15

December 2017
Article

ਪੰਜਾਬੀ ਗਾਇਕੀ ਦਾ ਮਾਣ-ਮੱਤਾ ਸਟੇਜ ਸੈਕਟਰੀ – ਅਵਤਾਰ ਸਿੰਘ-ਗੁਰਬਾਜ ਗਿੱਲ

December 04, 2017 09:44 PM
ਗੁਰਬਾਜ ਗਿੱਲ

 ਪੰਜਾਬੀ ਗਾਇਕੀ ਦਾ ਮਾਣ-ਮੱਤਾ ਸਟੇਜ ਸੈਕਟਰੀ – ਅਵਤਾਰ ਸਿੰਘ

 ਕਾਮਯਾਬੀਆਂ ਦੀਆਂ ਮੰਜ਼ਿਲਾਂ ਦੇ ਰੱਥ ਦਾ ਸ਼ਾਹ-ਅਸਵਾਰ ਬਨਣਾ ਜਾਂ ਨਾ ਬਣਨਾ ਤਾਂ ਵਕਤ ਦੀ ਖੇਡ ਹੈ, ਪਰ ਕੁਝ ਲੋਕ ਮਿਹਨਤ ਦੇ ਬਲਬੂਤੇ ਪੱਥਰ ਤੇ ਲਕੀਰ ਵਾਂਗ ਐਨੇ ਦ੍ਰਿੜ ਇਰਾਦੇ ਵਾਲੇ ਹੁੰਦੇ ਹਨ ਕਿ ਹਨੇਰੀਆਂ/ ਝੱਖੜ ਝੋਲਿਆਂ ਦੀਆਂ ਗਰਦਸ਼ਾਂ ਵਿੱਚ ਵੀ ਹਿੰਮਤ ਹਾਰ ਕੇ ਨਹੀਂ ਬਹਿੰਦੇ, ਸਗੋਂ ਦਿਨ-ਬ-ਦਿਨ ਫੁੱਲਾਂ ਦੀ ਖੁਸ਼ਬੋਈ ਵਾਂਗ ਹਮੇਸਾਂ ਤਰੋ-ਤਾਜ਼ਾ ਮਨ ਲੈ ਕੇ ਆਪਣੇ ਮਿਥੇ ਹੋਏ ਟੀਚੇ ਵੱਲ ਆਪਣੀਆਂ ਨਜ਼ਰਾਂ ਟਿਕਾਈ ਰੱਖਦੇ ਹਨ। ਬਾਕੀ ਅਜੋਕੇ ਸਮੇਂ ਦੇ ਸੰਗੀਤਕਾਰੀ ਖੇਤਰ ਵੱਲੀ ਝਾਤ ਮਾਰੀਏ ਤਾਂ ਇਹਦੇ ਵਿੱਚ ਆਪਣਾ ਨਾਮ ਬਣਾਉਣਾ ਤੇ ਇੱਕ ਨਿਵੇਕਲੇ ਜਿਹੇ ਉੱਭਰ ਕੇ ਸਾਹਮਣੇ ਆਉਣਾ ਕਿਹੜਾ ਸੁਖਾਲਾ ਹੈ। ਇਹਦੇ ਲਈ ਅਟੁੱਟ ਆਤਮ-ਵਿਸ਼ਵਾਸ, ਬੁਲੰਦ ਹੌਸਲਾ, ਸੱਚੀ-ਸੁੱਚੀ ਸ਼ੁਰ-ਸਾਧਨਾ ਤੇ ਬੜੀ ਹੀ ਸਖਤ ਲਗਨ ਦੇ ਜਰੀਏ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਸੰਦਲੀ ਪੈੜਾਂ ਪਾਈਆਂ ਜਾ ਸਕਦੀਆਂ ਹਨ। ਜੋ ਵਕਤੀ ਕਰਵਟਾਂ ਦੇ ਹੁਨਰ 'ਤੇ ਯਕੀਨ ਰੱਖਦੇ ਹਨ, ਉਹਨਾਂ ਲਈ ਹਰ ਹੀਲਾ-ਵਸੀਲਾ ਹਮੇਸ਼ਾ ਲਾਹੇਵੰਦ ਸਿੱਧ ਹੁੰਦਾ ਹੈ ਤੇ ਉਹ ਇੱਕ-ਨਾ-ਇੱਕ ਦਿਨ ਪ੍ਰਾਪਤੀਆਂ ਦੇ ਆਨੰਦਮਈ ਪਲਾਂ ਨੂੰ ਮਾਣਦੇ ਨੇ, ਜਨਾਬ! ਉਹਨਾਂ ਵਿੱਚੋਂ ਹੀ ਇੱਕ ਨਾਂ ਹੈ, ਜੋ ਨਾਮਵਰ ਗਾਇਕਾ ਚ' ਆਪਣੀ ਵੱਖਰੀ ਪਹਿਚਾਣ ਬਣਾ ਰਿਹਾ – ਅਵਤਾਰ ਸਿੰਘ 
ਸਟੇਜ ਸੈਕਟਰੀ ਅਵਤਾਰ ਸਿੰਘ ਦਾ ਜਨਮ ੦੬-੧੦-੧੯੯੦ (੨੮ ਕੁ ਵਰ੍ਹੇ ਪਹਿਲਾ) ਜਿਲ੍ਹਾਂ ਫਰੀਦਕੋਟ ਦੇ ਪਿੰਡ ਉਕੰਦ ਵਾਲਾ ਵਿੱਚ ਪਿਤਾ ਸ. ਹਰਭਜਨ ਸਿੰਘ ਦੇ ਘਰ ਮਾਤਾ ਸ੍ਰੀਮਤੀ ਲਖਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ। ਵੱਡੀ ਭੈਣ ਅਮਨਦੀਪ ਕੌਰ ਦੇ ਲਾਡਲੇ ਵੀਰ ਅਵਤਾਰ ਸਿੰਘ ਨੂੰ ਸੰਗੀਤਕ ਖੇਤਰ ਨਾਲ ਸ਼ੌਂਕ ਤਾਂ ਬਚਪਨ ਤੋਂ ਹੀ ਸੀ, ਕਿਉਕਿ ਜਦੋਂ ਕਿਤੇ ਪਿੰਡ ਜਾਂ ਆਸ-ਪਾਸ ਦੇ ਪਿੰਡਾਂ ਚ' ਕਿਸੇ ਕਲਾਕਾਰ ਦਾ ਅਖਾੜਾ ਲੱਗਣਾ ਤਾਂ ਸਭ ਤੋਂ ਮੂਹਰੇ ਹੋਣਾ। ਉਹਦਾ ਇਹੀ ਸ਼ੌਂਕ ਉਹਨੂੰ ਸਟੇਜਾਂ ਤੱਕ ਲੈ ਗਿਆ। +੨ ਤੱਕ ਦੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਪੱਕੇ ਤੌਰ ਤੇ ਸਟੇਜਾਂ ਨਾਲ ਜੁੜ ਗਿਆ। ਹੁਣ ਤੱਕ ਉਹ ਪ੍ਰਸਿੱਧ ਗਾਇਕ ਜੋੜੀ ਕਰਤਾਰ ਰਮਲਾ-ਨਵਜੋਤ ਰਾਣੀ, ਬਲਵੀਰ ਚੋਟੀਆਂ-ਜਸਮੀਨ ਚੋਟੀਆਂ, ਪੰਮਾ ਸਾਹਿਰ, ਕੰਦੀ ਡੇਲਿਆਵਾਲੀ, ਅਵਤਾਰ ਚਮਕ, ਛਿੰਦਾ ਸ਼ੌਂਕੀ-ਪ੍ਰੀਤੀ ਮਾਨ, ਗੁਰਸੇਵਕ ਚੰਨ, ਮਾਣਕ ਪ੍ਰੀਤ ਆਦਿ ਬਹੁਤ ਸਾਰੇ ਨਾਮੀ ਗਾਇਕਾ ਨਾਲ ਸਟੇਜਾ ਕਰ ਚੁੱਕਾ ਹੈ।
         ਅਟਵਾਲ ਪ੍ਰੋਡਕਸ਼ਨ ਦੇ ਨਿਰਮਾਤਾ ਪ੍ਰਦੀਪ ਅਟਵਾਲ, ਗਾਇਕ ਪੰਮਾ ਸਾਹਿਰ, ਗਾਇਕ/ ਗੀਤਕਾਰ ਕੰਦੀ ਡੇਲਿਆਵਾਲੀ ਅਤੇ ਕੈਮਰਾਮੈਨ ਓ. ਪੀ. ਬੰਟੂ ਦਾ ਦਿਲੋਂ ਧੰਨਵਾਦੀ, ਜਿੰਨ੍ਹਾਂ ਨੇ ਹਰ ਕਦਮ ਤੇ ਉਹਦਾ ਸਾਥ ਦਿੱਤਾ ਅਤੇ ਅੱਜ ਵੀ ਦੇ ਰਹੇ ਹਨ। ਮਿਲਣਸਾਰ ਤੇ ਹੱਸਮੁੱਖ ਸੁਭਾਅ ਦਾ ਮਾਲਕ ਅਵਤਾਰ ਸਿੰਘ ਇਸ ਸਮੇਂ ਪੂਰੇ ਪਰਿਵਾਰ ਨਾਲ ਆਪਣੇ ਜੱਦੀਂ ਪਿੰਡ ਉਕੰਦ ਵਾਲਾ (ਫਰੀਦਕੋਟ) ਵਿੱਚ ਖੁਸ਼ਨੁਮਾ ਜ਼ਿੰਦਗੀ ਦੇ ਹੁਸ਼ੀਨ ਪਲ ਬਤੀਤ ਕਰ ਰਿਹਾ ਹੈ। ਪਰਮ-ਪ੍ਰਮਾਤਮਾ ਸਟੇਜ ਸੈਕਟਰੀ ਅਵਤਾਰ ਸਿੰਘ ਦੀ ਮਿਹਨਤ ਤੇ ਲਗਨ ਨੂੰ ਖੂਬ ਤਰੱਕੀਆਂ ਬਖਸ਼ੇ ਅਤੇ ਸਾਰੀ ਦੁਨੀਆਂ 'ਤੇ ਉਹਦਾ ਨਾਮ ਹੋਵੇ।

ਗੁਰਬਾਜ ਗਿੱਲ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech