਾ ਰਹੇ ਸਨ। ਮੈਂ ਕਿਹਾ ਸੀ
"ਬੱਚਿਓ! ਅੱਜ ਸਕੂਲੋਂ ਛੁੱਟੀ ਅੈ।"
"ਕਾਹਦੀ ਜੀ!" ਤਿੰਨ-ਚਾਰ ਜਣੇ 'ਕੱਠੇ ਬੋਲੇ ਸਨ।
"ਅੱਜ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ।"
"ਹਾੲਿ! ਅੱਜ ਰੋਟੀ??" ਕੁਝ ਕੁ ਜਣੇ ਬੋਲੇ ਸਨ
"ਰੋਟੀ! "
ਮੈਨੂੰ ਲੱਗਿਅਾ ਜਿਵੇਂ ੲਿਸ ਸਵਾਲ ਨੇ ਅੱਜ ਸਰਦਾਰ ਭਗਤ ਸਿੰਘ ਜੀ ਨੂੰ ਫੇਰ ਸ਼ਹੀਦ ਕਰ ਦਿੱਤਾ ਹੋਵੇ।


ਹੀਰਾ ਸਿੰਘ ਤੂਤ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech