24

May 2018
ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀ ਦੇ ਘਰੋਂ ਦੋ ਪੈਕਟ ਹੈਰੋਇਨ ਤੇ ਪਿਸਟਲ ਬਰਾਮਦ‘ਕੈਰੀ ਓਨ ਜੱਟਾ 2’ ਫਿਲਮ ਦਾ ਨਵਾਂ ਗੀਤ 'ਗੱਬਰੂ' ਸਾਰੇ ਭੰਗੜਾ ਪ੍ਰੇਮੀਆਂ ਲਈ ਨਜ਼ਰਾਨਾCarry On Jatta 2’s new song Gabru is a treat for all the Bhangra lovers*ਸਪੀਕਰ ਰਾਣਾ ਕੇ ਪੀ ਸਿੰਘ, ਲੋਕ ਨਾਥ ਆਂਗਰਾ ਮੈਂਬਰ ਪੀ ਪੀ ਐਸ ਸੀ ਅਤੇ ਸੰਤ ਬਾਬਾ ਲਾਭ ਸਿੰਘ ਜੀ ਦਾ ਵਿਸ਼ੇਸ਼ ਸਨਮਾਨ।ਸਿੱਖਾਂ ਤੇ ਦੇਸ਼ ਧ੍ਰੋਹ ਦੇ ਕੇਸ ਦਰਜ ਕਰਨ ਵਾਲੇ ਹੁਣ ਇਹੀ ਕੇਸ ਕੈਪਟਨ ਖਿਲਾਫ ਕਰਨ -ਯੁਨਾਈਟਿਡ ਖਾਲਸਾ ਦਲ ਯੂ,ਕੇਕਿਸਾਨ ਖੁਦਕਸ਼ੀਆਂ ਦਾ ਰਾਹ ਤਿਆਗ ਕੇ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਦ੍ਰਿੜ ਇਰਾਦੇ, ਹੌਸਲੇ ਅਤੇ ਹਿੰਮਤ ਨਾਲ ਬਿਹਤਰ ਯਤਨ ਕਰਨ-ਡਾ: ਹਰਜੋਤ ਕਮਲਵਾਤਾਵਰਣ ਪ੍ਰੇਮੀਆਂ ਵੱਲੋਂ ਪੰਜਾਬ ਦੇ ਪਾਣੀਆਂ ਬਾਰੇ ਵਾਇ੍ਹਟ ਪੇਪਰ ਜਾਰੀ ਕਰਨ ਦੀ ਮੰਗਬੰਦਗੀ //ਹੀਰਾ ਸਿੰਘ ਤੂਤਇੰਗਲੈਂਡ ਵਿੱਚ ਪਿੰਕ ਸਿਟੀ ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨਕੁਝ ਦੀਪ//ਹੀਰਾ ਸਿੰਘ ਤੂਤ
Punjabi

ਡਿਪਟੀ ਡਾਇਰੈਕਟਰ ਨੂੰ ਮਿਲੇ ਭਿੱਖੀਵਿੰਡ ਕਮੇਟੀ ਦੇ ਪੁਰਾਣੇ ਮੁਲਾਜਮ

December 06, 2017 09:45 PM

ਡਿਪਟੀ ਡਾਇਰੈਕਟਰ ਨੂੰ ਮਿਲੇ ਭਿੱਖੀਵਿੰਡ ਕਮੇਟੀ ਦੇ ਪੁਰਾਣੇ ਮੁਲਾਜਮ


11 ਦਸੰਬਰ ਨੂੰ ਵੱਖ-ਵੱਖ ਮੁਲਾਜਮ ਜਥੇਬੰਦੀਆਂ ਨਾਲ ਹੋਵੇਗੀ ਮੀਟਿੰਗ


ਭਿੱਖੀਵਿੰਡ 6 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ
ਵਿਚ ਸੱਤ-ਸੱਤ ਸਾਲ ਦੀਆਂ ਸੇਵਾਵਾਂ ਨਿਭਾਅ ਚੁੱਕੇ ਪੁਰਾਣੇ ਮੁਲਾਜਮਾਂ ‘ਚ ਸਿਰਫ ਤਿੰਨ
ਮੁਲਾਜਮ ਮਨਜੀਤ ਸਿੰਘ, ਮਹਿੰਦਰ ਸਿੰਘ, ਸੁਖਪਾਲ ਸਿੰਘ ਨੂੰ ਮਹਿਕਮਾ ਸਥਾਨਕ ਸਰਕਾਰ
ਵਿਭਾਗ ਪੰਜਾਬ ਦੇ ਡਾਇਰੈਕਟਰ ਵੱਲੋਂ ਰੱਖ ਲੈਣ ਤੇ ਬਾਕੀ ਮੁਲਾਜਮਾਂ ਨੂੰ ਅਜੇ ਤੱਕ
ਨੌਕਰੀ ‘ਤੇ ਨਾ ਰੱਖਣ ਦੇ ਰੋਸ ਵਜੋਂ ਬੀਤੇਂ 20 ਤੋਂ 29 ਨਵੰਬਰ ਤੱਕ ਕਮੇਟੀ ਦਫਤਰ
ਭਿੱਖੀਵਿੰਡ ਅੱਗੇ ਜਿਥੇ ਧਰਨਾ ਦਿੱਤਾ ਗਿਆ, ਉਥੇ ਮੁਲਾਜਮ ਜਥੇਬੰਦੀਆਂ ਦੇ ਆਗੂਆਂ ਤੇ
ਮੁਲਾਜਮਾਂ ਵੱਲੋਂ ਮਹਿਕਮਾ ਸਥਾਨਕ ਸਰਕਾਰ ਵਿਭਾਗ ਅੰਮ੍ਰਿਤਸਰ ਦੇ ਡਿਪਟੀ ਡਾਇਰੈਕਟਰ
ਸੋਰਭ ਅਰੋੜਾ ਨੂੰ ਮਿਲ ਕੇ ਜਾਣਕਾਰੀ ਵੀ ਦਿੱਤੀ। ਜਿਸ ਤੋਂ ਬਾਅਦ ਡਿਪਟੀ ਡਾਇਰੈਕਟਰ
ਸੋਰਭ ਅਰੋੜਾ ਨੇ ਭਿੱਖੀਵਿੰਡ ਵਿਖੇ ਪਹੰੁਚ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਉਪਰੰਤ
ਕਾਰਜ ਸਾਧਕ ਅਫਸਰ ਭਿੱਖੀਵਿੰਡ ਨੂੰ ਦੋ ਦਿਨਾਂ ਵਿਚ ਰਿਪੋਰਟ ਦੇਣ ਦਾ ਹੁਕਮ ਦਿੱਤਾ ਸੀ।
ਧਰਨੇ ਨੂੰ ਕੁਝ ਦਿਨ ਮੁਲਤਵੀ ਕਰਨ ਉਪਰੰਤ ਬੀਤੇ ਮੰਗਲਵਾਰ ਨੂੰ ਪੁਰਾਣੇ ਮੁਲਾਜਮਾਂ
ਵੱਲੋਂ ਦੁਬਾਰਾ ਡਿਪਟੀ ਡਾਇਰੈਕਟਰ ਸੋਰਭ ਅਰੋੜਾ ਨੂੰ ਮਿਲ ਕੇ ਈੳ ਭਿੱਖੀਵਿੰਡ ਵੱਲੋਂ
ਭੇਜੀ ਗਈ ਰਿਪੋਰਟ ਬਾਰੇ ਪੁੱਛਿਆ ਤਾਂ ਡਿਪਟੀ ਡਾਇਰੈਕਟਰ ਵੱਲੋਂ ਮੁਲਾਜਮਾਂ ਨੂੰ ਇਹ
ਕਹਿ ਕੇ ਪੱਲਾ ਝਾੜ ਦਿੱਤਾ ਕਿ ਜੇਕਰ ਤੁਹਾਡੇ ਨਾਲ ਕੋਈ ਬੇਇਨਸਾਫੀ ਹੋਈ ਹੈ ਤਾਂ ਤੁਸੀ
ਚੰਡੀਗੜ੍ਹ ਜਾ ਕੇ ਉੱਚ ਅਧਿਕਾਰੀਆਂ ਨੂੰ ਦੱਸੋਂ, ਕਿਉਕਿ ਮੇਰੇ ਕੋਲ ਮੁਲਾਜਮਾਂ ਨੂੰ
ਨੌਕਰੀ ਦੇਣ ਦਾ ਕੋਈ ਕਾਨੂੰਨ ਨਹੀ ਹੈ। “ਪੰਜਾਬੀ ਜਾਗਰਣ” ਵੱਲੋਂ ਜਦੋਂ ਡਿਪਟੀ
ਡਾਇਰੈਕਟਰ ਸੋਰਭ ਅਰੋੜਾ ਨੂੰ ਮੁਲਾਜਮਾਂ ਸੰਬੰਧੀ ਪੁੱਛਿਆ ਤਾਂ ਉਹਨਾਂ ਆਖਿਆ ਕਿ ਕਾਰਜ
ਸਾਧਕ ਅਫਸਰ ਨੇ ਭੇਜੀ ਗਈ ਰਿਪੋਰਟ ਵਿਚ ਮੁਲਾਜਮਾਂ ਨੂੰ ਰੱਖਣ ਦੀ ਅਸਮੱਰਥਾਂ ਪ੍ਰਗਟਾਈ
ਹੈ। ਪਰ ਜਦੋਂ ਕਮੇਟੀ ਵੱਲੋਂ ਰੱਖੇ ਗਏ ਪੁਰਾਣੇ ਤਿੰਨ ਮੁਲਾਜਮਾਂ ਸੰਬੰਧੀ ਪੁੱਛਿਆ ਤਾਂ
ਉਹਨਾਂ ਕਿਹਾ ਮੇਰੇ ਦਫਤਰ ਵਿਚ ਇਸ ਸੰਬੰਧੀ ਕੋਈ ਰਿਕਾਰਡ ਨਹੀ ਹੈ। ਇਸ ਮੌਕੇ ਸਫਾਈ
ਯੂਨੀਅਨ ਭਿੱਖੀਵਿੰਡ ਪ੍ਰਧਾਨ ਲਾਟੀ ਸਿੰਘ, ਉਪ ਪ੍ਰਧਾਨ ਅਵਤਾਰ ਸਿੰਘ, ਜਨਰਲ ਸਕੱਤਰ
ਸਤਨਾਮ ਕੌਰ, ਰਾਜੇਸ਼ ਕੁਮਾਰ, ਦਵਿੰਦਰ ਸਿੰਘ, ਦੀਪਕ ਕੁਮਾਰ, ਸਤਪਾਲ ਸਿੰਘ, ਕੋਮਲ
ਰਾਣੀ, ਜੀਤੋ, ਹਰਦੀਪ ਸਿੰਘ, ਜਸਬੀਰ ਕੌਰ, ਦਲਜੀਤ ਕੁਮਾਰ ਸਾਥੀ ਖਾਲੜਾ, ਮਾਤਾ ਕੰਨਤੀ,
ਬਲਵਿੰਦਰ ਸਿੰਘ, ਬਿੰਦਰ ਸਿੰਘ, ਗੁਰਦੀਪ ਸਿੰਘ ਆਦਿ ਪੁਰਾਣੇ ਮੁਲਾਜਮ ਹਾਜਰ ਸਨ।
ਉਪਰੋਕਤ ਮੁਲਾਜਮਾਂ ਨੇ ਦੱਸਿਆ ਕਿ ਅਗਲੇ ਸ਼ੰਘਰਸ਼ ਦੀ ਰੂਪ-ਰੇਖਾ ਤਿਆਰ ਕਰਨ ਲਈ 11
ਦਸੰੰਬਰ 1 ਵਜੇ ਖੇਡ ਸਟੇਡੀਅਮ ਭਿੱਖੀਵਿੰਡ ਵਿਖੇ ਵੱਖ-ਵੱਖ ਮੁਲਾਜਮ ਜਥੇਬੰਦੀਆਂ ਦੇ
ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ।

Have something to say? Post your comment
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech