15

December 2017
Article

ਜੜ੍ਹ (ਮਿੰਨੀ ਕਹਾਣੀ )ਮਾਸਟਰ ਸੁਖਵਿੰਦਰ ਦਾਨਗੜ੍ਹ

December 04, 2017 09:42 PM

ਜੜ੍ਹ 

   ਹਰਦੀਪ ਨੇ ਨੌਕਰੀ ਲੱਗਣ ਤੋਂ ਚਾਰ-ਕੁ ਸਾਲ ਪਿੱਛੋਂ ਹੀ ਸ਼ਹਿਰ ਵਿੱਚ ਮਕਾਨ ਬਣਾਉਣ ਦਾ ਫ਼ੈਸਲਾ ਕਰ ਲਿਆ। ਜਦ ਉਸਦੇ ਪਿਤਾ ਗੁਰਦੇਵ ਸਿੰਘ ਨੂੰ ਇਸ ਬਾਰੇ ਪਤਾ ਲੱਗਿਆ ਤਾਂ ੳੁਹਨੇ ਹਰਦੀਪ ਨੂੰ ਆਪਣੇ ਕੋਲ਼ ਬੁਲਾ ਕੇ ਕਿਹਾ ,
   "  ਪੁੱਤਰ, ਪਿੰਡ 'ਚ ਰਹਿ ਕੇ ਹੀ ਪਿਓ ਦਾਦੇ ਦਾ ਨਾਂ ਉੱਚਾ ਕਰੀਦਾ ਹੁੰਦੈ , ਅਾਪਣੇ ਕੋਲ਼ ਸੁੱਖ ਨਾਲ਼ ਹੁਣ ਤਾਂ ਬਥੇਰੇ ਸਾਧਨ ਐ , ਤੈਨੂੰ ਸ਼ਹਿਰ ਵਿੱਚ ਰਹਿਣ ਦੀ ਕੀ ਲੋੜ ਐ ? "
    ਬਾਪੂ ਦੇ ਬੋਲ ਸੁਣ ਕੇ ਹਰਦੀਪ ਕਹਿਣ ਲੱਗਿਆ ,
" ਬਾਪੂ,ਕੁਸ਼ ਨਹੀਂ ਅੈ ਪਿੰਡਾਂ ਵਿੱਚ, ਅੈਵੀਂ ਵਹਿਮ ਅੈ ਤੈਨੂੰ , ਮੈਂ ਤਾਂ ਸ਼ਹਿਰ ਵਿੱਚ ਜਵਾਕ ਪੜ੍ਹਾ ਕੇ ਵਿਦੇਸ਼ ਭੇਜਣੇ ਐ "
  
  ਕੋਈ ਚਾਰਾ ਨਾ ਚਲਦਾ ਦੇਖ ਬਾਪੂ ਅੱਖਾਂ ਭਰ ਅਾਇਅਾ ਅਤੇ ੳੁਸ ਦੇ  ਮੂੰਹੋ ਅਾਪ ਮੁਹਾਰੇ ਨਿੱਕਲਿਆ ,
       " ਪੁੱਤਰ ਤੂੰ ਕੀ ਜਾਣੇ ਕਿ ਕਿਵੇਂ ਸੰਤਾਲੀ ਵੇਲ਼ੇ ਤੇਰੇ ਦਾਦੇ ਨੇ ਏਸ ਪਿੰਡ 'ਚ ਜੜ੍ਹਾਂ ਲਾਈਆਂ ਸੀ , ਜੋ ਹੁਣ ਤੂੰ ਪੁੱਟਣ ਨੂੰ ਫਿਰਦੈ ,  ਮੇਰੀ ਇੱਕ ਗੱਲ ਯਾਦ ਰੱਖੀ, ਵਾਰ -ਵਾਰ ਜੜ੍ਹ ਪੁੱਟਣ ਨਾਲ਼ ਬੂਟਾ ਸੁੱਕ ਵੀ ਜਾਂਦਾ ਹੁੰਦੈ  "

ਮਾਸਟਰ ਸੁਖਵਿੰਦਰ ਦਾਨਗੜ੍ਹ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech