15

December 2017
Poem

ਕਿਹਨੇ ਕਿਹਨੂੰ ਬਨਾਣਿਆ,,,,,ਊਸਾ ਰਾਣੀ

December 04, 2017 09:50 PM
ਊਸਾ ਰਾਣੀ

ਕਿਹਨੇ ਕਿਹਨੂੰ ਬਨਾਣਿਆ
ਇਕ ਅਹਿਸਾਸ ਜਾ ਮਨ 'ਚ ਆਈ ਜਾਵੇ
ਅੱਖਾ 'ਚ ਪਾਣੀ ਲਿਆਈ ਜਾਵੇ ।
ਕਿਸ ਦੀ ਕਰੀਏ ਖਿਦਮਤ ਰੱਬਾ
ਇਹੀ ਗੱਲ ਸਤਾਈ ਜਾਵੇ ।
ਜਦ ਛੁਪਾ ਲੈਦਂੇ ਕੋਈ ਗੱਲ
ਚੈਨ ਨਾ ਮਨ ਨੂੰ ਆਈ ਜਾਵੇ ।
ਅੰਦਰੋ ਅੰਦਰੀ ਸਾੜੀ ਜਾਵੇ
ਦੋਵਾਂ ਨੂੰ ਸਤਾਈ ਜਾਵੇ ।
ਹਰ ਗੱਲ ਦਾ ਪਤਾ ਉਹਨੂੰ ਰਹਿੰਦਾ
ਕਦੇ ਨਾ ਮੂੰਹੋ ਤਾਲਾ ਖੁਲਦਾ
ਸਭ ਝਿੜਕਾਂ ਤੋ ਬਚਾਈ ਜਾਵੇ
ਘੂਟ ਹੰਝੂਆਂ ਦੇ ਲੰਘਾਈ ਪਾਵੇ
ਆਪਣੇ ਸੌਕਂ ਨਾ ਪੁਗਾਵੇ ਪਾਵੇ
ਸਾਡੇ ਸਾਰੇ ਪੁਗਾਈ ਜਾਵੇ
ਕੰਨ ਪਿਛੇ ਲਾ ਕਾਲਾ ਟਿੱਕਾ
ਹਰ ਬੂਰੀ ਨਜਰ ਤੋ ਬਚਾਈ ਜਾਵੇ
ਆਪਣੀਆਂ ਖੁਸaੀਆਂ ਵਾਰੀ ਜਾਵੇ
ਉਹਨੇ ਤੈਨੂੰ ਬਣਾਇਆ ਰੱਬਾ
ਜਾ ਤੂੰਨੇ ਉਹਨੂੰ ਬਣਾਇਆ ਰੱਬਾ
ਕਿਹਨੇ-ਕਿਹਨੂੰ ਬਣਾਇਆ ਰੱਬਾ
ਬੱਸ ਇਹੀ ਗੱਲ ਸਤਾਈ ਜਾਵੇ
ਇਸ ਮਾਂ ਨੂੰ ਕਿਹਨੇ ਬਣਾਇਆ ਰੱਬਾ

ਈ ਟੀ ਟੀ ਅਧਿਆਪਿਕਾ
ਊਸਾ ਰਾਣੀ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech