15

December 2017
Poem

ਤੂੰ ਇਸ ਸੁਕਾਏ ਹੋਏ ਰੁੱਖ ਨੂੰ ਦੁਬਾਰਾ ........ ਗੁਰਜੀਵਨ ਸਿੰਘ ਸਿੱਧੂ ਨਥਾਣਾ

December 06, 2017 09:57 PM
ਗੁਰਜੀਵਨ ਸਿੰਘ ਸਿੱਧੂ ਨਥਾਣਾ

ਤੂੰ ਇਸ ਸੁਕਾਏ ਹੋਏ ਰੁੱਖ ਨੂੰ ਦੁਬਾਰਾ
ਬੜੇ ਚਾਵਾਂ 'ਤੇ ਸਧਰਾਂ ਨਾਲ ਆਪਣੇ ਵਿਹੜੇ ਵਿੱਚ
ਤੂੰ ਇੱਕ ਰੁੱਖ ਲਾਇਆ ਸੀ
ਹੋ ਗਿਆ ਸੀ ਜਵਾਨ ਉਹ ਰੁੱਖ ਇੱਕ ਦਿਨ
ਤੂੰ ਦਿਲ ਦੀਆਂ ਗਹਿਰਾਈਆਂ ਨਾਲ ਪਾਣੀ ਪਾਇਆ ਸੀ
ਜਿਨਾਂ ਚਿਰ ਤੂੰ ਚਾਹਿਆ ਇਸਦੀ ਦੀ ਛਾਂ ਰਹੀ ਮਾਣਦੀ
ਬੜਾ ਹੱਕ ਜਿਹਾ ਕਦੇ ਤੂੰ ਇਸ ਤੇ ਜਿਤਾਇਆ ਸੀ
ਤੂੰ ਇਸ ਸੁਕਾਏ ਹੋਏ ਰੁੱਖ ਨੂੰ ਦੁਬਾਰਾ ਪਾਣੀ ਪਾ ਕੇ ਹਰਾ ਨਾ ਕਰ।
ਇਸ ਰੁੱਖ ਦੀ ਛਾਵੇਂ ਪੱਤਿਆਂ ਨਾਲ ਕਰ-ਕਰ ਡੂੰਘੀਆਂ ਗੱਲਾਂ
ਤੂੰ ਆਪਣਾ ਦਿਲ ਬਹਿਲਾਇਆ ਸੀ
ਇੱਕ ਦਿਨ ਭਰ ਗਿਆ ਦਿਲ ਤੇਰਾ ਰੁੱਖ ਦੀ ਠੰਡੀ ਛਾਂ ਕੋਲੋਂ
ਫਿਰ ਕਦੇ ਨਾ ਇਸ ਰੁੱਖ ਨੂੰ ਤੂੰ ਪਾਣੀ ਪਾਇਆ ਸੀ
ਉਹ ਸਿਸਕ ਸਿਸਕ ਕੇ ਸੁੱਕਣ ਦੇ ਲਈ ਹੋ ਮਜ਼ਬੂਰ ਗਿਆ
ਤੇਰੇ ਪਿਆਰ ਦੀ ਬੂੰਦ-ਬੂੰਦ ਦਾ ਤਿਹਾਇਆ ਸੀ
ਤੂੰ ਇਸ ਸੁਕਾਏ ਹੋਏ ਰੁੱਖ ਨੂੰ ਦੁਬਾਰਾ ਪਾਣੀ ਪਾ ਕੇ ਹਰਾ ਨਾ ਕਰ।
ਤੇਰੇ ਜਾਣ ਤੋਂ ਬਾਅਦ ਮਸਾਂ ਹੀ ਇਸ ਨੇ ਮਨ ਸਮਝਾਇਆ ਸੀ
ਹੁਣ ਹਰ ਰੋਜ ਬਾਰੀ ਖੋਲ ਤੱਕਦੀ ਏ ਗਮਲਿਆਂ ਵਿੱਚ ਲੱਗੇ ਫੁੱਲਾਂ ਨੂੰ
ਤੈਨੂੰ ਆਦਤ ਜਿਹੀ ਪੈ ਗਈ ਹੋਣੀ ਏ ਮੌਸ਼ਮੀ ਫੁੱਲਾਂ ਦੇ ਸੁਗੰਧਾਂ ਦੀ
ਉਸਨੂੰ ਇਹ ਮੌਸ਼ਮੀ ਸੁਗੰਧਾਂ ਕਿਵੇਂ ਚੰਗੀਆਂ ਲੱਗਣੀਆਂ ਸੀ
ਜਿਸ ਨੇ ਇੱਕ ਬੇਜੁਬਾਨ ਜਿਹੇ ਕਿਰਦਾਰ ਦੇ ਪੱਤਿਆਂ ਨੂੰ ਉਬਾਲ ਉਬਾਲ
ਅੱਲੇ ਜਖਮਾਂ ਤੇ ਲਾ ਦਰਦਾਂ ਨੂੰ ਮਿਟਾਇਆ ਸੀ
ਤੂੰ ਇਸ ਸੁਕਾਏ ਹੋਏ ਰੁੱਖ ਨੂੰ ਦੁਬਾਰਾ ਪਾਣੀ ਪਾ ਕੇ ਹਰਾ ਨਾ ਕਰ।

                        ਗੁਰਜੀਵਨ ਸਿੰਘ ਸਿੱਧੂ ਨਥਾਣਾ

Have something to say? Post your comment
 
Punjabi in Holland
Email : hssandhu8@gmail.com

Total Visits
php and html code counter
Copyright © 2016 Punjabi in Holland. All rights reserved.
Website Designed by Mozart Infotech