24

May 2018
ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀ ਦੇ ਘਰੋਂ ਦੋ ਪੈਕਟ ਹੈਰੋਇਨ ਤੇ ਪਿਸਟਲ ਬਰਾਮਦ‘ਕੈਰੀ ਓਨ ਜੱਟਾ 2’ ਫਿਲਮ ਦਾ ਨਵਾਂ ਗੀਤ 'ਗੱਬਰੂ' ਸਾਰੇ ਭੰਗੜਾ ਪ੍ਰੇਮੀਆਂ ਲਈ ਨਜ਼ਰਾਨਾCarry On Jatta 2’s new song Gabru is a treat for all the Bhangra lovers*ਸਪੀਕਰ ਰਾਣਾ ਕੇ ਪੀ ਸਿੰਘ, ਲੋਕ ਨਾਥ ਆਂਗਰਾ ਮੈਂਬਰ ਪੀ ਪੀ ਐਸ ਸੀ ਅਤੇ ਸੰਤ ਬਾਬਾ ਲਾਭ ਸਿੰਘ ਜੀ ਦਾ ਵਿਸ਼ੇਸ਼ ਸਨਮਾਨ।ਸਿੱਖਾਂ ਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕਰਨ ਵਾਲੇ ਹੁਣ ਇਹੀ ਕੇਸ ਕੈਪਟਨ ਖਿਲਾਫ ਕਰਨ -ਯੁਨਾਈਟਿਡ ਖਾਲਸਾ ਦਲ ਯੂ,ਕੇਕਿਸਾਨ ਖੁਦਕਸ਼ੀਆਂ ਦਾ ਰਾਹ ਤਿਆਗ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਦ੍ਰਿੜ ਇਰਾਦੇ, ਹੌਸਲੇ ਅਤੇ ਹਿੰਮਤ ਨਾਲ ਬਿਹਤਰ ਯਤਨ ਕਰਨ-ਡਾ: ਹਰਜੋਤ ਕਮਲਵਾਤਾਵਰਣ ਪ੍ਰੇਮੀਆਂ ਵੱਲੋਂ ਪੰਜਾਬ ਦੇ ਪਾਣੀਆਂ ਬਾਰੇ ਵਾਇ੍ਹਟ ਪੇਪਰ ਜਾਰੀ ਕਰਨ ਦੀ ਮੰਗਬੰਦਗੀ //ਹੀਰਾ ਸਿੰਘ ਤੂਤਇੰਗਲੈਂਡ ਵਿੱਚ ਪਿੰਕ ਸਿਟੀ ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨਕੁਝ ਦੀਪ//ਹੀਰਾ ਸਿੰਘ ਤੂਤ
Punjabi

ਨਿਊਜ਼ੀਲੈਂਡ ਦੀਆਂ ਤੇਲ ਕੰਪਨੀਆਂ ਡਕਾਰੇ ਲੋਕਾਂ ਦੇ ਮਿਲੀਅਨ ਡਾਲਰ-ਕੀਮਤ ਨੂੰ ਲੈ ਕੇ ਰਹਿੰਦਾ ਹਾ ਫਰਕ

December 06, 2017 09:38 PM

ਨਿਊਜ਼ੀਲੈਂਡ ਦੀਆਂ ਤੇਲ ਕੰਪਨੀਆਂ ਡਕਾਰੇ ਲੋਕਾਂ ਦੇ ਮਿਲੀਅਨ ਡਾਲਰ-ਕੀਮਤ ਨੂੰ ਲੈ ਕੇ ਰਹਿੰਦਾ ਹਾ ਫਰਕ


ਆਕਲੈਂਡ 5 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਕਈ ਲੋਕ ਕਹਿੰਦੇ ਨੇ ਨਿਊਜ਼ੀਲੈਂਡ ਨਾਲੋਂ ਭਾਰਤ ਵਰਗੇ ਕਈ ਮੁਲਕ ਚੰਗੇ ਹਨ ਜਿੱਥੇ ਸਰਕਾਰ ਨੇ ਬਹੁਤ ਸਾਰੀਆਂ ਵਸਤਾਂ ਉਤੇ ਐਮ.ਆਰ.ਪੀ. (ਮੈਕਸੀਮਮ ਰੀਟੇਲ ਪ੍ਰਾਈਸ) ਲਿਖੀ ਹੁੰਦੀ ਹੈ ਤਾਂ ਕਿ ਲੋਕ ਮਨਮਰਜ਼ੀ ਦੀ ਕੀਮਤ ਨਾ ਲਗਾ ਸਕਣ। ਪਰ ਇਹ ਗੱਲ ਨਿਊਜ਼ੀਲੈਂਡ ਦੇ ਵਿਚ ਘੱਟ ਹੀ ਵੇਖਣ ਨੂੰ ਮਿਲਦੀ ਹੈ।
ਜੇਕਰ ਪੈਟਰੋਲ ਜਾਂ ਤੇਲ ਦੀ ਗੱਲ ਕਰੀਏ ਤਾਂ ਹਰ ਥਾਂ ਵੱਖਰੀ ਤਰ੍ਹਾਂ ਦਾ ਰੇਟ ਵੇਖਣ ਨੂੰ ਮਿਲਦਾ ਹੈ ਭਾਵੇਂ ਬਹਾਨਾ ਟੈਕਸਾਂ ਦਾ ਹੋਵੇ ਜਾਂ ਫਿਰ ਵਿਕਰੀ ਰਾਹੀਂ ਕਮਾਏ ਜਾ ਰਹੇ ਨਫ਼ੇ ਦਾ। ਨਿਊਜ਼ੀਲੈਂਡ ਦੇ ਕਮਰਸ ਕਮਿਸ਼ਨ ਦੇ ਕੋਲ ਅਜਿਹੇ ਕਈ ਮਾਮਲੇ ਲੋਕਾਂ ਦੇ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਇਥੇ ਦੀਆਂ ਤੇਲ ਕੰਪਨੀਆਂ ਆਪਣਾ ਨਫਾ ਕਮਾਉਣ ਲਈ ਆਪਣਾ ਲਾਭ ਅੰਸ਼ ਵਧਾ ਲੈਂਦੀਆਂ ਹਨ ਜਿਸ ਕਾਰਨ ਕਿਤੇ ਕੋਈ ਰੇਟ ਅਤੇ ਕਿਤੋ ਕੋਈ ਰੇਟ ਹੁੰਦਾ ਹੈ। ਪਿਛਲੇ 10 ਸਾਲਾਂ ਦੇ ਹੋਏ ਵਿਸ਼ਲੇਸ਼ਣ ਵਿਚ ਪਤਾ ਲੱਗਾ ਹੈ ਕਿ ਇਹ ਕੰਪਨੀਆਂ ਮਿਲੀਅਨ ਡਾਲਰ ਏਦਾਂ ਹੀ ਕਮਾ ਗਈਆਂ। ਮਨਿਸਟਰ ਆਫ ਬਿਜ਼ਨਸ, ਇਨੋਵੇਸ਼ਨ ਅਤੇ ਇੰਪਲਾਇਮੈਂਟ ਨੇ ਵੀ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਮੰਨਦੇ ਹਨ ਕਿ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਆਮ ਸਹਿਮਤੀ ਨਹੀਂ ਹੈ ਕਿ ਇਹ ਸਹੀ ਹਨ। ਇਸ ਵੇਲੇ ਸਭ ਤੋਂ ਜਿਆਦਾ ਕੀਮਤ 214.9 ਸੈਂਟ ਪ੍ਰਤੀ ਲਿਟਰ ( 91 ਪੈਟਰੋਲ) ਸੈਂਟਰਲ ਵਲਿੰਗਟਨ ਵਿਖੇ ਚੱਲ ਰਹੀ ਹੈ। ਜੇਕਰ 1 ਸੈਂਟ ਪ੍ਰਤੀ ਲੀਟਰ ਵੀ ਕੰਪਨੀਆਂ ਵਾਧੂ ਲਾਭ ਕਮਾਉਣ ਲੱਗ ਜਾਣ ਤਾਂ ਉਹ ਸਲਾਨਾ 32 ਮਿਲੀਅਨ ਡਾਲਰ ਦਾ ਮੁਨਾਫਾ ਕਮਾ ਜਾਂਦੀਆਂ ਹਨ। ਸੱਚਮੁੱਚ ਇਹ ਕੰਪਨੀਆਂ ਪਤਲਾ ਤੇਲ ਵੇਚ ਕੇ ਮੋਟੀ ਕਮਾਈ ਕਰ ਜਾਂਦੀਆਂ ਹਨ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech